ਕੱਠੂਆ ਕੇਸ 'ਚ ਪੇਸ਼ ਕੀਤੀ ਗਈ ਚਾਰਜਸ਼ੀਟ
12-01-2018 ਨੂੰ ਹੋਈ ਘਟਨਾ ਦੇ ਸੰਖੇਪ ਤੱਥ
(ਨੋਟ-ਕੱਠੂਆ 'ਚ ਇਕ ਅੱਠ ਸਾਲ ਦੀ ਬੱਚੀ ਨਾਲ ਹੋਏ ਭਿਆਨਕ ਬਲਾਤਕਾਰ ਅਤੇ ਬੇਰਹਿਮ ਕਤਲ ਨਾਲ ਪੂਰਾ ਦੇਸ਼ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਇਸ ਕਾਂਢ ਨੂੰ ਲੈ ਕੇ ਮਹੌਲ ਗਮਗੀਨ ਅਤੇ ਰੋਸਮਈ ਹੈ। ਜਿੱਥੇ ਇਕ ਪਾਸੇ ਦੁਨੀਆਂ ਭਰ ਦੇ ਲੋਕ ਪੀੜਤਾ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਹੇ ਹਨ ਉੱਥੇ ਦੂਜੇ ਪਾਸੇ ਭਾਜਪਾ ਤੇ ਆਰ ਐਸ ਐਸ ਦੇ ਕਈ ਆਗੂਆਂ, ਆਰ ਐਸ ਐਸ ਦੀ ਵਿਚਾਰਧਾਰਾ ਵਾਲੇ ਫਿਰਕੂ ਸੰਗਠਨਾਂ, ਭਾਜਪਾ ਤੇ ਆਰ ਐਸ ਐਸ ਦੁਆਰਾ ਸਥਾਪਿਤ ਆਈ ਟੀ ਸੈੱਲ, ਉਹਨਾਂ ਦੀਆਂ ਸ਼ੋਸ਼ਲ ਵੈਬਸਾਇਟਾਂ ਅਤੇ ਸ਼ੋਸ਼ਲ ਸਾਇਟਾਂ ਤੇ ਬਣੇ ਵੱਖ-ਵੱਖ ਤਰ੍ਹਾਂ (ਫੇਸਬੁੱਕ, ਟਵੀਟਰ, ਵਟਸਐਪ) ਦੇ ਅਸਲੀ ਅਤੇ ਜਾਅਲੀ ਅਕਾਉਂਟਸ ਤੋਂ ਇਸ ਕਾਂਢ ਬਾਰੇ ਕਈ ਤਰ੍ਹਾਂ ਦੇ ਭਰਮ-ਭੁਲੇਖੇ ਖੜੇ ਕੀਤੇ ਜਾ ਰਹੇ ਹਨ। ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੂਰੇ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਇਸਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਟਕਰਾਅ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਹਿੰਦੂਤਵੀ ਵਿਚਾਰਧਾਰਾ ਵਾਲੇ ਵਕੀਲ ਕੱਠੂਆ ਕੇਸ 'ਚ ਦਰਜ ਹੋਈ ਚਾਰਜਸ਼ੀਟ ਨੂੰ ਮਨਘੜਤ ਅਤੇ ਗਲਤ ਰੂਪ ਵਿਚ ਪੇਸ਼ ਕਰ ਰਹੇ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਅਫਵਾਹਾ ਪੈਦਾ ਹੋ ਰਹੀਆਂ ਹਨ। ਮੀਡੀਆ ਦਾ ਇਕ ਹਿੱਸਾ ਵੀ ਇਸ ਕਾਂਢ ਨੂੰ ਪੂਰੀ ਤਰ੍ਹਾਂ ਸੰਪਰਦਾਇਕਤਾ ਦੀ ਪੁੱਠ ਚਾੜ੍ਹ ਰਿਹਾ ਹੈ। ਭਾਵੇਂ ਇਸ ਦਰਦਨਾਕ ਘਟਨਾ ਸਬੰਧੀ ਅੰਤਿਮ ਫੈਸਲਾ ਅਦਾਲਤ ਨੇ ਦੇਣਾ ਹੈ ਪਰ ਕੇਸ ਵਿੱਚ ਚਾਰਜਸ਼ੀਟ ਦੀ ਅਹਿਮ ਮਹੱਤਤਾ ਹੋਣ ਕਰਕੇ ਇਸਨੂੰ ਵਾਚਣਾ ਬਹੁਤ ਜਰੂਰੀ ਹੋ ਜਾਂਦਾ ਹੈ। ਇਸ ਲਈ, ਇੱਥੇ ਕੱਠੂਆਂ ਕੇਸ ਦੀ ਚਾਰਜਸ਼ੀਟ ਦਾ ਪੰਜਾਬੀ ਅਨੁਵਾਦ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਕ ਤਾਂ ਪਾਠਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਸਹੂਲੀਅਤ ਮਿਲੇਗੀ ਦੂਸਰਾ ਕੱਠੂਆ ਕਾਂਢ ਬਾਰੇ ਵਿਸਥਾਰਤ ਜਾਣਕਾਰੀ ਮਿਲ ਸਕਦੀ ਹੈ। ਅੱਠ ਸਾਲਾਂ ਦੀ ਬੱਚੀ ਨਾਲ ਵਾਪਰੀ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਬਾਰੇ ਇਹ ਚਾਰਜਸ਼ੀਟ ਰੌਂਗਟੇ ਖੜੇ ਕਰ ਦੇਣ ਵਾਲੀ ਹੈ। - ਅਨੁਵਾਦਕ)
ਮੁਹੰਮਦ ਯੂਸਫ ਵਲਦ ਸਾਹਿਬ ਦੀਨ (ਜਾਤੀ ਬਕਰਵਾਲ), ਵਾਸੀ ਰਸਨਾ, ਤਹਿਸੀਲ ਹੀਰਾਨਗਰ, ਜਿਲ੍ਹਾ ਕੱਠੂਆ ਨੇ ਹੀਰਾਨਗਰ ਥਾਣੇ 'ਚ ਰਿਪੋਰਟ ਲਿਖਵਾਈ ਕਿ ਉਹਨਾਂ ਦੀ ਬੇਟੀ ਨਾਮ ਕੁਮਾਰੀ ਅਬਸ, ਉਮਰ ਅੱਠ ਸਾਲ ਲਗਭਗ 12.30 ਵਜੇ ਦੇ ਆਸ-ਪਾਸ ਜੰਗਲ 'ਚ ਘੋੜੇ ਚਰਾਉਣ ਲੈ ਗਈ ਸੀ ਅਤੇ 10-01-2018 ਨੂੰ ਲਗਭਗ 2 ਵਜੇ ਉਹ ਘੋੜਿਆਂ ਨਾਲ ਵੇਖੀ ਗਈ ਸੀ।ਉਸੇ ਦਿਨ ਘੋੜੇ ਡੇਰੇ ਤੇ ਵਾਪਸ ਆ ਗਏ ਸਨ ਪਰ ਅਬਸ ਨਹੀਂ ਪਰਤੀ।ਫਿਰ ਇਸ ਸ਼ਿਕਾਇਤ ਕਰਤਾ ਨੇ ਦੂਜੇ ਲੋਕਾਂ ਨਾਲ ਮਿਲਕੇ ਜੰਗਲ 'ਚ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਅਬਸ ਨਹੀਂ ਮਿਲ ਸਕੀ।ਉਸਨੇ ਅੱਗੇ ਦੋਸ਼ ਲਾਇਆ ਕਿ ਸੰਭਵ ਹੈ ਕਿ ਕੁੱਝ ਬਦਮਾਸ਼ਾਂ ਨੇ ਉਸਦੀ ਬੇਟੀ ਨੂੰ ਅਗਵਾ ਕਰ ਲਿਆ ਹੋਵੇ।ਇਸ ਅਧਾਰ ਤੇ ਐਫ ਆਈ ਆਰ, FIR No 10/2018 U/S 363 RPC ਥਾਣਾ ਹੀਰਾਨਗਰ 'ਚ ਦਰਜ ਕੀਤੀ ਗਈ ਅਤੇ ਜਾਂਚ ਸ਼ੁਰੂ ਹੋਈ।
ਜਾਂਚ ਦੀ ਪ੍ਰਕਿਰਿਆ 'ਚ ਜਾਂਚ ਅਧਿਕਾਰੀਆਂ ਨੇ ਗੁੰਮਸ਼ੁਦਾ ਲੜਕੀ ਨੂੰ ਪੇਂਡੂ ਵਿਕਾਸ ਕਮੇਟੀ ਦੇ ਮੈਂਬਰਾਂ ਅਤੇ ਇਲਾਕੇ ਦੇ ਸਨਮਾਨਿਤ ਲੋਕਾਂ ਦੀ ਮਦਦ ਨਾਲ ਭਾਲਣਾ ਸ਼ੁਰੂ ਕਰ ਦਿੱਤਾ ਪਰ ਪੀੜਤਾ ਦਾ ਕੋਈ ਸੁਰਾਗ ਨਹੀਂ ਮਿਲਿਆ।ਇਸੇ ਲੜੀ ਤਹਿਤ 17-01-2018 ਨੂੰ ਜਗਦੀਸ਼ ਰਾਜ ਵਲਦ ਦੇਸ਼ੂ ਹਾਲ ਵਾਸੀ ਦੁਗਾਮ ਬਾਨੀ ਦੇ ਕਹਿਣ ਮੁਤਾਬਕ ਪੀੜਤਾ ਦੀ ਲਾਸ਼ ਬਰਾਮਦ ਕੀਤੀ ਗਈ ਜੋ ਨਾਲ ਦੇ ਜੰਗਲ 'ਚ ਆਪਣੇ ਗੁਆਚੇ ਹੋਏ ਘੋੜੇ ਲੱਭ ਰਿਹਾ ਸੀ।ਮ੍ਰਿਤਕਾ ਦੀ ਲਾਸ਼ ਪੋਸਟ ਮਾਰਟਮ (ਚੀਰ ਫਾੜ) ਲਈ ਉਸੇ ਦਿਨ ਕੱਠੂਆ ਦੇ ਜਿਲ੍ਹਾ ਹਸਪਤਾਲ 'ਚ ਲਿਜਾਈ ਗਈ।ਮ੍ਰਿਤਕਾ ਦਾ ਪੋਸਟ ਮਾਰਟਮ ਉਸੇ ਦਿਨ ਕੱਠੂਆ ਦੇ ਜਿਲ੍ਹਾ ਹਸਪਤਾਲ ਵਿਚ 2.30 ਵਜੇ ਹੋਇਆ।ਹੀਰਾਨਗਰ ਪੁਲਿਸ ਚੌਂਕੀ ਦੁਆਰਾ ਜਾਂਚ ਦੇ ਦੌਰਾਨ ਇਕ ਵਿਅਕਤੀ ਸ਼ੁਭਮ ਸੰਗਰਾ ਵਲਦ ਓਮ ਪ੍ਰਕਾਸ਼ ਵਾਸੀ ਮੁਕਾਮ ਹੀਰਾਨਗਰ ਨੂੰ ਪੁੱਛ-ਗਿੱਛ ਲਈ ਹੀਰਾਨਗਰ ਥਾਣੇ ਵਿਚ ਲਿਆਂਦਾ ਗਿਆ ਜੋ ਆਪਣੇ ਮਾਮਾ ਸਾਂਝੀ ਰਾਮ ਨਾਲ ਰਸਨਾ ਪਿੰਡ ਵਿਚ ਰਹਿ ਰਿਹਾ ਸੀ।ਪੁੱਛ-ਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਦਾ ਬਾਪ ਛਗਰਾਲ ਦੇ ਹਾਇਰ ਸਕੰਡਰੀ ਸਕੂਲ 'ਚ ਚਪੜਾਸੀ ਹੈ ਅਤੇ ਮਾਂ ਘਰੇਲੂ ਔਰਤ।
ਉਸਨੇ ਅੱਗੇ ਦੱਸਿਆ ਕਿ ਉਹ ਸ਼ਰਾਬ, ਸਿਗਰਟ, ਗੁਟਖਾ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਆਦੀ ਸੀ ਅਤੇ ਉਸਨੂੰ ਮਾਡਰਨ ਪਬਲਿਕ ਸਕੂਲ, ਹੀਰਾਨਗਰ ਤੋਂ ਆਪਣੇ ਸਕੂਲ ਦੀਆਂ ਲੜਕੀਆਂ ਨਾਲ ਬੁਰਾ ਵਿਵਹਾਰ ਕਰਨ ਕਾਰਨ ਸਕੂਲ ਤੋਂ ਕੱਢ ਦਿੱਤਾ ਗਿਆ ਸੀ। ਉਸਦੇ ਬੁਰੇ ਵਿਵਹਾਰ ਤੋਂ ਤੰਗ ਆ ਕੇ ਉਸਦੇ ਪਰਿਵਾਰ ਨੇ ਉਸਨੂੰ ਤਿੰਨ ਮਹੀਨੇ ਪਹਿਲਾਂ ਉਸਦੇ ਮਾਮਾ ਦੇ ਘਰ ਭੇਜ ਦਿੱਤਾ ਸੀ ਜਿੱਥੇ ਉਹ ਜਾਨਵਰਾਂ ਲਈ ਘਾਹ ਵਗੈਰਾ ਲੈਣ ਲਈ ਨਾਲ ਦੇ ਜੰਗਲ 'ਚ ਚਲਾ ਜਾਂਦਾ ਸੀ। ਜੰਗਲ 'ਚ ਉਹ ਇਕ ਬਕਰਵਾਲ ਲੜਕੀ ਨੂੰ 7-8 ਵਾਰ ਮਿਲਿਆ ਸੀ ਅਤੇ ਜਿਆਦਾਤਰ ਉਹ ਆਪਣੇ ਘੋੜਿਆਂ ਬਾਰੇ ਪੁੱਛਿਆ ਕਰਦੀ ਸੀ ਜਿਨ੍ਹਾਂ ਨੂੰ ਉਹ ਚਰਾਉਣ ਲੈ ਕੇ ਆਉਂਦੀ ਸੀ।10-01-2018 ਨੂੰ, ਉਹੀ ਬਕਰਵਾਲ ਲੜਕੀ ਉਸਨੂੰ ਉਸੇ ਜੰਗਲ 'ਚ ਇਕ ਭਾਰੀ-ਭਰਕਮ ਦਰੱਖਤ ਦੇ ਕੋਲ ਮਿਲੀ ਸੀ ਅਤੇ ਉਸਨੇ ਉਸ ਲੜਕੀ ਨੂੰ ਇਹ ਵਿਸ਼ਵਾਸ਼ ਦੁਆ ਕੇ ਨਾਲ ਆਉਣ ਲਈ ਕਿਹਾ ਕਿ ਉਹ ਉਸਦੀ ਘੋੜੇ ਲੱਭਣ 'ਚ ਮਦਦ ਕਰੇਗਾ।6.30 ਵਜੇ ਉਹ ਉਸ ਲੜਕੀ ਨੂੰ ਆਪਣੇ ਮਾਮੇ ਦੇ ਸ਼ੈੱਡ 'ਚ ਲੈ ਗਿਆ ਜਿੱਥੇ ਪਸ਼ੂ ਬੰਨ੍ਹੇ ਹੁੰਦੇ ਸਨ ਅਤੇ ਉੱਥੇ ਪਈ ਰੱਸੀ ਨਾਲ ਉਸਦਾ ਮੂੰਹ ਅਤੇ ਹੱਥ ਬੰਨ੍ਹ ਦਿੱਤੇ।
ਉਸਨੇ ਅੱਗੇ ਦਸਿਆ ਕਿ ਉਸਨੇ ਲੜਕੀ ਦੇ ਪਜਾਮੇ ਚੋਂ ਨਾੜਾ ਕੱਢ ਕੇ ਉਸਦੇ ਪੈਰ ਬੰਨ੍ਹ ਦਿੱਤੇ।ਉਸਦੇ ਬਾਅਦ ਉਸਨੇ ਸ਼ੈੱਡ ਦਾ ਦਰਵਾਜਾ ਬੰਦ ਕਰ ਦਿੱਤਾ ਅਤੇ ਆਪਣੇ ਘਰ ਚਲਿਆ ਗਿਆ।ਇਕ ਘੰਟੇ ਬਾਅਦ ਉਹ ਉਸ ਲਈ ਚੋਰੀ ਖਾਣਾ ਲਿਆਇਆ ਅਤੇ ਰੁਮਾਲ ਖੋਲ੍ਹ ਕੇ ਉਸਨੂੰ ਖਾਣਾ ਖੁਆਇਆ।ਫਿਰ ਉਸਨੇ ਉਸੇ ਰੁਮਾਲ ਨਾਲ ਉਸਨੂੰ ਬੰਨ੍ਹ ਦਿੱਤਾ, ਫਿਰ ਤੋਂ ਦਰਵਾਜਾ ਬੰਦ ਕੀਤਾ ਅਤੇ ਘਰ ਚਲਾ ਗਿਆ।ਉਹ 16.01.2018 ਤੱਕ ਇਸੇ ਤਰ੍ਹਾਂ ਕਰਦਾ ਰਿਹਾ।16.01.2018 ਨੂੰ ਲਗਭਗ 6.30 ਵਜੇ ਉਹ ਉਸੇ ਸ਼ੈੱਡ 'ਚ ਪਹੁੰਚਿਆ ਅਤੇ ਲੜਕੀ ਨੂੰ ਖੋਲ ਦਿੱਤਾ।ਉਸਦੇ ਬਾਅਦ ਉਸਨੇ ਉਸਦਾ ਪਜਾਮਾ ਇਕ ਰੱਸੀ ਨਾਲ ਬੰਨ੍ਹ ਦਿੱਤਾ ਤੇ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸਨੂੰ ਉਸਦੇ ਘਰ ਛੱਡ ਦੇਵੇਗਾ।ਉਹ ਉਸਨੂੰ ਉਸੇ ਰਸਤੇ ਰਾਹੀਂ ਲੈ ਗਿਆ ਜਿਸ ਰਸਤੇ ਉਹ ਉਸਨੂੰ ਲੈ ਕੇ ਆਇਆ ਸੀ ਤੇ ਰਸਤੇ ਵਿਚ ਉਸਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਲੜਕੀ ਨੇ ਧਮਕੀ ਦਿੱਤੀ ਕਿ ਉਹ ਸਾਰੀ ਘਟਨਾ ਆਪਣੇ ਘਰ ਵਾਲਿਆਂ ਨੂੰ ਦੱਸ ਦੇਵੇਗੀ।ਇਸ ਡਰ ਤੋਂ ਕਿ ਇਲਾਕੇ ਦੇ ਬਰਕਵਾਲ ਉਸਨੂੰ ਮਾਰ ਦੇਣਗੇ ਇਸ ਲਈ ਉਸਨੇ ਉਸੇ ਚੁੰਨੀ ਨਾਲ ਲੜਕੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ।ਉਸਦੇ ਮੂੰਹ ਚੋਂ ਥੁੱਕ ਦੇ ਨਾਲ ਖੂਨ ਆਉਣ ਲੱਗਾ ਤੇ ਬਾਅਦ 'ਚ ਉਹ ਉਸਨੂੰ ਚੁੱਕ ਕੇ ਕਿਸੇ ਦੂਸਰੀ ਜਗ੍ਹਾ ਲੈ ਗਿਆ ਅਤੇ ਉਸਨੂੰ ਜਮੀਨ ਤੇ ਪਟਕ ਕੇ ਉਸਦੇ ਸਿਰ ਉੱਤੇ ਦੋ ਵਾਰੀ ਪੱਥਰ ਨਾਲ ਵਾਰ ਕੀਤਾ।

ਇਸਤੋਂ ਬਾਅਦ ਉਸਨੇ ਦਸ ਮਿੰਟ ਇੰਤਜਾਰ ਕੀਤਾ ਤੇ ਫਿਰ ਉਹ ਘਰ ਚਲਾ ਗਿਆ।ਅਗਲੇ ਦਿਨ ਉਸਨੇ ਉਸਦੇ ਪਜਾਮੇ ਦਾ ਨਾੜਾ ਅਤੇ ਰੁਮਾਲ ਉਸੇ ਸ਼ੈੱਡ ਵਿਚ ਜਲਾ ਦਿੱਤਾ।ਪੁਲਿਸ ਥਾਣੇ ਹੀਰਾਨਗਰ ਦੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਉਹ ਉਸਨੂੰ ਦੇਰ ਰਾਤ ਚੋਰੀ-ਛਿਪੇ ਜੰਗਲ ਪਾਣੀ ਵੀ ਲੈ ਜਾਂਦਾ ਰਿਹਾ ਅਤੇ ਹੈਂਡਪੰਪ ਤੋਂ ਆਪਣੇ ਹੱਥਾਂ ਨਾਲ ਉਸਦੇ ਨਿੱਜੀ ਅੰਗਾਂ ਨੂੰ ਵੀ ਧੋਂਹਦਾ ਰਿਹਾ।ਉਸਨੇ ਇਹ ਵੀ ਦੱਸਿਆ ਕਿ ਉਹ ਉਸਨੂੰ ਮਿਲਕੀ-ਡੇਅ ਬਰਾਂਡ ਦੀਆਂ ਟੌਫੀਆਂ ਵੀ ਦਿੰਦਾ ਰਿਹਾ।ਉਸਨੇ ਇਹ ਵੀ ਦੱਸਿਆ ਕਿ ਜਿੰਨ੍ਹਾਂ ਸਮਾਂ ਉਸ ਨੇ ਉਸ ਲੜਕੀ ਨੂੰ ਬੰਧਕ ਰੱਖਿਆ ਉਸਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।ਇਸੇ ਅਧਾਰ ਤੇ ਦੋਸ਼ੀ ਸ਼ੁਭਮ ਸੰਗਰਾ ਵਲਦ ਓਮ ਪ੍ਰਕਾਸ਼ ਸੰਗਰਾ ਵਾਸੀ ਮੁਕਾਮ ਵਾਰਡ ਨੰਬਰ 10, ਹੀਰਾਨਗਰ ਨੂੰ ਪੁਲਿਸ ਸਟੇਸ਼ਨ ਹੀਰਾਨਗਰ ਦੁਆਰਾ ਇਸ ਮਾਮਲੇ 'ਚ ਮਿਤੀ 19-01-2018 ਨੂੰ ਗ੍ਰਿਫਤਾਰ ਕਰ ਲਿਆ ਸੀ।ਉਸਦੇ ਬਿਆਨ ਮੁਤਾਬਕ ਲਗਭਗ 1 ਕਿਲੋ ਦਾ ਪੱਥਰ ਵੀ ਬਰਾਮਦ ਕਰ ਲਿਆ ਗਿਆ।ਇਸੇ ਲੜੀ ਵਜੋਂ ਉਸਨੂੰ ਕੱਠੂਆ ਦੇ ਚੀਫ ਨਿਆਇਕ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਉਸਨੂੰ ਬਾਲ ਘਰ ਭੇਜਣ ਦਾ ਆਦੇਸ਼ ਦਿੱਤਾ।
ਇਸੇ ਲੜੀ ਵਜੋਂ, PHQ Order No
374 of 2018 ਮਿਤੀ 22-01-2018 ਦੀ ਲੜੀ 'ਚ ਇਸ ਕੇਸ ਨੂੰ ਕਰਾਇਮ ਬਰਾਂਚ ਨੂੰ ਸੌਂਪਿਆ ਗਿਆ ਅਤੇ ਜੰਮੂ-ਕਸ਼ਮੀਰ ਕਰਾਇਮ ਬਰਾਂਚ ਹੈਡਕੁਆਟਰ ਦੇ ਇੰਨਡੋਰਸਮਿੰਟ No
CHQ/FIR/10/18-1083-92 ਮਿਤੀ 23-01-2018 ਦੇ ਅਨੁਸਾਰ ਕਰਾਇਮ ਬਰਾਂਚ ਨੇ ਸ਼੍ਰੀ ਨਵੀਦ ਫੀਰਯਾਦਾ, ਏ. ਐਮ. ਪੀ. ਕਰਾਇਮ ਬਰਾਂਚ ਦੀ ਅਗਵਾਈ 'ਚ ਅਗਲੇਰੀ ਜਾਂਚ ਲਈ
ਅਧਿਕਾਰੀਆਂ/ਕਰਮਚਾਰੀਆਂ ਦੀ ਇਕ ਟੀਮ ਗਠਿਤ ਕੀਤੀ ਗਈ।ਹਾਂਲਾਕਿ ਕੇਸ ਡਾਇਰੀ ਅਧਿਕਾਰਿਤ ਤੌਰ ਤੇ ਜੰਮੂ ਕਸ਼ਮੀਰ ਬਰਾਂਚ ਨੂੰ ਸਾਂਬਾ ਦੇ ਐਸ. ਪੀ. ਅਤੇ ਜੰਮੂ ਆਈ. ਜੀ. ਦੁਆਰਾ ਪਹਿਲਾਂ ਗਠਿਤ ਐਸ. ਆਈ. ਟੀ. ਦੇ ਪ੍ਰਮੁੱਖ ਸ੍ਰੀ ਆਦਿਲ ਗਨਾਈ ਦੁਆਰਾ ਵਿਅਕਤੀਗਤ ਤੌਰ ਤੇ 27-10-2018 ਨੂੰ ਕਰਾਇਮ ਬਰਾਂਚ ਜੰਮੂ 'ਚ ਸ਼ਾਮ 7.00 ਵਜੇ ਸੌਂਪੀ ਗਈ।
ਕਰਾਇਮ ਬਰਾਂਚ ਦੁਆਰਾ ਜਾਂਚ ਦੀ ਲੜੀ 'ਚ ਮਾਨਯੋਗ ਸੀਜੇਐਮ ਤੋਂ ਸ਼ੁਭਮ ਸਾਂਗਰਾ ਦੀ ਪੁੱਛਗਿੱਛ ਦੇ ਲਈ ਹਿਰਾਸਤ ਦੀ ਮੰਗ ਕੀਤੀ ਗਈ ਸੀ।ਨਾਬਾਲਿਗ ਦੀ ਜਾਂਚ ਇਕ ਸਮਾਜਿਕ ਕਾਰਕੁੰਨ ਅਤੇ ਉਸਦੇ ਪਿਤਾ ਦੀ ਹਾਜਰੀ ਵਿਚ ਕੀਤੀ ਗਈ।ਨਾਬਾਲਿਗ ਅਤੇ ਹੋਰ ਦੋਸ਼ੀ, ਜਿਸਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹਿਰਾਸਤ ਵਿਚ ਜਿਸਤੋਂ ਪੁੱਛਗਿੱਛ ਕੀਤੀ ਗਈ, ਦੁਆਰਾ ਉਪਲਬਦ ਕਰਵਾਈ ਗਈ ਜਾਣਕਾਰੀ ਅਤੇ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਤੋਂ ਇਹ ਸਾਹਮਣੇ ਆਇਆ ਕਿ ਜਨਵਰੀ ਦੇ ਪਹਿਲੇ ਹਫਤੇ 'ਚ ਕਿਸੇ ਸਮੇਂ ਦੋਸ਼ੀ ਸਾਂਝੀ ਰਾਮ ਨੇ ਬਕਰਵਾਲ ਕਬੀਲੇ ਨੂੰ ਰਸਨਾ ਪਿੰਡ ਤੋਂ ਕੱਢਣ ਦੀ ਯੋਜਨਾ ਬਣਾਈ ਸੀ ਜੋ ਉਸਦੇ ਦਿਮਾਗ 'ਚ ਕਾਫੀ ਸਮੇਂ ਤੋਂ ਚੱਲ ਰਹੀ ਸੀ ਅਤੇ ਇਸ ਲਈ ਉਸਨੇ ਪੁਲਿਸ ਵਿਭਾਗ ਦੇ ਐਸਪੀਓ ਦੀਪਕ ਖਜੂਰੀਆ ਅਤੇ ਨਾਬਾਲਿਗ ਦੋਸ਼ੀ ਨੂੰ ਇਸ ਛੜਯੰਤਰ ਦਾ ਅੰਗ ਬਣਾਇਆ ਅਤੇ ਉਨ੍ਹਾਂ ਨੂੰ ਅਲੱਗ-ਅਲੱਗ ਭਾਵ ਵਿਅਕਤੀਗਤ ਕੰਮ ਸੌਂਪਿਆ।
ਇਸ ਸਾਜਿਸ਼ ਦੀ ਕੜੀ ਵਜੋਂ ਦੀਪਕ ਆਪਣੇ ਦੋਸਤ ਵਿਕਰਮ ਦੇ ਨਾਲ ਕੋਟਾ ਮੋੜ ਦੇ ਬਿੱਟੂ ਮੈਡੀਕਲ ਸਟੋਰ ਤੇ 7 ਜਨਵਰੀ 2018 ਦੀ ਸ਼ਾਮ ਨੂੰ ਗਿਆ ਅਤੇ ਆਪਣੇ ਮਾਮਾ ਕਮਲ ਦਾ ਵੇਰਵਾ ਪਾ ਕੇ, ਜੋ ਦਿਮਾਗੀ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਜਿਨ੍ਹਾਂ ਦਾ ਇਲਾਜ ਕੱਠੂਆਂ ਦੇ ਡਾ. ਮੁਕੁਲ ਤੋਂ ਚੱਲ ਰਿਹਾ ਹੈ, ਐਪੀਟਰਿਲ 0.5 ਮਿਲੀਗ੍ਰਾਮ ਦਾ ਇਕ ਪੱਤਾ ਖਰੀਦਿਆ ਜਿਸ ਵਿਚ 10 ਗੋਲੀਆਂ ਸਨ।ਹਾਲਾਂਕਿ ਪ੍ਰੈਸਕ੍ਰਿਪਸ਼ਿਨ ਮੁਤਾਬਕ ਦਵਾਈ ਉਪਲਬਦ ਨਹੀਂ ਸੀ ਪਰ ਬਿੱਟੂ ਨੇ ਉਸਨੂੰ ਪ੍ਰੈਸਕ੍ਰਿਪਸ਼ਿਨ 'ਚ ਲਿਖੀ ਦਵਾਈ ਦੀ ਥਾਂ ਐਪੀਟਰਿਲ 0.05 ਦਿੱਤੀ।4 ਜਨਵਰੀ 2018 ਨੂੰ ਦੋਸ਼ੀ ਸਾਂਝੀ ਰਾਮ ਨੇ, ਜੋ ਨਾਬਾਲਿਗ ਦੋਸ਼ੀ ਦਾ ਮਾਮਾ ਹੈ, ਨਾਬਾਲਿਗ ਦੋਸ਼ੀ ਨੂੰ ਬਕਰਵਾਲਾਂ ਦੇ ਖਿਲਾਫ ਭੜਕਾਇਆ ਅਤੇ ਕੁਝ ਸਮਾਂ ਪਹਿਲਾਂ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਕਿਹਾ।
7 ਜਨਵਰੀ 2018 ਨੂੰ ਸਾਂਝੀ ਰਾਮ ਨੇ ਨਾਬਾਲਿਗ ਦੋਸ਼ੀ ਨੂੰ ਅਬਸ ਵਲਦ ABC ਨਾਮ ਦੀ ਬਕਰਵਾਲ ਲੜਕੀ ਨੂੰ ਅਗਵਾ ਕਰਨ ਨੂੰ ਕਿਹਾ ਜੋ ਅਕਸਰ ਸਾਂਝੀ ਰਾਮ ਦੇ ਘਰ ਦੇ ਪਿੱਛੇ ਜੰਗਲ 'ਚ ਘੋੜੇ ਚਰਾਉਂਦੀ ਸੀ।ਜਾਂਚ ਤੋਂ ਪਤਾ ਲੱਗਿਆ ਕਿ 8 ਜਨਵਰੀ 2018 ਨੂੰ ਜਦ ਨਾਬਾਲਿਗ ਦੋਸ਼ੀ ਖੇਤ 'ਚ ਕੰਮ ਕਰ ਰਿਹਾ ਸੀ, ਨੂੰ ਦੂਸਰੇ ਦੋਸ਼ੀ ਦੀਪਕ ਖਜੂਰੀਆ ਨੇ ਉਸਨੂੰ ਟਿਊਬਬੈੱਲ ਦੇ ਕੋਲ ਬੁਲਾਇਆ ਅਤੇ ਸਿਗਰਟ ਦੇ ਕੇ ਲਾਲਚ ਦਿੱਤਾ ਕਿ ਜੇਕਰ ਉਹ ABC ਨਾਮ ਦੇ ਵਿਅਕਤੀ ਦੀ ਲੜਕੀ ਨੂੰ ਅਗਵਾ ਕਰੇਗਾ ਤਾਂ ਉਹ ਉਸਨੂੰ ਪੇਪਰਾਂ 'ਚ ਪਾਸ ਕਰਵਾਉਣ (ਨਕਲ ਕਰਵਾਉਣ) 'ਚ ਉਸਦੀ ਮਦਦ ਕਰੇਗਾ।ਉਸਤੋਂ ਬਾਅਦ ਨਾਬਾਲਿਗ ਦੋਸ਼ੀ ਨੇ ਸਾਂਝੀ ਰਾਮ ਅਤੇ ਦੀਪਕ ਖਜੂਰੀਆ ਦੁਆਰਾ ਬਣਾਈ ਗਈ ਸਾਰੀ ਯੋਜਨਾ ਆਪਣੇ ਦੋਸਤ ਪ੍ਰਵੇਸ਼ ਕੁਮਾਰ ਉਰਫ ਮੰਨੂ ਨੂੰ ਦੱਸੀ ਅਤੇ ਇਸ ਯੋਜਨਾ ਨੂੰ ਪੂਰੀ ਕਰਨ ਲਈ ਮਦਦ ਮੰਗੀ।ਜਾਂਚ ਤੋਂ ਅੱਗੇ ਪਤਾ ਲੱਗਿਆ ਕਿ ਸਾਂਝੀਰਾਮ ਨੇ ਨਾਬਾਲਿਗ ਦੋਸ਼ੀ ਨੂੰ ਅਗਵਾ ਦੀ ਯੋਜਨਾ ਪੂਰੀ ਕਰਨ ਅਤੇ ਉਸਦੇ ਬਾਅਦ ਲੜਕੀ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ ਦੇਵੀਸਥਾਨ ਤੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ।9 ਜਨਵਰੀ 2018 ਨੂੰ ਨਾਬਾਲਿਗ ਦੋਸ਼ੀ ਦੂਸਰੇ ਦੋਸ਼ੀ ਪ੍ਰਵੇਸ਼ ਕੁਮਾਰ ਨੂੰ ਨਾਲ ਲੈ ਕੇ ਹੀਰਾਨਗਰ ਗਿਆ ਅਤੇ ਹੀਰਾਨਗਰ ਆਟੋ ਸਟੈਂਡ ਦੇ ਕੋਲ ਰਾਮਪਾਲ ਦੀ ਦੁਕਾਨ ਤੋਂ 4 ਮਨਾਰ (ਨਸ਼ੀਲਾ ਪਦਾਰਥ) ਖਰੀਦੇ ਜਿਸ ਵਿੱਚੋਂ ਇਕ ਖੁਦ ਖਾਦਾ ਅਤੇ ਬਾਕੀ ਤਿੰਨ ਜੇਬ 'ਚ ਪਾ ਕੇ ਰਸਨਾ ਪਰਤ ਆਏ।

10 ਜਨਵਰੀ 2018 ਨੂੰ ਨਾਬਾਲਿਗ ਦੋਸ਼ੀ ਨੇ ਆਪਣੇ ਮਾਮੇ (ਦੋਸ਼ੀ ਸਾਂਝੀਰਾਮ) ਦੀ ਛੱਤ ਤੋਂ ਉਸ ਲੜਕੀ ਦੀ ਅਵਾਜ ਸੁਣੀ ਜੋ ਵੀਣਾ ਦੇਵੀ ਨਾਮ ਦੀ ਔਰਤ ਤੋਂ ਆਪਣੇ ਘੋੜਿਆਂ ਬਾਰੇ ਪੁੱਛ ਰਹੀ ਸੀ।ਉਹ ਤੁਰੰਤ ਪੌੜੀਆਂ ਉਤਰਿਆ ਦੇਵੀਸਥਾਨ ਦੀ ਚਾਬੀ ਅਤੇ 3 ਮਨਾਰ ਲਏ ਅਤੇ ਉਸ ਲੜਕੀ ਨੂੰ ਕਿਹਾ ਕਿ ਉਸਨੇ ਉਸਦੇ ਘੋੜੇ ਦੇਖੇ ਹਨ।ਉਹ ਉਸਨੂੰ ਜੰਗਲ ਵੱਲ ਲੈ ਗਿਆ ਅਤੇ ਦੋਸ਼ੀ ਪ੍ਰਵੇਸ਼ ਕੁਮਾਰ ਉਰਫ ਮੰਨੂ ਨੂੰ ਵੀ ਬੁਲਾ ਲਿਆ ਜੋ ਉਸਦੇ ਇਸ਼ਾਰੇ ਦੇ ਇੰਤਜਾਰ ਵਿਚ ਸੀ।ਕੁਝ ਖਤਰਾ ਭਾਂਪ ਕੇ ਪੀੜਤਾ ਨੇ ਭੱਜਣ ਦੀ ਕੋਸ਼ਿਸ਼ ਕੀਤੀ।ਨਾਬਾਲਿਗ ਦੋਸ਼ੀ ਨੇ ਉਸਨੂੰ ਗਰਦਨ ਤੋਂ ਫੜ ਲਿਆ ਅਤੇ ਉਸਦਾ ਮੂੰਹ ਦੂਸਰੇ ਹੱਥ ਨਾਲ ਢੱਕ ਕੇ ਉਸਨੂੰ ਧੱਕਾ ਦੇ ਦਿੱਤਾ ਅਤੇ ਉਹ ਜਮੀਨ ਤੇ ਡਿੱਗ ਪਈ।ਦੋਸ਼ੀ ਮੰਨੂ ਨੇ ਉਸਦੇ ਪੈਰ ਫੜ ਲਏ ਅਤੇ ਨਾਬਾਲਿਗ ਦੋਸ਼ੀ ਨੇ ਇਕ-ਇਕ ਕਰਕੇ ਤਿੰਨੇ ਮਨਾਰ ਉਸਨੂੰ ਦੇ ਦਿੱਤੇ।ਪੀੜਤਾ ਬੇਹੋਸ਼ ਹੋ ਗਈ ਅਤੇ ਨਾਬਾਲਿਗ ਦੋਸ਼ੀ ਨੇ ਉਸਦਾ ਬਾਲਾਤਕਾਰ ਕੀਤਾ।ਉਸਤੋਂ ਬਾਅਦ ਮੰਨੂ ਨੇ ਵੀ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਰ ਨਹੀਂ ਪਾਇਆ।ਉਸਤੋਂ ਬਾਅਦ ਉਹ ਲੜਕੀ ਨੂੰ ਲੈ ਗਏ ਅਤੇ ਦੇਵੀਸਥਾਨ 'ਚ ਮੇਜ ਦੇ ਥੱਲੇ ਚਟਾਈਆਂ ਦੇ ਉਪਰ ਰੱਖਿਆ ਅਤੇ ਉਸਨੂੰ ਦਰੀਆਂ ਨਾਲ ਢੱਕ ਦਿੱਤਾ।
ਉਸ ਤੋਂ ਬਾਅਦ ਦੋਨੋਂ, ਨਾਬਾਲਿਗ ਦੋਸ਼ੀ ਅਤੇ ਦੋਸ਼ੀ ਮੰਨੂ ਨੇ ਦੇਵੀਸਥਾਨ ਨੂੰ ਲੌਕ ਕਰ ਦਿੱਤਾ ਅਤੇ ਚਲੇ ਗਏ।ਅਗਲੇ ਦਿਨ, ਅਬਸ ਦੇ ਮਾਤਾ ਪਿਤਾ ਦੇਵੀਸਥਾਨ ਗਏ ਅਤੇ ਦੋਸ਼ੀ ਸਾਂਝੀਰਾਮ ਤੋਂ ਆਪਣੀ ਗੁੰਮਸ਼ੁਦਾ ਲੜਕੀ ਦੇ ਬਾਰੇ ਪੁੱਛਿਆ ਤਾਂ ਜਵਾਬ 'ਚ ਦੋਸ਼ੀ ਸਾਂਝੀਰਾਮ ਨੇ ਕਿਹਾ ਕਿ ਉਹ ਵਾਪਸ ਆ ਜਾਵੇਗੀ ਹੋ ਸਕਦਾ ਹੈ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਈ ਹੋਵੇ।12 ਵਜੇ ਦੁਪਹਿਰ ਦੇ ਆਸਪਾਸ ਦੋਸ਼ੀ ਦੀਪਕ ਖਜੂਰੀਆ ਸਾਂਝੀਰਾਮ ਦੇ ਘਰ ਕੋਲ ਆਇਆ ਅਤੇ ਨਾਬਾਲਿਗ ਦੋਸ਼ੀ ਨੂੰ ਇਸ਼ਾਰਾ ਕੀਤਾ ਜਿਸਨੇ ਦੇਵੀਸਥਾਨ ਦੀ ਚਾਬੀ ਲਈ ਅਤੇ ਦੋਵੇਂ ਯੋਜਨਾ ਅਨੁਸਾਰ ਦੇਵੀਸਥਾਨ ਚਲੇ ਗਏ।ਦੋਨੋਂ ਦੇਵੀਸਥਾਨ ਪਹੁੰਚੇ, ਜਿੰਦਾ ਖੋਲਿਆ ਅਤੇ ਦੋਸ਼ੀ ਦੀਪਕ ਖਜੂਰੀਆ ਨੇ ਨਾਬਾਲਿਗ ਦੋਸ਼ੀ ਨੂੰ ਨੇੜੇ ਦੇ ਪੰਪ ਤੋਂ ਪਾਣੀ ਲਿਆਉਣ ਲਈ ਕਿਹਾ।
ਉਸਦੇ ਬਾਅਦ ਦੋਸ਼ੀ ਦੀਪਕ ਖਜੂਰੀਆ ਉਰਫ ਦੀਪੂ ਨੇ ਨਸ਼ੀਲੀ ਦਵਾਈ ਦੀਆਂ ਦਸ ਗੋਲੀਆਂ ਵਾਲੀ ਸਟਰਿਪ ਕੱਢੀ।ਨਬਾਲਿਗ ਦੋਸ਼ੀ ਨੇ ਲੜਕੀ ਦਾ ਸਿਰ ਉਠਾਇਆ ਅਤੇ ਦੋਸ਼ੀ ਦੀਪਕ ਖਜੂਰੀਆ ਨੇ ਉਸਦੇ ਮੂੰਹ 'ਚ ਗੋਲੀਆਂ ਪਾ ਕੇ ਉਸਨੂੰ ਪਾਣੀ ਪਿਲਾਇਆ ਅਤੇ ਆਪਣੀਆਂ ਉਂਗਲੀਆਂ ਨਾਲ ਉਸਦੀ ਗਰਦਨ ਹਿਲਾਈ।ਉਸਦੇ ਬਾਅਦ ਦੋਸ਼ੀ ਦੀਪਕ ਖਜੂਰੀਆ ਦੇਵੀਸਥਾਨ ਤੋਂ ਚਲਾ ਗਿਆ ਅਤੇ ਨਾਬਾਲਿਗ ਦੋਸ਼ੀ ਨੇ ਦਰਵਾਜਾ ਬੰਦ ਕਰ ਦਿੱਤਾ ਅਤੇ ਦਵਾਈ ਦੀ ਸਟਰਿਪ ਘਾਹ ਦੇ ਢੇਰ 'ਚ ਲੁਕਾ ਦਿੱਤੀ।ਸ਼ਾਮ ਨੂੰ ਨਾਬਾਲਿਗ ਦੋਸ਼ੀ ਦੀਵਾ ਬੱਤੀ ਕਰਨ ਦੇਵੀਸਥਾਨ ਗਿਆ ਅਤੇ ਲੜਕੀ ਨੂੰ ਦੁਬਾਰਾ ਦੇਖਿਆ ਅਤੇ ਉਹ ਬੇਹੋਸ਼ ਸੀ।ਉਸਤੋਂ ਬਾਅਦ 11 ਜਨਵਰੀ ਨੂੰ ਨਾਬਾਲਿਗ ਦੋਸ਼ੀ ਨੇ ਇਕ ਹੋਰ ਦੋਸ਼ੀ ਵਿਸ਼ਾਲ ਜੰਗੋਤਰਾ ਉਰਫ ਸ਼ੰਮਾ ਨੂੰ ਟੈਲੀਫੋਨ ਰਾਹੀਂ ਅਗਵਾ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਉਹ ਵੀ ਆਪਣੀ ਹਵਸ ਮਿਟਾਉਣਾ ਚਾਹੁੰਦਾ ਹੈ ਤਾਂ ਮੇਰਠ ਤੋਂ ਆ ਜਾਵੇ।
12 ਜਨਵਰੀ 2018 ਨੂੰ ਦੋਸ਼ੀ ਵਿਸ਼ਾਲ ਜੰਗੋਤਰਾ ਮੇਰਠ ਤੋਂ ਰਸਨਾ ਲਗਭਗ ਸਵੇਰੇ ਛੇ ਵਜੇ ਪਹੁੰਚਿਆ ਅਤੇ ਨਾਬਾਲਿਗ ਦੋਸ਼ੀ ਨੇ ਵਿਸ਼ਾਲ ਨੂੰ ਲੜਕੀ ਦੇ ਅਗਵਾ ਅਤੇ ਦੇਵੀ ਸਥਾਨ 'ਚ ਰੱਖੇ ਜਾਣ ਬਾਰੇ ਵਿਸਥਾਰ 'ਚ ਦਸਿਆ।ਸਾਡੇ ਅੱਠ ਵਜੇ ਦੇ ਆਸ-ਪਾਸ ਨਾਬਾਲਿਗ ਦੋਸ਼ੀ ਫਿਰ ਤੋਂ ਦੇਵੀਸਥਾਨ ਆਇਆ ਅਤੇ ਲੜਕੀ ਨੂੰ 3 ਨਸ਼ੀਲੀਆਂ ਦਵਾਈਆਂ ਦਿੱਤੀਆਂ ਜਦਕਿ ਉਹ ਖਾਲੀ ਪੇਟ ਅਤੇ ਅਚੇਤ ਸੀ।ਉਸੇ ਦਿਨ ਬਕਰਵਾਲਾਂ ਨੇ ਪੁਲਿਸ ਨਾਲ ਮਿਲਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਦੋਸ਼ੀ ਦੀਪਕ ਖਜੂਰੀਆ ਉਰਫ ਦੀਪੂ ਦੋਸ਼ੀ ਸਾਂਝੀ ਰਾਮ ਨਾਲ ਇਕ ਦੂਸਰੇ ਪੁਲਿਸ ਅਧਿਕਾਰੀ ਹਾਫਿਤਖਾਰ ਬਾਨੀ ਦੇ ਨਾਲ ਪਹੁੰਚਿਆ।ਦੋਸ਼ੀ ਦੀਪਕ ਖਜੂਰੀਆ ਨੇ ਪਾਣੀ ਮੰਗਿਆ ਤੇ ਉਸੇ ਸਮੇਂ ਵਿਚਕਾਰ ਨਾਬਾਲਿਗ ਦੋਸ਼ੀ ਨੂੰ ਪੀੜਤਾ ਨੂੰ ਸ਼ਾਂਤ ਰਕਰਨ ਤੇ ਟਿਕਾਣੇ ਲਾਉਣ ਬਾਰੇ ਪੱਕਾ ਕਰਨ ਲਈ ਕਿਹਾ।ਜਾਂਚ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀ ਸਾਂਝੀਰਾਮ ਨੇ ਦੋਸ਼ੀ ਪੁਲਿਸ ਕਰਮਚਾਰੀ ਨੂੰ ਆਪਣੇ ਭਰੋਸੇ ਵਿੱਚ ਲੈ ਲਿਆ ਸੀ ਅਤੇ ਉਨ੍ਹਾਂ ਚੀਜਾਂ ਦਾ ਧਿਆਨ ਰੱਖਣ ਨੂੰ ਕਿਹਾ ਸੀ ਜੋ ਸਾਜਿਸ਼ ਦੀ ਯੋਜਨਾ ਨੂੰ ਸੁਰੱਖਿਅਤ ਕਰਨ।ਤੈਅਸ਼ੁਦਾ ਸਮਝੌਤੇ ਅਨੁਸਾਰ ਦੋਸ਼ੀ ਹੈੱਡ ਕਾਂਸਟੇਬਲ ਤਿਲਕ ਰਾਜ, ਜੋ ਸਰਚ ਪਾਰਟੀ ਦੇ ਨਾਲ ਹੀ ਸੀ ਸਾਂਝੀਰਾਮ ਨੂੰ ਗਾਂ ਦੇ ਸ਼ੈੱਡ 'ਚ ਲੈ ਗਿਆ ਅਤੇ ਇਸ ਕੇਸ ਦੇ ਜਾਂਚ ਆਫਸਰ ਐਸ. ਆਈ. ਆਨੰਦ ਦੱਤਾ ਨੂੰ, ਉਸਨੂੰ ਉਸਦੇ ਮਦਦਗਾਰਾਂ ਨੂੰ ਅਗਵਾ ਦੇ ਸੰਦਰਭ 'ਚ ਕਾਨੂੰਨ ਦੇ ਸ਼ਿਕੰਜੇ ਤੋਂ ਬਚਾਉਣ ਲਈ ਅਤੇ ਅੱਗੇ ਕੋਈ ਜਾਂਚ ਨਾ ਹੋਣ ਦੇਣਾ ਪੱਕਾ ਕਰਨ ਲਈ ਜਰੂਰੀ ਭੁਗਤਾਨ ਕਰਨ ਦੀ ਗੱਲ ਦੁਹਰਾਈ।
ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ 12 ਜਨਵਰੀ ਨੂੰ ਸ਼ੁਭਮ ਦੀ ਮਾਂ ਤ੍ਰਿਪਤਾ ਦੇਵੀ ਰਸਨਾ 'ਚ ਦੋਸ਼ੀ ਸਾਂਝੀ ਰਾਮ ਦੇ ਘਰ ਪਹੁੰਚੀ।ਇਹ ਪਾਇਆ ਗਿਆ ਕਿ ਦੋਸ਼ੀ ਸਾਂਝੀਰਾਮ ਨੇ ਉਸਨੂੰ ਨਾਬਾਲਿਗ ਦੋਸ਼ੀ ਦੁਆਰਾ ਲੜਕੀ ਦੇ ਅਗਵਾ ਅਤੇ ਕੈਦ 'ਚ ਰੱਖੇ ਜਾਣ 'ਚ ਸ਼ਾਮਲ ਹੋਣ ਬਾਰੇ ਸਾਰੀ ਗੱਲ ਦੱਸੀ।ਇਸਤੋਂ ਬਾਅਦ ਦੋਸ਼ੀ ਸਾਂਝੀਰਾਮ ਨੇ ਆਪਣੀ ਭੈਣ (ਭਾਵ ਨਾਬਾਲਿਗ ਦੋਸ਼ੀ ਦੀ ਮਾਂ) ਨੂੰ ਇਕ ਲਿਫਾਫਾ ਦਿੱਤਾ ਜਿਸ ਵਿਚ ਡੇਢ ਲੱਖ ਰੁਪਏ ਸਨ ਅਤੇ ਉਸਨੂੰ ਦੋਸ਼ੀ ਹੈੱਡ ਕਾਂਸਟੇਬਲ ਤਿਲਕ ਰਾਜ ਨੂੰ ਦੇਣ ਲਈ ਕਿਹਾ ਕਿਉਂਕਿ ਸਾਂਝੀਰਾਮ ਨੂੰ ਕੋਈ ਕੰਮ ਸੀ।ਜਾਂਚ ਵਿਚ ਇਹ ਵੀ ਪਾਇਆ ਗਿਆ ਕਿ ਨਾਬਾਲਿਗ ਦੋਸ਼ੀ ਦੀ ਮਾਂ ਦੋਸ਼ੀ ਹੈਡ ਕਾਂਸਟੇਬਲ ਤਿਲਕ ਰਾਜ ਦੀ ਕਰੀਬੀ ਸੀ ਕਿਉਂਕਿ ਦੋਨੋਂ ਦਾਮੀਆਲ ਦੇ ਪ੍ਰਾਇਮਰੀ ਸਕੂਲ 'ਚ ਸਹਿਪਾਠੀ ਰਹੇ ਸਨ।ਇਹ ਪੈਸਾ ਤ੍ਰਿਪਤਾ ਦੇਵੀ ਦੁਆਰਾ ਦੋਸ਼ੀ ਤਿਲਕ ਰਾਜ ਨੂੰ ਦੇ ਦਿੱਤਾ ਗਿਆ।
ਜਾਂਚ ਦੇ ਦੌਰਾਨ ਇਹ ਵੀ ਪਾਇਆ ਗਿਆ ਕਿ 13 ਜਨਵਰੀ ਨੂੰ ਸਵੇਰੇ ਲਗਭਗ ਸਾਡੇ ਅੱਠ ਵਜੇ ਦੋਸ਼ੀ ਵਿਸ਼ਾਲ ਜੰਗੋਤਰਾ ਅਤੇ ਦੋਸ਼ੀ ਸਾਂਝੀਰਾਮ ਦੇਵੀਸਥਾਨ ਨੂੰ ਨਿਕਲ ਗਏ ਜਿੱਥੇ ਨਾਬਾਲਿਗ ਦੋਸ਼ੀ ਅਤੇ ਸਾਂਝੀਰਾਮ ਨੇ ਪਾਠ ਪੂਜਾ ਕੀਤੀ।ਇਸੇ ਦੌਰਾਨ ਮੰਨੂ ਵੀ ਦੇਵੀਸਥਾਨ ਪਹੁੰਚ ਗਿਆ।ਦੋਸ਼ੀ ਸਾਂਝੀਰਾਮ ਨੇ ਇਸਦੇ ਬਾਅਦ ਕੁਝ ਹੋਰ ਪੂਜਾ ਪਾਠ ਕੀਤਾ ਅਤੇ ਮੰਦਿਰ ਦੇ ਪਿਛਲੇ ਦਰਵਾਜੇ ਰਾਹੀਂ ਨਿਕਲ ਗਿਆ ਅਤੇ ਦੀਪਕ ਖਜੂਰੀਆ ਨੂੰ ਮਿਲਿਆ ਜੋ ਉਸਦੀ ਉਡੀਕ ਕਰ ਰਿਹਾ ਸੀ।ਦੋਸ਼ੀ ਵਿਸ਼ਾਲ ਜੰਗੋਤਰਾ ਨੇ ਅਬਸ ਦਾ ਬਲਾਤਕਾਰ ਕੀਤਾ।ਉਸਦੇ ਬਾਅਦ ਨਾਬਾਲਿਗ ਦੋਸ਼ੀ ਨੇ ਵੀ ਮੰਨੂ ਦੀ ਹਾਜਰੀ 'ਚ ਬਲਾਤਕਾਰ ਕੀਤਾ।ਜਾਂਚ 'ਚ ਇਹ ਵੀ ਪਤਾ ਲੱਗਿਆ ਕਿ ਬਲਾਤਕਾਰ ਕਰਨ ਤੋਂ ਬਾਅਦ ਨਾਬਾਲਿਗ ਦੋਸ਼ੀ ਨੇ ਵਿਸ਼ਾਲ ਜੰਗੋਤਰਾ ਅਤੇ ਮੰਨੂ ਨੂੰ ਦੇਵੀਸਥਾਨ ਛੱਡਣ ਦਾ ਆਦੇਸ਼ ਦਿੱਤਾ।ਨਾਬਾਲਿਗ ਦੋਸ਼ੀ ਨੇ ਫਿਰ ਤੋਂ ਸਟਰਿਪ ਨਾਲ, ਜਿਸਨੂੰ ਉਸਨੇ ਦੇਵੀਸਥਾਨ ਦੇ ਬਾਹਰ ਇਕ ਬਿਜਲੀ ਦੇ ਖੰਬੇ ਦੇ ਕੋਲ ਕੱਚਰੇ ਦੇ ਢੇਰ ਕੋਲ ਲੁਕੋਇਆ ਸੀ, ਤਿੰਨ ਗੋਲੀਆਂ ਕੱਢੀਆਂ ਅਤੇ ਲੜਕੀ ਨੂੰ ਖੁਆ ਦਿੱਤੀਆਂ ਅਤੇ ਫਿਰ ਤੋਂ ਉਸੇ ਦਰੀ ਨਾਲ ਢੱਕ ਕੇ ਉਸਦੇ ਉਪਰ ਬਰਤਨ ਰੱਖ ਦਿੱਤੇ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ।ਬਚੀਆਂ ਹੋਈਆਂ ਦੋ ਗੋਲੀਆਂ ਨਾਬਾਲਿਗ ਦੁਆਰਾ ਬਿਜਲੀ ਦੇ ਖੰਬੇ ਕੋਲ ਕੂੜੇ ਦੇ ਢੇਰ ਦੇ ਥੱਲੇ ਛੁਪਾ ਦਿੱਤੇ ਗਏ।
ਜਾਂਚ ਦੇ ਦੌਰਾਨ ਦੇਵੀਸਥਾਨ ਨੇੜਿਓਂ ਦੋ ਗੋਲੀਆਂ ਵਾਲੀ ਉਹ ਸਟਰਿਪ ਨਾਬਾਲਿਗ ਦੋਸ਼ੀ ਦੀ ਨਿਸ਼ਾਨਦੇਹੀ ਉਪਰੰਤ ਬਰਾਮਦ ਕੀਤੀ ਗਈ।ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸ਼ਾਮ ਨੂੰ ਰਿਸ਼ਤੇਦਾਰਾਂ ਨੂੰ ਲੋਹੜੀ ਵੰਡਣ ਤੋਂ ਬਾਅਦ ਨਾਬਾਲਿਗ ਦੋਸ਼ੀ ਨੇ ਦੋਸ਼ੀ ਸਾਂਝੀਰਾਮ ਨੂੰ ਇਹ ਦੱਸਿਆ ਕਿ ਉਸਨੇ ਅਤੇ ਦੋਸ਼ੀ ਵਿਸ਼ਾਲ ਜੰਗੋਤਰਾ ਨੇ ਲੜਕੀ ਅਬਸ ਦਾ ਦੇਵੀਸਥਾਨ ਦੇ ਨੇੜੇ ਸਮੂਹਿਕ ਬਲਾਤਕਾਰ ਕੀਤਾ ਹੈ।ਦੋਸ਼ੀ ਸਾਂਝੀਰਾਮ ਨੇ ਨਾਬਾਲਿਗ ਦੋਸ਼ੀ ਨੂੰ ਉਸ ਸਮੇਂ ਇਹ ਨਿਰਦੇਸ਼ ਦਿੱਤਾ ਕਿ ਹੁਣ ਲੜਕੀ ਦੀ ਹੱਤਿਆ ਕਰਕੇ ਦੋਸ਼ੀਆਂ ਦੁਆਰਾ ਰਚੇ ਗਏ ਛੜਯੰਤਰ ਦੇ ਅੰਤਿਮ ਨਿਸ਼ਾਨੇ ਨੂੰ ਅੰਜਾਮ ਦੇਣ ਦਾ ਵਕਤ ਆ ਗਿਆ ਹੈ।ਸਾਂਝੀਰਾਮ ਦੇ ਆਦੇਸ਼ ਉੱਤੇ ਦੋਸ਼ੀ ਮੰਨੂ, ਵਿਸ਼ਾਲ ਅਤੇ ਨਾਬਾਲਿਗ ਦੋਸ਼ੀ ਨੇ ਪੀੜਤਾ ਨੂੰ ਦੇਵੀਸਥਾਨ ਤੋਂ ਹਟਾਇਆ ਅਤੇ ਉਸਨੂੰ ਦੇਵੀਸਥਾਨ ਦੇ ਸਾਹਮਣੇ ਨੇੜੇ ਹੀ ਸਥਿਤ ਇਕ ਪੁਲੀ ਉੱਤੇ ਲੈ ਗਏ।ਇਸ ਦੌਰਾਨ ਦੋਸ਼ੀ ਦੀਪਕ ਵੀ ਉੱਥੇ ਪਹੁੰਚ ਗਿਆ।ਉਸ ਸਮੇਂ ਦੋਸ਼ੀ ਦੀਪਕ ਖਜੂਰੀਆ ਨੇ ਨਾਬਾਲਿਗ ਦੋਸ਼ੀ ਨੂੰ ਉਡੀਕ ਕਰਨ ਨੂੰ ਕਿਹਾ ਕਿਉਂਕਿ ਉਹ ਲੜਕੀ ਦੀ ਹੱਤਿਆ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ।
ਚਲਦਾ.....
No comments:
Post a Comment