Search This Blog

Sunday, July 8, 2018

ਕੱਠੂਆ ਕੇਸ 'ਚ ਪੇਸ਼ ਕੀਤੀ ਗਈ ਚਾਰਜਸ਼ੀਟ 12-01-2018 ਨੂੰ ਹੋਈ ਘਟਨਾ ਦੇ ਸੰਖੇਪ ਤੱਥ - 2


ਇਸ ਪ੍ਰਕਾਰ ਉਹ ਛੋਟੀ ਬੱਚੀ ਅਬਸ ਇਕ ਵਾਰ ਫਿਰ ਦੋਸ਼ੀ ਦੀਪਕ ਖਜੂਰੀਆ ਅਤੇ ਨਾਬਾਲਿਗ ਦੋਸ਼ੀ ਦੁਆਰਾ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈਨਾਬਾਲਿਗ ਪੀੜਤਾ ਨਾਲ ਬਲਾਤਕਾਰ ਵਰਗਾ ਕੁਕਰਮ ਕਰਨ ਤੋਂ ਬਾਅਦ ਦੀਪਕ ਖਜੂਰੀਆ ਨੇ ਉਸਦੀ ਗਰਦਨ ਆਪਣੇ ਖੱਬੇ ਪੱਟ ਉੱਤੇ ਰੱਖੀ ਅਤੇ ਆਪਣੇ ਹੱਥਾਂ ਨਾਲ ਉਸਦੀ ਗਰਦਨ ਦਬਾਉਣ ਲੱਗਿਆਜਦ ਦੋਸ਼ੀ ਦੀਪਕ ਖਜੂਰੀਆ ਉਸਨੂੰ ਮਾਰਨ ਤੋਂ ਨਾਕਾਮਯਾਬ ਰਿਹਾ ਦੂਸਰੇ ਨਾਬਾਲਿਗ ਦੋਸ਼ੀ ਨੇ ਆਪਣੀ ਕੂਹਣੀ ਉਸਦੀ ਪਿੱਠ ਨਾਲ ਲਾ ਕੇ ਚੁੰਨੀ ਦੇ ਦੋਵੇਂ ਸਿਰਿਆਂ ਨਾਲ ਉਸਦੀ ਗਰਦਨ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀਉਸਤੋਂ ਬਾਅਦ ਨਾਬਾਲਿਗ ਦੋਸ਼ੀ ਨੇ ਉਸਦੀ ਮੌਤ ਨੂੰ ਪੱਕਾ ਕਰਨ ਲਈ ਉਸਦੇ ਸਿਰ ਉੱਪਰ ਪੱਥਰ ਨਾਲ ਦੋ ਵਾਰੀ ਵਾਰ ਕੀਤੇਯੋਜਨਾ ਅਨੁਸਾਰ ਲਾਸ਼ ਨੂੰ ਹੀਰਾਨਗਰ ਲਿਜਾਕੇ ਨਹਿਰ ' ਵਹਾ ਦੇਣਾ ਸੀ ਪਰ ਸਹੀ ਸਮੇਂ ਤੇ ਗੱਡੀ ਦਾ ਪ੍ਰਬੰਧ ਨਾ ਹੋ ਸਕਣ ਕਾਰਨ ਦੋਸ਼ੀਆਂ ਨੇ ਉਸੇ ਸਮੇਂ ਨਿਪਟਾਰੇ ਤੱਕ ਲਾਸ਼ ਨੂੰ ਦੇਵੀਸਥਾਨ ' ਰੱਖਣ ਦਾ ਨਿਰਣਾ ਲਿਆ ਅਤੇ ਇਸੇ ਅਨੁਸਾਰ ਚਾਰ ਨਾਬਾਲਿਗ ਦੋਸ਼ੀ, ਵਿਸ਼ਾਲ, ਦੀਪਕ ਅਤੇ ਮੰਨੂ ਨੇ ਲਾਸ਼ ਉਠਾਈ ਅਤੇ ਉਸਨੂੰ ਦੇਵੀਸਥਾਨ ' ਰੱਖ ਦਿੱਤਾ ਜਦਕਿ ਸਾਂਝੀਰਾਮ ਬਾਹਰ ਖੜਕੇ ਨਿਗ੍ਹਾ ਰੱਖਦਾ ਰਿਹਾ ਉਸਤੋਂ ਬਾਅਦ ਸਾਰੇ ਦੋਸ਼ੀ ਆਪਣੇ ਘਰ ਚਲੇ ਗਏਜਾਂਚ ' ਇਹ ਵੀ ਸਾਹਮਣੇ ਆਇਆ ਕਿ 15 ਜਨਵਰੀ 2018 ਨੂੰ ਦੋਸ਼ੀ ਸਾਂਝੀਰਾਮ ਨੇ ਆਪਣੇ ਲੜਕੇ ਦੋਸ਼ੀ ਵਿਸ਼ਾਲ ਜੰਗੋਤਰਾ ਅਤੇ ਨਾਬਾਲਿਗ ਦੋਸ਼ੀ ਨੂੰ ਦੱਸਿਆ ਕਿ ਕਿਸ਼ੋਰ ਨੇ ਕਾਰ ਲਿਆਉਣ ਤੋਂ ਮਨਾ ਕਰ ਦਿੱਤਾ ਹੈ ਇਸ ਲਈ ਲਾਸ਼ ਨੂੰ ਨਹਿਰ ਵਿਚ ਨਹੀਂ ਸੱੁਟਿਆ ਜਾ ਸਕਦਾ ਇਸ ਲਈ ਇਸ ਨੂੰ ਜੰਗਲ ਵਿਚ ਸੁੱਟ ਦਿੱਤਾ ਜਾਵੇ ਕਿਉਂਕਿ ਅਗਲੇ ਦਿਨ ਲੋਕ ਦੇਵੀਸਥਾਨ ' "ਫੰਦਾ" (ਭੰਡਾਰੇ) ' ਆਉਣਗੇ ਜੋ ਉਹ ਖੁਦ ਆਯੋਜਿਤ ਕਰ ਰਿਹਾ ਹੈ
ਜਾਂਚ ਦੌਰਾਨ ਇਹ ਧਿਆਨ ' ਆਇਆ ਕਿ ਨਾਬਾਲਿਗ ਦੋਸ਼ੀ ਮੰਨੂ ਦੇ ਘਰ ਗਿਆ ਪਰ ਉਹ ਘਰ ਨਹੀਂ ਸੀਇਸ ਲਈ ਨਾਬਾਲਿਗ ਦੋਸ਼ੀ ਅਤੇ ਵਿਸ਼ਾਲ ਜੰਗੋਤਰਾ ਨੇ ਇਹ ਕੰਮ ਬਿਨਾਂ ਮੰਨੂ ਤੋਂ ਹੀ ਪੂਰਾ ਕਰਨਾ ਤੈਅ ਕੀਤਾਯੋਜਨਾ ਅਨੁਸਾਰ ਨਾਬਾਲਿਗ ਦੋਸ਼ੀ, ਦੋਸ਼ੀ ਵਿਸ਼ਾਲ ਜੰਗੋਤਰਾ ਨਾਲ ਦੇਵੀਸਥਾਨ ਗਿਆਦੋਸ਼ੀ ਵਿਸ਼ਾਲ ਜੰਗੋਤਰਾ ਨੇ ਦਰਵਾਜਾ ਖੋਲ੍ਹਿਆ ਜਦਕਿ ਨਾਬਾਲਿਗ ਦੋਸ਼ੀ ਨੇ ਲਾਸ਼ ਆਪਣੇ ਮੋਢਿਆਂ ਤੇ ਚੁੱਕੀਦੋਸ਼ੀ ਵਿਸ਼ਾਲ ਜੰਗੋਤਰਾ ਨੇ ਦਰਵਾਜਾ ਬੰਦ ਕੀਤਾ ਅਤੇ ਨਾਬਾਲਿਗ ਦੋਸ਼ੀ ਨੇ ਲਾਸ਼ ਜੰਗਲ ' ਸੁੱਟ ਕੇ ਟਿਕਾਣੇ ਲਾ ਦਿੱਤੀ ਜਦ ਕਿ, ਦੋਸ਼ੀ ਵਿਸ਼ਾਲ ਜੰਗੋਤਰਾ ਝਾੜੀਆਂ ਦੇ ਬਾਹਰ ਖੜਕੇ ਰਾਖੀ ਕਰ ਰਿਹਾ ਸੀਲਾਸ਼ ਸੁੱਟਣ ਤੋਂ ਬਾਅਦ ਦੋਸ਼ੀ ਵਿਸ਼ਾਲ ਅਤੇ ਨਾਬਾਲਿਗ ਦੋਸ਼ੀ ਘਰ ਪਰਤ ਆਏ4 ਵਜੇ ਦੇ ਆਸ-ਪਾਸ ਨਾਬਾਲਿਗ ਦੋਸ਼ੀ ਸਵੇਰੇ ਹੀਰਾਨਗਰ ਕੋਰਟ ਕੋਲ ਸਮੜੀਆ ਗਿਆ ਜਿੱਥੇ ਦੂਜੇ ਪੇਂਡੂ ਬੱਚੇ ਖੇਡ ਰਹੇ ਸਨ ਅਤੇ ਆਪਣੇ ਦੋਸਤ ਅਮਿਤ ਸ਼ਰਮਾ ਵਲਦ ਨਾਰਾਇਣ ਸ਼ੰਕਰ ਹਾਲ ਮੁਕਾਮ ਵਾਰਡ ਨੰਬਰ 10 ਹੀਰਾਨਗਰ ' ਮਿਲਿਆ ਅਤੇ ਉਸਨੂੰ ਪੀੜਤਾ ਦੀ ਹੱਤਿਆ ਬਾਰੇ ਦੱਸਿਆਇਸ ਤੱਥ ਦੀ ਪੁਸ਼ਟੀ ਅਮਿਤ ਦੇ ਦੋਸਤਾਂ ਨੇ ਕੀਤੀ ਹੈਉਸਤੋਂ ਬਾਅਦ ਨਾਬਾਲਿਗ ਦੋਸ਼ੀ ਵਿਸ਼ਾਲ ਨਾਲ ਬਗਵਾਲ ਰੇਲਵੇ ਸ਼ਟੇਸ਼ਨ ਗਿਆ ਜਿੱਥੋਂ ਦੋਸ਼ੀ ਵਿਸ਼ਾਲ ਮੇਰਠ ਚਲਾ ਗਿਆਉਸੇ ਦੌਰਾਨ ਦੋਸ਼ੀ ਤਿਲਕ ਰਾਜ ਨੂੰ ਡੇਢ ਲੱਖ ਰੁਪਏ ਦੀ ਇਕ ਹੋਰ ਕਿਸ਼ਤ ਦੋਸ਼ੀ ਸਾਂਝੀ ਰਾਮ ਦੁਆਰਾ ਉਸਦੇ ਘਰ ਐਸ. ਆਈ. ਆਨੰਦ ਦੱਤਾ ਲਈ ਦਿੱਤੀ ਗਈ
ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਅਗਲੇ ਦਿਨ 17 ਜਨਵਰੀ 2018 ਨੂੰ ਅਬਸ ਦੀ ਲਾਸ਼ ਜਗਦੀਸ਼ ਰਾਜ ਵਲਦ ਦੇਸ਼ੂ ਹਾਲ ਮੁਕਾਮ ਦੁਗਾਨ ਬਾਨੀ ਦੀ ਸੂਚਨਾ ਤੇ ਬਰਾਮਦ ਕੀਤੀ ਗਈ ਜਿਸਨੂੰ ਉਸਨੇ ਆਪਣੀ ਗੁਆਚੀ ਭੇੜ ਦੀ ਤਲਾਸ਼ ਕਰਦੇ ਹੋਏ ਨਾਲ ਦੇ ਜੰਗਲ ਵਿੱਚ ਦੇਖਿਆ ਸੀਮ੍ਰਿਤਕਾ ਦੀ ਲਾਸ਼ ਪੁਲਿਸ ਦੁਆਰਾ ਪੋਸਟ ਮਾਰਟਮ ਲਈ ਹਿਰਾਸਤ ਵਿਚ ਲੈ ਲਈ ਗਈ ਮ੍ਰਿਤਕਾ ਦਾ ਪੋਸਟ ਮਾਰਟਮ ਜਿਲ੍ਹਾ ਹਸਪਤਾਲ ਕੱਠੂਆ ਦੇ ਡਾਕਟਰਾਂ ਦੀ ਟੀਮ ਦੁਆਰਾ ਉਸੇ ਦਿਨ ਢਾਈ ਵਜੇ ਕੀਤਾ ਗਿਆਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਹੈੱਡ ਕਾਂਸਟੇਬਲ ਤਿਲਕ ਰਾਜ ਜੋ ਪੂਰੀ ਯੋਜਨਾ ਤੋਂ ਜਾਣੂ ਸੀ ਉਸੇ ਦਿਨ ਦੋਸ਼ੀ ਸਾਂਝੀਰਾਮ ਨੂੰ ਮਿਲਿਆ ਅਤੇ ਉਸਨੂੰ ਦੋਸ਼ੀਆਂ ਚੋਂ ਕਿਸੇ ਇਕ ਨੂੰ ਸੌਂਪ ਦੇਣ ਦੀ ਬੇਨਤੀ ਕੀਤੀ ਕਿਉਂਕਿ ਮਾਮਲਾ ਬਕਰਵਾਲਾਂ ਦੇ ਵਿਅਪਕ ਪ੍ਰਦਰਸ਼ਨ ਤੋਂ ਬਾਹਰ ਜਾ ਰਿਹਾ ਸੀਕਿਸੇ ਦੋਸ਼ੀ ਨੂੰ ਸੌਂਪਣ ਦੀ ਜਗ੍ਹਾ ਸਾਂਝੀਰਾਮ ਨੇ ਦੋਸ਼ੀ ਆਨੰਦ ਦੱਤ ਨੂੰ ਇਕ ਲੱਖ ਰੁਪਏ ਹੋਰ ਦਿੱਤੇ ਜਿਸਨੂੰ ਤਿਲਕ ਰਾਜ ਨੇ ਤੁਰੰਤ ਸਵੀਕਾਰ ਕਰ ਲਿਆਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਅਗਲੇ ਦਿਨ ਨਾਬਾਲਿਗ ਦੋਸ਼ੀ ਨੂੰ ਫੜਿਆ ਗਿਆ ਅਤੇ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ
ਦੋਸ਼ੀ ਸਾਂਝੀਰਾਮ ਨਾਬਾਲਿਗ ਦੋਸ਼ੀ ਕੋਲ ਪੁਲਿਸ ਸਟੇਸ਼ਨ ਹੀਰਾਨਗਰ ਗਿਆ ਅਤੇ ਉਸਨੂੰ ਆਪਣੇ ਬੇਟੇ ਵਿਸ਼ਾਲ ਜੰਗੋਤਰਾ ਦਾ ਨਾਮ ਜਾਹਿਰ ਨਾ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਉਸਨੂੰ ਜਲਦੀ ਛੁਡਾ ਲਵੇਗਾ
ਇਹ ਪਾਇਆ ਗਿਆ ਕਿ ਦੋਸ਼ੀ ਐਸ. ਆਈ. ਦੱਤਾ ਨੇ ਨਾਬਾਲਿਗ ਦੋਸ਼ੀ ਦਾ ਰਸਤਾ ਸਾਫ ਕਰਨ ਲਈ ਉਸਨੂੰ ਇਕ ਗਾਦੀ ਨੂੰ ਲੜਕੀ ਅਬਸ ਦੀ ਹੱਤਿਆ ' ਫਸਾਉਣ ਦਾ ਨਿਰਦੇਸ਼ ਦਿੱਤਾ ਜਿਸਨੂੰ ਪੁਲਿਸ ਪੁੱਛਗਿੱਛ ਲਈ ਚੁੱਕ ਲਿਆਈ ਸੀਗਾਦੀ ਦਾ ਨਾਮ ਲੈਣ ਦੀ ਬਜਾਏ ਨਾਬਾਲਿਗ ਦੋਸ਼ੀ ਨੇ ਐਸ. ਐਸ. ਪੀ. ਕੱਠੂਆਂ ਦੇ ਸਾਹਮਣੇ ਲੜਕੀ ਨੂੰ ਅਗਵਾ ਕਰਨ ਅਤੇ ਹੱਤਿਆ ਦਾ ਦੋਸ਼ ਸਵੀਕਾਰ ਕਰ ਲਿਆਜਾਂਚ ਦੇ ਦੌਰਾਨ ਇਹ ਪਾਇਆ ਗਿਆ ਕਿ ਦੋਸ਼ੀ ਐਸ. ਆਈ. ਦੱਤਾ ਨੇ ਫਿਰ ਤੋਂ ਉਸਨੂੰ ਆਪਣੇ ਦੁਆਰਾ ਸਿਖਾਈਆਂ ਸਾਰੀਆਂ ਗੱਲਾਂ ਦੁਹਰਾਉਣ ਅਤੇ ਦੋਸ਼ ਆਪਣੇ ਸਿਰ ਲੈਣ ਲਈ ਕਿਹਾ
ਜਾਂਚ ਦੌਰਾਨ ਇਹ ਪਾਇਆ ਗਿਆ ਕਿ 19 ਜਨਵਰੀ 2018 ਨੂੰ ਦੋਸ਼ੀ ਐਸ. ਆਈ. ਦੱਤਾ ਆਪਣੇ ਪੀਏਐਸਓ ਨਾਲ ਨਾਬਾਲਿਗ ਦੋਸ਼ੀ ਨੂੰ ਜੰਗਲ ਵਿਚ ਲੈ ਗਿਆ ਜਿਥੋਂ ਲਾਸ਼ ਬਰਾਮਦ ਹੋਈ ਸੀ ਅਤੇ ਦੋਸ਼ੀ ਦੱਤਾ ਨੇ ਨਾਬਾਲਿਗ ਦੋਸ਼ੀ ਨੂੰ ਆਪਣੇ ਹੱਥ ਵਿਚ ਇਕ ਪੱਥਰ ਲੈਣ ਨੂੰ ਕਿਹਾ ਅਤੇ ਉਸਦੀ ਫੋਟੋ ਖਿੱਚੀਉਨ੍ਹਾਂ ਨੇ ਇਕ ਡਿਸਕਲੋਜਰ ਮੇਮੋ ਵੀ ਬਣਾਇਆ ਜਿਸ ਵਿਚ ਦਿਖਾਇਆ ਗਿਆ ਕਿ ਨਾਬਾਲਿਗ ਦੋਸ਼ੀ ਦੇ ਖੁਲਾਸੇ ਦੇ ਬਾਅਦ ਪੱਥਰ ਬਰਾਮਦ ਕਰ ਲਿਆ ਗਿਆ ਹੈਉਸਦੇ ਬਾਅਦ, ਉਹ ਨਾਬਾਲਿਗ ਦੋਸ਼ੀ ਨੂੰ ਗਾਵਾਂ ਦੇ ਇਕ ਸ਼ੈੱਡ ' ਵੀ ਲੈ ਕੇ ਗਏ ਅਤੇ ਫਿਰ ਉਸਦੇ ਘਾਹ ਅਤੇ ਮਸ਼ੀਨ ਕਮਰੇ ' ਫੋਟੋ ਲਏ ਗਏਉਸਦੇ ਬਾਅਦ ਦੋਸ਼ੀ ਦੱਤਾ ਨੇ ਲਕੜੀ ਦੀ ਰਾਖ ਕੋਲ ਨਾਬਾਲਿਗ ਦੋਸ਼ੀ ਦੀ ਫੋਟੋ ਖਿੱਚੀਇਹ ਸਭ ਦੋਸ਼ੀ ਦੱਤਾ ਦੁਆਰਾ ਬਣਾਈ ਕਹਾਣੀ ' ਸਚਾਈ ਦੇ ਤੱਥ ਜੋੜਣ ਅਤੇ ਝੂਠੇ ਸਬੂਤ ਘੜਣ ਲਈ ਕੀਤਾ ਜਾ ਰਿਹਾ ਸੀ ਜਿਸ ਨਾਲ ਦੂਜੇ ਦੋਸ਼ੀ ਅਪਰਾਧਿਕ ਦੋਸ਼ਾਂ ਤੋਂ ਬਚਾਏ ਜਾ ਸਕਣ, ਜਿਸ ਲਈ ਉਸਨੂੰ ਤੈਅਸ਼ੁਦਾ ਰਕਮ ਪੰਜ ਲੱਖ ਵਿਚੋਂ ਚਾਰ ਲੱਖ ਰੁਪਏ ਦੋਸ਼ੀ ਸਾਂਝੀਰਾਮ ਤੋਂ ਮਿਲ ਚੁੱਕੇ ਸਨਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀ ਸਾਂਝੀਰਾਮ ਨੇ ਪਹਿਲਾਂ ਤੋਂ ਹੀ ਮੋਟੀ ਰਕਮ ਦਾ ਕੈਸ਼ ਦੇ ਰੂਪ ਬੰਦੋਬਸਤ ਕੀਤਾ ਹੋਇਆ ਸੀ
ਹਾਲਾਂਕਿ, ਪੈਸੇ ਦੇ ਬਾਰੇ ' ਪੂਰੀ ਛਾਣਬੀਨ ਹਾਲੇ ਜਾਰੀ ਹੈਕਰਾਇਮ ਬਰਾਂਚ ਦੁਆਰਾ ਕੀਤੀ ਗਈ ਜਾਂਚ ਦੌਰਾਨ ਮੌਖਿਕ, ਵਿਗਿਆਨਿਕ ਅਤੇ ਦਸਤਾਵੇਜੀ ਪ੍ਰਮਾਣਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੀੜਤਾ ਨੂੰ ਨਾ ਤਾਂ ਗਾਂਵਾਂ ਦੇ ਸ਼ੈੱਡ ਵਿਚ ਬੰਧਕ ਬਣਾਕੇ ਰੱਖਿਆ ਗਿਆ ਸੀ ਅਤੇ ਨਾ ਹੀ ਉਸ ਜਗ੍ਹਾ ਤੇ ਉਸਦੀ ਹੱਤਿਆ ਹੋਈ ਸੀ ਜਿੱਥੇ ਉਸਦੀ ਲਾਸ਼ ਪਾਈ ਗਈ ਸੀ ਇਸ ਤਰ੍ਹਾਂ ਐਸ. ਆਈ. ਦੱਤਾ ਦੁਆਰਾ ਘੜੀ ਗਈ ਪੂਰੀ ਕਹਾਣੀ ਝੂਠੀ ਅਤੇ ਸੱਚਾਈ ਤੋਂ ਦੂਰ ਸਾਬਿਤ ਹੁੰਦੀ ਹੈਮੌਖਿਕ ਅਤੇ ਵਿਗਿਆਨਿਕ ਦੋਨਾਂ ਪ੍ਰਮਾਣਾਂ ਦੇ ਅਧਾਰ ਤੇ ਜਾਂਚ ਇਹ ਸਥਾਪਿਤ ਕਰਦੀ ਹੈ ਕਿ ਦੋਸ਼ੀ ਐਸ. ਆਈ. ਦੱਤਾ ਅਤੇ ਤਿਲਕ ਰਾਜ ਨੇ ਇਕ ਅਪਰਾਧਿਕ ਛੜਯੰਤਰ ਤਹਿਤ ਅਤੇ ਮੁੱਖ ਦੋਸ਼ੀ ਸਾਂਝੀਰਾਮ ਨੇ ਮ੍ਰਿਤਕਾ ਦੁਆਰਾ ਆਪਣੀ ਮੌਤ ਸਮੇਂ ਪਹਿਨੇ ਗਏ ਕੱਪੜਿਆਂ ਨੂੰ ਮਿੱਟੀ ਅਤੇ ਖੂਨ ਦੇ ਦਾਗ/ਵੀਰਜ ਆਦਿ ਨੂੰ ਮਿਟਾਉਣ ਦੇ ਉਦੇਸ਼ ਨਾਲ ਧੋ ਦਿੱਤਾ ਗਿਆ ਅਤੇ ਉਸਦੇ ਬਾਅਦ ਉਸੇ ਐਫ. ਐਸ. ਐਲ. ਨੂੰ ਐਕਸਪਰਟ ਓਪੀਨੀਅਨ ਲਈ ਭੇਜਿਆ ਗਿਆਇਸਦੇ ਇਲਾਵਾ ਦੋਸ਼ੀ ਦੱਤਾ ਨੇ ਗੁੰਮਸ਼ੁਦਾ ਬੱਚੀ ਦੀ ਤਲਾਸ਼ੀ ਦੇ ਸਮੇਂ ਜਾਣਬੁੱਝ ਕੇ ਦੇਵੀਸਥਾਨ ਦੀ ਤਲਾਸ਼ੀ ਨਹੀਂ ਲਈਇਸ ਦੋਸ਼ੀ ਨੇ ਜਿੱਥੋਂ ਮਾਸੂਮ ਬੱਚੀ ਗਾਇਬ ਹੋਈ ਸੀ ਅਤੇ ਵੀਣਾ ਦੇਵੀ ਨਾਮ ਦੀ ਗਵਾਹ ਦੁਆਰਾ ਆਖਰੀ ਬਾਰ ਦੇਖੀ ਗਈ ਸੀ ਉਸ ਇਲਾਕੇ ਦੀਆਂ ਅਨੇਕਾਂ ਸ਼ੱਕੀ ਇਮਾਰਤਾਂ ਅਤੇ ਘਰਾਂ ਦੀ ਤਲਾਸ਼ੀ ਤੱਕ ਨਹੀਂ ਲਈ ਸੀ
ਇਸਦੇ ਇਲਾਵਾ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਦੀ ਜਾਂਚ ਦੌਰਾਨ ਇਸ ਦੋਸ਼ੀ ਨੇ ਇਕ ਇਨਵੈਸਟੀਗੇਸ਼ਨ ਅਧਿਕਾਰੀ ਦੇ ਰੂਪ ' ਬਹੁਤ ਲਾਪ੍ਰਵਾਹੀ ਤੋਂ ਕੰਮ ਲਿਆਅਤੇ ਜਾਣਬੁੱਝ ਕੇ ਅਪਰਾਧਿਕ ਗਲਤੀਆਂ ਕੀਤੀਆਂ ਜਿਸ ਨਾਲ ਇਸ ਮਾਮਲੇ ਦੇ ਦੋਸ਼ੀਆਂ ਨੂੰ ਰਾਹਤ ਪਹੁੰਚਾਈ ਜਾ ਸਕੇ ਜਾਂ ਛੱਡਿਆ ਜਾ ਸਕੇਦੋਸ਼ੀ ਨੇ ਕੇਸ ਦੀ ਜਾਂਚ ਕਰਦੇ ਸਮੇਂ ਮ੍ਰਿਤਕ ਲੜਕੀ ਦਾ ਦੁਪੱਟਾ, ਹੇਅਰਬੈਂਡ ਅਤੇ ਨੇਕਲੈੱਸ ਨਹੀਂ ਬਰਾਮਦ ਕੀਤੇ ਨਾਲ ਹੀ ਨਾਬਾਲਿਗ ਦੁਆਰਾ ਅਪਰਾਧ ਸਵੀਕਾਰ ਕਰਨ ਤੋਂ ਬਾਅਦ ਵੀ ਉਸਦੇ ਕੱਪੜੇ ਬਰਾਮਦ ਨਹੀਂ ਕੀਤੇ ਜਿਵੇਂ ਕਿ ਦੋਸ਼ੀ ਦੁਆਰਾ ਜਾਂਚ ਦੌਰਾਨ ਤਿਆਰ ਕੀਤੇ ਗਏ ਸੀਜਰ ਮੇਮੋ ' ਸਪੱਸ਼ਟ ਕੀਤਾ ਗਿਆਪੀੜਤਾ ਦਾ ਗਲਾ ਘੁੱਟਣ ਲਈ ਵਰਤੀ ਗਈ ਚੁੰਨੀ ਬਾਅਦ ' ਹੀਰਾਨਗਰ ਪੁਲਿਸ ਸ਼ਟੇਸ਼ਨ ਤੋਂ ਕਰਾਇਮ ਬਰਾਂਚ ਜੰਮੂ ਦੀ ਐਸ. ਆਈ. ਟੀ. ਦੁਅਰਾ ਹੇਅਰਬੈਂਡ ਦੇ ਨਾਲ ਬਰਾਮਦ ਕੀਤੀ ਗਈਇਹ ਜਰੂਰੀ ਸਬੂਤ ਜਾਣਬੁੱਝ ਕੇ ਦੋਸ਼ੀਆਂ ਨੂੰ ਰਾਹਤ ਪਹੁੰਚਾਉਣ ਲਈ ਛੱਡ ਦਿੱਤੇ ਗਏਮ੍ਰਿਤਕਾ ਦੁਆਰਾ ਪਹਿਨਿਆ ਗਿਆ ਨੇਕਲੱੈਸ (ਜਿਵੇਂ ਕਿ ਪੀੜਤਾ ਦੀਆਂ ਤਸਵੀਰਾਂ ' ਦੇਖਿਆ ਗਿਆ) ਵੀ ਬਰਾਮਦ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਨਸ਼ਟ ਕਰ ਦਿੱਤਾ ਗਿਆ, ਉਹ ਲੱਭਿਆ ਨਹੀਂ ਜਾ ਸਕਦਾ ਅਤੇ ਦੋਸ਼ੀ ਇਹ ਨਹੀਂ ਦੱਸ ਸਕਿਆ ਕਿ ਕਿਉਂ ਇਹ ਸਮਾਨ ਸਬੂਤ ਦੇ ਹਿੱਸੇ ਦੇ ਰੂਪ ' ਇਸ ਕੇਸ ' ਬਰਾਮਦ ਨਹੀਂ ਕੀਤੇ ਗਏਇਸ ਤਰ੍ਹਾਂ ਦੋਸ਼ੀ ਐਸ. ਆਈ. ਆਨੰਦ ਦੱਤਾ ਨੇ ਕੱਠੂਆ ਦੇ ਜਿਲ੍ਹਾ ਹਸਪਤਾਲ ' ਪੀੜਤਾ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਦੇ ਬੋਰਡ ਤੋਂ ਪੀੜਤਾ ਦੇ ਖੂਨ ਦੇ ਸੈਂਪਲ ਤੱਕ ਨਹੀਂ ਲਏਇਨ੍ਹਾਂ ਤੱਥਾਂ, ਹਾਲਤਾਂ, ਕਾਲ ਡਿਟੇਲ, ਕਨਫੈਸ਼ਨਲ ਸਟੇਟਮੈਂਟਸ, ਪੁਲਿਸ ਥਾਣੇ ਹੀਰਾਨਗਰ ਦੇ ਕਰਮਚਾਰੀਆਂ ਦੇ ਬਿਆਨ, ਐਫ. ਐਸ. ਐਲ. ਰਿਪੋਰਟ ਅਤੇ ਦੂਸਰੇ ਸਬੂਤਾਂ ਦੇ ਅਧਾਰ ਤੇ ਦੋਸ਼ੀ ਦੱਤਾ ਅਤੇ ਹੈਡ ਕਾਂਸਟੇਬਲ ਤਿਲਕ ਰਾਜ ਨੂੰ ਧਿਆਨ ' ਰੱਖਦੇ ਹੋਏ 201/RPC, r/w 343, 376-D,302,120-B.RPC ਦੇ ਤਹਿਤ ਅਪਰਾਦਾਂ ' ਦੋਸ਼ੀ ਪਾਇਆ ਗਿਆ
ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਂਝੀਰਾਮ ਵਲਦ ਦੇਸ਼ ਰਾਜ ਹਾਲ ਮੁਕਾਮ ਰਸਨਾ, ਕੁਤਾ ਅਤੇ ਧਾਮਯਾਲ ਇਲਾਕੇ ਦੇ ਬਕਰਵਾਲਾਂ ਦੇ ਵਸਣ ਦੇ ਖਿਲਾਫ ਸੀ ਅਤੇ ਹਮੇਸ਼ਾਂ ਇਲਾਕੇ ਦੇ ਆਪਣੇ ਸਮੂਹ ਦੇ ਮੈਂਬਰਾਂ ਨੂੰ ਚਰਨ ਅਤੇ ਕਿਸੇ ਦੂਜੇ ਹੋਰ ਉਦੇਸ਼ਾਂ ਲਈ ਉਨ੍ਹਾਂ ਨੂੰ ਜਮੀਨ ਦੇਣ ਖਿਲਾਫ ਭੜਕਾਉਂਦਾ ਰਹਿੰਦਾ ਸੀਇਕ ਹਰਨਾਮ ਸਿੰਘ ਵਲਦ ਦਰਬਾਰਾ ਸਿੰਘ ਹਾਲ ਮੁਕਾਮ ਕੁਤਾ ਨੇ ਇਕ ਬਕਰਵਾਲ ਨੂੰ ਜਮੀਨ ਵੇਚੀ ਸੀ ਅਤੇ ਸਾਂਝੀਰਾਮ ਨੇ ਹਰਨਾਮ ਸਿੰਘ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਸੀਉਸਨੇ ਕੁਤਾ ਅਤੇ ਰਸਨਾ ਦੇ ਸਾਬਕਾ ਸਰਪੰਚਾਂ ਨੂੰ ਵੀ ਹਰਨਾਮ ਸਿੰਘ ਦੇ ਖਿਲਾਫ ਵਰਤਿਆ ਅਤੇ ਇਸ ਬਿਨਾਅ ਤੇ ਕਿ ਇਹ ਸੂਬੇ ਦੀ ਜਮੀਨ ਹੈ ਹਰਨਾਮ ਸਿੰਘ ਨੂੰ ਉਸਦੇ ਖੇਤਾਂ ' ਲੱਗੇ ਟੈਲੀਫੋਨ ਦੇ ਟਾਵਰ ਦੀਆਂ ਕਿਸ਼ਤਾਂ ਦਾ ਭੁਗਤਾਨ ਵੀ ਸੰਸੰਧਿਤ ਤਹਿਸੀਲਦਾਰ ਦੇ ਮਾਧੀਅਮ ਨਾਲ ਰੁਕਵਾਉਣ ' ਕਾਮਯਾਬ ਹੋ ਗਿਆਅੰਤ ਹਰਨਾਮ ਸਿੰਘ ਨੇ ਮਾਣਯੋਗ ਉੱਚ ਅਦਾਲਤ ਦੀ ਸ਼ਰਨ ਲਈ ਅਤੇ ਤਹਿਸੀਲਦਾਰ ਦਾ ਉਹ ਆਦੇਸ਼ ਰੱਦ ਕਰਵਾਉਣ ' ਸਫਲ ਹੋਇਆ
ਉਸਨੇ ਰਸਿਦ ਵਲਦ ਚਾਂਦੀਆ ਬਕਰਵਾਲ ਦੀਆਂ ਬੱਕਰੀਆਂ ਵੀ ਦਸੰਬਰ 2017 ' ਆਪਣੇ ਘਰ ਦੇ ਕੋਲ ਇਕ ਤਲਾਬ ਤੋਂ ਪਾਣੀ ਪਿਲਾਉਣ ਤੇ ਜਬਤ ਕਰ ਲਈਆਂ ਸਨ ਅਤੇ ਬੱਕਰੀਆਂ ਨੂੰ ਛੱਡਣ ਲਈ ਉਸਤੋਂ 1000 ਰੁਪਏ ਲਏ ਸਨਇਸ ਤੋਂ ਇਲਾਵਾ ਉਸਨੇ ਮੁਹੰਮਦ ਯੂਸਫ ਬਕਰਵਾਲ ਤੋਂ ਆਪਣੇ ਘਰ ਦੇ ਕੋਲ ਚਾਰਗਾਹ ' ਜਾਨਵਰ ਚਰਾਉਣ ਲਈ ੧੦੦੦ ਰੁਪਏ ਜੁਰਮਾਨੇ ਦੇ ਤੌਰ ਤੇ ਲਏ ਸਨਐਚ. ਸੀ. ਤਿਲਕ ਅਤੇ ਐਸ. ਪੀ. . ਦੀਪਕ ਖਜੂਰੀਆ ਵੀ ਬਕਰਵਾਲਾਂ ਦੇ ਰਸਨਾ, ਕੁਤਾ ਅਤੇ ਧਾਮਯਾਲ ਇਲਾਕੇ ' ਵਸਣ ਦੇ ਖਿਲਾਫ ਸਨ ਜਿਨ੍ਹਾਂ ਨੇ ਪਹਿਲਾਂ ਹੀ ਸਾਂਝੀਰਾਮ ਤੋਂ ਬਕਰਵਾਲਾਂ ਨੂੰ ਇਸ ਇਲਾਕੇ ਤੋਂ ਬਾਹਰ ਕਰਨ ਦੀ ਰਣਨੀਤੀ ਤੇ ਚਰਚਾ ਕੀਤੀ ਸੀਉਹ ਬਕਰਵਾਲਾਂ ਤੇ ਕਿਸੇ ਨਾ ਕਿਸੇ ਰੂਪ ' ਦੋਸ਼ ਲਗਾਉਂਦੇ ਸਨ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੰਦੇ ਸਨਦੋਸ਼ੀ ਤਿਲਕ ਰਾਜ ਅਤੇ ਦੋਸ਼ੀ ਦੀਪਕ ਖਜੂਰੀਆ ਨੇ ਜਮੀਨ ਉੱਤੇ ਕਬਜੇ ਅਤੇ ਫਸਲ ਦੀ ਬਰਬਾਦੀ ਨੂੰ ਲੈ ਕੇ ਬਕਰਵਾਲਾਂ ਨਾਲ ਕੁੱਝ ਗੰਭੀਰ ਮੱਤਭੇਦ ਸਨ ਕਿਉਂਕਿ ਉਹ ਉਸੇ ਇਲਾਕੇ ਦੇ ਬਾਸ਼ਿੰਦੇ ਸਨਇਸਤੋਂ ਇਲਾਵਾ, ਦੀਪਕ ਖਜੂਰੀਆ ਦੀਆਂ ਬਕਰਵਾਲਾਂ ਨਾਲ ਪਹਿਲਾਂ ਹੀ ਕਈ ਝੜਪਾਂ ਹੋ ਚੁਕੀਆਂ ਸਨਇਸਤੋਂ ਇਲਾਵਾ ਜਾਂਚ ' ਇਹ ਵੀ ਸਾਹਮਣੇ ਆਇਆ ਕਿ ਇਕ ਵਿਸ਼ੇਸ਼ ਸਮੂਹ ' ਇਹ ਆਮ ਸਮਝ ਬਣੀ ਹੈ ਕਿ ਬਕਰਵਾਲ ਗਾਵਾਂ ਦੀ ਹੱਤਿਆ ਅਤੇ ਨਸ਼ਾ ਤਸ਼ਕਰੀ ਕਰਦੇ ਹਨ ਅਤੇ ਉਨ੍ਹਾਂ ਦੇ ਬੱਚੇ ਨਸ਼ਾਖੋਰਾਂ ' ਬਦਲ ਰਹੇ ਹਨ
ਇਸ ਇਲਾਕੇ ' ਦੋ ਸਮੂਹਾਂ ' ਇਹ ਖਿੱਚੋਤਾਣ ਪਹਿਲਾਂ ਹੀ ਦੋਨਾਂ ਸਮੂਹਾਂ ਵਿਚਕਾਰ ਆਸ-ਪਾਸ ਦੇ ਥਾਣਿਆਂ ' ਕਈ ਐਫ. ਆਈ. ਆਰ. ਦੇ ਰੂਪ ' ਦੇਖਣ ਨੂੰ ਮਿਲਦੀ ਹੈਇਸ ਲਈ ਜਾਂਚ ਦੌਰਾਨ ਇਹ ਪੂਰੀ ਤਰ੍ਹਾਂ ਸਾਫ ਹੋ ਗਿਆ ਕਿ ਦੋਸ਼ੀ ਦੇ ਕੋਲ ਬਕਰਵਾਲ ਸਮੂਹ ਦੇ ਖਿਲਾਫ ਕਾਰਵਾਈ ਕਰਨ ਦਾ ਕਾਰਨ ਹੈ ਅਤੇ ਇਸਦੇ ਫਲਸਰੂਪ ਅੱਠ ਸਾਲ ਦੀ ਬੱਚੀ ਇਕ ਮਾਸੂਮ ਖਿਲਦੀ ਹੋਈ ਕਲੀ ਦੀ ਬਰਬਰ ਹੱਤਿਆ ਅਤੇ ਬਲਾਤਕਾਰ ਦਾ ਛੜਯੰਤਰ ਰਚਿਆ ਗਿਆ ਜੋ ਕਿ ਇਕ ਛੋਟੀ ਬੱਚੀ ਹੋਣ ਕਾਰਨ ਸਾਫਟ ਟਾਰਗੇਟ ਸੀ
ਜਾਂਚ ਦੀ ਪ੍ਰਕਿਰਿਆ ' 130 ਤੋਂ ਵੱਧ ਗਵਾਹਾਂ ਦੇ ਬਿਆਨ ਸੈਕਸ਼ਨ 161 ਅਤੇ 164-A CRPC ਦੇ ਤਹਿਤ ਦਰਜ ਕੀਤੇ ਗਏਸਾਰੇ ਗਵਾਹਾਂ ਨੇ ਜਾਂਚ ਦੀ ਲੜੀ ' ਉਪਰ ਦਿੱਤੇ ਗਏ ਤੱਥਾਂ ਨੂੰ ਸਹੀ ਠਹਿਰਾਇਆਇਨ੍ਹਾਂ ਸਾਰਿਆਂ ਗਵਾਹਾਂ ਦੇ ਬਿਆਨ ਚਲਾਨ ' ਦਰਜ ਹਨ
ਜਾਂਚ ਦੀ ਪ੍ਰਕਿਰਿਆ ', ਨਾਬਾਲਿਗ ਦੋਸ਼ੀ, ਵਿਸ਼ਾਲ ਜੰਗੋਤਰਾ ਅਤੇ ਪ੍ਰਵੇਸ਼ ਕੁਮਾਰ ਦੀ ਮਰਦਾਨਗੀ ਜਾਂਚ (potency test) ਕਰਵਾਈ ਗਈ ਅਤੇ ਉਹ ਪੌਜੇਟਿਵ ਪਾਇਆ ਗਿਆਰਿਪੋਰਟ ਇਹ ਸਪੱਸ਼ਟ ਕਰ ਦਿੰਦੀ ਹੈ ਕਿ ਨਾਬਾਲਿਗ ਦੋਸ਼ੀ ਸਹਿਤ ਸਾਰੇ ਦੋਸ਼ੀ ਸੈਕਸ਼ੂਅਲ ਇੰਟਰਕੋਰਸ ਕਰਨ ' ਸਮਰੱਥ ਸਨਦੀਪਕ ਖਜੂਰੀਆ ਦੇ ਮਾਮਲੇ ' ਵਿਸ਼ੇਸ਼ਗਾਂ (ਮਾਹਰਾਂ) ਨੇ ਉਸਦੀ ਮਰਦਾਨਗੀ ਦੀ ਦੁਬਾਰਾ ਜਾਂਚ ਕਰਨ ਦੀ ਸਲਾਹ ਦਿੱਤੀ ਹੈ ਜੋ ਅਦਾਲਤ ਦੀ ਪ੍ਰਵਾਨਗੀ ਤੋਂ ਬਾਅਦ ਕਰਵਾਇਆ ਜਾਵੇਗਾ
ਜਾਂਚ ਦੌਰਾਨ ਐਸ. ਆਈ. ਟੀ. ਦੇ ਮੈਂਬਰ ਐਫ. ਐਸ. ਐਲ. ਵਿਸ਼ੇਸ਼ਗਾਂ, ਨਾਇਬ ਤਹਿਸੀਲਦਾਰ, ਕੁਤਾ ਦੇ ਪ੍ਰਮੁੱਖ ਜਮਾਤ ਦੇ ਐਗਜੀਕਿਊਟਿਵ ਮਜਿਸਟ੍ਰੇਟ ਦੇ ਨਾਲ ਘਟਨਾ ਸਥਾਨ ਤੇ ਗਏ ਅਤੇ ਕਰਾਇਮ ਬਰਾਂਚ ਸੀਨ ਨੂੰ ਦੁਬਾਰਾ ਕਾਂਸਟਰੱਕਟ ਕੀਤਾਇਨ੍ਹਾਂ ਥਾਵਾਂ ਦੇ ਸੂਖਮ ਪ੍ਰੀਖਣ ਨਾਲ ਖੂਨ ਦੇ ਧੱਬਿਆਂ ਵਾਲੀ ਲਕੜੀ ਦੀ ਸੋਟੀ ਅਤੇ ਵਾਲ ਮਿਲੇ ਜਿਨ੍ਹਾਂ ਨੂੰ ਪਹਿਲੀ ਸ਼੍ਰੇਣੀ ਦੇ ਐਗਜੀਕਿਊਟਿਵ ਮਜਿਸਟ੍ਰੇਟ ਦੁਆਰਾ ਜਬਤ ਕੀਤਾ ਗਿਆ ਅਤੇ ਸੀਲ/ਰੀਸੀਲ ਕੀਤਾ ਗਿਆਜਾਂਚ ਦੇ ਦੌਰਾਨ ਇਸਦੇ ਸੀਲ ਪੈਕਟ ਐਫ. ਐਸ. ਐਲ. ' ਵਿਵੇਚਨਾਂ ਅਤੇ ਰਿਪੋਰਟ ਲਈ ਭੇਜੇ ਗਏਇਸਤੋਂ ਇਲਾਵਾ, ਦੇਵੀਸਥਾਨ ਅਤੇ ਆਸ-ਪਾਸ ਦੇ ਜੰਗਲਾਂ ' ਜਿਥੋਂ ਲਾਸ਼ ਨੂੰ ਦੋਸ਼ੀਆਂ ਦੁਆਰਾ ਸੱੁਟਿਆ ਗਿਆ ਸੀ, ਕੁੱਝ ਵਾਲ ਮਿਲੇ ਜਿਨ੍ਹਾਂ ਨੂੰ ਡੀਐਨਏ ਪ੍ਰੋਫਾਇਲਿੰਗ ਲਈ ਨਵੀਂ ਦਿੱਲੀ ਮਾਹਿਰਾਂ ਕੋਲ ਭੇਜ ਦਿੱਤਾ ਗਿਆ ਹੈਮਾਹਿਰਾਂ ਦੀ ਰਾਏ ਅਨੁਸਾਰ ਦੇਵੀਸਥਾਨ ਤੋਂ ਮਿਲਿਆ ਇਕ ਵਾਲ ਪੀੜਤਾ ਦੀ ਡੀਐਨਏ ਪ੍ਰੋਫਾਇਲ ਨਾਲ ਮਿਲਦਾ ਹੈ ਜਿਸਤੋਂ ਇਹ ਤੈਅ ਹੋ ਗਿਆ ਕਿ ਪੀੜਤਾ ਨੂੰ ਦੇਵੀਸਥਾਨ ' ਬੰਧਕ ਬਣਾਇਆ ਗਿਆ ਸੀ ਜਿਸਦੀ ਕੇਵਲ ਸਾਂਝੀਰਾਮ ਹੀ ਦੇਖ-ਰੇਖ ਕਰਦਾ ਸੀ ਇਸ ਲਈ ਇਲਾਕੇ ਦਾ ਹੋਰ ਕੋਈ ਵਿਅਕਤੀ ਸ਼ੱਕ ਦੇ ਦਾਇਰੇ ਤੋਂ ਬਾਹਰ ਹੈ
ਇਸ ਤਰ੍ਹਾਂ ਮਾਹਿਰਾਂ ਦੀ ਰਾਏ ਅਨੁਸਾਰ ਲਾਸ਼ ਜਿੱਥੇ ਪਾਈ ਗਈ ਹੈ ਉਥੋਂ ਮਿਲੇ ਵਾਲ ਨਾਬਾਲਿਗ ਦੋਸ਼ੀ ਦੇ ਡੀਐਨਏ ਨਾਲ ਮੇਲ ਖਾਂਦੇ ਹਨਬਾਵਜੂਦ ਇਸਦੇ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਐਸ. ਆਈ. ਦੱਤਾ ਅਤੇ ਤਿਲਕ ਰਾਜ ਨੇ ਮ੍ਰਿਤਕਾ ਦੁਆਰਾ ਪਹਿਨੇ ਗਏ ਕੱਪੜਿਆਂ ਨੂੰ ਧੋ ਕੇ ਸਾਰੇ ਸਬੂਤ ਮਿਟਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਅਤੇ ਐਫ. ਐਸ. ਐਲ. ਸ੍ਰੀਨਗਰ ਧੋਤੇ ਹੋਏ ਕੱਪੜਿਆਂ ਦੇ ਅਧਾਰ ਤੇ ਕੋਈ ਰਾਏ ਨਹੀਂ ਬਣਾ ਪਾਇਆ ਪਰ ਦੋਸ਼ੀਆਂ ਦੇ ਮਾੜੇ ਕਰਮ ਕਿ ਐਫ. ਐਸ. ਐਲ. ਦਿੱਲੀ ਉੱਚੀ ਤਕਨੀਕ ਨਾਲ ਪੀੜਤਾ ਦੇ ਫਰਾਕ-ਸਲਵਾਰ ਤੇ ਖੂਨ ਦੇ ਨਿਸ਼ਾਨ ਸਥਾਪਿਤ ਕਰਨ ' ਸਫਲ ਰਿਹਾ ਜੋ ਪੀੜਤਾ ਦੇ ਖੂਨ ਨਾਲ ਮਿਲਦਾ ਹੈਡੀਐਨਏ ਪ੍ਰੋਫਾਇਲਿੰਗ ਨੇ ਇਹ ਵੀ ਸਥਾਪਿਤ ਕੀਤਾ ਕਿ ਜੋਨੀ ਦੇ ਧੱਬਿਆਂ ' ਵੀ ਪੀੜਤਾ ਦਾ ਖੂਨ ਸੀਜਾਂਚ ਦੌਰਾਨ ਐਫ. ਐਸ. ਐਲ. ਨੂੰ ਭੇਜੇ ਗਏ ਵੱਖ-ਵੱਖ ਚੀਜਾਂ ਤੇ ਰਾਏ ਪ੍ਰਾਪਤ ਕੀਤੀ ਜਾ ਚੁੱਕੀ ਹੈਇਸਤੋਂ ਇਲਾਵਾ ਪੀੜਤਾ ਦੀ ਪੋਸਟ ਮਾਰਟਮ ਦੀ ਰਿਪੋਰਟ ਵੀ ਹਾਸਲ ਕਰ ਲਈ ਗਈ ਹੈਮਾਹਿਰਾਂ ਦੁਆਰਾ ਦਿੱਤੀ ਗਈ ਰਾਏ ਦੇ ਬਲ ਤੇ ਇਹ ਨਿਸ਼ਚਿਤ ਹੋ ਚੁਕਾ ਹੈ ਕਿ ਮ੍ਰਿਤਕਾ ਦੀ ਜੋਨੀ ਜਖਮੀ ਪਾਈ ਗਈ, ਇਸਤੋਂ ਇਲਾਵਾ ਮ੍ਰਿਤਕਾ ਦੀ ਜੋਨੀ ਦੇ ਅੰਦਰਲੇ ਹਿੱਸੇ ' ਖੂਨ ਦੇ ਧੱਬਿਆਂ ਵਾਲੇ ਡਿਸਚਾਰਜ ਵੀ ਪਾਏ ਗਏ
ਮੈਡੀਕਲ ਮਾਹਿਰਾਂ ਦੀ ਰਿਪੋਰਟ ਦੇ ਅਨੁਸਾਰ ਪ੍ਰਾਇਮਾ ਫੇਸੀ ਪੀੜਤਾ ਹੱਤਿਆ ਤੋਂ ਪਹਿਲਾਂ ਹਰਕਤ ' ਆਈਇਸਤੋਂ ਇਲਾਵਾ ਇਸ ਮਾਮਲੇ ' ਜਾਂਚ ਨੇ ਸਥਾਪਿਤ ਕਰ ਦਿੱਤਾ ਹੈ ਕਿ ਪੀੜਤਾ ਦਾ ਬਲਾਤਕਾਰ ਇਕ ਉਦੇਸ਼ ਨਾਲ, ਇਕ ਤੋਂ ਵੱਧ ਦੋਸ਼ੀਆਂ ਦੁਆਰਾ ਕੀਤਾ ਗਿਆਫਲਸਰੂਪ ਇਸ ਮਾਮਲੇ ' ਧਾਰਾ 376-D RCP ਜੋੜੀ ਗਈ ਹੈਡਾਕਟਰੀ ਰਾਏ ਇਹ ਵੀ ਸਥਾਪਿਤ ਕਰਦੀ ਹੈ ਕਿ ਪੀੜਤਾ ਨੂੰ ਬਿਨਾਂ ਭੋਜਨ ਦੇ ਰੱਖਿਆ ਗਿਆ ਅਤੇ ਸਿੰਡੀਕੇਟ ਦਿੱਤੇ ਗਏ ਅਤੇ ਉਸਦੇ ਮਰਨ ਦਾ ਕਾਰਨ ਦਮ ਘੁਟਣਾ ਸੀ ਜਿਸ ਨਾਲ ਦਿਲ ਦਾ ਦੌਰਾ ਪਿਆਮਾਹਿਰਾਂ ਦੀ ਰਾਏ ਅਤੇ ਪੋਸਟ ਮਾਰਟਮ ਰਿਪੋਰਟ ਚਲਾਨ ਦਾ ਹਿੱਸਾ ਹੈ
ਜਾਂਚ ਦੌਰਾਨ ਦੋਸ਼ੀ ਲੋਕਾਂ ਦੁਆਰਾ ਪ੍ਰਯੋਗ ਕੀਤੇ ਗਏ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਹਾਸਿਲ ਕੀਤੀ ਗਈਪ੍ਰਾਪਤ ਕੀਤੀ ਗਈ ਕਾਲ ਡਿਟੇਲ ਰਿਪੋਰਟ ਪ੍ਰਾਇਮਾ ਫੇਸੀ ਸਥਾਪਿਤ ਕਰਦੀ ਹੈ ਕਿ ਸਾਰੇ ਦੋਸ਼ੀ ਸੀਨ ਆਫ ਕਰਾਇਮ ਦੇ ਨੇੜੇ ਹੀ ਸਥਿਤ ਸਨਦੋਸ਼ੀ ਦੀਪਕ ਖਜੂਰੀਆ ਦੀ ਕਾਲ ਡਿਟੇਲ ਰਿਪੋਰਟ ਦੱਸਦੀ ਹੈ ਕਿ ਉਹ ਪੀੜਤਾ ਦੇ ਅਗਵਾ ਹੋਣ ਤੋਂ ਬਾਅਦ ਇਕ ਸੁਰੇਂਦਰ ਕੁਮਾਰ ਨਾਂ ਦੇ ਵਿਅਕਤੀ ਨਾਲ ਲਗਾਤਾਰ ਸੰਪਰਕ ' ਸੀ ਜੋ ਦੀਪਕ ਨਾਲ ਪੁਲਿਸ ਸਟੇਸ਼ਨ ਹੀਰਾਨਗਰ ' ਐਸਪੀਓ ਹੈਇਸ ਨਾਲ ਸੁਰੇਂਦਰ ਕੁਮਾਰ ਦੀ ਪੁੱਛਗਿੱਛ ਜਰੂਰੀ ਹੋ ਗਈ ਜਿਸਨੂੰ ਬੁਲਾਇਆ ਗਿਆ ਅਤੇ ਪੁੱਛਗਿੱਛ ਹੋਈ ਪਰ ਉਹ ਦੀਪਕ ਖਜੂਰੀਆ ਨਾਲ ਫੋਨ ਤੇ ਚੱਲੀ ਗੱਲਬਾਤ ਅਤੇ ਉਸ ਵਿਚ ਅਚਾਨਕ ਆਈ ਤੇਜੀ ਦਾ ਕੋਈ ਠੋਸ ਅਤੇ ਭਰੋਸੇਯੋਗ ਕਾਰਨ ਨਹੀਂ ਦੱਸ ਸਕਿਆ, ਇਸ ਤੱਥ ਦੇ ਬਾਵਜੂਦ ਕਿ ਦੀਪਕ ਨੇ ਇਹ ਖੁਲਾਸਾ ਕੀਤਾ ਕਿ ਉਸਨੇ ਸੁਰੇਂਦਰ ਕੁਮਾਰ ਨੂੰ 14/1/2018 ਨੂੰ ਦੇਵੀਸਥਾਨ ਦੇ ਨੇੜੇ ਬਕਰਵਾਲਾਂ ਦੇ ਆਉਣ ਜਾਣ ਤੇ ਨਜਰ ਰੱਖਣ ਅਤੇ ਦੇਵੀਸਥਾਨ ' ਬੰਧਕ ਬਣਾ ਕੇ ਰੱਖੀ ਪੀੜਤਾ ਦੀ ਹਾਲਤ ਦੇ ਬਾਰੇ ' ਉਸਨੂੰ ਸੂਚਿਤ ਕਰਨ ਲਈ ਭੇਜਿਆ ਸੀਜਿਸ ਤੇ ਸੁਰੇਂਦਰ ਕੁਮਾਰ ਦੇਵੀਸਥਾਨ ਗਿਆ ਅਤੇ ਉਸਨੇ ਬਕਰਵਾਲਾਂ ਦੇ ਆਉਣ ਜਾਣ ਅਤੇ ਪੀੜਤਾ ਦੀ ਹਾਲਤ ਦੇ ਬਾਰੇ ' ਸੂਚਿਤ ਕੀਤਾਇਸਦੇ ਇਲਾਵਾ ਧਾਰਾ 161 CRPC ਦੇ ਤਹਿਤ ਪਰਖੇ ਗਏ ਕੁਝ ਗਵਾਹਾਂ ਨੇ ਸੁਰੇਂਦਰ ਕੁਮਾਰ ਦੇ ਦੇਵੀਸਥਾਨ ਦੇ ਨੇੜੇ ਹੋਣ ਦੀ ਗੱਲ ਕਹੀਇਸ ਅਧਾਰ ਤੇ ਸੁਰੇਂਦਰ ਕੁਮਾਰ ਨੂੰ ਗ੍ਰਿਫਤਰ ਕਰ ਲਿਆ ਗਿਆ ਅਤੇ ਮੌਜੂਦਾ ਸਮੇਂ ਉਹ ਨਿਆਇਕ ਹਿਰਾਸਤ ਵਿਚ ਹੈਇਸ ਕੇਸ ਵਿਚ ਉਸਦੇ ਸ਼ਾਮਲ ਹੋਣ ਦੇ ਬਾਰੇ ' ਅੱਗੇ ਜਾਂਚ ਚੱਲ ਰਹੀ ਹੈ ਜਿਸ ਵਿਚ ਨਾਰਕੋ ਵਿਸ਼ਲੇਸ਼ਣ ਵੀ ਸੰਭਵ ਹੈ ਜਿਸ ਦੀ ਪ੍ਰਵਾਨਗੀ ਉਸਤੋਂ ਪਹਿਲਾਂ ਹੀ ਲਈ ਜਾ ਚੁੱਕੀ ਹੈ
ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਵਿਸ਼ਾਲ ਨੇ ਜੋ ਕਾਲਜ ਮੀਰਾਪੁਰ ਉੱਤਰ ਪ੍ਰਦੇਸ਼ ' ਬੀ. ਐਸ. ਸੀ. (ਖੇਤੀਬਾੜੀ) ਦਾ ਵਿਦਿਆਰਥੀ ਹੈ ਅਤੇ ਜਿਸਨੇ ਪੀੜਤਾ ਦੇ ਬਲਾਤਕਾਰ ਅਤੇ ਹੱਤਿਆ ' ਪੂਰੀ ਸਰਗਰਮੀ ਨਾਲ ਹਿੱਸਾ ਲਿਆ ਹੈ ਨੇ ਆਪਣੇ ਪਿਤਾ (ਸਾਂਝੀਰਾਮ) ਅਤੇ ਕਿਸ਼ੋਰ ਵਲਦ ਪ੍ਰੇਮ ਨਾਥ (ਉਸਦਾ ਰਿਸ਼ਤੇਦਾਰ) ਹਾਲ ਮੁਕਾਮ ਚਾਨਮੋਰੀਆ ਹੀਰਾਨਗਰ, ਆਰ ਪੀ ਸਿੰਘ, ਚੇਅਰਮੈਨ, ਕਾਲਜ ਮੀਰਾਪੁਰ, ਉੱਤਰ ਪ੍ਰਦੇਸ਼ ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਦੇ ਕੁਝ ਕਰਮਚਾਰੀਆਂ, ਜਿਨ੍ਹਾਂ ਨੇ ਜਾਂਚ ਦੌਰਾਨ ਮਿਲੇ ਪ੍ਰਮਾਣਾਂ ਦੇ ਅਨੁਸਾਰ ਦੋਸ਼ੀ ਸਾਂਝੀਰਾਮ ਤੋਂ ਮੋਟੀ ਰਕਮ ਵਸੂਲੀ ਹੈ, ਦੀ ਸਹਾਇਤਾ ਨਾਲ ਦਸਤਾਵੇਜਾਂ ' ਹੇਰਾਫੇਰੀ ਕਰਕੇ  ਅਤੇ ਝੂਠੇ ਸਬੂਤ ਪੈਦਾ ਕਰਕੇ ਉੱਥੇ ਹਾਜਰ ਨਾ ਹੋਣ ਦੇ ਬਹਾਨੇ ਬਣਾਉਣ ਦੀ ਕੋਸ਼ਿਸ਼ ਕੀਤੀਇਸ ਮਾਮਲੇ ਵੱਲ ਵੀ ਜਾਂਚ ਦੀ ਜਰੂਰਤ ਹੈ ਕਿਉਂਕਿ ਸਬੰਧਿਤ ਕਾਲਜ/ਯੂਨੀਵਰਸਿਟੀ ਤੋਂ ਦਸਤਾਵੇਜ ਹਾਸਲ ਕੀਤੇ ਜਾਣੇ ਹਨ ਅਤੇ ਕੱੁਝ ਦਸਤਾਵੇਜਾਂ ਦੇ ਸਬੰਧ ' ਐਫਐਸਐਲ ਤੋਂ ਮਾਹਰ ਰਾਏ ਦੀ ਉਡੀਕ ਹੈਇਸ ਤੋਂ ਇਲਾਵਾ ਖਤੌਲੀ ਦੇ ਜਿਸ ਪਰੀਖਿਆ ਕੇਂਦਰ ' ਦੋਸ਼ੀ ਨੇ ਪਰੀਖਿਆ ' ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ ਦਾ ਡਿਜੀਟਲ ਵੀਡਿਓ ਰਿਕਾਰਡ ਵੀ ਜਬਤ ਕਰ ਲਿਆ ਗਿਆ ਹੈ ਅਤੇ ਫੋਰੇਂਸਿਕ ਜਾਂਚ ਅਤੇ ਮਾਹਰਾਂ ਦੀ ਰਾਏ ਲਈ ਭੇਜ ਦਿੱਤਾ ਗਿਆ ਹੈਅੱਗੇ ਹੋਰ ਜਾਂਚ ਕਰਨ ਤੋਂ ਬਾਅਦ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕੀਤੀ ਜਾਏਗੀ
ਜਾਂਚ ਦੌਰਾਨ ਜੋ ਕੁੱਝ ਬਾਹਰ ਆਇਆ ਉਸ ਤੋਂ ਇਹ ਲਾਜਮੀ ਤੌਰ ਤੇ ਸਿੱਟਾ ਨਿਕਲਦਾ ਹੈ ਕਿ ਦੋਸ਼ੀ Sanji Ram S/o Des Raj R/o Village Rasana, Hiranagar, Shubam Sangra @ Chuboo S/o Om Parkash Sangra R/o Ward No[10, Hiranagar A/o Village- Rasana Hiranagar; Deepak Khajuria @ Deepu S/o Updesh Khajuria R/o Dhamiyal Hiranagar;;Parvesh Kumar @ Mannu S/o Ashok Kumar R/o Village -Rasana, Hiranagar; Vishal Jangotra s/o Sanji Ram R/oi Rasana, Hiranagar;;Tilak Raj S/o Amir Chand R/o Dhamiyal, Hiranagar;Anand Dutta S/o Shanti Swaroop Dutta R/o Village Dharmal P/o Muthi, District Jammu and Surinder Kumar S/o Sain Das R/o Satura, Hiranagar ਨੇ ਲਾਜਮੀ ਤੌਰ ਤੇ ਧਾਰਾ 363/343/376-D/302/201 r/w 120-B RPC ਦੇ ਤਹਿਤ ਅਪਰਾਧ ਕੀਤਾ ਹੈਇਸੇ ਅਨੁਸਾਰ ਉਪਰੋਕਤ ਦੋਸ਼ੀਆਂ ਦੇ ਸੰਦਰਭ ' ਚਾਰਜਸ਼ੀਟ ਮਾਣਯੋਗ ਉੱਚ ਅਦਾਲਤ ' Juvenile Justice (Care and Protection) Act ਦੇ ਤਹਿਤ ਪੇਸ਼ ਕੀਤੀ ਜਾ ਰਹੀ ਹੈ

Sr[Superintendent of Police,
SHO P/S Crime Branch,
Jammu.
ਸਮਾਪਤ

ਤਰਜਮਾਮਨਦੀਪ, mandeepsaddowal@gmail.com

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...