Search This Blog

Friday, August 9, 2019

ਵਿਦਿਅਕ ਲਹਿਰ -ਮਾਓ ਜ਼ੇ ਤੁੰਗ


ਵਿਦਿਅਕ ਲਹਿਰ-ਮਾਓ ਜ਼ੇ ਤੁੰਗ, ਮਾਰਚ 1927
mao_tse_tung.china


ਮਾਓ ਜ਼ੇ ਤੁੰਗ

ਚੀਨ ਵਿਚ ਵਿੱਦਿਆ ਹਮੇਸ਼ਾਂ ਜਾਗੀਰਦਾਰਾਂ ਦੀ ਨਿਰੋਲ ਰੱਖ ਰਹੀ ਹੈ ਅਤੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਰਹੀ ਹੈ। ਪਰ ਜਾਗੀਰਦਾਰਾਂ ਦੇ ਸੱਭਿਆਚਾਰ ਨੂੰ ਤਾਂ ਕਿਸਾਨਾਂ ਨੇ ਹੀ ਉਸਾਰਿਆ ਹੈ, ਕਿਉਂਕਿ ਇਸ ਦਾ ਇਕੋ-ਇਕ ਸੋਮਾ ਕਿਸਾਨਾਂ ਦਾ ਖੂਨ-ਪਸੀਨਾ ਹੀ ਹੈ। ਚੀਨ ਵਿਚ ਨੱਬੇ ਫੀਸਦੀ ਤੋਂ ਵੱਧ ਲੋਕ ਵਿੱਦਿਆ ਤੋਂ ਵਾਂਝੇ ਹਨ, ਅਤੇ ਇਹਨਾਂ ' ਵੱਡੀ ਬਹੁ-ਗਿਣਤੀ ਕਿਸਾਨਾਂ ਦੀ ਹੈ। ਪੇਂਡੂ ਖੇਤਰਾਂ ' ਜਾਗੀਰਦਾਰਾਂ ਦੀ ਤਾਕਤ ਦੇ ਉਲਟਾਏ ਜਾਣ ਸਾਰ ਹੀ ਕਿਸਾਨਾਂ ਲਈ ਵਿੱਦਿਅਕ ਲਹਿਰ ਸ਼ੁਰੂ ਹੋ ਗਈ। ਦੇਖੋ ਕਿਸ ਤਰਾਂ ਉਹ ਕਿਸਾਨ, ਜਿਹੜੇ ਪਹਿਲਾਂ ਸਕੂਲਾਂ ਨੂੰ ਨਫਰਤ ਕਰਦੇ ਸਨ ਉਹ ਅੱਜ ਬੜੇ ਜੋਸ਼ ਨਾਲ ਆਥਣ ਦੀ ਪੜਾਈ ਚਾਲੂ ਕਰ ਰਹੇ ਹਨ। ਉਹਨਾਂ ਨੇ ਹਮੇਸ਼ਾਂ ਹੀਬਦੇਸ਼ੀ ਤਰਜ਼ ਦੇ ਸਕੂਲਾਂਨੂੰ ਪਸੰਦ ਨਹੀਂ ਕੀਤਾ। ਜਦੋਂ ਮੈਂ ਵਿਦਿਆਰਥੀ ਸੀ, ਉਦੋਂ ਮੈਂ ਪਿੰਡ ਗਿਆ ਅਤੇ ਵੇਖਿਆ ਕਿ ਕਿਸਾਨਬਦੇਸ਼ੀ ਤਰਜ਼ ਦੇ ਸਕੂਲਾਂਦੇ ਖਿਲਾਫ ਹਨ। ਮੈਂ ਵੀਬਦੇਸ਼ੀ ਤਰਜ਼ ਦੇਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਮ ਦੌੜ ਵਿਚ ਆਪਣੇ ਆਪ ਨੂੰ ਸ਼ਾਮਲ ਕਰ ਲੈਂਦਾ ਸੀ ਅਤੇ ਇਹ ਸਮਝ ਕੇ ਕਿ ਕਿਸਾਨ ਕਿਸੇ ਨਾ ਕਿਸੇ ਹੱਦ ਤੱਕ ਗਲਤ ਹਨ, ਇਨਾਂ ਸਕੂਲਾਂ ਦਾ ਪੱਖ ਪੂਰਦਾ ਸੀ। 1925 ਤੱਕ ਮੇਰੀ ਇਹੀ ਸਮਝ ਰਹੀ। ਪਰ ਜਦੋਂ ਮੈਂ ਕਮਿਊਨਿਸਟ ਬਣਨ ਤੇ ਮਾਰਕਸੀ ਨਜ਼ਰੀਆ ਅਪਣਾਉਣ ਦੇ ਬਾਅਦ ਛੇ ਮਹੀਨੇ ਤੱਕ ਪੇਂਡੂ ਇਲਾਕੇ ਵਿਚ ਰਿਹਾ, ਤਾਂ ਉਦੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਗਲਤੀ ਤੇ ਸੀ ਅਤੇ ਕਿਸਾਨ ਠੀਕ ਸਨ। ਪੇਂਡੂ ਪ੍ਰਾਇਮਰੀ ਸਕੂਲਾਂ ਵਿਚ ਪੜਾਈਆਂ ਜਾਂਦੀਆਂ ਕਿਤਾਬਾਂ ਸਿਰਫ ਸ਼ਹਿਰੀ ਚੀਜ਼ਾਂ ਬਾਰੇ ਹੀ ਸਨ ਅਤੇ ਪੇਂਡੂ ਲੋੜਾਂ ਨੂੰ ਪੂਰਾ ਨਹੀਂ ਕਰਦੀਆਂ ਸਨ। ਇਸ ਤੋਂ ਇਲਾਵਾ, ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਕਿਸਾਨਾਂ ਵੱਲ ਰਵੱਈਆਂ ਬਹੁਤ ਭੈੜਾ ਸੀ ਅਤੇ ਕਿਸਾਨਾਂ ਲਈ ਮਦਦਗਾਰ ਹੋਣਾ ਤਾਂ ਕਿਤੇ ਰਿਹਾ, ਉਲਟਾ ਉਹ ਕਿਸਾਨਾਂ ਦੀ ਨਫਰਤ ਦੇ ਪਾਤਰ ਬਣੇ ਹੋਏ ਸਨ। ਇਸ ਲਈ ਕਿਸਾਨਾਂ ਨੂੰ ਪੁਰਾਣੀ ਤਰਜ਼ ਦੇ ਸਕੂਲਾਂ ਨੂੰ (ਜਿਨਾਂ ਨੂੰ ਉਹ ਚੀਨੀ ਸਕੂਲ ਕਹਿੰਦੇ ਸਨ।) ਆਧੁਨਿਕ ਸਕੂਲਾਂ (ਜਿਨਾਂ ਨੂੰ ਉਹ ਬਦੇਸ਼ੀ ਸਕੂਲ ਕਹਿੰਦੇ ਹਨ।) ਨਾਲੋਂ ਵਧੀਆ ਸਮਝਦੇ ਸਨ, ਅਤੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨਾਲੋਂ ਉਹ ਪੁਰਾਣੀ ਤਰਜ਼ ਦੇ ਅਧਿਆਪਕਾਂ ਨੂੰ ਪਸੰਦ ਕਰਦੇ ਸਨ। ਹੁਣ ਕਿਸਾਨ ਬੜੇ ਚਾਅ ਨਾਲ ਆਥਣ ਦੀ ਪੜਾਈ ਸ਼ੁਰੂ ਕਰ ਰਹੇ ਹਨ, ਜਿਨਾਂ ਨੂੰ ਉਹ ਕਿਸਾਨਾਂ ਦੇ ਸਕੂਲ ਕਹਿੰਦੇ ਹਨ। ਕੁਝ ਸਕੂਲ ਪਹਿਲਾਂ ਹੀ ਖੁਲ ਚੁੱਕੇ ਹਨ, ਕਈ ਹੋਰ ਜੱਥੇਬੰਦ ਕੀਤੇ ਜਾ ਰਹੇ ਹਨ ਅਤੇ ਹਰ ਕਸਬੇ ਵਿਚ ਔਸਤਨ ਇਕ ਸਕੂਲ ਹੈ। ਕਿਸਾਨਾਂ ' ਇਨਾਂ ਸਕੂਲਾਂ ਲਈ ਬੜਾ ਉਤਸ਼ਾਹ ਹੈ ਅਤੇ ਉਹ ਸਿਰਫ ਇਨਾਂ ਸਕੂਲਾਂ ਨੂੰ ਹੀ ਆਪਣੇ ਸਕੂਲ ਸਮਝਦੇ ਹਨ। ਇਨਾਂ ਆਥਣ ਦੇ ਸਕੂਲਾਂ ਲਈ ਪੈਸਾ, “ਵਹਿਮਾਂ-ਭਰਮਾਂ ਤੋਂ ਪਬਲਿਕ ਮਾਲੀਆਪਿਤਾ-ਪੁਰਖੀ ਮੰਦਰਾਂ ਦੇ ਪੈਸੇ ਅਤੇ ਹੋਰ ਕਿਸਮ ਦੀ ਬੇਕਾਰ ਪਈ ਸਾਂਝੀ ਦੌਲਤ ਤੇ ਜਾਇਦਾਦ ਤੋਂ ਆਉਂਦਾ ਹੈ। ਕਾਊਂਟੀ ਵਿਦਿਅਕ ਬੋਰਡ ਇਸ ਧਨ ਨੂੰ ਪ੍ਰਾਇਮਰੀ ਸਕੂਲਾਂ ਭਾਵਬਦੇਸ਼ੀ ਤਰਜ਼ ਦੇ ਸਕੂਲਾਂਨੂੰ ਖੋਲਣ ਲਈ ਵਰਤਣਾ ਚਾਹੁੰਦੇ ਸਨ। ਜੋ ਕਿਸਾਨਾਂ ਦੀਆਂ ਲੋੜਾਂ ਤੇ ਪੂਰਾ ਨਹੀਂ ਉਤਰਦੇ ਜਦਕਿ ਕਿਸਾਨ ਇਸ ਨੂੰ ਕਿਸਾਨ ਸਕੂਲ ਖੋਲਣ ਲਈ ਵਰਤਣਾ ਚਾਹੁੰਦੇ ਸਨ ਅਤੇ ਇਸ ਝਗੜੇ ਦਾ ਸਿੱਟਾ ਇਹ ਨਿਕਲਿਆ ਕਿ ਦੋਹਾਂ ਨੂੰ ਹੀ ਕੁਝ-ਕੁਝ ਧਨ ਮਿਲ ਗਿਆ, ਹਾਲਾਂਕਿ ਕੁਝ ਅਜਿਹੀਆਂ ਥਾਵਾਂ ਵੀ ਹਨ, ਜਿਥੇ ਇਹ ਸਾਰਾ ਧਨ ਕਿਸਾਨਾਂ ਨੂੰ ਮਿਲ ਗਿਆ। ਕਿਸਾਨ ਲਹਿਰ ਦੇ ਵਿਕਾਸ ਨੇ ਉਹਨਾਂ ਦੇ ਸੱਭਿਆਚਾਰਕ ਪੱਧਰ ਨੂੰ ਬੜੀ ਤੇਜ਼ੀ ਨਾਲ ਉੱਪਰ ਚੱਕਿਆ ਹੈ। ਬਹੁਤ ਛੇਤੀ ਹੀ ਪੂਰੇ ਸੂਬੇ ਦੇ ਪਿੰਡਾਂ ਅੰਦਰ ਹਜ਼ਾਰਾਂ ਸਕੂਲ ਖੁਲ ਜਾਣਗੇ, ਇਹ ਵਿਦਿਆਸਾਰਿਆਂ ਲਈ ਵਿੱਦਿਆਨਾਲੋਂ, ਜਿਸ ਬਾਰੇ ਬੁੱਧੀਜੀਵੀ ਤੇ ਅਖੌਤੀਵਿਦਿਅਕ ਮਾਹਿਰਫੋਕੀਆਂ ਫੜਾਂ ਮਾਰਦੇ ਰਹੇ ਹਨ ਤੇ ਜਿਹੜੀ ਐਨਾ ਸਮਾਂ ਬੀਤਣ ਪਿੱਛੋਂ ਵੀ ਨੀਰਸ ਸ਼ਬਦ ਅਡੰਬਰ ਬਣਕੇ ਰਹਿ ਗਈ ਹੈ, ਬਿਲਕੁਲ ਵੱਖਰੀ ਹੈ।


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...