Search This Blog

Thursday, August 8, 2019

ਯੁਵਕ ਲੀਗਾਂ ਦੇ ਕਾਰਜ਼ - ਵੀ.ਆਈ. ਲੈਨਿਨ -1


ਪ੍ਰਕਾਸ਼ਕ

ਸੰਸਾਰ ਕਮਿਊਨਿਸਟ ਲਹਿਰ ਦੇ ਮਹਾਨ ਅਧਿਆਪਕ ਵੀ ਆਈ ਲੈਨਿਨ ਇਨਕਲਾਬੀ ਤਾਕਤਾਂ ਦੇ ਨੌਜਵਾਨ ਹਿੱਸੇ ਦੀ ਭੂਮਿਕਾ ਪ੍ਰਤੀ ਸਦਾ ਸੁਚੇਤ ਰਹਿੰਦੇ ਸਨ ਆਪਣੀਆਂ ਤਕਰੀਰਾਂ ' ਉਹ ਮਜ਼ਦੂਰ, ਕਿਸਾਨ ਅਤੇ ਬੁੱਧੀਜੀਵੀਆਂ ਵਿਚਲੀ ਨੌਜਵਾਨ ਪੀੜੀ ਨੂੰ ਖਾਸਕਰ ਵਿਦਿਆਰਥੀਆਂ ਨੂੰ ਮਾਰਕਸਵਾਦੀ ਦ੍ਰਿਸ਼ਟੀਕੋਣ ਅਨੁਸਾਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ ਉਹਨਾਂ ਅਨੁਸਾਰਯੁਵਾ ਕਮਿਊਨਿਸਟ ਲੀਗਨੂੰ ਆਪਣੀ ਵਿਦਿਆ, ਕਿਰਤੀਆਂ ਅਤੇ ਕਿਸਾਨਾਂ ਨਾਲ ਪੜਾਈ ਕਰਨੀ ਅਤੇ ਸਿਖਲਾਈ ਲੈਣੀ ਸਿਖ ਲੈਣੀ ਚਾਹੀਦੀ ਹੈ ਤਾਂ ਜੋ ਉਹ ਇਸਨੂੰ ਸਕੂਲਾਂ ਜਾਂ ਕਮਿਊਨਿਸਟ ਕਿਤਾਬਾਂ ਜਾਂ ਕਿਤਾਬਚਿਆਂ ਦੇ ਪੜ ਲੈਣ ਤੱਕ ਹੀ ਸੀਮਿਤ ਨਾ ਕਰ ਲੈਣ ਕੇਵਲ ਕਿਰਤੀਆਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਮੇਲ ਕੇ ਕੰਮ ਕਰਕੇ ਹੀ ਕੋਈ ਅਸਲੀ ਕਮਿਊਨਿਸਟ ਬਣ ਸਕਦਾ ਹੈਗਿਆਨ ਹਾਸਲ ਕਰਨ ਦੀ ਅਥਾਹ ਸਮਰੱਥਾ ਰੱਖਣ ਵਾਲੀ 'ਉਭਰ ਰਹੀ ਨਵੀਂ ਪੀੜੀ' ਨੂੰ ਲੈਨਿਨ ਨੇ ਬਾਹਰਮੁੱਖੀ ਸਮਾਜਕ ਹਾਲਤਾਂ ਨਾਲ, ਲੋਕਾਂ ਦੀ ਅਮਲੀ ਸਰਗਰਮੀ ਨਾਲ ਜੁੜ ਕੇ ਕਮਿਊਨਿਜ਼ਮ ਦੀ ਵਿਦਿਆ ਹਾਸਲ ਕਰਨ ਅਤੇ ਉਸਦਾ ਪ੍ਰਚਾਰ-ਪ੍ਰਸਾਰ ਮਿਹਨਤਕਸ਼ ਲੋਕਾਂ ਦੇ ਵਿਸ਼ਾਲ ਹਿੱਸਿਆਂ ਤੱਕ ਕਰਨ ਤੇ ਜੋਰ ਦਿੱਤਾ ਇਸੇ ਤਰਾਂ ਕਾਮਰੇਡ ਮਾਓ ਚੀਨ ਦੀ ਨੌਜਵਾਨ-ਵਿਦਿਆਰਥੀ ਲਹਿਰ ਦੀ ਮਾਰਗ ਸੇਧ ਪੇਸ਼ ਕਰਨ ਸਮੇਂ ਨੌਜਵਾਨਾਂ-ਵਿਦਿਆਰਥੀਆਂ ਤੇ ਬੁੱਧੀਜੀਵੀਆਂ ਨੂੰ ਮਜ਼ਦੂਰ ਕਿਸਾਨ ਜਮਾਤ ਦੀ ਜਮਾਤੀ ਜੱਦੋਜਹਿਦ ਨਾਲ ਮੇਲ ਕੇ ਚੱਲਣ ਤੇ ਜੋਰ ਦਿੰਦੇ ਹਨਉਹਨਾਂ ਕਿਹਾ ਕਿ ਅਸੀਂ ਕਿਵੇਂ ਨਿਰਖ ਕਰੀਏ ਕਿ ਕੋਈ ਨੌਜਵਾਨ ਇਨਕਲਾਬੀ ਹੈ ਜਾਂ ਨਹੀਂ ? ਅਸੀ ਕਿਵੇਂ ਦੱਸ ਸਕਦੇ ਹਾਂ ? ਸਿਰਫ ਇਕ ਹੀ ਪੈਮਾਨਾ ਹੋ ਸਕਦਾ ਹੈ, ਯਾਨੀ ਕਿਉਹ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਿਸ਼ਾਲ ਜਨਤਾ ਨਾਲ ਘਿਓ-ਖਿਚੜੀ ਹੋਣ ਦਾ ਇਛੁੱਕ ਹੈ ਜਾਂ ਨਹੀਂ ਅਤੇ ਅਭਿਆਸ ' ਅਜਿਹਾ ਕਰਦਾ ਹੈ ਜਾਂ ਨਹੀਂ ਜੇ ਉਹ ਘਿਓ-ਖਿਚੜੀ ਹੋਣ ਲਈ ਰਜ਼ਾਮੰਦ ਹੈ ਅਤੇ ਅਭਿਆਸ ' ਘਿਓ-ਖਿਚੜੀ ਹੁੰਦਾ ਹੈ, ਉਹ ਇਨਕਲਾਬੀ ਹੈਇਸਦੇ ਉਲਟ, ਉਹ ਗੈਰ ਇਨਕਲਾਬੀ ਜਾਂ ਉਲਟ ਇਨਕਲਾਬੀ ਹੈ ਜੇ ਉਹ ਅੱਜ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਿਸ਼ਾਲ ਜਨਤਾ ਨਾਲ ਘਿਓ-ਖਿਚੜੀ ਹੁੰਦਾ ਹੈ ਤਾਂ ਉਹ ਅੱਜ ਇਨਕਲਾਬੀ ਹੈ ਜੇ ਕੱਲ ਨੂੰ ਉਹ ਘਿਓ-ਖਿਚੜੀ ਹੋਣਾ ਬੰਦ ਕਰ ਦਿੰਦਾ ਹੈ ਜਾਂ ਆਮ ਲੋਕਾਂ ਨੂੰ ਦਬਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਗੈਰ ਇਨਕਲਾਬੀ ਜਾਂ ਉਲਟ ਇਨਕਲਾਬੀ ਬਣ ਜਾਂਦਾ ਹੈ
ਇਹਨਾਂ ਮਹਾਨ ਅਧਿਆਪਕਾਂ ਨੇ ਸਦਾ ਆਪਣੇ ਮੁਲਕ ਅੰਦਰ, ਆਪਣੇ ਦੌਰ ਦੇ ਸਮਾਜ ਅੰਦਰ ਇਨਕਲਾਬੀ ਨੌਜਵਾਨ-ਵਿਦਿਆਰਥੀ ਲਹਿਰ ਨੂੰ ਸਹੀ ਦਿਸ਼ਾ ' ਅੱਗੇ ਲਿਜਾਣ ਦੇ ਯਤਨ ਕੀਤੇ ਨਵੇਂ ਦੌਰ ਅੰਦਰ ਉਹਨਾਂ ਮਹਾਨ ਅਧਿਆਪਕਾਂ ਦੀਆਂ ਬੁਨਿਆਦੀ ਸਿਖਿਆਵਾਂ ਤੋਂ ਸੇਧ ਲੈਂਦੇ ਹੋਏ ਨੌਜਵਾਨ-ਵਿਦਿਆਰਥੀ ਲਹਿਰ ਸਮੇਤ ਇਨਕਲਾਬੀ ਸਮਾਜਿਕ ਤਬਦੀਲੀ ਦੀ ਲਹਿਰ ਨੂੰ ਅੱਗੇ ਲਿਜਾਣਾ ਅੱਜ ਦੀਆਂ ਲੋਕਪੱਖੀ ਤਾਕਤਾਂ ਦਾ ਮੁੱਖ ਕਾਰਜ ਹੈ ਅਤੇ ਮੇਹਨਤਕਸ਼ ਤਬਕਿਆਂ ਦੀ ਨੌਜਵਾਨ ਸ਼ਕਤੀ ਇਸ ਨਵੇਂ ਸਮਾਜ ਦੀ ਸਭ ਤੋਂ ਵੱਧ ਜਾਨਦਾਰ ਸ਼ਕਤੀ ਹੈ ਅਤੇ ਲੋੜ ਹੈ ਕਿ ਮਜ਼ਬੂਤ ਨੌਜਵਾਨ ਸ਼ਕਤੀ ਆਪਣੀਆਂ ਸਾਰੀਆਂ ਸਮਰੱਥਵਾਂ ਤੇ ਤਾਕਤ ਸਮਾਜ ਦੀ ਇਨਕਲਾਬੀ ਕਾਇਆਪਲਟੀ ਲਈ ਪੂਰੀ ਤਨਦੇਹੀ ਨਾਲ ਭੇਂਟ ਕਰੇ ਇਤਿਹਾਸ ਹਮੇਸ਼ਾਂ ਅਜਿਹੇ ਆਪਾ ਕੁਰਬਾਨ ਕਰਨ ਵਾਲੇ ਸਿਰਲੱਥਾਂ ਦਾ ਰਿਣੀ ਚੱਲਿਆ ਰਿਹਾ ਹੈ
ਅਦਾਰਾਇਨਕਲਾਬੀ ਨੌਜਵਾਨ
ਸੰਪਰਕ : mandeepsaddowal@gmail.com



ਯੁਵਕ ਲੀਗਾਂ ਦੇ ਕਾਰਜ਼- ਵੀ.ਆਈ. ਲੈਨਿਨ

(ਕਾਂਗਰਸ ਵੱਲੋਂ ਲੈਨਿਨ ਦਾ ਭਰਪੂਰ ਤਾਲੀਆਂ ਨਾਲ ਸੁਆਗਤ ਕੀਤਾ ਜਾਂਦਾ ਹੈ) ਸਾਥੀਓ, ਅੱਜ ਮੈਂ ਯੁਵਕ ਕਮਿਊਨਿਸਟ ਲੀਗ ਦੇ ਬੁਨਿਆਦੀ ਕਾਰਜਾਂ ਬਾਰੇ ਤੇ ਇਸ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਕਿ ਸੋਸ਼ਲਿਸਟ ਰੀਪਬਲਿਕ ਵਿਚ ਆਮ ਕਰਕੇ ਯੁਵਕ ਜਥੇਬੰਦੀਆਂ ਕਿਸ ਤਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ
ਇਸ ਸਵਾਲ ਬਾਰੇ ਗੱਲ ਕਰਨੀ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇੱਕ ਤਰਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਨੌਜਵਾਨ ਹੀ ਹਨ ਜਿਨਾਂ ਸਾਹਮਣੇ ਕਮਿਊਨਿਸਟ ਸਮਾਜ ਉਸਾਰਨ ਦਾ ਅਸਲੀ ਮਸਲਾ ਆਏਗਾ ਕਿਉਂਕਿ ਇਹ ਸਪੱਸ਼ਟ ਹੈ ਕਿ ਸਰਮਾਏਦਾਰ ਸਮਾਜ ਵਿਚ ਪਲੀ ਮਜ਼ਦੂਰ ਲੋਕਾਂ ਦੀ ਪੀੜੀ, ਵੱਧ ਤੋਂ ਵੱਧ, ਇਹ ਕੰਮ ਨੇਪਰੇ ਚਾੜ ਸਕਦੀ ਹੈ ਕਿ ਪੁਰਾਣੇ, ਸਰਮਾਏਦਾਰ ਜੀਵਨ-ਢੰਗ ਦੀਆਂ ਬੁਨਿਆਦਾਂ ਨੂੰ ਤਬਾਹ ਕਰ ਦੇਵੇ, ਜੋ ਕਿ ਲੁੱਟ-ਖਸੁਟ ਉੱਤੇ ਉਸਰੀਆਂ ਹੋਈਆਂ ਸਨ ਵੱਧ ਤੋਂ ਵੱਧ, ਇਹ ਸਮਾਜਿਕ ਪ੍ਰਬੰਧ ਨੂੰ ਸਿਰਜਣ ਦਾ ਕੰਮ ਨੇਪਰੇ ਚਾੜ ਸਕੇਗੀ, ਜਿਸ ਨਾਲ ਕਿ ਪ੍ਰੋਲਤਾਰੀਆਂ ਤੇ ਮਜ਼ਦੂਰ ਜਮਾਤ ਨੂੰ ਸੱਤਾ ਕਾਇਮ ਰੱਖਣ ਤੇ ਪੱਕੀ ਬੁਨਿਆਦ ਕਾਇਮ ਕਰਨ ਵਿਚ ਸਹਾਇਤਾ ਮਿਲੇਗੀ, ਜਿਸਨੂੰ ਕਿ ਸਿਰਫ਼ ਉਹੀ ਪੀੜੀ ਉਸਾਰ ਸਕਦੀ ਹੈ ਜਿਹੜੀ ਨਵੀਆਂ ਹਾਲਤਾਂ ਵਿਚ, ਐਸੀ ਅਵਸਥਾ ਵਿਚ ਕੰਮ ਕਰਨਾ ਸ਼ੁਰੂ ਕਰ ਰਹੀ ਹੈ, ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁਟ ਉੱਤੇ ਆਧਾਰਤ ਸੰਬੰਧ ਹੁਣ ਹੋਰ ਮੌਜੂਦ ਨਹੀਂ ਰਹੇ
ਤੇ ਇਸ ਲਈ, ਨੌਜਵਾਨਾਂ ਸਾਹਮਣੇ ਪਏ ਕਾਰਜਾਂ ਨੂੰ ਇਸ ਦ੍ਰਿਸ਼ਟੀਕੋਣ ਤੋਂ ਲਿਆਂ, ਮੈਂ ਇਹ ਜ਼ਰੂਰ ਕਹਾਂਗਾ ਕਿ ਨੌਜਵਾਨਾਂ ਦੇ ਆਮ ਕਰਕੇ ਤੇ ਯੁਵਕ ਕਮਿਊਨਿਸਟ ਲੀਗ ਤੇ ਸਾਰੀਆਂ ਦੂਜੀਆਂ ਜਥੇਬੰਦੀਆਂ ਦੇ ਖ਼ਾਸ ਕਰਕੇ, ਕਾਰਜ ਇੱਕੋ ਲਫਜ਼ ਵਿਚ ਸਮੇਟੇ ਜਾ ਸਕਦੇ ਹਨ : ਸਿੱਖੋ
ਬੇਸ਼ਕ, ਇਹ ਸਿਰਫ਼ ''ਇੱਕੋ ਇੱਕ ਲਫਜ਼'' ਹੈ ਇਹ ਮੁੱਖ ਤੇ ਸਭ ਤੋਂ ਜ਼ਰੂਰੀ ਸਵਾਲਾਂ ਦਾ ਜਵਾਬ ਨਹੀਂ ਦੇਂਦਾ : ਕੀ ਸਿੱਖੀਏ ਤੇ ਕਿਵੇਂ ਸਿੱਖੀਏ? ਤੇ ਇੱਥੇ ਸਾਰਾ ਨੁਕਤਾ ਇਹ ਹੈ ਕਿ ਪੁਰਾਣੇ ਸਰਮਾਏਦਾਰ ਸਮਾਜ ਦੀ ਕਾਇਆਪਲਟ ਨਾਲ ਨਵੀਆਂ ਪੀੜੀਆਂ ਦੀ, ਜਿਹੜੀਆਂ ਕਿ ਕਮਿਊਨਿਸਟ ਸਮਾਜ ਸਿਰਜਣਗੀਆਂ, ਪਾਲਣਾ-ਪੋਸਣਾ, ਸਿਖਲਾਈ ਤੇ ਵਿੱਦਿਆ ਪੁਰਾਣੀਆਂ ਲੀਹਾਂ ਉੱਤੇ ਨਹੀਂ ਚਲਾਈ ਜਾ ਸਕਦੀ ਨੌਜਵਾਨਾਂ ਨੂੰ ਪੜਾਉਣ, ਸਿਖਾਉਣ ਤੇ ਵਿੱਦਿਆ ਦੇਣ ਦਾ ਕੰਮ ਉਸ ਮਸਲੇ ਤੋਂ ਸ਼ੁਰੂ ਹੋਣਾ ਚਾਹੀਦਾ ਹੈ, ਜਿਹੜਾ ਪੁਰਾਣੇ ਸਮਾਜ ਨੇ ਸਾਡੇ ਲਈ ਛੱਡਿਆ ਹੈ ਅਸੀਂ ਸਮੁੱਚੇ ਗਿਆਨ, ਜਥੇਬੰਦੀਆਂ ਤੇ ਸੰਸਥਾਵਾਂ ਦੇ ਆਧਾਰ ਉੱਤੇ ਹੀ, ਸਿਰਫ਼ ਉਨਾਂ ਮਨੁੱਖਾਂ ਸ਼ਕਤੀਆਂ ਤੇ ਸਾਧਨਾਂ ਦੇ ਭੰਡਾਰ ਨੂੰ ਵਰਤਣ ਨਾਲ ਹੀ ਕਮਿਊਨਿਜ਼ਮ ਉਸਾਰ ਸਕਦੇ ਹਾਂ, ਜੋ ਕਿ ਪੁਰਾਣੇ ਸਮਾਜ ਨੇ ਸਾਡੇ ਲਈ ਛੱਡਿਆ ਹੈ ਨੌਜਵਾਨਾਂ ਦੀ ਪੜਾਈ, ਸੰਗਠਨ ਤੇ ਸਿਖਲਾਈ ਨੂੰ ਬੁਨਿਆਦੀ ਤੌਰ 'ਤੇ ਮੁੜ ਢਾਲਣ ਨਾਲ ਅਸੀਂ ਯਕੀਨੀ ਕਰਾ ਸਕਾਂਗੇ ਕਿ ਜਵਾਨ ਪੀੜੀ ਦੇ ਯਤਨਾਂ ਦਾ ਸਿੱਟਾ ਐਸੇ ਸਮਾਜ ਦੀ ਸਿਰਜਣਾ ਵਿਚ ਨਿਕਲੇਗਾ ਜਿਹੜਾ ਪੁਰਾਣੇ ਸਮਾਜ ਵਰਗਾ ਨਹੀਂ ਹੋਵੇਗਾ, ਅਰਥਾਤ, ਕਮਿਊੁਨਿਸਟ ਸਮਾਜ ਦੀ ਸਿਰਜਣਾ ਵਿਚ ਇਸੇ ਕਰਕੇ ਹੀ ਸਾਨੂੰ ਇਹ ਸਵਾਲ ਵਿਸਥਾਰ ਨਾਲ ਲੈਣਾ ਚਾਹੀਦਾ ਹੈ ਕਿ ਅਸੀਂ ਨੌਜਵਾਨਾਂ ਨੂੰ ਕੀ ਪੜਾਈਏ ਤੇ ਨੌਜਵਾਨ ਇਹ ਕਿਵੇਂ ਸਿੱਖਣ ਜੇ ਉਹ ਕਮਿਊਨਿਸਟ ਨੌਜਵਾਨ ਹੋਣ ਦਾ ਨਾਂ ਸਚਮੁੱਚ ਯੋਗ ਸਿੱਧ ਕਰਨਾ ਚਾਹੁੰਦੇ ਹਨ ਤੇ ਉਨਾਂ ਨੂੰ ਕਿਵੇਂ ਸਿਖਲਾਈ ਦਿੱਤੀ ਜਾਵੇ ਤਾਂ ਕਿ ਜੋ ਕੁਝ ਅਸੀਂ ਸ਼ੁਰੂ ਕੀਤਾ ਹੈ, ਉਸਨੂੰ ਪੂਰਾ ਕਰਨ ਤੇ ਅਖ਼ੀਰ ਤੱਕ ਨੇਪਰੇ ਚੜਾਉਣ ਦੇ ਯੋਗ ਹੋ ਸਕਣ
ਮੈਂ ਇਹ ਜ਼ਰੂਰ ਕਹਾਂਗਾ ਕਿ ਪਹਿਲਾ ਤੇ ਸਭ ਤੋਂ ਵੱਧ ਕੁਦਰਤੀ ਜਵਾਬ ਇਹ ਲੱਗੇਗਾ ਕਿ ਯੁਵਕ ਲੀਗ ਤੇ ਆਮ ਕਰਕੇ ਸਮੁੱਚੇ ਨੌਜਵਾਨ, ਜਿਹੜੇ ਕਮਿਊਨਿਜ਼ਮ ਵੱਲ ਵੱਧਣਾ ਚਾਹੁੰਦੇ ਹਨ, ਕਮਿਊਨਿਜ਼ਮ ਸਿੱਖਣ
ਪਰ ਇਹ ਜਵਾਬ - ''ਕਮਿਊਨਿਜ਼ਮ ਸਿੱਖੋ'' - ਬੜਾ ਆਮ ਜਿਹਾ ਹੈ ਕਮਿਊਨਿਜ਼ਮ ਸਿੱਖਣ ਲਈ ਸਾਨੂੰ ਕਿਸ ਚੀਜ਼ ਦੀ ਲੋੜ ਹੈ? ਆਮ ਗਿਆਨ ਦੇ ਸਮੂਹ ਵਿਚੋਂ ਕਿਹੜੀ ਚੀਜ਼ ਨਿਖੇੜੀ ਜਾਏ ਤਾਂ ਕਿ ਕਮਿਊਨਿਜ਼ਮ ਦਾ ਗਿਆਨ ਪ੍ਰਾਪਤ ਕੀਤਾ ਜਾ ਸਕੇ? ਇੱਥੇ ਕਈ ਖ਼ਤਰੇ ਉੱਠ ਖੜੇ ਹੁੰਦੇ ਹਨ, ਜਿਹੜੇ ਅਕਸਰ ਹੀ ਸਾਹਮਣੇ ਆਉਂਦੇ ਹਨ, ਜਦੋਂ ਵੀ ਕਮਿਊਨਿਜ਼ਮ ਸਿੱਖਣ ਦਾ ਕੰਮ ਗ਼ਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਜਾਂ ਇਸ ਦਾ ਅਰਥ ਬਹੁਤ ਹੀ ਇਕਪਾਸੜ ਜਿਹੇ ਤਰੀਕੇ ਨਾਲ ਲਿਆ ਜਾਂਦਾ ਹੈ
ਕੁਦਰਤੀ ਤੌਰ 'ਤੇ ਪਹਿਲਾ ਖ਼ਿਆਲ ਦਿਮਾਗ਼ ਵਿਚ ਇਹ ਆਉਂਦਾ ਹੈ ਕਿ ਕਮਿਊਨਿਜ਼ਮ ਸਿੱਖਣ ਦਾ ਮਤਲਬ ਉਸ ਬਾਰੇ ਸਾਰੇ ਗਿਆਨ ਨੂੰ ਆਪਣੇ ਵਿਚ ਪਚਾਉਣਾ ਹੈ, ਜਿਹੜਾ ਕਮਿਊਨਿਸਟ ਪਾਠ-ਪੁਸਤਕਾਂ, ਪੈਂਫ਼ਲਟਾਂ ਤੇ ਕਿਤਾਬਾਂ ਵਿਚ ਦਿੱਤਾ ਗਿਆ ਹੈ, ਪਰ ਕਮਿਊਨਿਜ਼ਮ ਦੀ ਪੜਾਈ ਦੀ ਇਹੋ ਜਿਹੀ ਪ੍ਰੀਭਾਸ਼ਾ ਬਹੁਤ ਹੀ ਕੱਚ-ਘਰੜ ਤੇ ਅਧੂਰੀ ਹੋਵੇਗੀ ਜੇ ਕਮਿਊਨਿਜ਼ਮ ਦੀ ਪੜਾਈ ਦਾ ਮਤਲਬ ਉਹੋ ਕੁਝ ਪਚਾਉਣ ਤੋਂ ਹੁੰਦਾ ਜੋ ਕੁਝ ਕਮਿਊਨਿਸਟ ਕਿਤਾਬਾਂ ਤੇ ਪੈਂਫ਼ਲਟਾਂ ਵਿਚ ਦਿੱਤਾ ਗਿਆ ਹੈ, ਤਾਂ ਸਾਨੂੰ ਬੜੀ ਹੀ ਸੌਖੀ ਤਰਾਂ ਕਿਤਾਬੀ-ਜਾਦੂਗਰ ਜਾਂ ਸ਼ੇਖੀਖੋਰ ਮਿਲ ਜਾਂਦੇ ਤੇ ਇਸਦਾ ਅਕਸਰ ਹੀ ਸਾਨੂੰ ਨੁਕਸਾਨ ਹੁੰਦਾ, ਕਿਉਂਕਿ ਇਹੋ ਜਿਹੇ ਲੋਕ, ਜੋ ਕੁਝ ਕਮਿਊਨਿਸਟ ਕਿਤਾਬਾਂ ਤੇ ਪੈਂਫ਼ਲਟਾਂ ਵਿਚ ਦਿੱਤਾ ਗਿਆ ਹੈ, ਉਸਨੂੰ ਰੱਟਾ ਲਾਉਣ ਪਿੱਛੋਂ, ਗਿਆਨ ਦੀਆਂ ਵੱਖੋ ਵੱਖਰੀਆਂ ਸ਼ਾਖਾਂ ਨੂੰ ਮੇਲਣ ਤੋਂ ਅਸਮਰਥ ਰਹਿਣਗੇ ਤੇ ਉਸ ਤਰੀਕੇ ਨਾਲ ਕੰਮ ਕਰਨ ਦੇ ਸਮਰਥ ਨਹੀਂ ਹੋਣਗੇ, ਜਿਸਦੀ ਕਿ ਕਮਿਊਨਿਜ਼ਮ ਸਚਮੁੱਚ ਮੰਗ ਕਰਦਾ ਹੈ
ਪੁਰਾਣੇ ਸਰਮਾਏਦਾਰ ਸਮਾਜ ਨੇ ਸਾਡੇ ਲਈ ਇੱਕ ਸਭ ਤੋਂ ਵੱਡੀ ਬੁਰਾਈ ਤੇ ਬਦਨਸੀਬੀ ਜਿਹੜੀ ਛੱਡੀ ਹੈ, ਉਹ ਹੈ ਕਿਤਾਬਾਂ ਤੇ ਅਮਲੀ ਜ਼ਿੰਦਗੀ ਵਿਚਕਾਰ ਪੂਰਨ ਪਾੜਾ; ਸਾਡੇ ਕੋਲ ਐਸੀਆਂ ਕਿਤਾਬਾਂ ਮੌਜੂਦ ਹਨ ਜਿਹੜੀਆਂ ਸਭ ਕਾਸੇ ਦੀ ਚੰਗੇ ਤੋਂ ਸੰਭਵ ਤਰੀਕੇ ਨਾਲ ਵਿਆਖਿਆ ਕਰਦੀਆਂ ਹਨ, ਪਰ ਬਹੁਤੀਆਂ ਸੂਰਤਾਂ ਵਿਚ ਇਨਾਂ ਕਿਤਾਬਾਂ ਵਿਚ ਅਤਿ ਹਾਨੀਕਾਰਕ ਤੇ ਦੰਭੀ ਝੂਠ ਦਿੱਤੇ ਗਏ ਹੁੰਦੇ ਹਨ ਸਰਮਾਏਦਾਰ ਸਮਾਜ ਦਾ ਗ਼ਲਤ ਵਰਨਣ ਦਿੱਤਾ ਗਿਆ ਹੁੰਦਾ ਹੈ
ਇਸੇ ਕਰਕੇ ਕਮਿਊਨਿਜ਼ਮ ਬਾਰੇ ਸਿਰਫ਼ ਕਿਤਾਬੀ ਗਿਆਨ ਨੂੰ ਹੀ ਪਚਾਉਣਾ ਸਭ ਤੋਂ ਵੱਡੀ ਗ਼ਲਤੀ ਹੋਵੇਗੀ ਸਾਡੀਆਂ ਤਕਰੀਰਾਂ ਤੇ ਲੇਖ ਹੁਣ ਸਿਰਫ਼ ਉਸ ਗੱਲ ਨੂੰ ਹੀ ਨਹੀਂ ਹੋਰ ਦੁਹਰਾਈ ਜਾਂਦੇ, ਜੋ ਕੁਝ ਕਮਿਊਨਿਜ਼ਮ ਬਾਰੇ ਕਿਹਾ ਜਾਂਦਾ ਰਿਹਾ ਹੈ ਕਿਉਂਕਿ ਸਾਡੀਆਂ ਤਕਰੀਰਾਂ ਤੇ ਲੇਖ ਸਾਰੇ ਖੇਤਰਾਂ ਵਿਚ ਸਾਡੇ ਰੋਜ਼ਾਨਾ ਕੰਮ ਨਾਲ ਸੰਬੰਧਤ ਹਨ ਕੰਮ ਤੋਂ ਬਿਨਾਂ ਤੇ ਘੋਲ ਤੋਂ ਬਿਨਾਂ, ਕਮਿਊਨਿਸਟ ਪੈਂਫ਼ਲਟਾਂ ਤੇ ਕਿਰਤਾਂ ਤੋਂ ਕਮਿਊਨਿਜ਼ਮ ਬਾਰੇ ਪ੍ਰਾਪਤ ਕੀਤਾ ਗਿਆਨ ਬਿਲਕੁਲ ਕੌਡੀ ਕੀਮਤ ਦਾ ਨਹੀਂ, ਕਿਉਂਕਿ ਇਸ ਨਾਲ ਸਿਧਾਂਤ ਤੇ ਅਮਲ ਵਿਚ ਪੁਰਾਣਾ ਨਿਖੇੜ, ਪੁਰਾਣਾ ਪਾੜਾ ਜਾਰੀ ਰਹੇਗਾ, ਜੋ ਕਿ ਪੁਰਾਣੇ, ਬੁਰਜੂਆ ਸਮਾਜ ਦਾ ਸਭ ਤੋਂ ਵੱਧ ਹਾਨੀਕਾਰਕ ਲੱਛਣ ਸੀ
ਸਿਰਫ਼ ਕਮਿਊਨਿਸਟ ਨਾਅਰਿਆਂ ਨੂੰ ਪਚਾਉਣ ਉੱਤੇ ਲੱਗ ਪੈਣਾ ਹੋਰ ਵੀ ਖ਼ਤਰਨਾਕ ਹੋਵੇਗਾ ਜੇ ਅਸੀਂ ਇਹ ਖ਼ਤਰਾ ਵੇਲੇ ਸਿਰ ਨਹੀਂ ਮਹਿਸੂਸ ਕਰਦੇ ਤੇ ਜੇ ਅਸੀਂ ਆਪਣੇ ਸਾਰੇ ਯਤਨ ਇਸ ਖ਼ਤਰੇ ਨੂੰ ਟਾਲਣ ਉੱਤੇ ਨਹੀਂ ਲਾਉਂਦੇ ਤਾਂ ਪੰਜ ਜਾਂ ਦਸ ਲੱਖ ਨੌਜਵਾਨ ਕੁੜੀਆਂ, ਮੁੰਡੇ, ਜਿਹੜੇ ਇਸ ਤਰਾਂ ਨਾਲ ਕਮਿਊਨਿਜ਼ਮ ਦੀ ਪੜਾਈ ਕਰਨ ਪਿੱਛੇ ਆਪਣੇ ਆਪ ਨੂੰ ਕਮਿਊਨਿਸਟ ਕਹਿਣਗੇ, ਉਹ ਸਿਰਫ਼ ਕਮਿਊਨਿਜ਼ਮ ਦੇ ਉਦੇਸ਼ ਨੂੰ ਹੀ ਭਾਰੀ ਨੁਕਸਾਨ ਪਚਾਉਣਗੇ
ਸਵਾਲ ਪੈਦਾ ਹੁੰਦਾ ਹੈ : ਕਮਿਊਨਿਜ਼ਮ ਦੀ ਪੜਾਈ ਲਈ ਇਸ ਸਭ ਕਾਸੇ ਨੂੰ ਕਿਵੇਂ ਮਿਲਾਇਆ ਜਾਵੇ? ਪੁਰਾਣੇ ਸਕੂਲਾਂ ਤੋਂ, ਪੁਰਾਣੇ ਤਰਾਂ ਦੇ ਵਿਗਿਆਨ ਤੋਂ ਸਾਨੂੰ ਕੀ ਲੈਣਾ ਚਾਹੀਦਾ ਹੈ? ਪੁਰਾਣੀ ਤਰਾਂ ਦੇ ਸਕੂਲ ਦਾ ਇਹ ਐਲਾਨੀਆ ਨਿਸ਼ਾਨਾ ਸੀ ਕਿ ਸਰਬੰਗੀ ਵਿੱਦਿਆ ਵਾਲੇ ਆਦਮੀ ਪੈਦਾ ਕੀਤੇ ਜਾਣ, ਆਮ ਕਰਕੇ ਵਿਗਿਆਨਾਂ ਦੀ ਪੜਾਈ ਕਰਾਈ ਜਾਏ ਸਾਨੂੰ ਪਤਾ ਹੈ ਕਿ ਇਹ ਬਿਲਕੁਲ ਝੂਠ ਸੀ, ਕਿਉਂਕਿ ਸਾਰਾ ਸਮਾਜ ਜਨਤਾ ਦੀ ਜਮਾਤਾਂ ਵਿਚ, ਲੋਟੂਆਂ ਤੇ ਦੱਬੇ-ਕੁਚਲਿਆਂ ਵਿਚ, ਵੰਡ ਉੱਤੇ ਆਧਾਰਤ ਸੀ ਤੇ ਕਾਇਮ ਰੱਖਿਆ ਜਾਂਦਾ ਸੀ ਕਿਉਂਕਿ ਪੁਰਾਣੇ ਸਕੂਲ ਪੂਰੀ ਤਰਾਂ ਜਮਾਤੀ ਭਾਵਨਾ ਨਾਲ ਭਰੇ ਹੋਏ ਹੁੰਦੇ ਸਨ, ਇਸ ਲਈ ਕੁਦਰਤੀ ਤੌਰ 'ਤੇ ਉਹ ਸਿਰਫ਼ ਬੁਰਜੂਆਜ਼ੀ ਦੇ ਬੱਚਿਆਂ ਨੂੰ ਹੀ ਗਿਆਨ ਦੇਂਦੇ ਸਨ ਹਰ ਲਫ਼ਜ਼ ਨੂੰ ਬੁਰਜੂਆਜ਼ੀ ਦੇ ਹਿੱਤਾਂ ਵਿਚ ਝੂਠ ਬਣਾਇਆ ਜਾਂਦਾ ਸੀ ਇਨਾਂ ਸਕੂਲਾਂ ਵਿਚ ਮਜ਼ਦੂਰਾਂ ਤੇ ਕਿਸਾਨਾਂ ਦੀ ਜਵਾਨ ਪੀੜੀ ਨੂੰ ਇੰਨੀ ਵਿੱਦਿਆ ਨਹੀਂ ਦਿੱਤੀ ਜਾਂਦੀ, ਜਿੰਨੀ ਉਨਾਂ ਦੀ ਬੁਰਜੂਆਜ਼ੀ ਦੇ ਹਿੱਤਾਂ ਵਿਚ ਡਰਿੱਲ ਕਰਾਈ ਜਾਂਦੀ ਸੀ ਉਨਾਂ ਨੂੰ ਇਸ ਤਰਾਂ ਨਾਲ ਸਿਖਲਾਈ ਦਿੱਤੀ ਜਾਂਦੀ ਸੀ ਕਿ ਉਹ ਬੁਰਜੂਆਜ਼ੀ ਦੇ ਲਾਭਦਾਇਕ ਨੌਕਰ ਬਣ ਸਕਣ, ਇਸਦੇ ਅਮਨ ਤੇ ਸੁੱਖ-ਚੈਨ ਵਿਚ ਖਲਲ ਪਾਏ ਬਿਨਾਂ ਇਸ ਲਈ ਮੁਨਾਫ਼ਾ ਪੈਦਾ ਕਰ ਸਕਣ ਇਹੀ ਕਾਰਨ ਹੈ ਕਿ ਪੁਰਾਣੇ ਢੰਗ ਦੇ ਸਕੂਲਾਂ ਨੂੰ ਰੱਦ ਕਰਦਿਆਂ, ਅਸੀਂ ਆਪਣਾ ਕਰਤੱਵ ਬਣਾ ਲਿਆ ਹੈ ਕਿ ਉਨਾਂ ਤੋਂ ਸਿਰਫ਼ ਉਹੀ ਕੁਝ ਲਿਆ ਜਾਏ, ਜਿਸਦੀ ਸਾਨੂੰ ਅਸਲੀ ਕਮਿਊਨਿਸਟ ਵਿੱਦਿਆ ਵਾਸਤੇ ਲੋੜ ਹੈ
ਇਸ ਨਾਲ ਮੈਂ ਉਨਾਂ ਤੁਹਮਤਾਂ ਤੇ ਦੋਸ਼ਾਂ ਵੱਲ ਆਉਂਦਾ ਹਾਂ, ਜੋ ਪੁਰਾਣੇ ਸਕੂਲਾਂ ਉੱਪਰ ਲਾਏ ਜਾਂਦੇ ਲਗਾਤਾਰ ਸੁਣੀਦੇ ਸਨ ਤੇ ਜਿਹੜੇ ਅਕਸਰ ਹੀ ਬਿਲਕੁਲ ਗ਼ਲਤ ਸਿੱਟਿਆਂ ਵੱਲ ਲੈ ਜਾਂਦੇ ਹਨ ਇਹ ਕਿਹਾ ਜਾਂਦਾ ਹੈ ਕਿ ਪੁਰਾਣਾ ਸਕੂਲ ਨਿਰੋਲ ਕਿਤਾਬੀ ਪੜਾਈ ਦਾ, ਨਿਰੰਤਰ ਡਰਿਲ ਕਰਾਉਣ ਤੇ ਦਰੜਣ ਦਾ ਸਕੂਲ ਸੀ ਇਹ ਸੱਚ ਹੈ, ਪਰ ਸਾਨੂੰ ਇਹ ਨਿਖੇੜ ਜ਼ਰੂਰ ਕਰਨਾ ਚਾਹੀਦਾ ਹੈ ਕਿ ਪੁਰਾਣੇ ਸਕੂਲਾਂ ਵਿਚ ਭੈੜਾ ਕੀ ਸੀ ਤੇ ਸਾਡੇ ਲਈ ਲਾਭਕਾਰੀ ਹੈ ਤੇ ਸਾਨੂੰ ਇਸ ਵਿਚੋਂ ਉਹ ਕੁਝ ਚੁਣਨ ਦੇ ਯੋਗ ਹੋਣਾ ਚਾਹੀਦਾ ਹੈ, ਜੋ ਕੁਝ ਕਮਿਊਨਿਜ਼ਮ ਲਈ ਜ਼ਰੂਰੀ ਹੈ
ਪੁਰਾਣੇ ਸਕੂਲ ਨਿਰੋਲ ਕਿਤਾਬੀ ਪੜਾਈ ਮੁਹੱਈਆ ਕਰਦੇ ਸਨ ; ਉਹ ਆਪਣੇ ਵਿਦਿਆਰਥੀਆਂ ਨੂੰ ਕਿੰਨਾ ਸਾਰਾ ਵਿਅਰਥ, ਫਾਲਤੂ ਤੇ ਬਾਂਝ ਗਿਆਨ ਹਜ਼ਮ ਕਰਨ ਲਈ ਮਜ਼ਬੂਰ ਕਰਦੇ ਸਨ, ਜਿਹੜਾ ਦਿਮਾਗ਼ ਨੂੰ ਤੂਸ ਤੂਸ ਕੇ ਭਰ ਦੇਂਦਾ ਸੀ ਤੇ ਜਵਾਨ ਪੀੜੀ ਨੂੰ ਇੱਕ ਸੱਚੇ ਮੁਤਾਬਕ ਸਿੱਕੇਬੰਦ ਦਫ਼ਤਰਸ਼ਾਹਾਂ ਵਿਚ ਬਦਲ ਦੇਂਦਾ ਸੀ ਪਰ ਇਸਦਾ ਮਤਲਬ ਤੁਹਾਡੇ ਲਈ ਭਿਅੰਕਰ ਗ਼ਲਤੀ ਕਰ ਬੈਠਣਾ ਹੋਵੇਗਾ, ਜੇ ਤੁਸੀਂ ਇਹ ਸਿੱਟਾ ਕੱਢਣ ਦੀ ਕੋਸ਼ਿਸ਼ ਕਰੋ ਕਿ ਮਨੁੱਖਤਾ ਵੱਲੋਂ ਇਕੱਠੇ ਕੀਤੇ ਗਿਆਨ ਦੇ ਧਨ ਨੂੰ ਪਚਾਉਣ ਤੋਂ ਬਿਨਾਂ ਕੋਈ ਕਮਿਊਨਿਸ਼ਟ ਬਣ ਸਕਦਾ ਹੈ ਇਹ ਸੋਚਣਾ ਗ਼ਲਤ ਹੋਵੇਗਾ ਕਿ ਗਿਆਨ ਦੇ ਉਸ ਸਮੂਹ ਨੂੰ ਪ੍ਰਾਪਤ ਕਰਨ ਤੋਂ ਬਿਨਾਂ, ਜਿਸਦਾ ਕਿ ਕਮਿਊਨਿਜ਼ਮ ਖ਼ੁਦ ਸਿੱਟਾ ਹੈ, ਕਮਿਊਨਿਸਟ ਨਾਅਰਿਆਂ ਤੇ ਕਮਿਊਨਿਸਟ ਵਿਗਿਆਨ ਦੇ ਸਿੱਟਿਆਂ ਨੂੰ ਜਾਨਣਾ ਕਾਫ਼ੀ ਹੈ ਮਾਕਰਸਵਾਦ ਇੱਕ ਮਿਸਾਲ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਕਿਵੇਂ ਕਮਿਊਨਿਜ਼ਮ ਮਨੁੱਖੀ ਗਿਆਨ ਦੇ ਕੁੱਲ ਵਿਚੋਂ ਪੈਦਾ ਹੋਇਆ
ਤੁਸੀਂ ਪੜਿਆ ਤੇ ਸੁਣਿਆ ਹੈ ਕਿ ਕਮਿਊਨਿਸਟ ਸਿਧਾਂਤ - ਮੁੱਖ ਤੌਰ 'ਤੇ ਮਾਰਕਸ ਵੱਲੋਂ ਸਿਰਜਿਆ ਗਿਆ ਕਮਿਊਨਿਜ਼ਮ ਦਾ ਵਿਗਿਆਨ, ਇਹ ਮਾਕਰਸਵਾਦ ਭਾਵੇਂ ਕਿ ਉਹ ਇੱਕ ਪ੍ਰਤਿਭਾ ਵਾਲਾ ਆਦਮੀ ਸੀ, ਤੇ ਇਹ ਦੁਨੀਆਂ ਭਰ ਦੇ ਲੱਖਾਂ, ਕਰੋੜਾਂ ਪ੍ਰੋਲਤਾਰੀਆਂ ਦਾ ਸਿਧਾਂਤ ਬਣ ਗਿਆ ਹੈ, ਜਿਹੜੇ ਸਰਮਾਏਦਾਰੀ ਦੇ ਖਿਲਾਫ਼ ਆਪਣੇ ਘੋਲ ਵਿਚ ਇਸਨੂੰ ਲਾਗੂ ਕਰ ਰਹੇ ਹਨ ਜੇ ਤੁਸੀਂ ਇਹ ਪੁੱਛੋ ਕਿ ਮਾਰਕਸ ਦੀ ਸਿੱਖਿਆ ਕਿਉਂ ਸਭ ਤੋਂ ਵੱਧ ਇਨਕਲਾਬੀ ਜਮਾਤ ਦੇ ਲੱਖਾਂ, ਕਰੋੜਾਂ ਬੰਦਿਆਂ ਦੇ ਦਿਲਾਂ ਨੂੰ ਜਿੱਤ ਸਕੀ ਹੈ, ਤਾਂ ਤੁਹਾਨੂੰ ਸਿਰਫ਼ ਇੱਕ ਜਵਾਬ ਮਿਲੇਗਾ : ਜਿਸਦਾ ਕਾਰਨ ਇਹ ਹੈ ਕਿ ਮਾਰਕਸ ਨੇ ਆਪਣੇ ਕੰਮ ਨੂੰ ਸਰਮਾਏਦਾਰੀ ਹੇਠ ਪ੍ਰਾਪਤ ਕੀਤੇ ਮਨੁੱਖੀ ਗਿਆਨ ਦੀਆਂ ਪੱਕੀਆਂ ਨੀਹਾਂ ਉੱਤੇ ਆਧਾਰਤ ਕੀਤਾ ਮਨੁੱਖੀ ਸਮਾਜ ਦੇ ਵਿਕਾਸ ਉੱਤੇ ਲਾਗੂ ਹੁੰਦੇ ਕਾਨੂੰਨਾਂ ਦਾ ਅਧਿਐਨ ਕਰਨ ਤੋਂ ਪਿੱਛੋਂ, ਮਾਰਕਸ ਨੇ ਸਰਮਾਏਦਾਰੀ ਦੇ ਵਿਕਾਸ ਕਰਕੇ ਕਮਿਊਨਿਜ਼ਮ ਵੱਲ ਵਧਣ ਦੀ ਅਟੱਲਤਾ ਨੂੰ ਸਮਝ ਲਿਆ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਉਸਨੇ ਇਹ ਗੱਲ ਇਸ ਸਮਰਾਏਦਾਰਾ ਸਮਾਜ ਦੇ ਬੇਹੱਦ ਸ਼ੁਧਤਾਈ ਵਾਲੇ, ਵਿਸਤ੍ਰਿਤ ਤੇ ਡੂੰਘੇ ਅਧਿਐਨ ਦੇ ਇੱਕ ਇੱਕ ਆਧਾਰ ਉੱਤੇ, ਉਸ ਤੋਂ ਪਹਿਲਾਂ ਦੇ ਵਿਗਿਆਨ ਵੱਲੋਂ ਜੋ ਕੁਝ ਪੈਦਾ ਕੀਤਾ ਗਿਆ ਸੀ, ਉਸਨੂੰ ਪਚਾਉਣ ਨਾਲ ਇਹ ਗੱਲ ਸਿੱਧ ਕੀਤੀ ਜੋ ਕੁਝ ਵੀ ਮਨੁੱਖੀ ਸਮਾਜ ਵੱਲੋਂ ਸਿਰਜਿਆ ਗਿਆ ਹੋਇਆ ਸੀ, ਬਿਨਾਂ ਇੱਕ ਵੀ ਵਿਸਥਾਰ ਨੂੰ ਅੱਖੋਂ ਉਹਲੇ ਕਰਨ ਦੇ, ਉਸਨੇ ਸਭ ਕੁਝ ਨੂੰ ਆਲੋਚਨਾਤਮਕ ਤਰੀਕੇ ਨਾਲ ਮੁੜ ਰੂਪ ਦਿੱਤਾ ਜੋ ਕੁਝ ਵੀ ਮਨੁੱਖੀ ਚਿੰਤਨ ਨੇ ਸਿਰਜਿਆ ਹੋਇਆ ਸੀ, ਉਸਨੇ ਉਸ ਉੱਪਰ ਮੁੜ ਵਿਚਾਰ ਕੀਤੀ, ਇਸਨੂੰ ਆਲੋਚਨਾ ਦਾ ਵਿਸ਼ਾ ਬਣਾਇਆ ਤੇ ਸਭ ਕੁਝ ਨੂੰ ਮਜ਼ਦੂਰ ਜਮਾਤ ਲਹਿਰ ਉੱਤੇ ਪਰਖਿਆ ਤੇ ਇਸ ਤੋਂ ਉਹ ਸਿੱਟੇ ਸੂਤ੍ਰਿਤ ਕੀਤੇ ਜਿਹੜੇ ਬੁਰਜੂਆ ਸੀਮਾਵਾਂ ਵਿਚ ਘਿਰੇ ਹੋਏ ਜਾਂ ਬੁਰਜੂਆ ਤੁਅੱਸਬਾਂ ਨਾਲ ਬੱਝੇ ਹੋਏ ਲੋਕ ਨਹੀਂ ਸਨ ਕੱਢ ਸਕਦੇ
ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ, ਜਦੋਂ ਅਸੀਂ, ਉਦਾਹਰਣ ਵਜੋਂ, ਪ੍ਰੋਲਤਾਰੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਅਸੀਂ ਇਹ ਮਸਲਾ ਹੱਲ ਨਹੀਂ ਕਰ ਸਕਾਂਗੇ ਜਦੋਂ ਤੱਕ ਅਸੀਂ ਸਪੱਸ਼ਟ ਤਰਾਂ ਨਾਲ ਇਹ ਨਹੀਂ ਸਮਝ ਲੈਂਦੇ ਕਿ ਮਨੁੱਖਤਾ ਦੇ ਸਮੁੱਚੇ ਵਿਕਾਸ ਵੱਲੋਂ ਸਿਰਜੇ ਗਏ ਸੱਭਿਆਚਾਰ ਦਾ ਠੀਕ ਠੀਕ ਗਿਆਨ ਤੇ ਉਸਦੀ ਤਬਦੀਲੀ ਹੀ ਸਾਨੂੰ ਪ੍ਰੇਲਤਾਰੀ ਸੱਭਿਆਚਾਰ ਸਿਰਜਣ ਦੇ ਯੋਗ ਬਣਾਉਣਗੇ ਪ੍ਰੋਲਤਾਰੀ ਸੱਭਿਆਚਾਰ ਅਸਮਾਨੋ ਨਹੀਂ ਡਿਗਦਾ ; ਇਹ ਉਨਾਂ ਲੋਕਾਂ ਦੀ ਕਾਢ ਨਹੀਂ ਜਿਹੜੇ ਆਪਣੇ ਆਪ ਨੂੰ ਪ੍ਰੋਲਤਾਰੀ ਸੱਭਿਆਚਾਰ ਦੇ ਮਾਹਰ ਅਖਵਾਉਂਦੇ ਹਨ ਇਹ ਸਭ ਫਜ਼ੂਲ ਗੱਲਾਂ ਹਨ ਪ੍ਰੋਲਤਾਰੀ ਸੱਭਿਆਚਾਰ ਉਸ ਗਿਆਨ ਦੇ ਭੰਡਾਰ ਦਾ ਮੰਤਕੀ ਵਿਕਾਸ ਹੋਣਾ ਚਾਹੀਦਾ ਹੈ, ਜਿਹੜਾ ਗਿਆਨ ਮਨੁੱਖਤਾ ਨੇ ਸਰਮਾਏਦਾਰਾ ਭੂਮੀਪਤੀ ਤੇ ਦਫ਼ਤਰਸ਼ਾਹੀ ਸਮਾਜ ਦੇ ਜੂਲੇ ਹੇਠ ਇਕੱਠਾ ਕੀਤਾ ਹੈ ਇਹ ਸਾਰੇ ਰਸਤੇ ਪ੍ਰੋਲਤਾਰੀ ਸੱਭਿਆਚਾਰ ਤੱਕ ਲਿਜਾਂਦੇ ਰਹੇ ਹਨ ਤੇ ਲਿਜਾਂਦੇ ਰਹਿਣਗੇ, ਬਿਲਕੁਲ ਉਸੇ ਤਰਾਂ ਜਿਸ ਤਰਾਂ ਰਾਜਨੀਤਕ ਆਰਥਿਕਤਾ ਨੇ, ਜਿਵੇਂ ਕਿ ਮਾਰਕਸ ਨੇ ਇਸਨੂੰ ਮੁੜ-ਰੂਪ ਦਿੱਤਾ, ਸਾਨੂੰ ਦਰਸਾਇਆ ਹੈ ਕਿ ਮਨੁੱਖੀ ਸਮਾਜ ਲਾਜ਼ਮੀ ਤੌਰ 'ਤੇ ਕਿੱਥੇ ਪੁੱਜੇਗਾ, ਸਾਨੂੰ ਜਮਾਤੀ ਘੋਲ ਤੱਕ, ਪ੍ਰੋਲਤਾਰੀ ਇਨਕਲਾਬ ਦੇ ਸ਼ੁਰੂ ਹੋਣ ਤੱਕ ਦਾ ਰਾਹ ਦਿਖਾਇਆ ਹੈ
ਜਦੋਂ ਅਸੀਂ ਨੌਜਵਾਨਾਂ ਦੇ ਪ੍ਰਤਿਨਿਧਾਂ ਨੂੰ ਤੇ ਵਿੱਦਿਆ ਦੇ ਨਵੇਂ ਪ੍ਰਬੰਧ ਦੇ ਕੁਝ ਵਕੀਲਾਂ ਨੂੰ ਪੁਰਾਣੇ ਸਕੂਲਾਂ ਉੱਪਰ ਅਕਸਰ ਹੀ ਵਰਦੇ ਸੁਣਦੇ ਹਾਂ, ਇਹ ਦਾਅਵਾ ਕਰਦਿਆਂ ਕਿ ਉਹ ਰੱਟਾ ਲਾਉਣ ਦੀ ਪ੍ਰਣਾਲੀ ਵਰਤਦੇ ਸਨ ਤਾਂ ਅਸੀਂ ਉਨਾਂ ਨੂੰ ਕਹਿੰਦੇ ਹਾਂ ਕਿ ਪੁਰਾਣੇ ਸਕੂਲਾਂ ਦੇ ਮਨਾਂ ਉੱਪਰ ਬਹੁਤਾ ਸਾਰੇ ਗਿਆਨ ਦਾ ਬੋਝ ਪਾਉਣ ਵਾਲੀ ਪ੍ਰਣਾਲੀ ਨਹੀਂ ਹੁਦਾਰੀ ਲੈਣੀ ਚਾਹੀਦੀ, ਜਿਸ ਗਿਆਨ ਦਾ 9/10 ਹਿੱਸਾ ਵਿਅਰਥ ਸੀ ਤੇ ਦਸਵਾਂ ਹਿੱਸਾ ਵਿਗਾੜ ਕੇ ਪੇਸ਼ ਕੀਤਾ ਜਾਂਦਾ ਸੀ ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਕਮਿਊਨਿਸਟਾਂ ਵੱਲੋਂ ਕੱਢੇ ਗਏ ਸਿੱਟਿਆਂ ਤੱਕ ਸੀਮਤ ਰੱਖ ਸਕਦੇ ਹਾਂ ਤੇ ਸਿਰਫ਼ ਕਮਿਊਨਿਸਟ ਨਾਅਰੇ ਸਿੱਖ ਸਕਦੇ ਹਾਂ ਇਸ ਤਰਾਂ ਨਾਲ ਤੁਸੀਂ ਕਮਿਊਨਿਜ਼ਮ ਨਹੀਂ ਸਿਰਜ ਸਕੋਗੇ ਤੁਸੀਂ ਤਾਂ ਹੀ ਕਮਿਊਨਿਸਟ ਬਣ ਸਕਦੇ ਹੋ ਜੇ ਤੁਸੀਂ ਮਨੁੱਖਤਾ ਵੱਲੋਂ ਸਿਰਜੇ ਗਏ ਸਾਰੇ ਖਜ਼ਾਨਿਆਂ ਦੇ ਗਿਆਨ ਨਾਲ ਆਪਣੇ ਦਿਮਾਗ਼ ਨੂੰ ਅਮੀਰ ਬਣਾ ਲਵੋ
ਸਾਨੂੰ ਰੱਟਾ ਲਾਉਣ ਦੀ ਕੋਈ ਲੋੜ ਨਹੀਂ, ਪਰ ਸਾਨੂੰ ਹਰ ਵਿਦਿਆਰਥੀ ਦੇ ਮਨ ਨੂੰ ਬੁਨਿਆਦੀ ਤੱਥਾਂ ਦੇ ਗਿਆਨ ਨਾਲ ਵਿਕਸਤ ਤੇ ਪਰੀ-ਪੂਰਨ ਕਰਨ ਦੀ ਜ਼ਰੂਰ ਲੋੜ ਹੈ ਕਮਿਊਨਿਜ਼ਮ ਇੱਕ ਫੋਕਾ ਲਫ਼ਜ਼, ਸਿਰਫ਼ ਇੱਕ ਨਾਂ ਵਾਲਾ ਫੱਟਾ ਤੇ ਕਮਿਊਨਿਸਟ ਸਿਰਫ਼ ਸ਼ੇਖੀਖੋਰ ਬਣ ਕੇ ਰਹਿ ਜਾਏਗਾ, ਜੇ ਸਾਰਾ ਗਿਆਨ, ਜਿਹੜਾ ਉਸਨੇ ਪ੍ਰਾਪਤ ਕੀਤਾ ਹੈ, ਉਸਦੇ ਮਨ ਨੇ ਨਹੀਂ ਪਚਾਇਆ ਤਾਂ ਤੁਹਾਡੇ ਲਈ ਸਿਰਫ਼ ਇਹ ਗਿਆਨ ਪਚਾਉਣਾ ਹੀ ਜ਼ਰੂਰੀ ਨਹੀਂ, ਸਗੋਂ ਆਲੋਚਨਾਤਮਕ ਤੌਰ ਉੱਤੇ ਇਹ ਪਚਾਉਣਾ ਚਾਹੀਦਾ ਹੈ ਤਾਂ ਕਿ ਆਪਣੇ ਦਿਮਾਗ਼ ਨੂੰ ਫ਼ਾਲਤੂ ਕੂੜ-ਕਬਾੜ ਨਾਲ ਹੀ ਨਾ ਤੂਸ ਲਵੋ, ਸਗੋਂ ਇਸਨੂੰ ਉਨਾਂ ਸਾਰੇ ਤੱਥਾਂ ਨਾਲ ਅਮੀਰ ਬਣਾਓ ਜਿਹੜੇ ਅੱਜ ਦੇ ਚੰਗੇ ਪੜੇ-ਲਿਖੇ ਬੰਦੇ ਲਈ ਲਾਜ਼ਮੀ ਹਨ ਜੇ ਕੋਈ ਕਮਿਊਨਿਸਟ ਆਪਣੇ ਕਮਿਊਨਿਜ਼ਮ ਬਾਰੇ ਸ਼ੇਖੀ ਮਾਰਨ ਦਾ ਖ਼ਿਆਲ ਆਪਣੇ ਮਨ ਵਿਚ ਲੈ ਆਉਂਦਾ ਹੈ, ਕਿਉਂਕਿ ਉਸਨੇ ਬਿਨਾਂ ਬਹੁਤ ਸਾਰੀ ਗੰਭੀਰ ਤੇ ਸਖ਼ਤ ਮਿਹਨਤ ਕਰਨ ਦੇ ਤੇ ਉਨਾਂ ਤੱਥਾਂ ਨੂੰ ਬਿਨਾਂ ਸਮਝਣ ਦੇ, ਜਿਹੜੇ ਤੱਥ ਉਸਨੂੰ ਆਲੋਚਨਾਤਮਕ ਤਰੀਕੇ ਨਾਲ ਪਰਖਣੇ ਚਾਹੀਦੇ ਹਨ, ਕੁਝ ਘੜੇ-ਘੜਾਏ ਸਿੱਟੇ ਸਿੱਖ ਲਏ ਹਨ ਤਾਂ ਉਹ ਸਚਮੁੱਚ ਮਾਰੂ ਹੋਵੇਗਾ ਜੇ ਮੈਨੂੰ ਪਤਾ ਹੋਵੇ ਕਿ ਮੈਨੂੰ ਘੱਟ ਪਤਾ ਹੈ ਤਾਂ ਮੈਂ ਜ਼ਿਆਦਾ ਜਾਨਣ ਦੀ ਕੋਸ਼ਿਸ਼ ਕਰਾਂਗਾ : ਪਰ ਜੇ ਕੋਈ ਬੰਦਾ ਕਹਿੰਦਾ ਹੈ ਕਿ ਉਹ ਕਮਿਊਨਿਸਟ ਹੈ ਤੇ ਉਸਨੂੰ ਕੁਝ ਵੀ ਪੂਰੀ ਤਰਾਂ ਜਾਨਣ ਦੀ ਲੋੜ ਨਹੀਂ, ਤਾਂ ਉਹ ਕਦੀ ਵੀ ਕਮਿਊਨਿਸਟ ਵਰਗੀ ਕੋਈ ਚੀਜ਼ ਨਹੀਂ ਬਣ ਸਕੇਗਾ 

(ਚੱਲਦਾ)

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...