Search This Blog

Thursday, July 5, 2018

ਨਵਾਂ ਡਰੈੱਸ ਕੋਡ


ਪੂਨੇ ਦੇ 'ਮਾਇਰ ਵਿਸ਼ਵ ਸ਼ਾਂਤੀ ਗੁਰੂਕੁਲ' ਨਾਂ ਦੇ ਇਕ ਸਕੂਲ ਨੇ ਲੜਕੀਆਂ ਲਈ ਇਕ ਨਵਾਂ ਡਰੈੱਸ ਕੋਡ ਜਾਰੀ ਕੀਤਾ ਹੈ। ਸਕੂਲ ਦੇ ਪ੍ਰਬੰਧਕਾਂ ਨੇ ਲੜਕੀਆਂ ਨੂੰ ਲਿਖਤੀ ਤੌਰ ਤੇ ਸਕੂਲ ਡਾਇਰੀ 'ਚ ਇਹ ਦਰਜ ਕਰਨ ਲਈ ਕਿਹਾ ਕਿ ਉਹ ਕਿਸ ਰੰਗ ਦੇ ਅੰਦਰੂਨੀ ਕੱਪੜੇ ਪਹਿਣਨਾ ਚਾਹੁੰਦੀਆਂ ਹਨ? ਸਕੂਲ ਪ੍ਰਬੰਧਕਾਂ ਨੇ ਇਕ ਫੁਰਮਾਨ ਰਾਹੀਂ ਲੜਕੀਆਂ ਦੀ ਸਕਰਟ ਦਾ ਸਾਇਜ, ਅੰਦਰੂਨੀ ਕੱਪੜਿਆਂ ਦਾ ਰੰਗ ਤੇ ਬਾਥਰੂਮ ਜਾਣ ਦਾ ਟਾਇਮ ਨਿਸ਼ਚਿਤ ਕੀਤਾ ਹੈ। ਉਹ ਇਸਦਾ ਤਰਕ ਇਹ ਦੇ ਰਹੇ ਹਨ ਕਿ ਇਹ ਸਭ ਲੜਕੀਆਂ ਦੀ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਲੜਕੀਆਂ ਦੀ ਸੁਰੱਖਿਆ ਦਾ ਇਹਨਾਂ ਸੁਝਾਵਾਂ ਜਾਂ ਫੁਰਮਾਨਾਂ ਨਾਲ ਕੋਈ ਤਰਕਸੰਗਤ ਸਬੰਧ ਨਹੀਂ ਹੈ। ਦੂਸਰਾ ਸਿੱਖਿਆ ਸੰਸਥਾਨਾਂ 'ਚ ਲੜਕੇ ਤੇ ਲੜਕੀਆਂ ਲਈ ਵੱਖਰੇ, ਭੱਦੀ ਤੇ ਤਰਕਹੀਣ ਕਿਸਮ ਦੇ ਪੈਮਾਨੇ ਮਿੱਥਣੇ ਸਿੱਖਿਆ ਦੇ ਮੌਕੇ ਅਤੇ ਹੱਕ ਵਿਚ ਬੇਲੋੜੀ ਲਿੰਗਕ ਵਖਰੇਵੇਂ ਦੀ ਲਕੀਰ ਖਿੱਚਦੇ ਹਨ। ਤੀਸਰਾ ਇਸ ਤਰ੍ਹਾਂ ਦੇ ਜਬਰੀ ਫੁਰਮਾਨ ਪਹਿਣਨ-ਪੱਚਰਨ ਦੀ ਅਜਾਦੀ ਤੇ ਹਮਲਾ ਅਤੇ ਬੇਲੋੜੀ ਦਖਲਅੰਦਾਜੀ ਹਨ। ਵਿਦਿਆਰਥੀ ਤੇ ਮਾਪੇ ਇਸਦਾ ਵਿਰੋਧ ਤੇ ਨਿਖੇਧੀ ਕਰ ਰਹੇ ਹਨ। ਸਾਨੂੰ ਵੀ ਕਰਨਾ ਚਾਹੀਦਾ ਹੈ। 

No comments:

Post a Comment

ਭਾਰਤ-ਅਮਰੀਕਾ ਵਪਾਰ ਸਮਝੌਤਾ ਅਰਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਕੋਈ ਮਾਮੂਲੀ ਜਿਹਾ ਦੁਵੱਲਾ ਵਪਾਰਕ ਸਮਝੌਤਾ ਨਹੀਂ ਹੈ ਸਗੋਂ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੁਆਰਾ ਭਾਰਤੀ ਅਰਥਚਾਰੇ ਉੱਤੇ ਆਪਣਾ ਨਵ-ਬਸਤੀਵਾਦੀ...