Search This Blog

Sunday, July 8, 2018

ਇਸ ਪਹੀਏ ਵਾਲੀ ਕੁਰਸੀ ਤੋਂ




ਇਸ ਪਹੀਏ ਵਾਲੀ ਕੁਰਸੀ ਤੋਂ

ਇਸ ਪਹੀਏ ਵਾਲੀ ਕੁਰਸੀ ਤੋਂ
ਹਰ ਕਾਲੀ ਕੁਰਸੀ ਡਰਦੀ ਹੈ

ਡਰਦੀ ਹੈ ਸਰਮਾਏਦਾਰੀ
ਹਰ ਚਾਲ ਫਰੇਬੀ ਡਰਦੀ ਹੈ
ਜੰਗਲ ਜਮੀਨ ਨੂੰ ਲੁੱਟ ਰਹੀ
ਹਰ ਫੌਜ ਲੁਟੇਰੀ ਡਰਦੀ ਹੈ

ਇਸ ਪਹੀਏ ਵਾਲੀ ਕੁਰਸੀ ਤੋਂ
ਹਰ ਕਾਲੀ ਕੁਰਸੀ ਡਰਦੀ ਹੈ

ਉਹ ਚਿੱਟ ਦਾੜੀ ਡਰਦੀ ਸੀ
ਇਹ ਕਾਲੀ ਦਾੜੀ ਡਰਦੀ ਹੈ
ਹਰ ਦਾੜੀ 'ਚ ਕੁਝ ਤਿਣਕੇ ਨੇ
ਤਿਣਕਿਆਂ ਦੀ ਝਾੜੀ ਡਰਦੀ ਹੈ

ਇਸ ਪਹੀਏ ਵਾਲੀ ਕੁਰਸੀ ਤੋਂ
ਹਰ ਕਾਲੀ ਕੁਰਸੀ ਡਰਦੀ ਹੈ

ਅਮਰੀਕੀ ਡੰਡਾ ਡਰਦਾ ਹੈ
ਹਰ ਖੂਨੀ ਝੰਡਾ ਡਰਦਾ ਹੈ
ਹਰ ਮੰਡੀ ਮੁਸਕਾਨਾ ਦੀ
ਜਿਨਸੀ ਨਿਲਾਮੀ ਡਰਦੀ ਹੈ

ਇਸ ਪਹੀਏ ਵਾਲੀ ਕੁਰਸੀ ਤੋਂ
ਹਰ ਕਾਲੀ ਕੁਰਸੀ ਡਰਦੀ ਹੈ

ਇਨਸਾਫ ਸਾਡਾ ਨਾਅਰਾ ਹੈ
ਮਜਹਬ ਹੈ ਇਨਸਾਨ ਦੋਸਤੀ
ਫਿਰ ਕਿਉਂ ਆਪਣੀ ਅਜਾਦੀ ਤੋਂ
ਇਹ ਫੌਜ ਸ਼ਾਹੀ ਡਰਦੀ ਹੈ

ਇਸ ਪਹੀਏ ਵਾਲੀ ਕੁਰਸੀ ਤੋਂ
ਹਰ ਕਾਲੀ ਕੁਰਸੀ ਡਰਦੀ ਹੈ

ਹਿੰਦੀ ਪੇਪਰ 'ਅਭਿਆਨ' ਤੋਂ ਧੰਨਵਾਦ ਸਹਿਤ
ਤਰਜਮਾ – ਮਨਦੀਪ

No comments:

Post a Comment

ਭਾਰਤ-ਅਮਰੀਕਾ ਵਪਾਰ ਸਮਝੌਤਾ ਅਰਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਕੋਈ ਮਾਮੂਲੀ ਜਿਹਾ ਦੁਵੱਲਾ ਵਪਾਰਕ ਸਮਝੌਤਾ ਨਹੀਂ ਹੈ ਸਗੋਂ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੁਆਰਾ ਭਾਰਤੀ ਅਰਥਚਾਰੇ ਉੱਤੇ ਆਪਣਾ ਨਵ-ਬਸਤੀਵਾਦੀ...