ਚੇ ਗੁਵਾਰਾ ਦੀ ਯਾਦ 'ਚ
(ਪਾਬਲੋ ਨੈਰੂਦਾ, ਚੇ ਗੁਵਾਰਾ ਦਾ ਪਸੰਦੀਦਾ ਕਵੀ ਸੀ। ਚੇ, ਨੈਰੂਦਾ ਦੀਆਂ ਕਵਿਤਾਵਾਂ ਆਪਣੇ ਯੁੱਧ-ਸਾਥੀਆਂ ਨੂੰ ਹਮੇਸ਼ਾਂ ਪੜ੍ਹਕੇ ਸੁਣਾਉਦਾ। ਚੇ ਗੁਵਾਰਾ ਜਦੋਂ ਆਪਣੇ ਸਾਥੀਆਂ ਸਮੇਤ ਕਿਉਬਾ ਦੀਆਂ ਸਿਆਰਾ ਮੈਅਸਤਰਾ ਦੀਆਂ ਪਹਾੜੀਆਂ ਅਤੇਜੰਗਲਾਂ ਵਿਚ ਬਤਿਸਤਾ ਹਕੂਮਤ ਖਿਲ਼ਾਫ ਹਥਿਆਰਬੰਦ ਸ਼ੰਘਰਸ਼ ਲੜ੍ਹ ਰਹੇ ਸਨ ਤਾਂ ਚੇਉਹਨਾਂ ਨੂੰ ਨੈਰੂਦਾ ਦੀਆਂ ਕਵਿਤਾਵਾਂ ਪੜ੍ਹਕੇ ਸੁਣਾਉਂਦਾ। ਚੇ ਗੁਵਾਰਾ ਦੀ ਸ਼ਹੀਦੀ ਤੋਂ ਬਾਅਦ ਉਸਦੀ ਯਾਦ ਵਿਚ ਨੈਰੂਦਾ ਨੇ ਕੁਝ ਇਸ ਤਰ੍ਹਾਂ ਚੇ ਨੂੰ 'ਵਿਦਾਇਗੀ' ਦਿੱਤੀ।)
ਵਿਦਾਇਗੀ
(1)
ਤੁਹਾਡੇ ਧੁਰੋਂ, ਗੋਡਿਆਂ ਭਾਰ,
ਮੇਰੇ ਵਰਗਾ ਇੱਕ ਉਦਾਸ ਮੁੰਡਾ, ਸਾਡੇ ਵੱਲ ਦੇਖਦਾ ਹੈ।
ਉਸ ਜਿੰਦਗੀ ਲਈ ਜੋ ਤੁਹਾਡੀਆਂ ਰਗਾਂ 'ਚ ਧੜਕੇਗੀ
ਜੋ ਸਾਡੀਆਂ ਜ਼ਿੰਦਗੀਆਂ ਦਾ ਬਾਣਨੂੰ ਬੰਨ੍ਹੇਗੀ।
ਉਨ੍ਹਾਂ ਹੱਥਾਂ ਨਾਲ, ਤੁਹਾਡੇ ਹੱਥ ਦੀਆਂ ਕੰਜਕਾਂ,
ਮੇਰੇ ਹੱਥਾਂ ਨੂੰ ਦਫਨਾ ਦੇਣਗੀਆਂ।
ਇਕ ਦਿਨ ਮੈਂ ਤੁਹਾਡੀਆਂ ਅੱਖਾਂ 'ਚ ਤੱਕਾਂਗਾ ਅੱਥਰੂ,
ਉਸਦੀਆਂ ਧਰਤੀ ਤੇ ਦੌੜਦੀਆਂ ਨਜ਼ਰਾਂ ਲਈ।
(2)
ਮੈਂ ਨਹੀਂ ਚਾਹੁੰਦਾ, ਪਿਆਰੇ !
ਸਾਨੂੰ ਕੋਈ ਵੀ ਰਿਸ਼ਤਾ ਬੰਨ੍ਹ ਕੇ ਨਹੀਂ ਰੱਖ ਸਕੇਗਾ,
ਜਿਹੜਾ ਅਸੀਂ ਕਦੇ ਜੋੜਿਆ ਹੀ ਨਹੀਂ।
ਨਾ ਹੀ ਉਹ ਸ਼ਬਦ ਜੋ ਤੁਹਾਡੇ ਮੂੰਹੋਂ ਮਹਿਕਦੇ ਸਨ,
ਨਾ ਹੀ ਤੁਹਾਡੇ ਅਣਕਹੇ ਅਲਫਾਜ਼।
ਨਾ ਹੀ ਉਹ ਪਿਆਰ ਮਿਲਣੀ ਜੋ ਅਸੀਂ ਨਹੀਂ ਕਰ ਸਕੇ,
ਅਤੇ ਨਾ ਹੀ ਤੁਹਾਡਾ ਬਾਰੀ 'ਚੋਂ ਸਿਸਕਣਾ।
(3)
ਮੈਨੂੰ ਮਲਾਹਾਂ ਨੂੰ ਪਿਆਰ ਕਰਨਾ ਪਸੰਦ ਹੈ
ਜੋ ਕੰਢਿਆਂ ਨੂੰ ਚੁੰਮਕੇ ਛੱਡ ਜਾਂਦੇ ਨੇ।
ਉਹ ਵਾਅਦੇ ਵੀ ਛੱਡ ਦਿੰਦੇ ਹਨ।
ਉਹ ਕਦੇ ਵਾਪਸ ਨਹੀਂ ਆਉਂਦੇ।
ਹਰ ਕਿਨਾਰੇ ਤੇ ਇਕ ਪ੍ਰੇਮਿਕਾ ਉਡੀਕਦੀ ਹੈ :
ਮਲਾਹ ਚੁੰਮਣ ਦਿੰਦੇ ਅਤੇ ਛੱਡ ਜਾਂਦੇ ਹਨ
ਇੱਕ ਰਾਤ ਉਹ ਸਮੁੰਦਰ 'ਚ
ਮੌਤ ਦੀ ਗੋਦ 'ਚ ਚਲੇ ਜਾਂਦੇ ਹਨ
(4)
ਪਿਆਰ ਜਿਹੜਾਂ ਕਿ ਸਾਂਝਾ ਹੋਵੇ,
ਚੁੰਮਣਾਂ, ਬਿਸਤਰਿਆਂ ਅਤੇ ਰੋਟੀ 'ਚ।
ਪਿਆਰ ਜੋ ਸਦੀਵੀ ਹੋ ਸਕਦਾ ਹੈ,
ਅਤੇ ਅਨਿੱਤ ਹੋ ਸਕਦਾ ਹੈ।
ਉਹ ਪਿਆਰ ਜੋ ਖੁਦੀ ਨੂੰ ਮੁਕਤ ਕਰਨਾ ਚਾਹੁੰਦਾ ਹੈ,
ਮੁੜ ਪਿਆਰ ਕਰਨ ਲਈ।
ਦੈਵੀ ਪਿਆਰ ਅਗਾਮੀ ਹੈ,
ਦੈਵੀ ਪਿਆਰ ਵਿਸਾਰ ਦਿੱਤਾ ਜਾਵੇਗਾ।
(5)
ਤੁਸੀਂ ਮੈਨੂੰ ਆਪਣੀਆਂ ਨਜ਼ਰਾਂ ਨਾਲ ਪਿਆਰ ਨਹੀਂ ਕਰੋਗੇ,
ਮੇਰਾ ਦਰਦ ਤੇਰੇ ਬਾਜੋਂ ਮਿੱਠਾ ਨਹੀਂ ਹੋਵੇਗਾ।
ਪਰ ਮੈਂ ਜਿੱਥੇ ਵੀ ਜਾ ਰਿਹਾ ਹਾਂ ਮੈਂ ਸਦਾ ਤੈਨੂੰ ਹੀ ਵੇਖਾਂਗਾ,
ਅਤੇ ਜਿੱਥੇ ਤੁਸੀਂ ਚੱਲੋਂਗੇ ਮੇਰਾ ਦਰਦ ਤੁਹਾਡੇ ਨਾਲ ਹੋਵੇਗਾ।
ਮੈਂ ਤੁਹਾਡਾ ਸੀ, ਤੁਸੀਂ ਮੇਰੇ ਹੋ।
ਹੋਰ ਕੀ?
ਅਸੀਂ ਮਿਲ ਗਏਂ ਹਾਂ
ਉਸ ਰਾਹ ਤੇ ਇੱਕ ਮੋੜ ਤੇ ਜਿੱਥੋਂ ਪਿਆਰ ਗੁਜਰਦਾ ਹੈ।
ਮੈਂ ਤੁਹਾਡਾ ਸੀ, ਤੁਸੀਂ ਮੇਰੇ ਹੋ।
ਤੁਸੀਂ ਉਹਨਾਂ ਵਿਚੋਂ ਇਕ ਹੋਵੋਂਗੇ
ਜਿਹਨਾਂ ਨੂੰ ਮੁਹੱਬਤ ਕੀਤੀ ਜਾਵੇਗੀ
ਆਪਣੇ ਮਹੁੱਬਤ ਦੇ ਬਗ਼ੀਚੇ ਵਿਚ
ਜੋ ਤੁਸੀਂ ਬੀਜਿਆ ਕੀ ਮੈਂ ਉਹ ਬੀਜ ਸਕਦਾ ਹਾਂ ?
ਮੈਂ ਜਾ ਰਿਹਾ ਹਾਂ, ਮੈਂ ਉਦਾਸ ਹਾਂ, ਮੈਂ ਸਦਾ ਲਈ ਉਦਾਸ ਹਾਂ।
ਮੈਂ ਤੇਰੀਆਂ ਬਾਂਹਾਂ 'ਚ ਆਉਣਾ ਚਾਹੁੰਦਾ ਹਾ।
ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਜਾ ਰਿਹਾ ਹਾਂ
... ਤੁਹਾਡੇ ਦਿਲ ਤੋਂ
ਇਕ ਬੱਚਾ ਅਲਵਿਦਾ ਆਖ ਰਿਹਾ ਹੈ।
ਤੇ ਮੈਂ ਅਲਵਿਦਾ ਆਖਦਾ ਹਾਂ।
- ‘ਪਾਬਲੋ ਨੈਰੂਦਾ - ਵੀਹਵੀਂ ਸਦੀ ਦਾ ਮਹਾਨ ਕਵੀ’ ਚੋਂ
ਅਨੁਵਾਦ - ਮਨਦੀਪ

No comments:
Post a Comment