ਅਮਰੀਕੀ ਸਾਮਰਾਜ ਦੁਨੀਆਂ ਭਰ ਦੇ ਗਰੀਬ ਮੁਲਕਾਂ ਦੇ ਲੋਕਾਂ ਦੀ ਲੁੱਟ-ਖਸੁੱਟ ਕਰਕੇ, ਜੰਗੀ ਤਬਾਹੀ ਮਚਾ ਕੇ ਅਤੇ ਉਹਨਾਂ ਦੇ ਮਾਨਵੀ ਹਕੂਕਾਂ ਦੀਆਂ ਧੱਜੀਆਂ ਉੱਡਾਕੇ ਆਪਣੇ-ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤੀ-ਦੂਤ ਤੇ ਮਨੁੱਖੀ ਹੱਕਾਂ ਦਾ ਝੰਡਾਬਰਦਾਰ ਸਮਝਦਾ ਹੈ। ਇਸਦਾ ਵਿਖਾਵਾ ਕਰਨ ਲਈ ਉਸ ਕੋਲ ‘ਅਜ਼ਾਦੀ ਦੀ ਦੇਵੀ’ ਹੈ। ਇਹ ਦੇਵੀ ਮਨੁੱਖੀ ਅਜ਼ਾਦੀ ਅਤੇ ਸੈਲਾਨੀਆਂ ਨੂੰ ‘ਜੀ ਆਇਆਂ ਨੂੰ’ ਕਹਿਣ ਦਾ ਚਿੰਨ੍ਹ ਸਮਝੀ ਜਾਂਦੀ ਹੈ। ਵਿਡੰਬਨਾ ਇਹ ਹੈ ਕਿ ਇਸਦੇ ਦੇਵਤਿਆਂ ਦਾ ਸਭ ਤੋਂ ਵੱਧ ਮਾਨਵੀ ਹਕੂਕਾਂ ਦਾ ਘਾਣ ਕਰਨ ਦਾ ਇਤਿਹਾਸ ਚੱਲਿਆ ਆ ਰਿਹਾ ਹੈ। ਮੌਜੂਦਾ ਸਮੇਂ ਟਰੰਪ ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਪਵਾਸੀਆਂ ਨੂੰ ‘’ਜੀ ਆਇਆਂ ਨੂੰ’’ ਕਿਹਾ ਜਾ ਰਿਹਾ ਹੈ ਤੇ ਜਿਸ ਤਰ੍ਹਾਂ ‘’ਮਨੁੱਖੀ ਹੱਕਾਂ ਦੀ ਰੱਖਵਾਲੀ’’ ਕੀਤੀ ਜਾ ਰਹੀ ਹੈ ਉਸਨੂੰ ਲੈ ਕੇ ਅਮਰੀਕੀ ਮੂਲ ਦੀ ਇਕ ਦੇਵੀ ਨੇ ‘ਅਜ਼ਾਦੀ ਦੀ ਦੇਵੀ’ ਦੇ ਚਰਨਾਂ ‘ਚ ਬੈਠਕੇ
Trumpcare makes us sick
ਉੱਕਰੇ ਸ਼ਬਦਾਂ ਵਾਲੀ ਕਾਲੀ ਟੀ-ਸ਼ਰਟ ਉਲਾਰ ਕੇ ਟਰੰਪ ਹਕੂਮਤ ਦੇ ਫਾਸੀ ਚਿਹਰੇ ਨੂੰ ਨੰਗਾ ਕਰ ਧਰਿਆ।
ਅਸਲੀ ਦੇਵੀ ਨੂੰ ਸਲਾਮ !


No comments:
Post a Comment