Search This Blog

Sunday, July 8, 2018

ਖਾਨਾਬਦੋਸ਼ ਦੀ ਧੀ


ਖਾਨਾਬਦੋਸ਼ ਦੀ ਧੀ

ਘੋੜਿਆਂ ਦੀ ਜੁਬਾਨ ਸਿੱਖਣ ਅਤੇ
ਹਰਿਆਲੀ ਚਾਰਗਾਹਾਂ ਉੱਤੇ ਇਤਬਾਰ ਕਰਨ ਨੂੰ,
ਘਰ ਦੇ ਸਾਇਆਂ ਤੋਂ ਨੱਸ ਕੇ
ਗੁਮਨਾਮ ਥਾਵਾਂ ਦੀ ਠਾਠ ਮਾਨਣ ਨੂੰ
ਵਕਤ ਲੱਗਦਾ ਹੈ

ਕੌਣ ਜਾਣੇ ਦਰਿੰਦਿਆਂ ਦੀ ਇਸ ਦੁਨੀਆਂ ਵਿੱਚ?
ਹੈਵਾਨਾਂ ਦੇ ਇੱਜੜ ਘੁਰਨਿਆਂ ' ਘਾਤ ਲਾਈ ਬੈਠੇ ਨੇ
ਜਿੰਨ੍ਹਾਂ ਦੇ ਦੁਸ਼ਟ ਲਹੂ ਨੂੰ ਕਦੇ ਚੈਨ ਨਹੀਂ ਪੈਂਦੀ
ਜਿੰਨ੍ਹਾਂ ਦੀ ਕਦਮ ਤਾਲ ਨਾਲ ਅਕਸਰ 
ਪਾਰਿੰਦੇ ਖਾਮੋਸ਼ ਹੋ ਜਾਂਦੇ ਨੇ
ਸੂਰਜ ਅੰਨਾ ਹੋ ਜਾਂਦਾ ਹੈ ਅਤੇ ਪਰਬਤ ਬੋਲੇ

ਹੈਵਾਨਾਂ ਦੇ ਝੁੰਡ ਧਰਤੀ ਨੂੰ ਲਹੂ-ਲੁਹਾਣ ਕਰਦੇ ਹਨ
ਅੰਗ ਚੀਰ ਕੇ ਰਾਸ਼ਟਰੀ ਸਜਾਵਟ ਦੀ ਨੁਮਾਇਸ਼ ਲਾਉਂਦੇ ਹਨ

ਨਾਦਾਨ ਬੱਚੀ ਨੂੰ ਨਹੀਂ ਸੀ ਪਤਾ
ਵਾਸਨਾ ਅਤੇ ਮੋਹ, ਇਤਬਾਰ ਅਤੇ ਧ੍ਰੋਹ
ਵਿਚਲਾ ਫਰਕ 
ਉਸਨੂੰ ਨਹੀਂ ਸੀ ਪਤਾ ਕਿ
ਉਸਦੀ ਦੁਨੀਆਂ ਤੋਂ ਪਰ੍ਹੇ ਵੀ ਕੋਈ ਦੁਨੀਆਂ ਹੈ
ਉਸਨੂੰ ਨਹੀਂ ਸੀ ਪਤਾ ਕਿ
ਜੋ ਚਾਰਦੀਵਾਰੀ ਦੀ ਕੈਦ ਤੋਂ ਬਾਹਰ ਨੇ
ਉਹਨਾਂ ਨੂੰ ਕੈਦ ਨਾ ਹੋਣ ਦਾ ਸਿਲਾ ਵੀ ਤਾਰਨਾ ਪੈਂਦਾ ਹੈ

ਸ਼ਾਮਾਂ ਨੂੰ ਘੋੜੇ ਘਰ ਪਰਤਦੇ ਨੇ
ਪਰ ਉਹ ਦੱਸ ਨਹੀ ਪਾਉਂਦੇ ਕਿ
ਜਹਿਰੀ ਮੰਦਰ ' ਦੇਵਤੇ ਕਿੰਝ ਮੋਏ?
ਮੂਲ - ਮਾਨਸ਼ ਫਿਰਾਕ ਭੱਟਾਚਾਰਜੀ (ਅੰਬੇਦਕਰ ਯੂਨੀਵਰਸਿਟੀ, ਦਿੱਲੀ)
'ਦਾ ਵਾਇਰ' ਤੋਂ ਧੰਨਵਾਦ ਸਹਿਤ ਤਰਜਮਾਮਨਦੀਪ


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...