Search This Blog

Monday, August 5, 2019

ਪਾਰਟੀ ਜੀਵਨ ਦੇ ਲੈਨਿਨੀ ਮਿਆਰ- ਕਮਿਊਨਿਸਟ-ਇੱਕ ਸਨਮਾਨ-ਉਪਾਧੀ -6

LENINIST STANDARDS
OF
PARTY LIFE
RONIN, M. STEPICHEV
1976

ਪਾਰਟੀ ਜੀਵਨ ਦੇ ਲੈਨਿਨੀ ਮਿਆਰ
v.i.-Lenin.revolution
V.I. Lenin


(2-1)

ਕਮਿਊਨਿਸਟ-ਇੱਕ ਸਨਮਾਨ-ਉਪਾਧੀ


ਪਾਰਟੀ ਮੈਂਬਰੀ, ਨਵੇਂ ਮੈਂਬਰਾਂ ਦੀ ਧਿਆਨ ਪੂਰਵਕ ਚੋਣ, ਪਾਰਟੀ ਨਿਯਮਾਂ ਦੀਆਂ ਲੋੜਾਂ, ਇੱਕ ਕਮਿਊਨਿਸਟ ਦੇ ਇਲਖਲਾਕੀ ਫ਼ਰਜ਼ ਪਾਰਟੀ ਮੈਂਬਰ ਦੇ ਅਧਿਕਾਰ, ਜ਼ਾਤੀ ਜ਼ੁੰਮੇਵਾਰੀ



ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਨੇ ਪਾਰਟੀ ਮੈਂਬਰਾਂ ਦੇ ਸਵਾਲ ਨੂੰ ਹਮੇਸ਼ਾ ਮਹੱਤਤਾ ਦਿੱਤੀ ਹੈ ਇਹੀ ਪ੍ਰਸ਼ਨ ਤੇਈਵੀਂ ਕਾਂਗਰਸ ਦੇ ਧਿਆਨ ਦਾ ਕੇਂਦਰੀ ਨੁਕਤਾ ਸੀ ਜਿਸ ਨੇ ਇਸ ਸੰਬੰਧੀ ਵਿਚਾਰ ਕੀਤੀ ਸੀ ਕਿ ਪਾਰਟੀ ਰੈਂਕ ਦੀ ਪਵਿੱਤਰਤਾ ਪਾਰਟੀ ਜੀਵਨ ਦਾ ਨਿਯਮ ਬਣਨੀ ਚਾਹੀਦੀ ਹੈ ਹਰ ਇੱਕ ਕਮਿਊਨਿਸਟ ਨੂੰ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਦੀ ਉੱਚੀ ਉਪਾਧੀ ਦਾ ਮਾਣ ਕਰਕੇ ਜਿਉਣਾ ਚਾਹੀਦਾ ਹੈ

ਇਹ ਕਿਉਂ ਹੈ? ਇਹ ਸਭ ਤੋਂ ਵੱਧ ਇਸ ਲਈ ਹੈ ਕਿਉਂਕਿ ਇਸ ਸਮੇਂ ਪਾਰਟੀ ਸਾਹਮਣੇ ਮਹਾਨ ਅਤੇ ਗੁੰਝਲਦਾਰ ਕੰਮ ਹਨ, ਜਨਤਾ ਦੀ ਰਾਜਸੀ ਅਤੇ ਕਿਰਤੀ ਸਰਗਰਮੀ ਬਹੁਤ ਵਧ ਚੁੱਕੀ ਹੈ, ਹਰ ਪਾਰਟੀ ਮੈਂਬਰ ਦਾ ਕੰਮ ਅਤੇ ਜ਼ੁੰਮੇਵਾਰੀ ਜ਼ਿਆਦਾ ਹੁੰਦੀ ਜਾ ਰਹੀ ਹੈ

ਇਹ ਬਿਲਕੁਲ ਕੁਦਰਤੀ ਹੈ ਇਤਿਹਾਸ ਸਾਹਮਣੇ ਮਹਾਨ ਜ਼ੁੰਮੇਵਾਰੀ ਜਿਹੜੀ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਨੂੰ ਸੌਂਪੀ ਜਾ ਚੁੱਕੀ ਹੈ, ਪਾਰਟੀ ਦੀ ਹਰ ਜਥੇਬੰਦੀ ਅਤੇ ਸਾਰੇ ਮੈਂਬਰਾਂ ਵਿੱਚ ਜੁੰਮੇਵਾਰੀ ਦੇ ਉੱਚੇ ਤਤਪਰਜ ਨੂੰ ਅਗਾਊਂ ਚਿਤਵਦੀ ਹੈ

ਅੱਜ ਲੈਨਿਨ ਦੇ ਇਹ ਸ਼ਬਦ ਨਵੀਂ ਸ਼ਕਤੀ ਨਾਲ ਗੂੰਜਦੇ ਹਨ : ''ਸਾਨੂੰ ਇੱਕ ਪਾਰਟੀ ਮੈਂਬਰ ਦੀ ਮਹਾਨਤਾ ਅਤੇ ਉਪਾਧੀ ਨੂੰ ਉਚਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ'' ਇਹ ਸ਼ਬਦ ਪਾਰਟੀ ਜੀਵਨ ਦੇ ਬੁਨਿਆਦੀ ਲੈਨਿਨਵਾਦੀ ਅਸੂਲਾਂ ਨੂੰ ਪ੍ਰਗਟਾਉਂਦੇ ਹਨ - ਇੱਕ ਪਾਰਟੀ ਮੈਂਬਰ ਦੀ ਮਹਾਨਤਾ ਅਤੇ ਉਪਾਧੀ ਨੂੰ ਲਗਾਤਾਰ ਉਭਾਰਨਾ ਇਹ ਠੋਸ ਅਸੂਲ ਕਠੋਰਤਾ ਨਾਲ ਪ੍ਰੀਭਾਸ਼ਤ ਪੱਧਰ ਵਿੱਚੋਂ ਪ੍ਰਤੀਬਿੰਬਤ ਹੈ ਜਿਹੜਾ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਨੇਮਾਂ ਵਿੱਚ ਵਿਉਂਤਿਆ ਗਿਆ ਹੈ ਇਹ ਪਾਰਟੀ ਜਥੇਬੰਦੀਆਂ ਦੀ ਅਭਿਆਸਕ ਜ਼ਿੰਦਗੀ ਵਿੱਚ ਬੁਨਿਆਦੀ ਲੈਨਿਨਵਾਦੀ ਸਿਧਾਂਤ ਦੇ ਲਾਗੂ ਕਰਨ ਨੂੰ ਯਕੀਨੀ ਬਣਾਉਂਦਾ ਹੈ

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦੀ ਉਪਾਧੀ ਦੀ ਮਹਾਨਤਾ ਵਧਾਉਣ ਦਾ ਸੰਬੰਧ ਤਿਵੱਲਾ ਹੈ, ਪਹਿਲਾਂ ਨਵੇਂ ਪਾਰਟੀ ਮੈਂਬਰਾਂ ਦੀ ਸਹੀ ਚੋਣ, ਦੂਜਾ ਮੈਂਬਰਾਂ ਦੀ ਜ਼ੁੰਮੇਵਾਰੀ ਨੂੰ ਵਧਾਉਣਾ ਤੇ ਪਾਰਟੀ ਅਨੁਸ਼ਾਸਨ ਨੂੰ ਕਰੜਾ ਕਰਨਾ ਅਤੇ ਤੀਜਾ ਸਾਰੇ ਕਮਿਊਨਿਸਟਾਂ ਨੂੰ ਸਰਗਰਮ ਨਿਤਾਪਰਤੀ ਪਾਰਟੀ ਕੰਮ ਅਤੇ ਅੰਤਰ ਪਾਰਟੀ ਜੀਵਨ ਨੂੰ ਜਥੇਬੰਦ ਕਰਨ ਵੱਲ ਖਿੱਚਣਾ ਤਾਂ ਕਿ ਉਹ ਪਹਿਲਕਦਮੀ ਦੇ ਪ੍ਰਗਟਾਵੇ ਲਈ ਮੌਕੇ ਜੁਟਾ ਸਕਣ

ਪਾਰਟੀ ਵਿੱਚ ਦਾਖਲੇ ਦੇ ਲੈਨਿਨਵਾਦੀ ਸਿਧਾਂਤ ਇਸ ਦੀ ਜਥੇਬੰਦਕ ਸੰਰਚਨਾ ਦੀ ਨੀਂਹ ਹਨ ਉਹ ਇਨਕਲਾਬੀ ਮਾਰਕਸੀ-ਲੈਨਿਨੀ ਪਾਰਟੀ ਵਜੋਂ ਕੰਮ ਦੇ ਸਾਰੇ ਖੇਤਰਾਂ ਵਿੱਚ ਇਸ ਦੇ ਮੁੱਖ ਅਤੇ ਜਥੇਬੰਦਕ ਰੋਲ ਦੀ ਸਥਾਪਤੀ ਨੂੰ ਯਕੀਨੀ ਬਣਾਉਂਦਾ ਹੈ ਪਾਰਟੀ ਮੈਂਬਰਾਂ ਦਾ ਸਵਾਲ ਪਾਰਟੀ ਉਸਾਰੀ ਦਾ ਬੁਨਿਆਦੀ ਸਵਾਲ ਹੈ
ਮੋਟੇ ਤੌਰ 'ਤੇ ਪਾਰਟੀ ਦੀ ਬਣਤਰ ਹੀ ਪਾਰਟੀ ਨੀਤੀ ਨੂੰ ਨਿਸ਼ਚਿਤ ਕਰਦੀ ਹੈ ਜਿਸ ਉੱਤੇ ਪਾਰਟੀ ਚੱਲਦੀ ਹੈ, ਸਭਾ ਜਿਸ ਨੂੰ ਇਹ ਜਥੇਬੰਦਕ ਕਰਦਾ ਹੈ - ਢੰਗ ਅਤੇ ਜੁਗਤਾਂ ਜਿਹਨਾਂ ਨੂੰ ਇਹ ਆਪਣੇ ਨਿਸ਼ਾਨੇ ਫੁੰਡਣ ਲਈ ਅਤੇ ਉੱਠੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਰਤੋਂ ਵਿੱਚ ਲਿਆਂਉਂਦੀ ਹੈ 

ਸੋਵੀਅਤ ਕਮਿਊਨਿਸਟ ਪਾਰਟੀ ਸਮਾਜ ਦੇ ਇਨਕਲਾਬੀ ਕਾਇਆ ਕਲਪ ਦੀ ਪਾਰਟੀ ਹੈ ਇਹ ਤੱਥ ਇਸ ਦੀ ਬਣਤਰ ਵਿੱਚ ਪ੍ਰਤੀਬਿੰਬਤ ਹਨ ਪਾਰਟੀ ਜਨਤਾ ਦੇ ਆਗੂ ਦਾ ਰੋਲ ਕੇਵਲ ਇਸ ਕਰਕੇ ਹੀ ਸਫਲਤਾ ਪੂਰਵਕ ਨਿਭਾਅ ਸਕਦੀ ਹੈ ਜੇ ਇਹ ਆਪਣੀਆਂ ਸਫਾਂ ਵਿੱਚ ਕਿਰਤੀ ਸ਼੍ਰੇਣੀ ਦੇ ਬਹੁਤ ਹੀ ਅੱਗੇਵਧੂ ਸੁਚੇਤ ਪ੍ਰਤੀਨਿਧਾਂ, ਸਾਂਝੀ ਖੇਤੀ ਦੇ ਕਿਸਾਨਾਂ ਅਤੇ ਸੋਵੀਅਤ ਬੁੱਧੀਜੀਵੀਆਂ ਨੂੰ ਭਰਤੀ ਕਰਦੀ ਹੈ ਉਹ ਜੋ ਆਪਣੇ ਹਿੱਤਾਂ ਨੂੰ ਪਾਰਟੀ ਹਿੱਤਾਂ ਵਿੱਚ ਸਮੋਣ ਲਈ, ਹਰ ਔਕੜ ਵੇਲੇ ਇਸ ਦੇ ਅੰਗ-ਸੰਗ ਖੜੋਣ ਅਤੇ ਅੜਿੱਚਣਾਂ ਉੱਤੇ ਕਾਬੂ ਪਾਉਣ ਵਾਸਤੇ ਤਿਆਰ ਹਨ

ਲੈਨਿਨ ਨੇ ਵਾਰ-ਵਾਰ ਸੰਕੇਤ ਕੀਤਾ ਸੀ ਕਿ ਪਾਰਟੀ ਦੀ ਸ਼ਕਤੀ ਨੂੰ ਇਸ ਦੇ ਮੈਂਬਰਾਂ ਦੀ ਬਹੁਤੀ ਗਿਣਤੀ ਨਹੀਂ ਸਗੋਂ ਚੰਗੀ ਜਥੇਬੰਦੀ ਅਤੇ ਅਨੁਸ਼ਾਸਨ ਨਿਸਚਿਤ ਕਰਦਾ ਹੈ ਪਾਰਟੀ ਉਹ ਕਿਲਾ ਹੈ ਜਿਹੜਾ ਕਮਿਊਨਿਸਟ ਸਿਧਾਂਤ ਅਤੇ ਸਮਾਜ ਦੀ ਪੁਨਰ ਉਸਾਰੀ ਲਈ ਪੱਕੇ ਇਨਕਲਾਬੀ ਲੜਾਕੂਆਂ ਵਾਸਤੇ ਖੁੱਲਦਾ ਹੈ ਜਿਹੜੇ ਆਪਣੇ ਇਰਾਦਿਆਂ ਨੂੰ ਪਾਰਟੀ ਦੇ ਮੰਤਵਾਂ ਦੇ ਅਧੀਨ ਕਰਦੇ ਹਨ

ਲੈਨਿਨ ਆਪ, ਉਸ ਦੇ ਚੇਲਿਆਂ ਅਤੇ ਸਾਥੀਆਂ ਨੇ ਪਾਰਟੀ ਦੇ ਰੈਂਕ ਦੀ ਪਵਿਤਰਤਾ ਵਾਸਤੇ ਨਾ ਸਮਝੌਤਾ ਕਰੂ ਅਤੇ ਦਰਿੜ ਲੜਾਈ ਲੜੀ ਸੀ RSDLP ਰਸਡਲਪ ਦੀ, ਇੱਕ ਪਾਸੇ ਦੂਜੀ ਕਾਂਗਰਸ ਸਮੇਂ ਲੈਨਿਨ ਅਤੇ ਉਸਦੇ ਲੜਾਕੂ ਸਾਥੀਆਂ, ਦੂਜੇ ਪਾਸੇ ਮਾਰਤੋਵ ਦੀ ਅਗਵਾਈ ਵਿੱਚ ਮੈਨਸ਼ਵਿਕਾ ਦੇ ਵਿਚਕਾਰ ਪਾਰਟੀ ਨੇਮਾਂ ਦੇ ਪਹਿਲੇ ਪੈਰੇ ਅਰਥਾਤ ਪਾਰਟੀ ਮੈਂਬਰਾਂ ਦੇ ਸਵਾਲ ਉੱਤੇ ਤਿੱਖਾ ਮਤਭੇਦ ਪੈਦਾ ਹੋਇਆ ਸੀ

ਇਹ ਵਿਵਾਦ ਸਿਧਾਂਤ ਦਾ ਮਾਮਲਾ ਸੀ ਜਿਸ ਦੇ ਸਿੱਟੇ ਉੱਤੇ ਪਾਰਟੀ ਦਾ ਹੋਣਾ ਨਿਰਭਰ ਹੈ ਇਸ ਦੇ ਉਨਤੀ ਦਾ ਰਾਹ, ਇਸਦੀ ਸਰਗਰਮੀ ਦਾ ਖਾਸਾ, ਇਸ ਦਾ ਭਵਿੱਖ ਸਵਾਲ ਇਹ ਸੀ ਕਿ ਕੀ ਲੜਾਕੂ ਇਨਕਲਾਬੀ ਅਨੁਸ਼ਾਸਤ ਜਥੇਬੰਦੀ ਹੈ ਜਿਸ ਵਿੱਚ ਇਨਕਲਾਬੀ ਕਾਰਜ਼ਸ਼ੀਲ ਹੋਣ ਜਾਂ ਇਹ ਖਿੰਡੀ-ਪੁੰਡੀ ਬੇਸੁਰੀ ਸੰਸਥਾ, ਕਾਰਜ ਜਾਂ ਇਰਾਦੇ ਦੀ ਏਕਤਾ ਤੋਂ ਸੱਖਣੀ ਹੋਵੇ

ਇਹ ਸਵਾਲ ਪਾਰਟੀ ਦੇ ਪਹਿਲੇ ਪੈਰੇ ਦੀਆਂ ਘਾੜਤਾਂ ਵਿੱਚੋਂ ਝਲਕਦਾ ਸੀ

''ਪਾਰਟੀ ਮੈਂਬਰ ਉਹ ਹੈ ਜਿਹੜਾ ਪਾਰਟੀ ਪ੍ਰੋਗਰਾਮ ਨੂੰ ਮੰਨਦਾ ਹੈ ਅਤੇ ਜਿਹੜਾ ਪਾਰਟੀ ਨੂੰ ਦੋਵਾਂ ਪੱਖਾਂ, ਮਾਇਕ ਤੌਰ 'ਤੇ ਇਸ ਦੀ ਕਿਸੇ ਅਵਾਮੀ ਜਥੇਬੰਦੀ ਵਿੱਚ ਨਿੱਜੀ ਹਿੱਸਾ ਪਾ ਕੇ ਸਹਿਯੋਗ ਦਿੰਦਾ ਹੈ''
ਮਾਰਤੋਖ ਦੀ ਘਾੜਤ ਸੀ :

''ਪਾਰਟੀ ਮੈਂਬਰ ਉਹ ਹੈ ਜਿਹੜਾਂ ਇਸ ਦੇ ਪ੍ਰੋਗਰਾਮ ਨੂੰ ਮੰਨਦਾ ਹੈ ਪਾਰਟੀ ਦੀ ਮਾਇਕ ਸਹਾਇਤਾ ਕਰਦਾ ਹੈ ਅਤੇ ਇਸ ਦੀ ਕਿਸੇ ਅਵਾਮੀ ਜਥੇਬਦੀ ਦੀ ਅਗਵਾਈ ਵਿੱਚ ਬਾਕਾਇਦਾ ਨਿੱਜੀ ਸਹਾਇਤਾ ਕਰਦਾ ਹੈ''

ਇਸ ਤੋਂ ਪ੍ਰਤੱਖ ਹੈ ਕਿ ਦੋਵਾਂ ਘਾੜਤਾਂ ਵਿੱਚ ਬਹੁਤ ਵੱਡਾ ਫ਼ਰਕ ਨਹੀਂ ਹੈ ਤਾਂ ਵੀ ਅਸਲ ਵਿੱਚ ਉਹ ਦੋਵੇਂ ਪਾਰਟੀ ਮੈਂਬਰੀ ਲਈ ਪੂਰੇ ਦਾ ਪੁਰਾ ਵਿਰੋਧੀ ਦ੍ਰਿਸ਼ਟੀਕੋਣ ਰੱਖਦੀਆਂ ਹਨ

ਮਾਰਤੋਵ ਤੇ ਮੈਨਸ਼ਵਿਕਾਂ ਦਾ ਵਿਚਾਰ ਸੀ ਕਿ ਪਾਰਟੀ ਪ੍ਰੋਗਰਾਮ ਦਾ ਮੰਨਣਾ ਅਤੇ ਮਾਇਕ ਸਹਾਇਤਾ ਕਰਨਾ ਮੈਂਬਰੀ ਲਈ ਬੁਨਿਆਦੀ ਤੇ ਚੋਖੀ ਸ਼ਰਤ ਸੀ ਉਹ ਉਹਨਾਂ ਸਾਰਿਆਂ ਨੂੰ ਪਾਰਟੀ ਵਿੱਚ ਲਏ ਜਾਣ ਦਾ ਸੁਝਾਉ ਦਿੰਦੇ ਸਨ ਜਿਹੜੇ ਪਾਰਟੀ ਵਿੱਚ ਸ਼ਾਮਲ ਹੋਣਾ ਲੋਚਦੇ ਸਨ ਇਹ ਸ਼ਰਤ ਲਾਇਆਂ ਬਗੈਰ ਕਿ ਉਹ ਕਿਸੇ ਅਵਾਮੀ ਜਥੇਬੰਦੀ ਦੇ ਮੈਂਬਰ ਬਣਨ ਅਤੇ ਪਾਰਟੀ ਅਨੁਸ਼ਾਸਨ ਦੀ ਪਾਲਣਾ ਕਰਨ
ਮਾਰਤੋਵੀਆਂ ਦੀ ਰਾਇ ਵਿੱਚ ਕੋਈ ਹੜਤਾਲੀ, ਕੋਈ ਬੁੱਧੀਜੀਵੀ ਪਾਰਟੀ ਮੈਂਬਰ ਹੋਣ ਦਾ ਹੱਕ ਜਤਾ ਸਕਦਾ ਹੈ, ਭਾਵੇਂ ਉਹ ਪਾਰਟੀ ਦੀ ਕਿਸੇ ਵੀ ਅਵਾਮੀ ਜਥੇਬੰਦੀ ਵਿੱਚ ਸ਼ਾਮਲ ਹੋਣਾ ਪਸੰਦ ਨਾ ਕਰਦਾ ਹੋਵੇ ਉਹ ਕਿਰਤੀ ਸ਼੍ਰੇਣੀ ਅਤੇ ਪਾਰਟੀ ਵਿਚਕਾਰ ਭੇਤ ਨੂੰ ਮਿਟਾ ਕੇ ''ਖੁੱਲੇ ਦਰ'' ਨੀਤੀ ਦਾ ਪੱਖ ਕਰਦੇ ਸਨ, ਉਹ ਨੀਤੀ ਜਿਹੜੀ ਪਾਰਟੀ ਲਈ ਅਵਾਮੀ ਘੋਲਾਂ ਦੀ ਅਗਵਾਈ ਕਰਨ ਨੂੰ ਅਸੰਭਵ ਬਣਾ ਕੇ ਰੱਖ ਦੇਵੇ, ਅਤੇ ਕਿਰਤੀ ਸ਼੍ਰੇਣੀ ਦੀ ਲੜਾਕੂ ਮੁਹਰੈਲ ਵਜੋਂ ਪਾਰਟੀ ਨੂੰ ਦੀਵਾਲੀਆ ਬਣਾ ਦੇਵੇ

ਲੈਨਿਨ ਦੀ ਘਾੜਤ ਜਿਹੜੀ ਅੱਜ ਤੋਂ ਸੱਠ ਸਾਲ ਪਹਿਲਾਂ ਤੀਜੀ ਪਾਰਟੀ ਕਾਂਗਰਸ ਸਮੇਂ ਪਰਵਾਨ ਕੀਤੀ ਗਈ ਸੀ ਬੜੀਆਂ ਸਖਤ ਪ੍ਰੀਖਿਆਵਾਂ ਵਿੱਚੋਂ ਲੰਘ ਚੁੱਕੀ ਹੈ ਪਾਰਟੀ ਮੈਂਬਰ ਲੈਨਿਨਵਾਦੀ ਅਸੂਲ ਸਥਿਰ, ਜੀਵਤ ਅਤੇ ਬਿਲਕੁਲ ਠੀਕ ਸਿੱਧ ਹੋ ਚੁੱਕੇ ਹਨ

ਲੈਨਿਨ ਪਾਰਟੀ ਮੈਂਬਰੀ ਲਈ ਤਿੰਨ ਜ਼ਰੂਰੀ ਸ਼ਰਤਾਂ ਦੀ ਮੰਗ ਕਰਦਾ ਸੀ ਪਾਰਟੀ ਪ੍ਰੋਗਰਾਮ ਨੂੰ ਮੰਨਣਾ, ਪਾਰਟੀ ਦੀ ਮਾਇਕ ਸਹਾਇਤਾ ਕਰਨਾ (ਮੈਂਬਰੀ ਫੀਸ ਦੇ ਬਕਾਇਆ ਦੀ ਅਦਾਇਗੀ) ਪਾਰਟੀ ਦੀ ਕਿਸੇ ਇੱਕ ਜਥੇਬੰਦੀ ਵਿੱਚ ਹਿੱਸਾ ਲੈਣਾ ਨਵੇਂ ਢੰਗ ਦੀ ਪਾਰਟੀ ਦਾ ਸਾਰ ਇਸ ਦਾ ਚੁਸਤ ਇਨਕਲਾਬ ਚਰਿੱਤਰ, ਇਸ ਦੀ ਚੱਟਾਨ ਵਰਗੀ ਏਕਤਾ ਅਤੇ ਇਸ ਦਾ ਵਧੀਆ ਢਾਂਚਾ ਉਸ ਦੀ ਘਾੜਤ 'ਚੋਂ ਪ੍ਰਤੀਬਿੰਬਤ ਹੁੰਦਾ ਹੈ ਇਹ ਵਿਚਾਰਾਂ ਦੀ ਏਕਤਾ, ਇਹਨਾਂ ਵਿਚਾਰਾਂ ਲਈ ਕਮਿਊਨਿਸਟਾਂ ਦੇ ਸਰਗਰਮ ਘੋਲਾਂ ਅਤੇ ਨੇਮਾਂ ਦੇ ਪ੍ਰੋਗਰਾਮਾਂ ਦੀ ਪੂਰਤੀ ਦੀ ਖਾਤਰ ਨੀਂਹਾਂ ਜੁਟਾਉਂਦੀ ਹੈ ਕਮਿਊਨਿਸਟਾਂ ਦੀ ਕਥਨੀ ਤੇ ਕਰਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਜਿਵੇਂ ਲੈਨਿਨ ਨੇ ਕਿਹਾ ਹੈ ਕਿ ਕਮਿਊਨਿਸਟ ਖਾੜਕੂ ਹੁੰਦਾ ਹੈ ਜਿਹੜਾ ਉਸਦੀ ਜਥੇਬੰਦੀ ਵੱਲੋਂ ਟਿੱਕੇ ਕਿਸੇ ਵੀ ਕੰਮ ਨੂੰ ਤੋੜ ਚੜਉਣ ਲਈ ਸਦਾ ਤਤਪਰ ਰਹਿੰਦਾ ਹੈ 'ਲੈਨਿਨ ਦੇ ਵਿਚਾਰ ਵਿੱਚ ਪਾਰਟੀ ਇੱਕਮੁੱਠ, ਖਾੜਕੂ ਤੇ ਚੱਟਾਨ ਵਰਗਾ ਦਸਤਾ ਹੁੰਦੀ ਹੈ ਪਰ ਪਾਰਟੀ ਮੈਂਬਰ ਪਾਰਟੀ ਦੀਆਂ ਅਵਾਮੀ ਜਥੇਬੰਦੀਆਂ ਵਿੱਚ ਕਿਸੇ ਇੱਕ ਦਾ ਮੈਂਬਰ ਹੋਣਾ ਜ਼ਰੂਰੀ ਹੈ' ਇਹ ਸ਼ਰਤ ਉਸਦੀ ਇਨਕਲਾਬੀ ਸਿੱਖਿਆ ਅਤੇ ਉੱਚੇ ਅਨੁਸ਼ਾਸਨ ਨੂੰ ਯਕੀਨੀ ਬਣਾਉਂਦੀ ਹੈ ਅਤੇ ਉਸਦੀਆਂ ਸਰਗਰਮੀਆਂ ਉੱਤੇ ਲੀਡਰਸ਼ਿਪ ਦਾ ਨਿਯੰਤਰਣ ਪੱਕਾ ਕਰਦੀ ਹੈ ਪਾਰਟੀ ਇਕਹਿਰੀ ਯੋਜਨਾ ਅਨੁਸਾਰ ਕੰਮ ਕਰਨ ਵਾਲੀਆਂ ਜਥੇਬੰਦੀਆਂ ਦਾ ਇਕਸੁਰਾ ਪ੍ਰਬੰਧ ਹੈ

ਮਾਰਤੋਵਵਾਦੀ ਪਾਰਟੀ ਵਿਅਕਤੀਆਂ ਦੀ ਘਚੋਲੇ ਅਤੇ ਮੂਰਖਾਂ ਦੀ ਬੇਸੁਰੀ ਸਭਾ ਵਿੱਚ ਪਲਟਨਾ ਚਾਹੁੰਦੇ ਸਨ ਉਹਨਾਂ ਦਾ ਕਥਨ ਸੀ ਕਿ ਬਾਲਸ਼ਵਿਕਾਂ ਦੀ ਘਾੜਤ ਬਹੁਤੇ ਲੋਕਾਂ ਲਈ ਪਾਰਟੀ ਦੇ ਦਰ ਭੇੜ ਦੇਣਾ ਸੀ ਅਜਿਹੇ ਦੂਸ਼ਣਾਂ ਦਾ ਉੱਤਰ ਲੈਨਿਨ ਨੇ ਹੇਠ ਲਿਖੇ ਅਨੁਸਾਰ ਦਿੱਤਾ ਸੀ: ''ਇਹ ਚੰਗਾ ਹੋਵੇਗਾ ਜੇ ਉਹ ਦੱਸਣ, ਜੋ ਕੰਮ ਕਰਦੇ ਹਨ ਪਾਰਟੀ ਮੈਂਬਰ ਨਹੀਂ ਕਹਾਉਣਗੇ (ਅਸਲੀ ਵਰਕਰ ਉਪਾਧੀਆਂ ਪਿੱਛੇ ਨਹੀਂ ਨੱਠਦੇ) ਉਸ ਇੱਕ ਨਾਲੋਂ ਜੋ ਗਾਲੜੀ ਹੈ ਤੇ ਪਾਰਟੀ ਮੈਂਬਰ ਹੋਣ ਦਾ ਅਧਿਕਾਰ ਤੇ ਮੌਕਾ ਪ੍ਰਾਪਤ ਕਰਦਾ ਹੈ''

ਦੂਜੀ ਕਾਂਗਰਸ ਸਮੇਂ ਆਪਣੀ ਕਿਰਤ ''ਇਹ ਕਦਮ ਅੱਕੇ ਦੋ ਕਦਮ ਪਿੱਛੇ'' ਅਤੇ ਹੋਰ ਬਹੁਤ ਸਾਰੀਆਂ ਕਿਰਤਾਂ ਵਿੱਚ ਲੈਨਿਨ ਨੇ ਪਾਰਟੀ ਮੈਂਬਰਾਂ ਦੇ ਮਿਆਰ ਤੇ ਅਸੂਲਾਂ ਸਬੰਧੀ ਦਲੀਲਾਂ ਪੇਸ਼ ਕੀਤੀਆਂ ਹਨ ਤਾਂ ਵੀ ਇਤਿਹਾਸਕ ਹਾਲਤਾਂ ਅਨੁਸਾਰ ਪਾਰਟੀ ਮੈਂਬਰਸ਼ਿਪ ਲਈ ਸ਼ਰਤਾਂ ਬਦਲਦੀਆਂ ਰਹੀਆਂ ਹਨ ਇਹ ਸੁਭਾਵਕ ਹੈ ਫੇਰ ਵੀ ਲੈਨਿਨਵਾਦੀ ਬੁਨਿਆਦੀ ਅਸੂਲਾਂ ਦਾ ਨਚੋੜ, ਪਾਰਟੀ ਸਫਾ ਨੂੰ ਸਵੱਛ ਰੱਖਣ ਦੀ ਲੋੜ ਹਮੇਸ਼ਾ ਪਾਰਟੀ ਦੀ ਜਥੇਬੰਦਕ ਸੰਰਚਨਾ ਦਾ ਕੋਣਵੀ ਪੱਥਰ ਰਿਹਾ ਹੈ ਅੱਜ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਤੇ ਲੈਨਿਨਵਾਦੀ ਭਾਰਤੀ ਪਾਰਟੀਆਂ ਇਹਨਾਂ ਅਸੂਲਾਂ ਤੋਂ ਅਗਵਾਈ ਲੈਂਦੀਆਂ ਹਨ


(ਚੱਲਦਾ)


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...