Search This Blog

Friday, May 9, 2025

ਜੰਗ ਬਾਰੇ ਕੁਝ ਕਵਿਤਾਵਾਂ



ਖੂਨ ਅਪਨਾ ਹੋ ਯਾ ਪਰਾਇਆ ਹੋ

ਨਸਲ-ਏ-ਆਦਮ ਕਾ ਖੂਨ ਹੈ ਆਖਿਰ

ਜੰਗ ਮਸ਼ਰਿਕ ਮੇਂ ਹੋ ਯਾ ਮਗਰਿਬ ਮੇਂ

ਅਮਨ-ਏ-ਆਲਮ ਕਾ ਖੂਨ ਹੈ ਆਖਿਰ

ਬੰਬ ਘਰੋਂ ਪਰ ਗਿਰੇਂ ਯਾ ਸਰਹੱਦ ਪਰ

ਰੂਹ-ਏ-ਤਾਮੀਰ ਜਖ਼ਮ ਖਾਤੀ ਹੈ

ਖੇਤ ਅਪਨੇ ਜਲੇਂ ਕਿ ਔਰੋਂ ਕੇ

ਜ਼ੀਸਤ ਫਾਕੋਂ ਸੇ ਤਿਲਮਿਲਾਤੀ ਹੈ

ਟੈਂਕ ਆਗੇ ਬੜੇਂ ਯਾ ਪੀਛੇ ਹਟੇਂ

ਕੋਖ ਧਰਤੀ ਕੀ ਬਾਂਝ ਹੋਤੀ ਹੈ

ਫਤਿਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ

ਜ਼ਿੰਦਗੀ ਮਯੱਤੋਂ ਪੇ ਰੋਤੀ ਹੈ

ਜੰਗ ਤੋਂ ਖੁਦ ਹੀ ਏਕ ਮਸਲਾ ਹੈ

ਜੰਗ ਕਯਾ ਮਸਲੋਂ ਕਾ ਹਲ ਦੇਗੀ

ਆਗ ਔਰ ਖ਼ੂਨ ਆਜ ਬਖ਼ਸ਼ੇਗੀ

ਭੂਖ ਔਰ ਇਹਤਿਆਜ ਕੱਲੵ ਦੇਗੀ

ਇਸ ਲੀਏ ਐ ਸ਼ਰੀਰ ਇਨਸਾਨੋਂ

ਜੰਗ ਟਲਤੀ ਰਹੇ ਤੋ ਬਿਹਤਰ ਹੈ

ਆਪ ਔਰ ਹਮ ਸਭੀ ਕੇ ਆਂਗਨ ਮੇਂ

ਸ਼ਮਾ ਜਲਦੀ ਰਹੇ ਤੋ ਬਿਹਤਰ ਹੈ

  • ਸਾਹਿਰ ਲੁਧਿਆਣਵੀ



ਜੰਗ: ਕੁਝ ਪ੍ਰਭਾਵ


(1)


ਝੂਠ ਬੋਲਦੇ ਨੇ

ਇਹ ਜਹਾਜ਼ ਬੱਚਿਓ !

ਇਨ੍ਹਾਂ ਦਾ ਸੱਚ ਨਾ ਮੰਨਣਾ

ਤੁਸੀਂ ਖੇਡਦੇ ਰਹੋ

ਘਰ ਬਨਾਉਣ ਬਨਾਉਣ………

(2)


ਠੰਡਾ ਚੰਨ ਪਿਆ ਬਿੱਟ ਬਿੱਟ ਤੱਕੇ

ਧੁੰਦ 'ਚ ਉੱਤਰਦੀ ਹਵਾਈ-ਛਤਰੀ

ਡੋਰਾਂ 'ਚ ਫਸੀ ਹੋਈ ਲਾਸ਼

ਆਓ ਦੇਖੋ-

ਉਨ੍ਹਾਂ ਨੇ ਮੁੱਲ ਪਾਇਆ ਹੈ

ਪੋਹ ਦੀ ਚਾਂਨਣੀ ਦਾ

ਆਓ ਦੇਖੋ-

ਉਨ੍ਹਾਂ ਦੇ ਕੰਮ ਆਈ ਹੈ

ਗ਼ਰੀਬ ਦੀ ਜਵਾਨੀ………


(3)


ਰੇਡੀਓ ਨੂੰ ਆਖੋ

ਸੁਹੰ ਖਾ ਕੇ ਤਾਂ ਕਹੇ

ਧਰਤੀ ਜੇ ਮਾਂ ਹੁੰਦੀ ਤਾਂ' ਕਿਸ ਦੀ ?

ਇਹ ਪਾਕਿਸਤਾਨੀਆਂ ਦੀ ਕੀ ਹੋਈ ?

ਤੇ 'ਭਾਰਤ' ਵਾਲਿਆਂ ਦੀ ਕੀ ਲੱਗੀ ?


(4)


ਚੋਰੋ, ਵੇ ਚੋਰੋ !

ਆਪਣਾ ਮਾਲ ਵੰਡਣ ਲਈ

ਕਿਤੇ ਬਾਹਰ ਜਾ ਕੇ ਲੜੋ

ਜਾਗ ਹੀ ਨਾ ਉੱਠਣ ਮਤਾਂ ਘਰ ਵਾਲੇ

ਸੁਣਿਆ

ਬੁਰੀ ਹੁੰਦੀ ਹੈ ਵਾਹਰ ਦੀ ਕੁੱਟ…


(5)
ਉਹ ਰੇਡੀਓ ਨਹੀਂ ਸੁਣਦੇ
ਅਖ਼ਬਾਰਾਂ ਨਹੀਂ ਪੜ੍ਹਦੇ
ਜਹਾਜ਼ ਖੇਤਾਂ ਵਿਚ ਹੀ ਦੇ ਜਾਂਦੇ ਹਨ ਖ਼ਬਰ ਸਾਰ
ਮੁੰਨੇ ਨੂੰ ਮੁੱਠ ਵਿਚ ਘੁੱਟ ਕੇ
ਉਹ ਕੇਵਲ ਹੱਸ ਛੱਡਦੇ ਹਨ
ਕਿਉਂਕਿ ਉਹ ਸਮਝਦੇ ਹਨ
ਕਿ ਹਲ ਦੀ ਵੇਲ ਕਮਲੀ ਨਹੀਂ
ਕਮਲੀ ਤਾਂ ਤੋਪ ਹੁੰਦੀ ਹੈ
(6)
ਅਸੀਂ ਹਨ੍ਹੇਰੀ ਨੁੱਕਰ ਦੇ ਵਿਚ
ਗੁੰਮ ਸੁੰਮ ਬੈਠੇ ਸੋਚ ਰਹੇ ਹਾਂ
ਹੋਰ ਘੜੀ ਤਾਈਂ ਚੰਨ ਚੜ੍ਹੇਗਾ
ਭੁਰਿਆ ਭੁਰਿਆ
ਖੁੱਸਿਆ ਖੁੱਸਿਆ
ਤਾਂ ਬੱਚਿਆਂ ਨੂੰ ਆਖਾਂਗੇ
ਐਸ ਤਰ੍ਹਾਂ ਦਾ ਚੰਨ ਹੁੰਦਾ ਏ ?



- ਪਾਸ਼





ਮੰਟੋ ਦਾ ਪਾਗਲਖਾਨਾ

ਇੱਕ ਸਾਡਾ ਤੁਸੀਂ ਮਾਰਿਆ

ਇੱਕ ਤੁਹਾਡਾ ਅਸੀਂ ਮਾਰਿਆ

ਜੇਲ ਦੇ ਅੰਦਰ

ਜੇਲ ਦੇ ਬਾਹਰ

ਉਹੀ ਮੌਸਮ

ਉਹੀ ਨਜ਼ਾਰਾ

ਮੰਟੋ ਦੇ ਪਾਗਲਖਾਨੇ ਤੋਂ

ਨਿਕਲਿਆ ਨਹੀਂ

ਹਾਲੇ ਬਟਵਾਰਾ


  • ਨਿਦਾ ਫਾਜ਼ਲੀ


ਜੰਗ ਨਹੀਂ ਚਾਹੀਦੀ


ਜੰਗ ਨਹੀਂ ਚਾਹੀਦੀ,

ਰੋਟੀ, ਕਪੜਾ, ਮਕਾਨ ਚਾਹੀਦਾ।

ਬੰਦੂਕ ਨਹੀਂ,

ਕਿਤਾਬਾਂ ਦੀ ਲੋੜ ਹੈ।

ਹੱਤਿਆ ਨਹੀਂ,

ਇਨਸਾਫ਼ ਚਾਹੀਦਾ।


— ਸੁਖਿੰਦਰ



ਆਉ ਕਿ ਕੋਈ ਖ਼ਵਾਬ ਬੁਨੀਂਏ

ਜਿਹੜੇ ਨੀਲੇ ਅਸਮਾਨ ਹੇਠਾਂ

ਰੋਟੀ ਅਤੇ ਅਮਨ ਲਈ ਹੋਣ।


- ਫੈਜ਼ ਅਹਮਦ ਫੈਜ਼

—————


“ਜਿੱਥੇ ਵੀ ਜੰਗ ਹੁੰਦੀ ਹੈ,

ਓਥੇ ਮਜ਼ਦੂਰ ਮਰਦਾ ਹੈ,

ਰਾਜ ਨਹੀਂ।”


— ਸੰਤ ਸਿੰਘ ਸੇਖੋਂ



ਮਾਵਾਂ

ਮਾਵਾਂ ਕਰ ਰਹੀਆਂ ਇੰਤਜ਼ਾਰ

ਸਰਹੱਦਾਂ ਤੋਂ ਪਾਰ ਗਏ ਬੱਚਿਆਂ ਦਾ

ਦੁਆਵਾਂ ਮੰਗ ਰਹੀਆਂ ਮਾਵਾਂ

ਉਨ੍ਹਾਂ ਦੇ ਸਹੀ ਸਲਾਮਤ ਮੁੜ ਆਉਣ ਲਈ

ਮਾਵਾਂ ਲੀਰੋ ਲੀਰ ਤੰਬੂਆਂ ਵਿੱਚ

ਝਿੜਕ ਰਹੀਆਂ ਭੁੱਖੇ ਬੱਚਿਆਂ ਨੂੰ

ਉਨ੍ਹਾਂ ਨੂੰ ਲਾਉਂਦੀਆਂ ਸੁੱਕੀਆਂ ਛਾਤੀਆਂ ਨਾਲ

ਡੁਸਕਦੀਆਂ ਮਾਵਾਂ

ਉਜਾੜੇ ਵਿੱਚ ਮਾਵਾਂ

ਮਾਵਾਂ ਤੱਕ ਰਹੀਆਂ

ਹੱਦਾਂ ’ਤੇ ਤਾਇਨਾਤ ਬੱਚਿਆਂ ਦੀਆਂ ਰਾਹਵਾਂ

ਵਗ ਰਿਹਾ ਖ਼ੂਨ ਆਰ ਵੀ ਪਾਰ ਵੀ

ਵਿਲਕ ਰਹੀਆਂ ਮਾਵਾਂ

ਘਾਹ ਵਾਂਗ ਲਤਾੜੀਆਂ ਜਾ ਰਹੀਆਂ

ਦੋਹਾਂ ਵਿਚਕਾਰ

ਕੋਈ ਨਹੀਂ ਚੁੱਕਦਾ

ਮਾਵਾਂ ਦੇ ਹੱਕਾਂ ਦੀ ਗੱਲ।

  • ਅਗਨੀ ਸ਼ੇਖਰ




ਜੰਗ

 

ਜੰਗ ਕੁਝ ਲੋਕਾਂ ਲਈ

ਨਾਮ, ਸਨਮਾਨ ਹੈ   

ਇੱਕ ਤਮਗਾ ਹੈ

ਬੱਸ ਅਖ਼ਬਾਰ ਦੀ ਇਕ ਸੁਰਖੀ ਹੈ

ਜਾਂ ਫ਼ਿਰ

ਰੋਕ ਕੇ ਵੇਚੀਆਂ ਚੀਜ਼ਾਂ ਦੇ

ਮੁਨਾਫ਼ੇ ਦਾ ਹਿਸਾਬ;

 

ਜੰਗ ਪਰ ਹੋਰਾਂ ਲਈ

ਮੌਤ ਹੈ, ਗੁਮਨਾਮੀ ਹੈ

ਕਟ ਗਏ ਅੰਗਾਂ ਦੀ ਲਾਚਾਰੀ ਹੈ

ਰੂਹ 'ਤੇ ਵਰਤੇ ਹੋਏ ਕਹਿਰ ਦਾ

ਇੱਕ ਅਨੁਭਵ ਹੈ

ਜਾਂ ਫ਼ਿਰ

ਸੁਹਾਗ ਦੇ ਕੇ ਮਿਲੀ

ਸਸਤੀ ਸਿਲਾਈ ਦੀ ਮਸ਼ੀਨ।


- ਨਿਰਮਲ ਦੱਤ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...