Search This Blog

Saturday, July 7, 2018

'ਨਾਰੀਵਾਦੀ ਨਜਰੀਆ- ਇਕਵਚਨ ਤੋਂ ਬਹੁਵਚਨ ਤੱਕ' ਪੁਸਤਕ ਬਾਰੇ ਕੁਝ ਪ੍ਰਭਾਵੀ ਨੁਕਤੇ


(ਨੋਟ- ਕੁਝ ਮਹੀਨੇ ਪਹਿਲਾਂ ਦਲਜੀਤ ਅਮੀ ਵੱਲੋਂ ਨਿਵੇਦਿਤਾ ਮੈਨਨ ਦੀ ਅੰਗਰੇਜੀ ਦੀ ਇਕ ਪੁਸਤਕ ਦਾ 'ਨਾਰੀਵਾਦੀ ਨਜਰੀਆ- ਇਕਵਚਨ ਤੋਂ ਬਹੁਵਚਨ ਤੱਕ' ਨਾਂ ਹੇਠ ਪੰਜਾਬੀ ' ਤਰਜਮਾ ਕੀਤਾ ਗਿਆ ਪੁਸਤਕ ਦੀ ਚੰਗੀ ਛਪਾਈ ਦੇ ਨਾਲ-ਨਾਲ ਇਸਦਾ ਅਨੁਵਾਦ ਵੀ ਪਾਏਦਾਰ ਹੈ 'ਨਾਰੀਵਾਦੀ ਨਜਰੀਆ' ਪੜਦਿਆਂ ਇਕ ਪਾਠਕ ਦੇ ਤੌਰ ਤੇ ਕੁਝ ਮਹੱਤਵਪੂਰਨ ਨੁਕਤਿਆਂ ਤੇ ਵਿਚਾਰ-ਚਰਚਾ ਸਾਂਝੀ ਕਰ ਰਿਹਾਂ ਹਾਂ ਇਹ ਕੋਈ ਪੜਚੋਲੀਆ ਆਲੋਚਨਾਂ ਨਹੀਂ ਹੈ ਅਤੇ ਨਾ ਹੀ ਪੂਰੀ ਕਿਤਾਬ ਦੇ ਸਾਰੇ ਪੱਖਾਂ ਦੀ ਆਲੋਚਨਾਂ ਹੈ ਸਾਰੀ ਪੁਸਤਕ ਦੀ ਆਲੋਚਨਾਂ ਲਈ ਇਕ ਛੋਟੀ ਪੁਸਤਕ ਲਿਖਣ ਦੀ ਲੋੜ ਹੈ ਪਰ ਪ੍ਰਾਥਮਿਕਤਾ ਅਤੇ ਸਮੇਂ ਦੀ ਸੀਮਤਾਈ ਕਰਕੇ ਸਿਰਫ ਕੁਝ ਪ੍ਰਭਾਵ ਹੀ ਸਾਂਝੇ ਕਰ ਰਿਹਾਂ ਹਾਂ)
ਕਿਤਾਬ ਦੇ ਸੰਪਾਦਕੀ ਸ਼ਬਦਾਂ ਤੋਂ ਹੀ ਕਿਤਾਬ ਦਾ ਤੱਤ ਲਗਭਗ ਸਪੱਸ਼ਟ ਹੋ ਜਾਂਦਾ ਹੈ ਅਨੁਵਾਦਕ ਤੇ ਸੰਪਾਦਕ ਦੁਆਰਾ ਲਿਖੇ ਸੰਪਾਦਕੀ ਵਿਚੋਂ ਕਿਤਾਬ ਦੇ ਸਿਰਲੇਖ ਅਤੇ ਪੂਰੀ ਕਿਤਾਬ ਦੇ ਤੱਤ ਵਾਲਾ ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਹੈ ਸੰਪਾਦਕ ਕਿਤਾਬ ਦੇ ਨਾਰੀਵਾਦ ਪ੍ਰਭਾਵ ਹੇਠ ਆਦਰਸ਼ਕ ਹੋ ਕੇ ਕਿਤਾਬ ਦੀ ਮੁੱਖ ਤੇ ਬੁਨਿਆਦੀ ਸਿਧਾਂਤਕ ਕੰਮਜੋਰੀ ਦਾ ਆਚੇਤ-ਸੁਚੇਤ ਪੱਖ ਪੂਰਦਾ ਹੈ ਪੂਰੀ ਕਿਤਾਬ ਅੰਦਰ ਔਰਤ ਸਵਾਲ ਨੂੰ ਸੰਬੋਧਿਤ ਹੋਣ ਲਈ ਔਰਤ ਸਵਾਲ ਦੇ 'ਜਮਾਤੀ ਵਖਰੇਵੇਂ' ਨੂੰ ਛੁਟਿਆਉਂਦਿਆਂ ਅਤੇ ਦੋਮ ਦਰਜੇ ਤੇ ਰੱਖਦਿਆਂ 'ਲਿੰਗਕ ਵਖਰੇਵੇਂ' ਨੂੰ ਮੁੱਖ ਅਧਾਰ ਬਣਾਇਆ ਗਿਆ ਹੈ ਇਸ ਲਈ ਲੇਖਿਕਾ ਆਪਣਾ 'ਨਾਰੀਵਾਦੀ ਨਜਰਿਆ' ਪੇਸ਼ ਕਰਨ ਲਈ ਜੋ ਦਲੀਲਾਂ ਅਤੇ ਵਿਆਖਿਆਵਾਂ ਪੇਸ਼ ਕਰਦੀ ਹੈ ਉਸਦਾ ਅਧਾਰ 'ਔਰਤ ਵਰਸਿਜ ਮਰਦ' ਦੇ ਵਖਰੇਵੇਂ ਉੱਪਰ ਉਸਾਰਦੀ ਹੈ ਭਾਵੇਂ ਇਸ ਲਈ ਉਹ ਹਕੂਮਤੀ ਪੱਖ ਨੂੰ ਵੀ ਸਾਹਮਣੇ ਰੱਖਦੀ ਹੈ ਸੰਪਾਦਕ, ਲੇਖਿਕਾ ਦੀ ਇਸ ਬੁਨਿਆਦੀ ਬੁਰਜੂਆ ਸੁਧਾਰਵਾਦੀ ਅਤੇ ਸਿਧਾਂਤਕ ਤੌਰ ਤੇ ਗਲਤ ਪੁਜੀਸ਼ਨ ਦਾ ਸ਼ਿਕਾਰ ਹੁੰਦਿਆਂ ਪੂਰੀ ਪੁਸਤਕ ਵਿਚ ਅਨੁਵਾਦ ਸਮੇਂ ਅਤੇ ਸੰਪਾਦਕੀ ਸ਼ਬਦਾਂ ਵਿਚ ਕਈ ਸੰਕੇਤ ਦਿੰਦਾ ਹੈ ਉਹ ਕਿਰਨਜੀਤ ਕਾਂਢ ਸਮੇਂ ਵਰਤੇ ਜਾਂਦੇ ਇਕ ਨਾਅਰੇ ਅਤੇ ਇਸਤਰੀ ਜਾਗ੍ਰਿਤੀ ਮੰਚ ਦੂਆਰਾ ਲੱਚਰ ਗਾਇਕੀ ਦੇ ਕੀਤੇ ਜਾਂਦੇ ਵਿਰੋਧ ਵੱਲ (ਭਾਵੇਂ ਇਹਨਾਂ ਦੋਵਾਂ ਨਾਲ ਵੱਖਰੇ ਪ੍ਰਸੰਗ ' ਮੇਰੀਆਂ ਵੀ ਕੁਝ ਅਸਹਿਮਤੀਆਂ ਹਨ) ਵਿਅੰਗਤਾਮਿਕ ਇਸ਼ਾਰਾ ਕਰਦਾ ਹੈਇਸ ਇਸ਼ਾਰੇ ਤੋਂ ਉਸਦੀ ਤਵੱਕੋਂ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਦੇ ਕੁਝ ਅਦਾਰਿਆਂ ਤੋਂ ਔਰਤ-ਮਰਦ ਸਬੰਧਾਂ ਵਿਚਲੇ ਲਿੰਗਕ ਵਖਰੇਵੇਂ ਨੂੰ ਖੁਲ੍ਹਦਿਲੀ ਨਾਲ ਵਿਚਾਰਨ ਦੀ ਨਸੀਹਤ (ਇਸ ਕਿਤਾਬ ਦੀ ਰੌਸ਼ਨੀ ') ਪੱਲੇ ਬੰਨਣ ਤੋਂ ਹੈ ਪਰ ਇਹ ਦਲੀਲ ਉਸਾਰਨ ਸਮੇਂ ਜਿੱਥੇ ਸੰਪਾਦਕ ਇਕ ਪਾਸੇ ਸ਼ਬਦੀ ਅਰਥਾਂ ਦੇ ਚੱਕਰ ' ਇਹਨਾਂ ਨਾਅਰਿਆਂ ਅਤੇ ਜਿਸ ਜਮੀਨੀ ਲੜਾਈ 'ਚੋ ਇਹ ਨਾਅਰੇ ਉਪਜੇ ਹਨ ਉਸਦੇ ਤੱਤ ਨੂੰ ਅਲੱਗ ਕਰਕੇ ਦੇਖਦਾ ਹੈ ਉੱਥੇ ਦੂਜੇ ਪਾਸੇ ਉਹ ਜਿਸ ਅਧਾਰ ਤੇ ਇਹ ਦਲੀਲ ਉਸਾਰਦਾ ਹੈ ਉਸਦੇ ਵਿਗਾੜ ਨੂੰ ਸਮਝਣ ਤੋਂ ਅਸਮਰੱਥ ਜਾਪਦਾ ਹੈ ਇਸੇ ਲਈ ਉਹ ਪੂਰੀ ਕਿਤਾਬ ਵਿਚ ਨਵੀਂ ਸ਼ਬਦਾਵਲੀ (ਵਾਕਾਂ ਤੇ ਸ਼ਬਦਾਂ ਦੇ ਇਸਤਰੀ ਲਿੰਗ ਸੰਬੋਧਨ ਵਾਲੀ) ਦੀ ਵਰਤੋਂ ਕਰਕੇ ਪੰਜਾਬੀ ਵਾਰਤਕ ' ਨਵੀਂ ਆਦਰਸ਼ਕ ਸ਼ਬਦ-ਘਾੜਤ ਲੈ ਕੇ ਆਉਂਦਾ ਹੈ ਇਹ ਸ਼ਬਦ ਉਸਦੇ 'ਨਾਰੀਵਾਦੀ ਨਜਰੀਏ' ਦੇ ਲਿੰਗਕ ਵਖਰੇਵੇਂ ਦੇ ਬੁਰੂਜੂਆ ਸੁਧਾਰਵਾਦੀ ਨਾਰੀਵਾਦੀ ਨਜਰੀਏ ਦੇ ਪ੍ਰਭਾਵ ਚੋਂ ਉਪਜੇ ਹਨ ਜੋ ਕਿ 18ਵੀਂ 19ਵੀਂ ਸਦੀ ਦੀ ਰਹਿੰਦ-ਖੂੰਹਦ ਹਨ
ਪੂਰੀ ਕਿਤਾਬ ' ਬਾਕੀ ਦੇ ਕਾਣ ਵੀ ਇਸੇ ਵਿੰਗੀ ਬਾਹੀ ਦੇ ਵਿਗਾੜ ਕਾਰਨ ਹਨ ਲੇਖਿਕਾ ਪੰਨਾ 4 ਤੇ ਲਿਖਦੀ ਹੈ ਕਿ 'ਇਸ ਕਿਤਾਬ ਵਿਚ ਮੈਂ ਸਿਰਫ ਉਹਨਾਂ ਵਿਚਾਰਾਂ ਅਤੇ ਸਰਗਰਮੀਆਂ ਨਾਲ ਸੰਵਾਦ ਕਰਨਾ ਹੈ ਜੋ ਮੌਜੂਦਾ ਨਿਜਾਮ ਦੇ ਲਿੰਗਵਾਦੀ ਖਾਸੇ ਨੂੰ ਸਿੱਧਿਆਂ ਮੁਖਾਤਬ ਹਨ'ਲੇਖਿਕਾ ਹੋਰ ਕਈ ਅਜਿਹੇ ਵਾਕਾਂਸ਼ ਵਰਤਦੀ ਹੈ ਜਿਸਤੋਂ ਔਰਤ ਸਵਾਲ ਦੀ ਬੁਨਿਆਦੀ ਲੜਾਈ ਦੀ ਦਿਸ਼ਾ ਧੁੰਦਲੀ ਪੈਂਦੀ ਹੈ ਬਾਸ਼ਰਤੇ ਸ਼ਬਦਾਂ ਤੇ ਲਫਾਜੀ ਦੇ ਪੱਧਰ ਤੇ ਵਿਰੋਧ ਕਰਨ ਦੇ ਜਿਵੇਂ ਕਿ 'ਲਿੰਗਵਾਦੀ ਹਕੂਮਤ' ਉਹ ਔਰਤ ਸਵਾਲ ਸਬੰਧੀ ਹਕੂਮਤ ਦੇ ਜਮਾਤੀ ਖਾਸੇ ਅਤੇ ਉਸਦੇ ਆਰਥਿਕ-ਸਿਆਸੀ ਰਸੂਖ ਨੂੰ ਘਟਾਕੇ ਬਹਿਸ ਲਿੰਗਵਾਦੀ ਜਾਂ ਗੈਰ-ਲਿੰਗਵਾਦੀ ਤੱਕ ਸੁੰਗੇੜ ਦਿੰਦੀ ਹੈ ਹਕੂਮਤ ਦਾ ਖਾਸਾ ਹਮੇਸ਼ਾਂ ਜਮਾਤੀ ਹੁੰਦਾ ਹੈ ਲਿੰਗਕ ਦਾਬਾ ਉਸਦੇ ਜਮਾਤੀ ਖਾਸੇ ਦੇ ਅੰਤਰਗਤ ਹੁੰਦਾ ਹੈ ਔਰਤ ਉਪਰ ਦਾਬੇ ਅਤੇ ਉਸਦੀ ਮੁਕਤੀ ਦੇ ਸਵਾਲ ਨੂੰ ਉਲਟ ਸਿਰਿਓਂ ਸ਼ੁਰੂ ਕਰਕੇ ਕਦੇ ਵੀ ਹੱਲ ਨਹੀਂ ਕੀਤਾ ਜਾ ਸਕਦਾ ਹਕੂਮਤਾਂ ਦੇ ਲਿੰਗਵਾਦੀ ਖਾਸੇ ਨੂੰ ਸੰਬੋਧਿਤ ਹੋ ਕੇ ਔਰਤ ਮੁਕਤੀ ਦੀ ਲੜਾਈ ਨਹੀਂ ਲੜੀ ਜਾ ਸਕਦੀ ਬਲਕਿ ਇਸਦੇ ਉਲਟ ਇਸ ਤਰ੍ਹਾਂ ਦੀ ਨਿਰਾਰਥਕ ਤੇ ਆਦਰਸ਼ਕ ਨਾਰੀਵਾਦੀ ਕਵਾਇਦ ਔਰਤ ਮੁਕਤੀ ਲਹਿਰ ਦੇ ਉਲਟ ਭੁਗਤਦੀ ਹੈ
ਕਈ ਥਾਈਂ ਲੇਖਿਕਾ ਸਵਾਲ ਹੀ ਅਜਿਹੇ ਉਭਾਰਦੀ ਹੈ ਜੋ ਔਰਤ ਦੇ ਸਵਾਲ ਨੂੰ ਅੰਤਰਮੁੱਖੀ ਤੌਰ ਤੇ 'ਲਿੰਗਕ ਵਖਰੇਵੇਂ' ਦੇ ਗਧੀਗੇੜ ' ਫਸਾ ਦਿੰਦੀ ਹੈ ਜਿਵੇਂ ਕਿ ਉਹ 'ਜੇ ਮਰਦਾਂ ਨੂੰ ਮਹਾਂਵਾਰੀ ਆਉਂਦੀ ਹੁੰਦੀ' ਭਾਗ ' ਦਲੀਲ ਦਿੰਦੀ ਹੈ ਕਿ ਜੇ ਮਰਦਾਂ ਨੂੰ ਮਹਾਂਵਾਰੀ ਆਉਂਦੀ ਹੁੰਦੀ ਤਾਂ 'ਸਰਕਾਰਾਂ ਨੇ ਪੋਤੜੇ ਮੁਫਤ ਮੁਹੱਇਆ ਕਰਵਾਉਣੇ ਸਨ' (ਪੰਨਾ 75) ਇਹ ਇਕ ਤਰ੍ਹਾਂ ਦੀ ਅੰਤਰਮੁੱਖੀ ਤੇ ਗਲਤ ਧਾਰਨਾ ਹੈ ਮਰਦ ਸਰਮਾਏਦਾਰਾਂ ਦੇ ਕੋਈ ਸਕੇ ਨਹੀਂ ਹਨ ਤੇ ਨਾ ਹੀ ਸਰਕਾਰਾਂ ਦੇ ਇਸ ਤਰ੍ਹਾਂ ਦੀ ਅੰਤਰਮੁੱਖੀ ਲਕੀਰ ਔਰਤ ਮੁਕਤੀ ਦੀ ਲੜਾਈ ਨੂੰ ਭਟਕਾਉਣ ਦਾ ਕੰਮ ਕਰਦੀ ਹੈ 
ਇਸੇ ਤਰ੍ਹਾਂ ਇਕ ਹੋਰ ਥਾਂ ਤੇ ਲੇਖਿਕਾ ਮਾਰਟਿਨ ਦੇ ਹਵਾਲੇ ਨਾਲ ਗੱਲ ਕਰਦੀ ਹੈ ਕਿ 'ਵੀਰਜ ਦੀ ਪਹਿਲਕਦਮੀ ਨਾਲ ਅੰਡੇ ਦੀ ਹੋਂਦ ਨੂੰ ਮਕਸਦ ਮਿਲਦਾ ਹੈ……ਅੰਡਾ 'ਜਨਾਨਾ' ਤੇ ਵੀਰਜ 'ਮਰਦਾਨਾ' ਵਿਵਹਾਰ ਕਰਦਾ ਹੈ ' (ਪੰਨਾ 84) ਇਹ ਇਕ ਤਰ੍ਹਾਂ ਦੀ ਬੇਲੋੜੀ ਅਤੇ ਮਕਾਨਕੀ ਕਿਸਮ ਦੀ ਸਮਝ ਹੈ ਲੇਖਿਕਾ ਨੇ ਚੁਣ-ਚੁਣ ਕੇ ਅਜਿਹੀਆਂ ਬੇਲੋੜੀਆਂ ਤੇ ਮਕਾਨਕੀ ਦਲੀਲਾਂ ਇਕੱਠੀਆਂ ਕਰਕੇ ਆਪਣਾ 'ਨਾਰੀਵਾਦੀ ਨਜਰੀਆ' ਤਿਆਰ ਕੀਤਾ ਹੈ ਜਿਸ ਵਿਚ ਉਸਨੇ ਔਰਤ ਸਵਾਲ ਨੂੰ ਜਨਾਨਾ ਵਰਸਿਜ ਮਰਦਾਨਾ ਬਣਾਕੇ ਪੇਸ਼ ਕਰ ਦਿੱਤਾ ਇਸ ਤਰ੍ਹਾਂ ਤਾਂ ਜੇਕਰ ਨੀਲੇ ਤੇ ਗੁਲਾਬੀ ਰੰਗ ਦੀ ਧਾਰਨਾ ਨੂੰ ਵੇਖਿਆ ਜਾਵੇ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਪਹਿਲਾਂ ਪਹਿਲ ਜੋ ਨੀਲਾ ਰੰਗ ਮਰਦਾਂ ਲਈ ਘੱਟ ਪ੍ਰਭਾਵ ਵਾਲਾ ਅਤੇ ਗੁਲਾਬੀ ਰੰਗ ਔਰਤਾਂ ਲਈ ਘੱਟ ਮਹੱਤਵ ਵਾਲਾ ਸੀ ਉਹ ਹੁਣ ਆਪਣੇ ਉਲਟ ਵਿਚ ਕਿਵੇਂ ਬਦਲ ਗਿਆ? ਸਾਫ ਜਾਹਰ ਹੈ ਕਿ ਪੂੰਜੀਵਾਦੀ ਦੌਰ ਦੇ ਮੁਨਾਫਾਖੋਰ ਸਰਗਨੇ ਮੰਡੀ ' ਮਾਲ ਵੇਚਣ ਲਈ ਲੋਕ ਮਾਨਸਿਕਤਾ ਦਾ ਬਾਜਾਰੀਕਰਨ ਵੀ ਕਰਦੇ ਹਨ ਇਸ ਤਰ੍ਹਾਂ ਉਹ ਚੀਜਾਂ-ਵਸਤਾਂ ਵਿਚਕਾਰ ਜਨਾਨਾ-ਮਰਦਾਨਾ ਵਖਰੇਵੇਂ ਦੀ ਲਕੀਰ ਗੂੜੀ ਕਰਦੇ ਹਨ ਤੇ ਫਿਰ ਉਸ ਮਾਨਸਿਕਤਾ ਦਾ ਵਪਾਰ ਕਰਦੇ ਹਨ ਸੋ ਇਸ ਤਰ੍ਹਾਂ ਦੀ ਮਕਾਨਕੀ ਤੇ ਖਿਆਲੀ ਤੁਲਨਾ ਤੋਂ ਗੁਰੇਜ ਕੀਤਾ ਜਾਣਾ ਚਾਹੀਦਾ ਸੀ 
ਲੇਖਿਕਾ ਅਸਲ ਵਿਚ ਇਹ ਸਮਝਣ ਤੋਂ ਅਸਮਰੱਥ ਹੈ ਕਿ ਮੌਜੂਦਾ ਪੂੰਜੀਵਾਦੀ ਦੌਰ ਅੰਦਰ ਔਰਤ ਮੁਕਤੀ ਦੇ ਜਮਾਤੀ ਵਖਰੇਵੇਂ ਨੂੰ ਸੰਬੋਧਿਤ ਹੋਣ ਤੋਂ ਬਿਨਾਂ ਔਰਤ ਸਵਾਲ ਦਾ ਸਹੀ ਨਿਰਣਾ ਤੇ ਹੱਲ ਨਹੀਂ ਕੱਢਿਆ ਜਾ ਸਕਦਾ (ਭਾਵੇਂ ਔਰਤ ਸਵਾਲ ਦੇ ਹੋਰ ਪਹਿਲੂ ਤੇ ਅੰਸ਼ਿਕ ਸੰਘਰਸ਼ਾਂ ਦੀ ਵੀ ਆਪਣੀ ਇਕ ਮਹੱਤਤਾ ਹੈ) ਆਪਣੀ ਇਸੇ ਅਸਮਰੱਥਾ ਕਾਰਨ ਮੈਨਨ ਮੁੱਖ ਨੂੰ ਛੱਡ ਕੇ ਦੋਮ ' ਉਲਝੀ ਹੋਈ ਪ੍ਰਤੀਤ ਹੁੰਦੀ ਹੈ ਪੂੰਜੀਵਾਦ ਅੰਦਰ 'ਲਿੰਗਕ ਵਖਰੇਵਾਂ' ਸਹੀ ਮਾਅਨਿਆ ' 'ਜਮਾਤੀ ਵਖਰੇਵੇਂ' ਕਾਰਨ ਹੁੰਦਾ ਹੈ ਭਾਵੇ ਸਮਾਜਵਾਦ ਦੇ ਮੁੱਢਲੇ ਦੌਰ ਵਿਚ ਵੀ ਇਹ ਸਵਾਲ ਬਰਕਰਾਰ ਰਹਿੰਦਾ ਹੈ ਪਰੰਤੂ ਉਦੋਂ ਜਮਾਤੀ ਵਖਰੇਵੇਂ ਦਾ ਸਵਾਲ ਪੂੰਜੀਵਾਦੀ ਦੌਰ ਜਿੰਨਾਂ ਤਿੱਖਾ ਨਹੀਂ ਹੁੰਦਾ 
ਹੁਣ ਇਸਤੋਂ ਵੀ ਅੱਗੇ ਲੇਖਿਕਾ ਜਨਾਨਾ-ਮਰਦਾਨਾ 'ਲਿੰਗਕ ਵਖਰੇਵੇਂ' ਨੂੰ ਹੀਜੜੇ, ਸਮਲਿੰਗੀ ਆਦਿ ਲਿੰਗੀ ਵੰਨ-ਸੁਵੰਨਤਾ ਵਾਲੇ ਤਬਕਿਆਂ ਦੀਆਂ ਵੱਖਰੀਆਂ ਮੰਗਾਂ ਤੇ ਹੱਕਾਂ ਨੂੰ ਲਿੰਗ ਵਖਰੇਵੇਂ ਤੇ ਕੇਂਦਰਿਤ ਕਰਕੇ ਪੜਚੋਲਦੀ ਹੈ ਇਹ ਮਹੱਤਵਪੂਰਨ ਹੈ ਪਰੰਤੂ ਇਸਨੂੰ ਇਸ ਤਰ੍ਹਾਂ ਮਹਿਜ ਲਿੰਗਕ ਵਖਰੇਵੇਂ ਦੇ ਚੌਖਟੇ ਵਿਚ ਰੱਖਕੇ ਨਹੀਂ ਦੇਖਣਾ ਚਾਹੀਦਾ ਕੀ ਲਿੰਗੀ ਵੰਨ-ਸੁਵੰਨਤਾ ਵਾਲੇ ਇਹ ਤਬਕੇ ਜਮਾਤੀ ਵਖਰੇਵੇਂ ਤੋਂ ਬਾਹਰ ਹਨ? ਆਖਿਰਕਾਰ ਔਰਤ ਅਤੇ ਭੇਦਭਾਵ ਤੇ ਹਿੰਸਾ ਦਾ ਸ਼ਿਕਾਰ ਹੋਰ ਤਬਕਿਆਂ ਦੀ ਵੱਡੀ ਜਮਾਤੀ ਸਾਂਝ ਨੂੰ ਲਿੰਗ ਅਧਾਰਿਤ ਵਖਰੇਵੇਂ ਦੀ ਲੜਾਈ ਦੇ ਟੁਕੜਿਆਂ ਵਿਚ ਕਿਉਂ ਵੰਡਿਆਂ ਜਾਵੇ
ਇਸ ਤੋਂ ਇਲਾਵਾ ਲੇਖਿਕਾ ਔਰਤ ਮੁਕਤੀ ਦੀ ਲੜਾਈ ਨੂੰ ਮਹਿਜ ਨਾਰੀਵਾਦੀਆਂ ਤੱਕ ਹੀ ਮਹਿਦੂਦ ਕਰਕੇ ਵੇਖਦੀ ਹੈ (ਦੇਖੋ ਸਫਾ 134, ਪਹਿਲਾ ਪੈਰ੍ਹਾ ਲਾਇਨ 2) ਇਸ ਤਰ੍ਹਾਂ ਉਹ ਨਾਰੀਵਾਦੀ ਤੇ ਗੈਰ-ਨਾਰੀਵਾਦੀਆਂ ਵਿਚਕਾਰ ਸਾਂਝੀ ਸਰਗਰਮੀ ਦੀ ਮਹੱਤਤਾ ਨੂੰ ਮੇਸ ਦਿੰਦੀ ਹੈ ਉਸਨੂੰ ਜਾਪਦਾ ਹੈ ਕਿ ਸਿਰਫ ਨਾਰੀਵਾਦੀ ਹੀ ਨਾਰੀ ਦਾ ਸੰਘਰਸ਼ ਬਿਹਤਰ ਲੜ ਸਕਦੇ ਹਨ 
ਇਸੇ ਤਰ੍ਹਾਂ ਲੇਖਿਕਾ ਪੰਨਾ 145 ਤੇ ਔਰਤ ਦੀ ਮੁਕਤੀ ਦੇ ਦੋ ਹੋਰ ਆਦਰਸ਼ਕ ਨੁਕਤੇ ਸੁਝਾਉਂਦੀ ਹੈ ਇਕ ਰਾਤਾਂ ਨੂੰ ਸੁੰਨੀਆਂ ਥਾਂਵਾਂ ਤੇ ਔਰਤਾਂ ਦੀ ਗਿਣਤੀ ਵਧਾਉਣ ਅਤੇ ਦੂਜਾ ਸਲਵਾਰ-ਕਮੀਜ ਦੇ ਮੁਕਾਬਲੇ ਜੀਨਜ ਪਹਿਣਨ ਨੂੰ ਦਲੇਰੀ ਤੇ ਮਰਦ ਵੱਲੋਂ ਛੇੜਛਾੜ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਦੀ ਦਲੀਲ ਪੇਸ਼ ਕਰਦੀ ਹੈ ਇਹ ਨਿਰ੍ਹੀ ਮੱਧਵਰਗੀ ਤੇ ਅਦਰਸ਼ਕ ਗੱਲ ਹੈ ਜੀਨਜ ਤੇ ਰਾਤਾਂ ਨੂੰ ਖੁੱਲ੍ਹੀਆਂ ਥਾਵਾਂ ਤੇ ਬਾਹਰ ਨਿਕਲਣ ਦੀ ਮੁਹਿੰਮ ਔਰਤ ਦੀ ਅਜਾਦੀ ਦਾ ਕੋਈ ਅਧਾਰ ਨਹੀਂ ਸਿਰਜ ਸਕਦਾ ਭਾਵੇਂ ਕਿ ਇਸਦਾ ਵਿਰੋਧ ਵੀ ਨਾਬਰਦਾਸਤ ਯੋਗ ਹੈ ਆਦਰਸ਼ਕ ਕਾਰਵਾਈ ਦੇ ਅਜਿਹੇ ਮਸ਼ਵਰੇ ਕੁਲ ਮਸਲੇ ਨੂੰ ਸਲਵਾਰ-ਕਮੀਜ ਵਰਸਿਜ ਪੈਂਟ-ਸ਼ਰਟ ਤੱਕ ਸੁੰਗੇੜ ਦਿੰਦੇ ਹਨ ਪਹਿਰਾਵਾ ਇੱਛਾ ਦਾ ਸਵਾਲ ਹੈ ਉਹ ਇਕ ਪਾਸੇ ਸਲਵਾਰ ਕੀਮਜ ਨੂੰ ਪਿਤਾਪੁਰਖੀ ਗਰਦਾਨ ਕੇ ਪੈਂਟ-ਸ਼ਰਟ ਦੇ ਪੱਖ ਵਿਚ ਦਲੀਲ ਉਸਾਰਦੀ ਅਤੇ ਦੂਜੇ ਪਾਸੇ ਕੌਮਾਂਤਰੀ ਖੇਡਾਂ ਦੌਰਾਨ ਖਿਡਾਰਨਾਂ ਦੁਆਰਾ 'ਛੋਟੀ ਘੱਗਰੀ' ਪਾਉਣ ਦੀ ਵਿਰੋਧਤਾ ਨੂੰ ਡਿਫੈਂਡ ਕਰਦੀ ਹੈ ਮਸਲੇ ਦੇ ਖਾਸ ਸੰਦਰਭ ਵਿਚ ਦੋਵਾਂ ਸਬੰਧੀ ਸਟੈਂਡ ਲਿਆ ਜਾ ਸਕਦਾ ਹੈ ਪਰੰਤੂ ਕੁਲ ਰੂਪ ' ਇਸ ਸਬੰਧੀ ਅੰਤਿਮ ਨਿਰਣਾ ਜਾਂ ਸਮਝ ਨਹੀਂ ਬਣਾਈ ਜਾ ਸਕਦੀ   
ਪੰਨਾ 177 ਤੇ ਲੇਖਿਕਾ ਕਿਤਾਬ ਦੇ ਟਾਟੀਟਲ ਪੰਨੇ ਤੇ ਦਰਜ 'ਨਾਰੀਵਾਦੀ ਨਜਰੀਆ-ਇਕ ਵਚਨ ਤੋਂ ਬਹੁ ਵਚਨ ਤੱਕ' ਦੇ ਸਵਾਲ ਨੂੰ ਸੰਬੋਧਿਤ ਹੂੰਦੀ ਹੈ ਲੇਖਿਕਾ ਨਾਰੀਵਾਦੀਆਂ ਵਿਚਕਾਰ ਅਸਹਿਮਤੀਆਂ ਨੂੰ ਲੈ ਕੇ 'ਨਾਰੀਵਾਦ' ਨੂੰ 'ਨਾਰੀਵਾਦਾਂ' ਕਹਿੰਦੀ ਹੈ ਪਰੰਤੂ ਵਾਦ, ਵਾਦ ਹੀ ਹੁੰਦਾ ਹੈ ਕਿਸੇ ਵਾਦ ' ਅਸਹਿਮਤੀਆਂ ਦੇ ਅਧਾਰ ਤੇ ਵਾਦ, ਵਾਦਾਂ ਨਹੀਂ ਹੋ ਜਾਂਦਾ ਵਾਦ, ਵਾਦ ਹੀ ਰਹਿੰਦਾ ਹੈ ਉਸ ਵਿਚਲੀਆਂ ਉਲਟ ਧਾਰਨਾਵਾਂ, ਅਸਹਿਮਤੀਆਂ ਅਸਲ ਵਾਦ ਦਾ ਉਲਟ ਵਾਦ ਹੀ ਹੁੰਦੀਆਂ ਹਨ ਬੁਰਜੂਆ ਨਾਰੀਵਾਦ, ਉਦਾਰਵਾਦੀ, ਰੈਡੀਕਲ, ਮਾਰਕਸਵਾਦੀ ਜਾਂ ਸਮਾਜਵਾਦੀ ਨਾਰੀਵਾਦ ਆਦਿ ਵਾਦ ਤਾਂ ਹੋ ਸਕਦੇ ਹਨ ਪਰ 'ਨਾਰੀਵਾਦਾਂ' ਕੀ ਸ਼ੈਅ ਹੋਈ?
ਇਕ ਥਾਂ ਤੇ ਮੈਨਿਨ ਲਿਖਦੀ ਹੈ ਕਿ 'ਮੰਡੀ ਵਿਚ ਮਰਦਾਵੀਂ ਲਾਲਸਾ ਨੂੰ ਵੇਚਣ ਦੀ ਜੁਗਤ ਨੂੰ ਨਾਰੀਵਾਦੀ ਬਿਰਤਾਂਤ ਵਿਚ 'ਔਰਤ ਦੇ ਜਿਸਮ ਦਾ ਜਿਣਸੀਕਰਨ' ਕਰਾਰ ਦਿੱਤਾ ਗਿਆ ਹੈ' ਪਰ ਔਰਤ ਦੇ ਜਿਸਮ ਦਾ ਜਿਣਸੀਕਰਨ ਮਹਿਜ ਮਰਦਾਵੀਂ ਲਾਲਸਾ ਨੂੰ ਵੇਚਣ ਦੇ ਜੁਗਾੜ ਵਜੋਂ ਹੀ ਨਹੀਂ ਬਲਕਿ ਔਰਤ ਦੀਆਂ ਇਛਾਵਾਂ ਤੇ ਲਾਲਸਾਵਾਂ ਨੂੰ ਵੇਚਣ ਦੇ ਮੰਡੀ ਦੇ ਘੇਰੇ ਵਿਚ ਵੀ ਆਉਂਦਾ ਹੈ ਇਹੀ ਨਹੀਂ ਬਲਕਿ ਔਰਤ ਤੇ ਮਰਦ ਦੀਆਂ ਲਾਲਸਾਵਾਂ ਨੂੰ ਵੇਚਣ ਲਈ ਮਰਦਾਂ ਦੇ ਜਿਸਮ ਦਾ ਜਿਣਸੀਕਰਨ ਕਰਨਾ ਵੀ ਅਜੋਕੀ ਮੰਡੀ ਦਾ ਦਸਤੂਰ ਹੈ
ਇਸੇ ਤਰ੍ਹਾਂ 207 ਪੇਜ ਤੇ ਲੇਖਿਕਾ ਗਰਭਪਾਤ ਦੇ ਸਵਾਲ ਨੂੰ ਅਮਰੀਕੀ ਸਮਾਜ ਅੰਦਰਲੇ ਗਰਭਤਾਤ ਦੇ ਸਵਾਲ ਦੇ ਅਧਾਰ ਤੇ ਬਹਿਸ ਤੋਂ ਖੜਕੇ ਸੰਬੋਧਿਤ ਹੋ ਰਹੀ ਹੈ ਪਰੰਤੂ ਭਾਰਤ ਅੰਦਰ ਇਹ ਸਵਾਲ ਬਹੁਤ ਜਿਆਦਾ ਗੁੰਝਲਦਾਰ ਹੈ ਇਥੇ ਗਰਭਪਾਤ ਦਾ ਸਵਾਲ ਜਿੱਥੇ ਪਰਿਵਾਰ ਅਤੇ ਮਰਦਾਂ ਦੀਆਂ ਇੱਛਾ ਨਾਲ ਜੁੜਿਆ ਹੋਇਆ ਹੈ ਉੱਥੇ ਵਿਸ਼ੇਸ਼ ਕਰਕੇ ਲੜਕੀ ਦੇ ਭਰੂਣ ਨੂੰ ਗਿਰਾ ਦੇਣ ਦਾ ਮਾਮਲਾ ਮੁੱਖ ਹੈ ਲਿੰਗ ਸ਼ਨਾਖਤ ਕੇਂਦਰਾਂ ਦੀ ਘੇਰਾਬੰਦੀ ਦਾ ਤਰਕ ਵੀ ਗੈਰਹਕੀਕੀ ਹੈ ਜਿੱਥੇ ਇਹ ਇਕ ਪਾਸੇ ਸਰਕਾਰੀ ਦਖਲਅੰਦਾਜੀ ਤੇ ਰੋਕਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਉੱਥੇ ਔਰਤ ਦੀ ਇੱਛਾ ਤੇ ਅਜਾਦੀ ਦੇ ਸਵਾਲ ਦੀ ਪਚੀਦਗੀ ਅਤੇ ਆਰਥਿਕ ਸਮਾਜਿਕ ਦਬਾਵਾਂ ਦਾ ਗੁੰਝਲਦਾਰ ਸਵਾਲ ਵੀ ਨਾਲ ਹੀ ਖੜਾ ਹੈ ਇਹ ਸਵਾਲ ਅਮਰੀਕੀ ਸਮਾਜ ਵਿਚ ਨਹੀਂ ਹੈ ਪਰੰਤੂ ਔਰਤ ਸਵਾਲ ਸਬੰਧੀ ਲੇਖਿਕਾ ਦੀਆਂ ਜਿਆਦਾਤਰ ਦਲੀਲਾਂ ਅਮਰੀਕੀ ਸਮਾਜ ਅੰਦਰ ਔਰਤਾਂ ਦੇ ਸਵਾਲਾਂ ਦੀਆਂ ਬਹਿਸਾਂ ਚੋਂ ਨਿਕਲੀਆਂ ਹੋਣ ਕਰਕੇ ਉਹ ਇਸ ਨਜਰੀਏ ਤੋਂ ਹੀ ਭਾਰਤ ਅੰਦਰ ਔਰਤ ਸਵਾਲ ਨੂੰ ਸੰਬੋਧਿਤ ਹੋ ਰਹੀ ਹੈ ਜਿਸ ਕਰਕੇ ਬਹੁਤੇ ਸਵਾਲ ਹਕੀਕਤ ਤੋਂ ਪਰ੍ਹੇ ਹਨ 
ਕਈ ਵਾਰ ਔਰਤ ਮੁਕਤੀ/ਅਜਾਦੀ ਅਤੇ ਨਾਰੀਵਾਦ ਦਾ ਸਵਾਲ ਔਰਤ ਨੂੰ 'ਔਰਤ' ਵਜੋਂ ਪਛਾਣ ਦਿਵਾਉਣ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ ਮਤਲਬ ਉਸਦੇ ਔਰਤ ਹੋਣ ਦੇ ਖਾਸੇ ਨੂੰ ਹੋਰ ਵੱਧ ਪੱਕਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਉਸਦੀ ਇਕ ਇਨਸਾਨ ਵਜੋਂ ਪਛਾਣ ਨੂੰ ਧੁੰਦਲਾ ਜਾਂ ਮਨਫੀ ਕਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਬਹੁਤੀ ਵਾਰ ਔਰਤ ਨੂੰ ਇਕ ਇਨਸਾਨ ਵਜੋਂ ਪੇਸ਼ ਕਰਨ ਦੀ ਲਫਾਜੀ ਹੇਠ ਉਸ ਉਪਰਲੇ ਹਰ ਤਰ੍ਹਾਂ ਦੇ ਦਾਬੇ ਦੇ ਸਵਾਲ ਨੂੰ ਗੋਲ ਕਰ ਦਿੱਤਾ ਜਾਂਦਾ ਹੈ ਦੋਵੇਂ ਤਰ੍ਹਾਂ ਦੀ ਧੁੱਸ ਹੀ ਔਰਤ ਸਵਾਲ ਲਈ ਹਾਨੀਕਾਰਕ ਹੈ ਇਸ ਲਈ ਸਮਤੋਲ ਪਹੁੰਚ ਰੱਖਣੀ ਜਰੂਰੀ ਹੈ
ਸਾਮਰਾਜਵਾਦ, ਪਦਾਰਥਵਾਦ, ਭਾਰਤ ' ਜਮਹੂਰੀਅਤ ਬਾਰੇ ਲੇਖਿਕਾ ਦੇ ਵਿਚਾਰ ਅਸਪੱਸ਼ਟ ਅਤੇ ਪੇਤਲੇ ਹਨ ਕਈ ਧਾਰਨਾਵਾਂ ਅਸਪੱਸ਼ਟ ਕਿਸਮ ਦੀਆਂ ਹਨ ਕਿਤਾਬ ' ਇਹਨਾਂ ਦਾ ਅੰਸ਼ਿਕ ਜਿਕਰ ਹੋਣ ਕਰਕੇ ਕੁਝ ਕਹਿਣਾ ਮੁਸ਼ਕਲ ਹੈ
ਇਹ ਕਿਤਾਬ ਔਰਤਾਂ ਦੀਆਂ ਸਮਸਿਆਵਾਂ, ਹੱਕ ਤੇ ਹੱਲ ਸਬੰਧੀ ਕਾਫੀ ਜਾਣਕਾਰੀ ਮੁਹੱਇਆ ਕਰਵਾਉਂਦੀ ਹੈ ਪਰ ਇਸਦੇ ਬਾਵਜੂਦ ਕੁਲ ਜਮਾਜੋੜ ' ਇਹ ਪੁਸਤਕ ਔਰਤ ਮੁਕਤੀ ਦੇ ਕਾਰਜ ਨੂੰ ਔਰਤਾਂ ਉੱਤੇ ਦਾਬੇ ਜਾਂ ਜਬਰ ਦੇ ਮੌਜੂਦਾ ਪੂੰਜੀਵਾਦੀ ਪ੍ਰਬੰਧ ਦੀ ਬੁਨਿਆਦੀ ਤਬਦੀਲੀ ਦੀ ਲੋੜ ਨੂੰ ਸੰਬੋਧਿਤ ਹੋਣ ਤੋਂ ਕੰਨੀ ਕਤਰਾਉਂਦੀ ਹੈ ਇਸਦੀ ਥਾਂ ਉਹ ਦੁਨੀਆ ਨੂੰ ਔਰਤਾਂ ਸਬੰਧੀ ਨਜਰੀਆ ਤਬਦੀਲ ਕਰਨ ਦਾ ਕਾਰਜ ਪੇਸ਼ ਕਰਦੀ ਹੈ ਲੇਖਿਕਾ ਨੂੰ 'ਜਮਾਤੀ ਵਖਰੇਵੇਂ' ਨਾਲੋਂ 'ਲਿੰਗਕ ਵਖਰੇਵਾਂ' ਬੁਨਿਆਦੀ ਜਾਪਦਾ ਹੈਇਹ ਪੂੰਜੀਵਾਦ ਦੀਆਂ ਕਰੂਰਤਾਵਾਂ ਦਾ ਮਹਿਜ ਸਤਹੀ ਚਿਤਰਣ ਹੀ ਕਰਦੀ ਹੈ  
-ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...