ਧੂਮਿਲ ਦੀ ਅੰਤਿਮ ਕਵਿਤਾ
ਸ਼ਬਦ ਕਿਸ ਤਰ੍ਹਾਂ
ਕਵਿਤਾ ਬਣਦੇ ਹਨ
ਇਸਨੂੰ ਵੇਖੋ
ਅੱਖਰਾਂ ਵਿਚਕਾਰ ਡਿੱਗੇ ਹੋਏ
ਆਦਮੀ ਨੂੰ ਪੜ੍ਹੋ
ਕੀ ਤੁਸੀਂ ਸੁਣੀ ਹੈ ਕਿ
ਇਹ ਲੋਹੇ ਦੀ ਅਵਾਜ ਹੈ ਜਾਂ
ਮਿੱਟੀ 'ਤੇ ਡੁੱਲ੍ਹੇ ਹੋਏ ਖੂਨ ਦਾ ਰੰਗ
ਸ਼ਬਦ ਕਿਸ ਤਰ੍ਹਾਂ
ਕਵਿਤਾ ਬਣਦੇ ਹਨ
ਇਸਨੂੰ ਵੇਖੋ
ਅੱਖਰਾਂ ਵਿਚਕਾਰ ਡਿੱਗੇ ਹੋਏ
ਆਦਮੀ ਨੂੰ ਪੜ੍ਹੋ
ਕੀ ਤੁਸੀਂ ਸੁਣੀ ਹੈ ਕਿ
ਇਹ ਲੋਹੇ ਦੀ ਅਵਾਜ ਹੈ ਜਾਂ
ਮਿੱਟੀ 'ਤੇ ਡੁੱਲ੍ਹੇ ਹੋਏ ਖੂਨ ਦਾ ਰੰਗ
ਲੋਹੇ ਦਾ ਸਵਾਦ ਲੁਹਾਰ ਨੂੰ ਨਾ ਪੁੱਛੋ
ਘੋੜੇ ਤੋਂ ਪੁੱਛੋ
ਜਿਸਦੇ ਮੂੰਹ 'ਚ ਲਗਾਮ ਹੈ
/ਧੂਮਿਲ
ਹਰੀ ਕ੍ਰਾਂਤੀ
ਐਨੀ ਹਰਿਆਲੀ ਦੇ ਬਾਵਜੂਦ
ਅਰਜੁਨ ਨੂੰ ਨਹੀਂ ਖਬਰ ਕਿ ਉਸਦੇ ਚਿਹਰੇ ਦੀਆਂ ਹੱਡੀਆਂ ਕਿਉਂ
ਉੱਭਰ ਆਈਆਂ ਹਨ
ਉਸਦੇ ਵਾਲ
ਕਿਉਂ ਸਫੇਦ ਹੋ ਗਏ ਹਨ
ਲੋਹੇ ਦੀ ਛੋਟੀ ਜਿਹੀ ਦੁਕਾਨ 'ਚ ਬੈਠਾ ਆਦਮੀ
ਸੋਨਾ
ਅਤੇ ਐਡੇ ਵੱਡੇ ਖੇਤ 'ਚ ਖੜਾ ਆਦਮੀ
ਮਿੱਟੀ ਕਿਉਂ ਹੋ ਗਿਆ
/ਧੂਮਿਲ
ਕਾਤਲਾਂ ਦੀ ਜੁੰਡਲੀ
ਅਰਜੁਨ ਨੂੰ ਨਹੀਂ ਖਬਰ ਕਿ ਉਸਦੇ ਚਿਹਰੇ ਦੀਆਂ ਹੱਡੀਆਂ ਕਿਉਂ
ਉੱਭਰ ਆਈਆਂ ਹਨ
ਉਸਦੇ ਵਾਲ
ਕਿਉਂ ਸਫੇਦ ਹੋ ਗਏ ਹਨ
ਲੋਹੇ ਦੀ ਛੋਟੀ ਜਿਹੀ ਦੁਕਾਨ 'ਚ ਬੈਠਾ ਆਦਮੀ
ਸੋਨਾ
ਅਤੇ ਐਡੇ ਵੱਡੇ ਖੇਤ 'ਚ ਖੜਾ ਆਦਮੀ
ਮਿੱਟੀ ਕਿਉਂ ਹੋ ਗਿਆ
/ਧੂਮਿਲ
ਕਾਤਲਾਂ ਦੀ ਜੁੰਡਲੀ
ਕਾਤਲਾਂ ਦੀ ਜੁੰਡਲੀ ਦਾ
ਇਕ ਮੈਂਬਰ ਹੱਤਿਆ ਕਰਦਾ ਹੈ
ਦੂਜਾ ਉਸਨੂੰ ਮੰਦਭਾਗਾ ਦੱਸਦਾ ਹੈ
ਤੀਸਰਾ ਮਾਰੇ ਗਏ ਬੰਦੇ ਦੇ ਨੁਕਸ ਕੱਢਦਾ ਹੈ
ਚੌਥਾ ਹੱਤਿਆ ਨੂੰ ਜਾਇਜ ਠਹਿਰਾਉਂਦਾ ਹੈ
ਪੰਜਵਾਂ ਉਸਦੇ ਹੱਕ 'ਚ ਸਿਰ ਹਿਲਾਉਂਦਾ ਹੈ
ਅਤੇ ਅਖੀਰ ਸਾਰੇ ਮਿਲਕੇ
ਬੈਠਦੇ ਹਨ
ਅਗਲੀ ਹੱਤਿਆ ਦੀ ਯੋਜਨਾ ਦੇ ਸਬੰਧ 'ਚ
/ਰਾਜਿੰਦਰ ਰਾਜਨ
ਇਕ ਦਿਵਾਲੀਏ ਦੀ ਰਿਪੋਰਟ
ਜੇਕਰ ਮੈਨੂੰ ਆਪਣੀ ਰੋਟੀ ਛੱਡਣੀ ਪਵੇ
ਜੇਕਰ ਮੈਨੂੰ ਆਪਣੀ ਕਮੀਜ਼ ਅਤੇ ਆਪਣਾ ਬਿਸਤਰਾ ਵੇਚਣਾ ਪਵੇ
ਜੇਕਰ ਮੈਨੂੰ ਪੱਥਰ ਤੋੜਣ ਦਾ ਕੰਮ ਕਰਨਾ ਪਵੇ
ਜਾਂ ਕੁਲੀ ਦਾ
ਜਾਂ ਭੰਗੀ ਦਾ
ਜੇਕਰ ਮੈਨੂੰ ਤੇਰਾ ਗੁਦਾਮ ਸਾਫ਼ ਕਰਨਾ ਪਵੇ
ਜਾਂ ਕੂੜੇ-ਕਰਕਟ ਵਿਚ ਰੋਟੀ ਲੱਭਣੀ ਪਵੇ
ਜਾਂ ਭੁੱਖੇ ਰਹਿਣਾ ਪਵੇ
ਅਤੇ ਚੁੱਪਚਾਪ
ਮਨੁੱਖਤਾ ਦੇ ਦੁਸ਼ਮਣ
ਮੈਂ ਸਮਝੌਤਾ ਨਹੀਂ ਕਰਾਂਗਾ
ਅੰਤ ਤੱਕ ਮੈਂ ਲੜਾਂਗਾ
ਜਾਵੋ ਮੇਰੀ ਜ਼ਮੀਨ ਦਾ
ਆਖਰੀ ਟੁਕੜਾ ਵੀ ਖੋਹ ਲਵੋ
ਜੇਲ੍ਹ ਦੀ ਕੋਠੜੀ ਵਿਚ
ਮੇਰੀ ਜਵਾਨੀ ਗਾਲ ਦੇਵੋ
ਮੇਰੀ ਵਿਰਾਸਤ ਲੁੱਟ ਲਵੋ
ਮੇਰੀਆਂ ਕਿਤਾਬਾਂ ਸਾੜ ਦੇਵੋ
ਮੇਰੇ ਥਾਲ ਵਿਚ ਆਪਣੇ ਕੁੱਤਿਆਂ ਨੂੰ ਖਵਾਓ
ਜਾਵੋ ਮੇਰੇ ਪਿੰਡ ਦੀਆਂ ਛੱਤਾਂ ਤੇ
ਆਪਣੇ ਆਤੰਕ ਦੇ ਜਾਲ ਵਿਛਾ ਦੇਵੋ
ਮਨੁੱਖਤਾ ਦੇ ਦੁਸ਼ਮਣ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਜੇਕਰ ਤੂੰ ਮੇਰੀਆਂ ਅੱਖਾਂ ਵਿਚ
ਸਾਰੀਆਂ ਮੋਮਬੱਤੀਆਂ ਪਿਘਲਾ ਦੇਵੇਂ
ਜੇਕਰ ਤੂੰ ਮੇਰੇ ਬੁੱਲ੍ਹਾਂ ਦੇ
ਹਰ ਚੁੰਮਣ ਨੂੰ ਜਮਾ ਦੇਵੇਂ
ਜੇਕਰ ਤੂੰ ਮੇਰੇ ਮਾਹੌਲ ਨੂੰ
ਗਾਲਾਂ ਨਾਲ ਭਰ ਦੇਵੇਂ
ਜਾਂ ਮੇਰੇ ਦੁੱਖਾਂ ਨੂੰ ਦਬਾ ਦੇਵੇਂ
ਮੇਰੇ ਨਾਲ ਧੋਖਾ ਕਰੇਂ
ਮੇਰੇ ਬੱਚਿਆਂ ਦੇ ਮੁੱਖ ਤੋਂ ਹਾਸਾ ਉਡਾ ਦੇਵੇਂ
ਤੇ ਮੇਰੀਆਂ ਅੱਖਾਂ ਵਿਚ ਅਪਮਾਨ ਦੀ
ਪੀੜ ਭਰ ਦੇਵੇਂ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਮੈਂ ਲੜਾਂਗਾ
ਮਨੁੱਖਤਾ ਦੇ ਦੁਸ਼ਮਣ
ਬੰਦਰਗਾਹਾਂ ਤੋਂ ਸਿਗਨਲ ਉਠਾ ਦਿੱਤੇ ਗਏ ਨੇ
ਵਾਤਾਵਰਨ 'ਚ ਸੰਕੇਤ ਹੀ ਸੰਕੇਤ ਹਨ
ਮੈਂ ਉਹਨਾਂ ਨੂੰ ਹਰ ਥਾਂ ਵੇਖ ਰਿਹਾ ਹਾਂ
ਕਿਨਾਰੇ ਤੇ ਕਿਸ਼ਤੀਆਂ ਦੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ
ਉਹ ਆ ਰਹੇ ਨੇ
ਵਿਰੋਧ ਕਰਦੇ ਹੋਏ
ਯੂਲੀਸਿਸ ਦੀਆਂ ਕਿਸ਼ਤੀਆਂ ਪਰਤ ਰਹੀਆਂ ਹਨ
ਗਵਾਚੇ ਹੋਏ ਲੋਕਾਂ ਦੇ ਸਮੁੰਦਰ 'ਚੋਂ
ਸੂਰਜ ਚੜ੍ਹ ਰਿਹਾ ਹੈ
ਆਦਮੀ ਅੱਗੇ ਵੱਧ ਰਹੇ ਹਨ
ਅਤੇ ਇਸ ਲਈ ਮੈਂ ਸੌਂਹ ਖਾਂਦਾ ਹਾਂ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਮੈਂ ਲੜਾਂਗਾ
-ਇਕ ਫ਼ਲਸਤੀਨੀ ਕਵਿਤਾ
ਜੇਕਰ ਮੈਨੂੰ ਆਪਣੀ ਕਮੀਜ਼ ਅਤੇ ਆਪਣਾ ਬਿਸਤਰਾ ਵੇਚਣਾ ਪਵੇ
ਜੇਕਰ ਮੈਨੂੰ ਪੱਥਰ ਤੋੜਣ ਦਾ ਕੰਮ ਕਰਨਾ ਪਵੇ
ਜਾਂ ਕੁਲੀ ਦਾ
ਜਾਂ ਭੰਗੀ ਦਾ
ਜੇਕਰ ਮੈਨੂੰ ਤੇਰਾ ਗੁਦਾਮ ਸਾਫ਼ ਕਰਨਾ ਪਵੇ
ਜਾਂ ਕੂੜੇ-ਕਰਕਟ ਵਿਚ ਰੋਟੀ ਲੱਭਣੀ ਪਵੇ
ਜਾਂ ਭੁੱਖੇ ਰਹਿਣਾ ਪਵੇ
ਅਤੇ ਚੁੱਪਚਾਪ
ਮਨੁੱਖਤਾ ਦੇ ਦੁਸ਼ਮਣ
ਮੈਂ ਸਮਝੌਤਾ ਨਹੀਂ ਕਰਾਂਗਾ
ਅੰਤ ਤੱਕ ਮੈਂ ਲੜਾਂਗਾ
ਜਾਵੋ ਮੇਰੀ ਜ਼ਮੀਨ ਦਾ
ਆਖਰੀ ਟੁਕੜਾ ਵੀ ਖੋਹ ਲਵੋ
ਜੇਲ੍ਹ ਦੀ ਕੋਠੜੀ ਵਿਚ
ਮੇਰੀ ਜਵਾਨੀ ਗਾਲ ਦੇਵੋ
ਮੇਰੀ ਵਿਰਾਸਤ ਲੁੱਟ ਲਵੋ
ਮੇਰੀਆਂ ਕਿਤਾਬਾਂ ਸਾੜ ਦੇਵੋ
ਮੇਰੇ ਥਾਲ ਵਿਚ ਆਪਣੇ ਕੁੱਤਿਆਂ ਨੂੰ ਖਵਾਓ
ਜਾਵੋ ਮੇਰੇ ਪਿੰਡ ਦੀਆਂ ਛੱਤਾਂ ਤੇ
ਆਪਣੇ ਆਤੰਕ ਦੇ ਜਾਲ ਵਿਛਾ ਦੇਵੋ
ਮਨੁੱਖਤਾ ਦੇ ਦੁਸ਼ਮਣ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਜੇਕਰ ਤੂੰ ਮੇਰੀਆਂ ਅੱਖਾਂ ਵਿਚ
ਸਾਰੀਆਂ ਮੋਮਬੱਤੀਆਂ ਪਿਘਲਾ ਦੇਵੇਂ
ਜੇਕਰ ਤੂੰ ਮੇਰੇ ਬੁੱਲ੍ਹਾਂ ਦੇ
ਹਰ ਚੁੰਮਣ ਨੂੰ ਜਮਾ ਦੇਵੇਂ
ਜੇਕਰ ਤੂੰ ਮੇਰੇ ਮਾਹੌਲ ਨੂੰ
ਗਾਲਾਂ ਨਾਲ ਭਰ ਦੇਵੇਂ
ਜਾਂ ਮੇਰੇ ਦੁੱਖਾਂ ਨੂੰ ਦਬਾ ਦੇਵੇਂ
ਮੇਰੇ ਨਾਲ ਧੋਖਾ ਕਰੇਂ
ਮੇਰੇ ਬੱਚਿਆਂ ਦੇ ਮੁੱਖ ਤੋਂ ਹਾਸਾ ਉਡਾ ਦੇਵੇਂ
ਤੇ ਮੇਰੀਆਂ ਅੱਖਾਂ ਵਿਚ ਅਪਮਾਨ ਦੀ
ਪੀੜ ਭਰ ਦੇਵੇਂ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਮੈਂ ਲੜਾਂਗਾ
ਮਨੁੱਖਤਾ ਦੇ ਦੁਸ਼ਮਣ
ਬੰਦਰਗਾਹਾਂ ਤੋਂ ਸਿਗਨਲ ਉਠਾ ਦਿੱਤੇ ਗਏ ਨੇ
ਵਾਤਾਵਰਨ 'ਚ ਸੰਕੇਤ ਹੀ ਸੰਕੇਤ ਹਨ
ਮੈਂ ਉਹਨਾਂ ਨੂੰ ਹਰ ਥਾਂ ਵੇਖ ਰਿਹਾ ਹਾਂ
ਕਿਨਾਰੇ ਤੇ ਕਿਸ਼ਤੀਆਂ ਦੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ
ਉਹ ਆ ਰਹੇ ਨੇ
ਵਿਰੋਧ ਕਰਦੇ ਹੋਏ
ਯੂਲੀਸਿਸ ਦੀਆਂ ਕਿਸ਼ਤੀਆਂ ਪਰਤ ਰਹੀਆਂ ਹਨ
ਗਵਾਚੇ ਹੋਏ ਲੋਕਾਂ ਦੇ ਸਮੁੰਦਰ 'ਚੋਂ
ਸੂਰਜ ਚੜ੍ਹ ਰਿਹਾ ਹੈ
ਆਦਮੀ ਅੱਗੇ ਵੱਧ ਰਹੇ ਹਨ
ਅਤੇ ਇਸ ਲਈ ਮੈਂ ਸੌਂਹ ਖਾਂਦਾ ਹਾਂ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਮੈਂ ਲੜਾਂਗਾ
-ਇਕ ਫ਼ਲਸਤੀਨੀ ਕਵਿਤਾ
ਸਾਹਿਤ ਦੀ ਪੜਤਾਲ ਹੋਵੇਗੀ
ਉਹ ਜਿਹਨਾਂ ਨੂੰ ਲਿਖਣ ਵਾਸਤੇ
ਸੋਨੇ ਦੀਆਂ ਕੁਰਸੀਆਂ ਤੇ ਬਿਠਾਈ ਰੱਖਿਆ
ਉਹਨਾਂ ਨੂੰ ਪੁੱਛਿਆ ਜਾਵੇਗਾ।
ਕਿ ਉਹਾਡੇ ਕੋਟ ਕਿਸਨੇ ਬੁਣੇ ਸਨ ?
ਉਹਨਾਂ ਦੇ ਉਚੇਰੇ ਖਿਆਲਾਂ ਲਈ
ਪੁਸਤਕਾਂ ਦੀ ਪੜਤਾਲ ਨਹੀਂ ਹੋਵੇਗੀ ?
ਸਗੋਂ ਸਬੱਬੀ ਲੱਭੇ ਉਸ ਮੁਹਾਵਰੇ 'ਚੋਂ
ਜੋ ਕੋਟ ਤਿਆਰ ਕਰਨ ਵਾਲਿਆਂ
ਬਾਰੇ ਦੱਸਦਾ ਹੋਵੇ,
ਉਹ ਮੁਹਾਵਰਾ ਦਿਲਚਸਪੀ ਨਾਲ ਪੜ੍ਹਿਆ ਜਾਵੇਗਾ
ਕਿਉਂਕਿ ਇਹਨਾਂ ਵਿਚੋਂ ਸ਼ਾਇਦ
ਉਹਨਾਂ ਪ੍ਰਸਿੱਧ ਪੁਰਖਿਆਂ ਦੇ ਗੁਣਾਂ ਬਾਰੇ
ਪਤਾ ਲੱਗਦਾ ਹੋਵੇ।
ਸਾਰੇ ਸਾਹਿਤ
ਜੋ ਚੋਣਵੀਆਂ ਸ਼ੈਲੀਆਂ ਵਿਚ
ਲੁਕਾਏ ਹੋਏ ਹੋਣ
ਉਹਨਾਂ ਵਿਚੋਂ ਉਹ ਚਿੰਨ੍ਹ ਲੱਭੇ ਜਾਣਗੇ
ਕਿ ਜਿੱਥੇ ਜੁਲਮ ਹੁੰਦਾ ਸੀ
ਉੱਥੇ ਕ੍ਰਾਂਤੀਕਾਰੀ ਵੀ ਹੁੰਦੇ ਸਨ
ਅਮਰ ਹੋਏ ਜੀਵਾਂ ਨੂੰ ਬੇਨਤੀਆਂ ਕਰਦੇ
ਇਹ ਸਾਬਤ ਕਰਨਗੇ ਕਿ
ਉਸ ਵੇਲੇ
ਨਾਸ਼ਮਾਨ ਜੀਵ
ਆਪਣੇ ਵਰਗੇ ਨਾਸ਼ਮਾਨਾਂ ਤੇ ਹਕੂਮਤ ਕਰਦੇ ਸੀ
ਸ਼ਬਦਾਂ ਦਾ ਮਨਮੋਹਣਾ ਗੀਤ ਦੱਸੇਗਾ
ਕਿ ਬਹੁਤਿਆਂ ਨੂੰ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ।
ਫਿਰ ਉਸ ਵੇਲੇ ਉਹਨਾਂ ਲੋਕਾਂ ਦੀ ਪ੍ਰਸੰਸਾ ਹੋਵੇਗੀ
ਜੋ ਨੰਗੀ ਧਰਤੀ ਤੇ ਬੈਠ ਲਿਖਦੇ ਹੁੰਦੇ ਸੀ
ਜੋ ਦਲਿਤਾਂ ਵਿਚ ਰਲਕੇ ਬੈਠਦੇ ਹੁੰਦੇ ਸੀ
ਜੋ ਯੋਧਿਆਂ ਕੋਲ ਬੈਠਦੇ ਸੀ
ਜਿਹਨਾਂ ਕਲਾ ਰਾਹੀਂ ਦਲਿਤਾਂ ਦੇ ਕਸ਼ਟਾਂ ਬਾਰੇ ਲਿਖਿਆ
ਜਿਹਨਾਂ ਨੇ ਉਹਨਾਂ ਪਵਿੱਤਰ ਸ਼ਬਦਾਂ ਰਾਹੀਂ ਲਿਖਿਆ,
ਜਿਹੜੇ ਸ਼ਬਦ ਪੁਰਾਣੇ ਸਮਿਆਂ ਵਿਚ
ਬਾਦਸ਼ਾਹ ਦੀ ਖੁਸ਼ਾਮਦ ਲਈ ਨਿਸ਼ਚਿਤ ਹੁੰਦੇ ਸੀ,
ਉਹਨਾਂ ਦੀਆਂ ਗਾਲਾਂ
ਤੇ ਉਹਨਾਂ ਦੇ ਮਨੋਰਥ-ਪੱਤਰਾਂ ਉੱਤੇ
ਅਜੇ ਵੀ ਦਲਿਤਾਂ ਦੇ ਅਗੂੰਠੇ ਲੱਗੇ ਹੋਣਗੇ
ਉਹ ਆਪਣੇ ਸਾਥੀਆਂ ਕੋਲ
ਆਪਣੇ ਮੁੜ੍ਹਕੇ-ਭਿੱਜੇ ਕੁੜਤਿਆਂ ਦੇ ਹੇਠ
ਪੁਲਸ ਦੇ ਘੇਰੇ ਨੂੰ ਤੋੜ,
ਆਪਣਾ ਸੰਦੇਸ਼ ਪਹੁੰਚਾਉਂਦੇ ਸੀ।
ਹਾਂ, ਸਮਾ ਆਵੇਗਾ
ਇਹ ਮਿੱਤਰ ਤੇ ਜੁਗਤੀ ਲੋਕ
ਇਹ ਗੂਸੈਲ ਤੇ ਆਸਾਂ ਭਰੇ ਲੋਕ
ਜੋ ਨੰਗੀ ਧਰਤੀ ਤੇ ਬੈਠ ਲਿਖਦੇ ਰਹੇ,
ਜੋ ਦਲਿਤਾਂ ਤੇ ਯੋਧਿਆਂ ਵਿਚਕਾਰ ਘਿਰੇ ਰਹੇ,
ਸ਼ਰ੍ਹੇ-ਆਮ ਸਤਿਕਾਰੇ ਜਾਣਗੇ।
(1938-41)
ਬ੍ਰਤੋਲਤ ਬ੍ਰੈਖਤ
ਸੋਨੇ ਦੀਆਂ ਕੁਰਸੀਆਂ ਤੇ ਬਿਠਾਈ ਰੱਖਿਆ
ਉਹਨਾਂ ਨੂੰ ਪੁੱਛਿਆ ਜਾਵੇਗਾ।
ਕਿ ਉਹਾਡੇ ਕੋਟ ਕਿਸਨੇ ਬੁਣੇ ਸਨ ?
ਉਹਨਾਂ ਦੇ ਉਚੇਰੇ ਖਿਆਲਾਂ ਲਈ
ਪੁਸਤਕਾਂ ਦੀ ਪੜਤਾਲ ਨਹੀਂ ਹੋਵੇਗੀ ?
ਸਗੋਂ ਸਬੱਬੀ ਲੱਭੇ ਉਸ ਮੁਹਾਵਰੇ 'ਚੋਂ
ਜੋ ਕੋਟ ਤਿਆਰ ਕਰਨ ਵਾਲਿਆਂ
ਬਾਰੇ ਦੱਸਦਾ ਹੋਵੇ,
ਉਹ ਮੁਹਾਵਰਾ ਦਿਲਚਸਪੀ ਨਾਲ ਪੜ੍ਹਿਆ ਜਾਵੇਗਾ
ਕਿਉਂਕਿ ਇਹਨਾਂ ਵਿਚੋਂ ਸ਼ਾਇਦ
ਉਹਨਾਂ ਪ੍ਰਸਿੱਧ ਪੁਰਖਿਆਂ ਦੇ ਗੁਣਾਂ ਬਾਰੇ
ਪਤਾ ਲੱਗਦਾ ਹੋਵੇ।
ਸਾਰੇ ਸਾਹਿਤ
ਜੋ ਚੋਣਵੀਆਂ ਸ਼ੈਲੀਆਂ ਵਿਚ
ਲੁਕਾਏ ਹੋਏ ਹੋਣ
ਉਹਨਾਂ ਵਿਚੋਂ ਉਹ ਚਿੰਨ੍ਹ ਲੱਭੇ ਜਾਣਗੇ
ਕਿ ਜਿੱਥੇ ਜੁਲਮ ਹੁੰਦਾ ਸੀ
ਉੱਥੇ ਕ੍ਰਾਂਤੀਕਾਰੀ ਵੀ ਹੁੰਦੇ ਸਨ
ਅਮਰ ਹੋਏ ਜੀਵਾਂ ਨੂੰ ਬੇਨਤੀਆਂ ਕਰਦੇ
ਇਹ ਸਾਬਤ ਕਰਨਗੇ ਕਿ
ਉਸ ਵੇਲੇ
ਨਾਸ਼ਮਾਨ ਜੀਵ
ਆਪਣੇ ਵਰਗੇ ਨਾਸ਼ਮਾਨਾਂ ਤੇ ਹਕੂਮਤ ਕਰਦੇ ਸੀ
ਸ਼ਬਦਾਂ ਦਾ ਮਨਮੋਹਣਾ ਗੀਤ ਦੱਸੇਗਾ
ਕਿ ਬਹੁਤਿਆਂ ਨੂੰ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ।
ਫਿਰ ਉਸ ਵੇਲੇ ਉਹਨਾਂ ਲੋਕਾਂ ਦੀ ਪ੍ਰਸੰਸਾ ਹੋਵੇਗੀ
ਜੋ ਨੰਗੀ ਧਰਤੀ ਤੇ ਬੈਠ ਲਿਖਦੇ ਹੁੰਦੇ ਸੀ
ਜੋ ਦਲਿਤਾਂ ਵਿਚ ਰਲਕੇ ਬੈਠਦੇ ਹੁੰਦੇ ਸੀ
ਜੋ ਯੋਧਿਆਂ ਕੋਲ ਬੈਠਦੇ ਸੀ
ਜਿਹਨਾਂ ਕਲਾ ਰਾਹੀਂ ਦਲਿਤਾਂ ਦੇ ਕਸ਼ਟਾਂ ਬਾਰੇ ਲਿਖਿਆ
ਜਿਹਨਾਂ ਨੇ ਉਹਨਾਂ ਪਵਿੱਤਰ ਸ਼ਬਦਾਂ ਰਾਹੀਂ ਲਿਖਿਆ,
ਜਿਹੜੇ ਸ਼ਬਦ ਪੁਰਾਣੇ ਸਮਿਆਂ ਵਿਚ
ਬਾਦਸ਼ਾਹ ਦੀ ਖੁਸ਼ਾਮਦ ਲਈ ਨਿਸ਼ਚਿਤ ਹੁੰਦੇ ਸੀ,
ਉਹਨਾਂ ਦੀਆਂ ਗਾਲਾਂ
ਤੇ ਉਹਨਾਂ ਦੇ ਮਨੋਰਥ-ਪੱਤਰਾਂ ਉੱਤੇ
ਅਜੇ ਵੀ ਦਲਿਤਾਂ ਦੇ ਅਗੂੰਠੇ ਲੱਗੇ ਹੋਣਗੇ
ਉਹ ਆਪਣੇ ਸਾਥੀਆਂ ਕੋਲ
ਆਪਣੇ ਮੁੜ੍ਹਕੇ-ਭਿੱਜੇ ਕੁੜਤਿਆਂ ਦੇ ਹੇਠ
ਪੁਲਸ ਦੇ ਘੇਰੇ ਨੂੰ ਤੋੜ,
ਆਪਣਾ ਸੰਦੇਸ਼ ਪਹੁੰਚਾਉਂਦੇ ਸੀ।
ਹਾਂ, ਸਮਾ ਆਵੇਗਾ
ਇਹ ਮਿੱਤਰ ਤੇ ਜੁਗਤੀ ਲੋਕ
ਇਹ ਗੂਸੈਲ ਤੇ ਆਸਾਂ ਭਰੇ ਲੋਕ
ਜੋ ਨੰਗੀ ਧਰਤੀ ਤੇ ਬੈਠ ਲਿਖਦੇ ਰਹੇ,
ਜੋ ਦਲਿਤਾਂ ਤੇ ਯੋਧਿਆਂ ਵਿਚਕਾਰ ਘਿਰੇ ਰਹੇ,
ਸ਼ਰ੍ਹੇ-ਆਮ ਸਤਿਕਾਰੇ ਜਾਣਗੇ।
(1938-41)
ਬ੍ਰਤੋਲਤ ਬ੍ਰੈਖਤ
ਗਿਆਨ ਦੀ ਮਹਿਮਾਂ
ਸਧਾਰਨ ਚੀਜਾਂ ਦਾ ਗਿਆਨ ਪ੍ਰਾਪਤ ਕਰੋ।
ਤੁਸੀਂ, ਜਿਨ੍ਹਾਂ ਲਈ ਪਹਿਲਾਂ ਹੀ ਵਕਤ ਆ ਗਿਆ ਹੈ
ਕਦੇ ਵੀ ਦੇਰ ਨਹੀਂ ਹੁੰਦੀ
ਆਪਣੀ ਏ. ਬੀ. ਸੀ. ਸਿੱਖੋ
ਫਿਰ ਇਹ ਕਾਫੀ ਨਹੀਂ
ਫਿਰ ਅਵੱਸ਼ ਸਿੱਖੋ।
ਦਿਲ ਨਾ ਛੱਡ ਜਾਇਓ
ਆਰੰਭ ਕਰੋ!
ਤੁਸੀਂ ਹਰ ਚੀਜ ਜਾਣ ਜਾਓ
ਤੁਸੀਂ ਅਗਵਾਈ ਕਰੋ।
ਪਾਗਲਖਾਨੇ ਵਿਚਲੇ ਆਦਮੀ, ਸਿੱਖੋ!
ਜੇਲ੍ਹ ਵਿਚਲੇ ਆਦਮੀ, ਸਿੱਖੋ!
ਰਸੋਈ ਵਿਚਲੀ ਸੁਆਣੀ, ਸਿੱਖੋ!
ਸੱਠ ਸਾਲ ਦੇ ਭਲੇ ਪੁਰਸ਼ੋ, ਸਿਖੋ!
ਸਕੂਲ ਦੀ ਤਲਾਸ ਕਰੋ
ਤੂੰ ਜੋ ਬੇਘਰਾ ਹੈ।
ਅਕਲਾਂ ਨੂੰ ਤਿੱਖਾ ਕਰੋ
ਤੂੰ ਜਿਹੜਾ ਕੰਬਦਾ ਹੈਂ
ਭੁੱਖੇ ਆਦਮੀ
ਕਿਤਾਬ ਤੀਕ ਪਹੁੰਚ
ਇਹ ਇਕ ਹਥਿਆਰ ਹੈ
ਤੈਨੂੰ ਅਗਵਾਈ ਹੱਥ 'ਚ ਲੈਣੀ ਚਾਹੀਦੀ ਹੈ
ਭਰਾਵਾ!
ਪੁੱਛਣ ਲਗਾ, ਡਰ ਨਾ
ਪਿਛਲੱਗ ਨਾ ਬਣ
ਖੁਦ ਵੇਖ।
ਜੋ ਤੂੰ ਖੁਦ ਨਹੀਂ ਜਾਣਦਾ
ਕੁਝ ਨਹੀਂ ਜਾਣਦਾ
ਹਿਸਾਬ-ਕਿਤਾਬ ਕਰ
ਤੂੰ ਹੀ ਅਦਾਇਗੀ ਕਰਨੀ ਹੈ
ਹਰ ਵਸਤੂ ਉੱਤੇ ਊਂਗਲੀ ਰੱਖ
ਤੇ ਪੁੱਛ!ਇਹ ਇੱਥੇ ਕਿਵੇਂ ਆ ਗਈ?
ਤੇ ਅਗਵਾਈ ਆਪਣੇ ਹੱਥਾਂ
ਵਿਚ ਲੈ ਲੈ!
(1941-45)
ਸਧਾਰਨ ਚੀਜਾਂ ਦਾ ਗਿਆਨ ਪ੍ਰਾਪਤ ਕਰੋ।
ਤੁਸੀਂ, ਜਿਨ੍ਹਾਂ ਲਈ ਪਹਿਲਾਂ ਹੀ ਵਕਤ ਆ ਗਿਆ ਹੈ
ਕਦੇ ਵੀ ਦੇਰ ਨਹੀਂ ਹੁੰਦੀ
ਆਪਣੀ ਏ. ਬੀ. ਸੀ. ਸਿੱਖੋ
ਫਿਰ ਇਹ ਕਾਫੀ ਨਹੀਂ
ਫਿਰ ਅਵੱਸ਼ ਸਿੱਖੋ।
ਦਿਲ ਨਾ ਛੱਡ ਜਾਇਓ
ਆਰੰਭ ਕਰੋ!
ਤੁਸੀਂ ਹਰ ਚੀਜ ਜਾਣ ਜਾਓ
ਤੁਸੀਂ ਅਗਵਾਈ ਕਰੋ।
ਪਾਗਲਖਾਨੇ ਵਿਚਲੇ ਆਦਮੀ, ਸਿੱਖੋ!
ਜੇਲ੍ਹ ਵਿਚਲੇ ਆਦਮੀ, ਸਿੱਖੋ!
ਰਸੋਈ ਵਿਚਲੀ ਸੁਆਣੀ, ਸਿੱਖੋ!
ਸੱਠ ਸਾਲ ਦੇ ਭਲੇ ਪੁਰਸ਼ੋ, ਸਿਖੋ!
ਸਕੂਲ ਦੀ ਤਲਾਸ ਕਰੋ
ਤੂੰ ਜੋ ਬੇਘਰਾ ਹੈ।
ਅਕਲਾਂ ਨੂੰ ਤਿੱਖਾ ਕਰੋ
ਤੂੰ ਜਿਹੜਾ ਕੰਬਦਾ ਹੈਂ
ਭੁੱਖੇ ਆਦਮੀ
ਕਿਤਾਬ ਤੀਕ ਪਹੁੰਚ
ਇਹ ਇਕ ਹਥਿਆਰ ਹੈ
ਤੈਨੂੰ ਅਗਵਾਈ ਹੱਥ 'ਚ ਲੈਣੀ ਚਾਹੀਦੀ ਹੈ
ਭਰਾਵਾ!
ਪੁੱਛਣ ਲਗਾ, ਡਰ ਨਾ
ਪਿਛਲੱਗ ਨਾ ਬਣ
ਖੁਦ ਵੇਖ।
ਜੋ ਤੂੰ ਖੁਦ ਨਹੀਂ ਜਾਣਦਾ
ਕੁਝ ਨਹੀਂ ਜਾਣਦਾ
ਹਿਸਾਬ-ਕਿਤਾਬ ਕਰ
ਤੂੰ ਹੀ ਅਦਾਇਗੀ ਕਰਨੀ ਹੈ
ਹਰ ਵਸਤੂ ਉੱਤੇ ਊਂਗਲੀ ਰੱਖ
ਤੇ ਪੁੱਛ!ਇਹ ਇੱਥੇ ਕਿਵੇਂ ਆ ਗਈ?
ਤੇ ਅਗਵਾਈ ਆਪਣੇ ਹੱਥਾਂ
ਵਿਚ ਲੈ ਲੈ!
(1941-45)
ਅਸੀਂ ਹੀ ਜਿੱਤਾਂਗੇ
ਅਸੀਂ ਹੀ ਜਿੱਤਾਂਗੇ
ਹਾਰੀਆਂ ਹੋਈਆਂ ਲੜਾਈਆਂ
ਅਸੀਂ ਹੀ ਚੁਕਾਵਾਂਗੇ
ਆਪਣੇ ਪੁਰਖਿਆਂ ਦੀਆਂ ਹਾਰਾਂ ਦੇ ਬਦਲੇ
ਅਸੀਂ ਹੀ ਮੋੜਾਂਗੇ
ਉਹ ਸਾਰਾ ਕਰਜ਼
ਸਾਡੇ ਹੱਥਾਂ ਵਿਚ ਹੁਣ ਬਿਜਲੀ ਰੁਮਕੇਗੀ
ਤੇ ਪੈਰਾਂ 'ਚ ਮਚਲ
ਅਸੀਂ ਲਹਿਰਾਂ ਦੇ ਤੂਫਾਨਾਂ ਤੇ
ਤੈਰਨ ਦੀ ਹਿੰਮਤ ਰੱਖਦੇ ਹਾਂ
ਅਸੀਂ ਹੀ ਲੜਾਂਗੇ
ਭਵਿੱਖ ਦੀ ਆਖਰੀ ਜੰਗ
ਦ੍ਰਿੜ ਵਿਸ਼ਵਾਸ ਨਾਲ
ਅਸੀਂ ਮੋਰਚੇ ਸੰਭਾਲ ਲਏ ਨੇ।
ਅਸੀਂ ਅਥਾਹ ਤਾਕਤ ਹਾਂ
ਭਵਿੱਖ ਦੀ।
ਅਸੀਂ ਹੀ ਚੁਕਾਵਾਂਗੇ
ਆਪਣੇ ਪੁਰਖਿਆਂ ਦੀਆਂ ਹਾਰਾਂ ਦੇ ਬਦਲੇ
ਅਸੀਂ ਹੀ ਮੋੜਾਂਗੇ
ਉਹ ਸਾਰਾ ਕਰਜ਼
ਸਾਡੇ ਹੱਥਾਂ ਵਿਚ ਹੁਣ ਬਿਜਲੀ ਰੁਮਕੇਗੀ
ਤੇ ਪੈਰਾਂ 'ਚ ਮਚਲ
ਅਸੀਂ ਲਹਿਰਾਂ ਦੇ ਤੂਫਾਨਾਂ ਤੇ
ਤੈਰਨ ਦੀ ਹਿੰਮਤ ਰੱਖਦੇ ਹਾਂ
ਅਸੀਂ ਹੀ ਲੜਾਂਗੇ
ਭਵਿੱਖ ਦੀ ਆਖਰੀ ਜੰਗ
ਦ੍ਰਿੜ ਵਿਸ਼ਵਾਸ ਨਾਲ
ਅਸੀਂ ਮੋਰਚੇ ਸੰਭਾਲ ਲਏ ਨੇ।
ਅਸੀਂ ਅਥਾਹ ਤਾਕਤ ਹਾਂ
ਭਵਿੱਖ ਦੀ।
No comments:
Post a Comment