Search This Blog

Thursday, August 8, 2019

ਨੌਜਵਾਨ ਲਹਿਰ ਦੀ ਮਾਰਗ ਸੇਧ - ਮਾਓ-ਜ਼ੇ-ਤੁੰਗ -1


ਨੌਜਵਾਨ ਲਹਿਰ ਦੀ ਮਾਰਗ ਸੇਧ
- ਮਾਓ-ਜ਼ੇ-ਤੁੰਗ
4 ਮਈ, 1939
ਮਾਓ-ਜ਼ੇ-ਤੁੰਗਅੱਜ ਚਾਰ ਮਈ ਲਹਿਰ ਦੀ ਵੀਹਵੀਂ ਬਰਸੀ ਹੈ ਅਤੇ ਯੇਨਾਨ ਦੇ ਨੌਜਵਾਨ ਇਹ ਦਿਨ ਮਨਾਉਣ ਲਈ ਇੱਥੇ ਇਕੱਠੇ ਹੋਏ ਹਨ ਇਸ ਲਈ ਇਸ ਮੌਕੇ ਤੇ ਮੈਂ ਚੀਨ ਦੀ ਨੌਜਵਾਨ ਲਹਿਰ ਦੀ ਮਾਰਗ ਸੇਧ ਨਾਲ ਸਬੰਧਿਤ ਕੁਝ ਸਵਾਲਾਂ ਨੂੰ ਸੰਬੋਧਿਤ ਹੋਵਾਂਗਾ

ਪਹਿਲਾ, ਚਾਰ ਮਈ ਨੂੰ ਚੀਨ ਦੇ ਨੌਜਵਾਨ ਦਿਵਸ ਵਜੋਂ ਨਿਰਧਾਰਤ ਕੀਤਾ ਗਿਆ ਹੈ ਅਤੇ ਇਹ ਠੀਕ ਹੀ ਕੀਤਾ ਗਿਆ ਹੈ ਚਾਰ ਮਈ ਲਹਿਰ ਨੂੰ ਵਾਪਰਿਆਂ ਵੀਹ ਵਰ੍ਹੇ ਬੀਤ ਗਏ ਹਨ, ਫਿਰ ਵੀ ਇਸ ਵਰ੍ਹੇ ਹੀ ਇਸ ਦਿਨ ਨੂੰ ਕੌਮੀ ਨੌਜਵਾਨ ਦਿਵਸ ਵਜੋਂ ਨਿਰਧਾਰਤ ਕੀਤਾ ਗਿਆ ਹੈ ਅਤੇ ਇਹ ਬਹੁਤ ਹੀ ਮਹੱਤਵਪੂਰਨ ਤੱਥ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਸਾਮਰਾਜਵਾਦ ਤੇ ਜਾਗੀਰਦਾਰੀ ਖਿਲਾਫ ਚੀਨ ਦਾ ਇਕ ਲੋਕ-ਜਮਹੂਰੀ ਇਨਕਲਾਬ ਛੇਤੀ ਹੀ ਮੋੜ-ਨੁਕਤੇ ਤੇ ਪਹੁੰਚ ਜਾਵੇਗਾ ਇਸ ਇਨਕਲਾਬ ਨੂੰ ਦਹਾਕਿਆਂ ਬੱਧੀ ਵਾਰ-ਵਾਰ ਹਾਰਾਂ ਹੀ ਨਸੀਬ ਹੋਈਆਂ ਹਨ, ਪਰ ਹੁਣ ਇਸ ਵਿੱਚ ਲਾਜ਼ਮੀ ਹੀ ਤਬਦੀਲੀ ਹੋਵੇਗੀ, ਇਹ ਜਿੱਤ ਵੱਲ ਤਬਦੀਲੀ ਹੋਵੇਗੀ ਨਾ ਕਿ ਇਕ ਹੋਰ ਨਾਕਾਮੀ ਚੀਨੀ ਇਨਕਲਾਬ ਅੱਗੇ ਵੱਧ ਰਿਹਾ ਹੈ, ਜਿੱਤ ਵੱਲ ਵੱਧ ਰਿਹਾ ਹੈ ਬੀਤੇ ਦੀਆਂ ਵਾਰ-ਵਾਰ ਦੀਆਂ ਨਾਕਾਮੀਆਂ ਨੂੰ ਦੁਹਰਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ, ਲਾਜ਼ਮੀ ਹੀ ਇਜ਼ਾਜਤ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਜਿੱਤਾਂ ਵਿਚ ਤਬਦੀਲ ਕਰਨਾ ਚਾਹੀਦਾ ਹੈ ਕੀ ਪਹਿਲਾਂ ਹੀ ਤਬਦੀਲੀ ਹੋ ਚੁੱਕੀ ਹੈ? ਨਹੀਂ, ਇਹ ਨਹੀਂ ਹੋਈ ਹੈ, ਨਾ ਹੀ ਅਸੀਂ ਅਜੇ ਜਿੱਤ ਹਾਸਲ ਕੀਤੀ ਹੈ ਪਰ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਜਪਾਨ-ਵਿਰੋਧੀ ਇਸ ਟਾਕਰੇ ਦੀ ਮੌਜੂਦਾ ਜੰਗ ਅੰਦਰ ਹੀ, ਅਸੀਂ ਹਾਰ ਤੋਂ ਜਿੱਤ ਵੱਲ ਕੂਹਣੀ-ਮੋੜ ਤੇ ਪਹੁੰਚਣ ਲਈ ਹੰਭਲਾ ਮਾਰ ਰਹੇ ਹਾਂ ਚਾਰ ਮਈ ਦੀ ਲਹਿਰ ਕੌਮੀ ਗੱਦਾਰੀ ਦੀ ਹਕੂਮਤ ਵੱਲ ਸੇਧਤ ਸੀ, ਜਿਸ ਹਕੂਮਤ ਨੇ ਸਾਮਰਾਜਵਾਦ ਨਾਲ ਰਲਕੇ ਸਾਜਿਸ਼ ਰਚੀ ਅਤੇ ਕੌਮ ਦੀਆਂ ਜਿੱਤਾਂ ਨੂੰ ਨਿਲਾਮ ਕਰ ਦਿੱਤਾ ਅਤੇ ਲੋਕਾਂ ਨੂੰ ਦਬਾਇਆ-ਲਤਾੜਿਆ ਕੀ ਅਜਿਹੀ ਹਕੂਮਤ ਦਾ ਵਿਰੋਧ ਕਰਨਾ ਜਰੂਰੀ ਨਹੀਂ ਸੀ? ਜੇ ਇਹ ਜਰੂਰੀ ਨਹੀਂ ਸੀ, ਤਾਂ ਚਾਰ ਮਈ ਦੀ ਲਹਿਰ ਸਪੱਸ਼ਟ ਤੌਰ ਤੇ ਇਕ ਗਲਤੀ ਸੀ ਇਹ ਸਾਫ ਹੈ ਕਿ ਅਜਿਹੀ ਹਕੂਮਤ ਦਾ ਵਿਰੋਧ ਲਾਜ਼ਮੀ ਹੀ ਕਰਨਾ ਚਾਹੀਦਾ ਸੀ, ਕਿ ਕੌਮ ਧਰੋਹੀ ਹਕੂਮਤ ਨੂੰ ਲਾਜ਼ਮੀ ਹੀ ਉਲਟਾਉਣਾ ਚਾਹੀਦਾ ਸੀ ਜਰਾ ਸੋਚੋ, ਚਾਰ ਮਈ ਦੀ ਲਹਿਰ ਤੋਂ ਖਾਸਾ ਚਿਰ ਪਹਿਲਾਂ, ਡਾਕਟਰ ਸੁਨਯਾਤ ਸੇਨ ਪਹਿਲਾਂ ਹੀ ਆਪਣੇ ਸਮੇਂ ਦੀ ਹਕੂਮਤ ਖਿਲਾਫ ਬਾਗੀ ਹੋ ਗਿਆ ਸੀ ਉਸਨੇ ਚਿੰਗ ਹਕੂਮਤ ਦਾ ਵਿਰੋਧ ਕੀਤਾ ਅਤੇ ਇਸਦਾ ਤਖਤਾ ਉਲਟਾਇਆ ਕੀ ਉਸਦਾ ਅਜਿਹਾ ਕਰਨਾ ਠੀਕ ਸੀ? ਮੇਰੇ ਖਿਆਲ ' ਬਿਲਕੁਲ ਠੀਕ ਸੀ ਕਿਉਂਕਿ ਜਿਸ ਹਕੂਮਤ ਦਾ ਉਸਨੇ ਵਿਰੋਧ ਕੀਤਾ, ਉਸਨੇ ਸਾਮਰਾਜਵਾਦ ਦੀ ਮੁਖਾਲਫਤ ਨਹੀਂ ਕੀਤੀ ਸਗੋਂ ਇਸ ਨਾਲ ਸਾਜ-ਬਾਜ ਕੀਤੀ ਇਹ ਇਨਕਲਾਬੀ ਹਕੂਮਤ ਨਹੀਂ ਸੀ ਸਗੋਂ ਇਸਨੇ ਇਨਕਲਾਬ ਨੂੰ ਦਬਾਇਆ-ਕੁਚਲਿਆ ਚਾਰ ਮਈ ਦੀ ਲਹਿਰ ਇਨਕਲਾਬੀ ਲਹਿਰ ਸੀ ਕਿਉਂਕਿ ਇਸ ਨੇ ਕੌਮ ਧ੍ਰੋਹੀ ਹਕੂਮਤ ਦਾ ਵਿਰੋਧ ਕੀਤਾ ਸੀ ਚੀਨ ਦੇ ਨੌਜਵਾਨਾਂ ਨੂੰ ਚਾਰ ਮਈ ਦੀ ਲਹਿਰ ਇਸ ਰੌਸ਼ਨੀ ਵਿਚ ਵੇਖਣੀ ਚਾਹੀਦੀ ਹੈ ਅੱਜ, ਜਦੋਂ ਸਮੁੱਚੀ ਕੌਮ ਜਪਾਨ ਦਾ ਵਿਰੋਧ ਕਰਨ ਲਈ ਗਰਮ ਜੋਸ਼ੀ ਨਾਲ ਉੱਠ ਖੜੀ ਹੋਈ ਹੈ, ਤਾਂ ਅਸੀਂ ਜਪਾਨੀ ਸਾਮਰਾਜਵਾਦ ਨੂੰ ਭਾਂਜ ਦੇਣ ਲਈ ਦ੍ਰਿੜ ਸੰਕਲਪ ਹਾਂ ਅਤੇ ਅਸੀਂ ਕਿਸੇ ਵੀ ਗੱਦਾਰ ਨੂੰ ਸਹਿਣ ਨਹੀਂ ਕਰਾਂਗੇ ਜਾਂ ਇਨਕਲਾਬ ਨੂੰ ਫੇਲ੍ਹ ਨਹੀਂ ਹੋਣ ਦਿਆਂਗੇ ਕਿਉਂਕਿ ਅਸੀਂ ਬੀਤੇ ਦੀਆਂ ਗਲਤੀਆਂ ਬਾਰੇ ਸੁਚੇਤ ਹੋ ਗਏ ਹਾਂ ਮੁੱਠੀ ਭਰ ਨੂੰ ਛੱਡਕੇ, ਚੀਨ ਦੇ ਸਮੁੱਚੇ ਨੌਜਵਾਨ ਜਾਗਰਤ ਹੋ ਗਏ ਹਨ ਅਤੇ ਜਿੱਤ ਹਾਸਲ ਕਰਨ ਲਈ ਦ੍ਰਿੜ ਹਨ ਇਹ ਚਾਰ ਮਈ ਨੂੰ ਨੌਜਵਾਨ ਦਿਵਸ ਵਜੋਂ ਨਿਰਧਾਰਤ ਕਰਨ 'ਚੋਂ ਝਲਕਦਾ ਹੈ ਅਸੀਂ ਜੇਤੂ ਰਹੇ ਹਾਂ ਤੇ ਪੇਸ਼ਕਦਮੀ ਕਰ ਰਹੇ ਹਾਂ ਅਤੇ ਜੇ ਸਾਰੇ ਲੋਕ ਬੱਝਵੀਂ ਕੋਸ਼ਿਸ਼ ਕਰਨ ਤਾਂ ਚੀਨੀ ਇਨਕਲਾਬ ਪੱਕ ਨਾਲ ਹੀ ਟਾਕਰੇ ਦੀ ਜੰਗ ਵਿਚੋਂ ਜੇਤੂ ਹੋ ਕੇ ਨਿਕਲੇਗਾ
ਦੂਸਰਾ, ਚੀਨੀ ਇਨਕਲਾਬ ਕਿਸ ਦੇ ਖਿਲਾਫ ਸੇਧਤ ਹੈ? ਇਨਕਲਾਬ ਦਾ ਨਿਸ਼ਾਨਾ ਕੌਣ ਹਨ? ਜਿਵੇਂ ਕਿ ਹਰ ਸ਼ਖਸ਼ ਜਾਣਦਾ ਹੈ, ਸਾਮਰਾਜਵਾਦ ਇਕ ਨਿਸ਼ਾਨਾ ਹੈ ਅਤੇ ਜਾਗੀਰਦਾਰੀ ਦੂਸਰਾ ਨਿਸ਼ਾਨਾ ਹੈ ਇਸ ਮੌਕੇ ਇਨਕਲਾਬ ਦਾ ਨਿਸ਼ਾਨਾ ਕੌਣ-ਕੌਣ ਹਨ? ਇਕ ਜਪਾਨੀ ਸਾਮਰਾਜਵਾਦ ਤੇ ਦੂਸਰੇ ਇਸ ਦੇ ਚੀਨੀ ਭਿਆਲ ਇਨਕਲਾਬ ਕਰਨ ਲਈ ਸਾਨੂੰ ਲਾਜਮੀ ਹੀ ਜਪਾਨੀ ਸਾਮਰਾਜਵਾਦ ਅਤੇ ਕੌਮੀ ਗੱਦਾਰਾਂ ਨੂੰ ਉਲਟਾਉਣਾ ਚਾਹੀਦਾ ਹੈ ਇਨਕਲਾਬ ਦੇ ਰਚਨਹਾਰ ਕੌਣ ਹਨ? ਇਸ ਦੀ ਮੁੱਖ ਸ਼ਕਤੀ ਕਿਹੜੀ ਹੈ? ਚੀਨ ਦੇ ਸਧਾਰਨ ਲੋਕ ਇਨਕਲਾਬ ਦੀਆਂ ਚਾਲਕ ਸ਼ਕਤੀਆਂ ਪ੍ਰੋਲੇਤਾਰੀ, ਕਿਸਾਨੀ ਅਤੇ ਦੂਸਰੀਆਂ ਜਮਾਤਾਂ ਦੇ ਉਹ ਸਾਰੇ ਲੋਕ ਜੋ ਸਾਮਰਾਜਵਾਦ ਅਤੇ ਜਾਗੀਰਦਾਰੀ ਦਾ ਵਿਰੋਧ ਕਰ ਰਹੀਆਂ ਹਨ ਪਰ ਐਨਿਆਂ 'ਚੋਂ, ਬੁਨਿਆਦੀ ਸ਼ਕਤੀ, ਇਨਕਲਾਬ ਦੀ ਰੀੜ ਦੀ ਹੱਡੀ ਕੌਣ ਹਨ? ਮੁਲਕ ਦੀ ਵਸੋਂ ਦਾ ਨੱਬੇ ਫੀਸਦੀ ਬਣਦੇ ਮਜ਼ਦੂਰ ਤੇ ਕਿਸਾਨ ਹਨ ਚੀਨੀ ਇਨਕਲਾਬ ਦਾ ਸੁਭਾਅ ਕਿਹੋ ਜਿਹਾ ਹੈ? ਅੱਜ ਅਸੀਂ ਕਿਸ ਕਿਸਮ ਦਾ ਇਨਕਲਾਬ ਕਰ ਰਹੇ ਹਾਂ? ਅੱਜ ਅਸੀਂ ਬੁਰਜੂਆ-ਜਮਹੂਰੀ ਇਨਕਲਾਬ ਕਰ ਰਹੇ ਹਾਂ ਅਤੇ ਅਸੀਂ ਇਸਦੇ ਘੇਰੇ ਨੂੰ ਉਲੰਘਦੀ ਕੋਈ ਵੀ ਹੋਰ ਚੀਜ਼ ਨਹੀਂ ਕਰ ਰਹੇ ਕੁੱਲ ਮਿਲਾ ਕੇ ਅੱਜ ਸਾਨੂੰ ਨਿੱਜੀ ਜਾਇਦਾਦ ਦੀ ਬੁਰਜੂਆ ਪ੍ਰਣਾਲੀ ਨੂੰ ਤਬਾਹ ਨਹੀਂ ਕਰਨਾ ਚਾਹੀਦਾ ਅਸੀਂ ਸਾਮਰਾਜਵਾਦ ਅਤੇ ਜਗੀਰਦਾਰੀ ਨੂੰ ਤਬਾਹ ਕਰਨਾ ਚਾਹੁੰਦੇ ਹਾਂ ਬੁਰਜੂਆ-ਜਮਹੂਰੀ ਇਨਕਲਾਬ ਤੋਂ ਸਾਡਾ ਭਾਵ ਇਹੋ ਹੈ ਪਰ ਇਸ ਨੂੰ ਸਿਰੇ ਚਾੜਨਾ ਸਰਮਾਏਦਾਰੀ ਦੇ ਵੱਸੋਂ ਬਾਹਰੀ ਗੱਲ ਹੈ ਅਤੇ ਇਹ ਪ੍ਰੋਲੇਤਾਰੀ ਅਤੇ ਵਿਸ਼ਾਲ ਲੋਕਾਈ ਦੀਆਂ ਕੋਸ਼ਿਸ਼ਾਂ ਤੇ ਨਿਰਭਰ ਕਰਦਾ ਹੈ ਇਨਕਲਾਬ ਦਾ ਉਦੇਸ਼ ਕੀ ਹੈ? ਸਾਮਰਾਜਵਾਦ ਅਤੇ ਜਾਗੀਰਦਾਰੀ ਨੂੰ ਉਲਟਾਉਣਾ ਅਤੇ ਲੋਕ ਜਮਹੂਰੀ ਗਣਰਾਜ ਸਥਾਪਤ ਕਰਨਾ ਹੈ ਲੋਕ ਜਮਹੂਰੀ-ਗਣਰਾਜ ਦਾ ਅਰਥ ਹੈ ਲੋਕਾਂ ਦੇ ਇਨਕਲਾਬੀ ਤਿੰਨ-ਪੱਖੀ ਅਸੂਲਾਂ ਤੇ ਅਧਾਰਿਤ ਗਣਰਾਜ ਇਸ ਮੌਜੂਦਾ ਅਰਧ-ਬਸਤੀਵਾਦ ਤੇ ਅਰਧ-ਜਾਗੀਰੂ ਰਾਜ ਅਤੇ ਭਵਿੱਖ ਦੇ ਸਮਾਜਵਾਦੀ ਪ੍ਰਬੰਧ ਦੋਵਾਂ ਤੋਂ ਵੱਖਰਾ ਹੋਵੇਗਾ ਸਮਾਜਵਾਦੀ ਸਮਾਜ ਅੰਦਰ ਸਰਮਾਏਦਾਰਾਂ ਲਈ ਕੋਈ ਥਾਂ ਨਹੀਂ ਹੈ ਪਰ ਲੋਕ ਜਮਹੂਰੀਅਤ ਅੰਦਰ ਇਹਨਾਂ ਨੂੰ ਬਣੇ ਰਹਿਣ ਦੀ ਇਜ਼ਾਜਤ ਦਿੱਤੀ ਜਾਣੀ ਚਾਹੀਦੀ ਹੈ ਕੀ ਚੀਨ ਅੰਦਰ ਸਰਮਾਏਦਾਰਾਂ ਲਈ ਹਮੇਸ਼ਾਂ ਹੀ ਥਾਂ ਬਣੀ ਰਹੇਗੀ? ਨਹੀਂ, ਭਵਿੱਖ ਵਿਚ ਬਿਲਕੁਲ ਹੀ ਨਹੀਂ ਇਹ ਚੀਨ ਬਾਰੇ ਹੀ ਸੱਚ ਨਹੀਂ ਹੈ ਸਗੋਂ ਸਮੁੱਚੀ ਦੁਨੀਆਂ ਬਾਰੇ ਸੱਚ ਹੈ ਭਵਿੱਖ ਵਿਚ ਕਿਸੇ ਵੀ ਮੁਲਕ, ਭਾਵੇਂ ਬਰਤਾਨੀਆਂ ਹੋਵੇ ਜਾਂ ਅਮਰੀਕਾ, ਫਰਾਂਸ, ਜਪਾਨ, ਜਰਮਨੀ ਜਾਂ ਇਟਲੀ, ਇਨ੍ਹਾਂ ਅੰਦਰ ਸਰਮਾਏਦਾਰਾਂ ਲਈ ਕੋਈ ਥਾਂ ਨਹੀਂ ਹੋਵੇਗੀ ਅਤੇ ਚੀਨ ਵਿਚ ਵੀ ਇੰਝ ਹੀ ਹੋਵੇਗਾ ਸੋਵੀਅਤ ਯੂਨੀਅਨ ਵਿਚ ਸਮਾਜਵਾਦ ਪਹਿਲਾਂ ਹੀ ਸਥਾਪਤ ਹੋ ਚੁਕਿਆ ਹੈ ਅਤੇ ਬਿਨਾਂ ਸ਼ੱਕ ਸਾਰੇ ਸਮਾਜ ਵਿਚ ਵੀ ਸਮਾਜਵਾਦ ਸਥਾਪਤ ਹੋਵੇਗਾ ਭਵਿੱਖ ', ਚੀਨ ਅੰਦਰ ਵੀ ਪੱਕ ਨਾਲ ਸਥਾਪਤ ਕੀਤਾ ਜਾਵੇਗਾ ਇਹ ਅਟੱਲ ਨਿਯਮ ਹੈ ਪਰ ਮੌਜੂਦਾ ਪੜਾਅ ਤੇ, ਸਾਡਾ ਕਾਰਜ ਸਮਾਜਵਾਦ ਨੂੰ ਅਮਲ ' ਲਿਆਉਣਾ ਨਹੀਂ ਹੈ, ਸਾਮਰਾਜਵਾਦ ਅਤੇ ਜਾਗੀਰਦਾਰੀ ਨੂੰ ਤਬਾਹ ਕਰਨਾ ਹੈ, ਚੀਨ ਦੀ ਮੌਜੂਦਾ ਅਰਧ-ਬਸਤੀਵਾਦੀ ਅਤੇ ਅਰਧ-ਜਾਗੀਰੂ ਹੈਸੀਅਤ ਨੂੰ ਤਬਦੀਲ ਕਰਨਾ ਅਤੇ ਲੋਕ ਜਮਹੂਰੀਅਤ ਨੂੰ ਸਥਾਪਤ ਕਰਨਾ ਹੈ ਇਸ ਖਾਤਰ ਸਮੁੱਚੇ ਮੁਲਕ ਦੇ ਨੌਜਵਾਨਾਂ ਨੂੰ ਲਾਜਮੀ ਹੀ ਹੰਭਲਾ ਮਾਰਨਾ ਚਾਹੀਦਾ ਹੈ
ਤੀਸਰਾ, ਚੀਨੀ ਇਨਕਲਾਬ ਦੇ ਸਬਕ ਕੀ ਹਨ? ਇਹ ਸਵਾਲ ਵੀ ਸਾਡੇ ਨੌਜਵਾਨਾਂ ਦੇ ਸਮਝਣ ਵਾਸਤੇ ਮਹੱਤਵਪੂਰਨ ਸਵਾਲ ਹੈ ਸੱਚ ਪੁੱਛੋਂ ਤਾਂ ਸਾਮਰਾਜਵਾਦ ਅਤੇ ਜਾਗੀਰਦਾਰੀ ਖਿਲਾਫ ਚੀਨੀ ਬੁਰਜੂਆ-ਜਮਹੂਰੀ ਇਨਕਲਾਬ ਡਾਕਟਰ ਸੁਨਯਾਤ ਸੇਨ ਨੇ ਸ਼ੁਰੂ ਕੀਤਾ ਸੀ, ਅਤੇ ਪੰਜਾਹ ਸਾਲਾਂ ਤੋਂ ਇਹ ਜਾਰੀ ਹੈ ਜਿਥੋਂ ਤੱਕ ਚੀਨ ਖਿਲਾਫ ਵਿਦੇਸ਼ੀ ਸਰਮਾਏਦਾਰ ਹਮਲੇ ਦਾ ਸਬੰਧ ਹੈ, ਉਹ ਲੱਗਭਗ ਸੌ ਸਾਲਾਂ ਤੋਂ ਜਾਰੀ ਹੈ ਉਸ ਸਦੀ ਅੰਦਰ, ਪਹਿਲਾਂ ਬਰਤਾਨਵੀਂ ਮਾਮਲੇ ਖਿਲਾਫ ਅਫੀਮ ਜੰਗ ਹੋਈ, ਫਿਰ ਤੈਪਿੰਗ ਸਵਰਗੀ ਬਾਦਸ਼ਾਹਤ ਦੀ ਜੰਗ ਹੋਈ, 1894 ਦੀ ਚੀਨ-ਜਪਾਨ ਜੰਗ, 1898 ਦੀ ਸੁਧਾਰ ਲਹਿਰ, ਯੀ ਹੋ ਤੂਆਨ ਲਹਿਰ, 1911 ਦਾ ਇਨਕਲਾਬ, ਚਾਰ ਮਈ ਦੀ ਲਹਿਰ, ਉੱਤਰੀ ਮੁਹਿੰਮ ਅਤੇ ਲਾਲ ਫੌਜ਼ ਵੱਲੋਂ ਲੜੀ ਜੰਗ ਭਾਵੇਂ ਇਹ ਘੋਲ ਇਕ ਦੂਜੇ ਤੋਂ ਵੱਖਰੇ ਸਨ, ਇਹਨਾਂ ਦਾ ਸਾਂਝਾ ਮੰਤਵ ਵਿਦੇਸ਼ੀ ਦੁਸ਼ਮਣਾਂ ਨੂੰ ਪਛਾੜਨਾ ਜਾਂ ਮੌਜੂਦਾ ਹਾਲਤਾਂ ਨੂੰ ਤਬਦੀਲ ਕਰਨਾ ਸੀ ਫਿਰ ਵੀ, ਡਾਕਟਰ ਸੁਨਯਾਤ ਸੇਨ ਨਾਲ ਹੀ ਵੱਧ ਘੱਟ ਰੂਪ ' ਸਪੱਸ਼ਟ ਤੌਰ ਤੇ ਪ੍ਰਭਾਸ਼ਿਤ-ਬੁਰਜੂਆ-ਜਮਹੂਰੀ ਇਨਕਲਾਬ ਸ਼ੁਰੂ ਹੋਇਆ ਪਿਛਲੇ ਪੰਜਾਹ ਵਰ੍ਹਿਆਂ ' ਡਾਕਟਰ ਸੁਨਯਾਤ ਸੇਨ ਵੱਲੋਂ ਸ਼ੁਰੂ ਕੀਤੇ ਇਨਕਲਾਬ ਨੂੰ ਕਾਮਯਾਬੀਆਂ ਅਤੇ ਨਾਕਾਮੀਆਂ ਦੋਵੇਂ ਨਸੀਬ ਹੋਈਆਂ ਕੀ 1911 ਦਾ ਇਨਕਲਾਬ ਕਾਮਯਾਬ ਇਨਕਲਾਬ ਨਹੀਂ ਸੀ? ਕੀ ਇਸ ਨੇ ਬਾਦਸ਼ਾਹ ਦਾ ਬੋਰੀਆ-ਬਿਸਤਰਾ ਗੋਲ ਨਹੀਂ ਕੀਤਾ? ਫਿਰ ਵੀ ਇਹ ਇਸ ਪੱਖੋਂ ਨਾਕਾਮ ਰਿਹਾ ਕਿ ਬਾਦਸ਼ਾਹ ਦਾ ਬੋਰੀਆ-ਬਿਸਤਰਾ ਗੋਲ ਕਰਕੇ ਵੀ, ਇਸ ਨੇ ਚੀਨ ਨੂੰ ਸਾਮਰਾਜੀ ਅਤੇ ਜਾਗੀਰੂ ਦਾਬੇ ਹੇਠ ਹੀ ਰਹਿਣ ਦਿੱਤਾ ਇਸ ਤਰ੍ਹਾਂ ਸਾਮਰਾਜ ਵਿਰੋਧੀ ਅਤੇ ਜਾਗੀਰਦਾਰ ਵਿਰੋਧੀ ਕਾਰਜ ਅਧੂਰਾ ਹੀ ਰਹਿ ਗਿਆ ਚਾਰ ਮਈ ਲਹਿਰ ਦਾ ਉਦੇਸ਼ ਕੀ ਸੀ? ਇਸ ਦਾ ਉਦੇਸ਼ ਵੀ, ਸਾਮਰਾਜਵਾਦ ਅਤੇ ਜਾਗੀਰਦਾਰੀ ਨੂੰ ਉਲਟਾਉਣਾ ਸੀ, ਪਰ ਇਹ ਵੀ ਨਾਕਾਮ ਰਿਹਾ ਚੀਨ ਅਜੇ ਵੀ ਸਾਮਰਾਜਵਾਦ ਅਤੇ ਜਾਗੀਰਦਾਰੀ ਰਾਜ ਆਧੀਨ ਹੈ ਇਹੋ ਗੱਲ ਉੱਤਰੀ ਮੁਹਿੰਮ ਵਜੋਂ ਜਾਣੇ ਜਾਂਦੇ ਇਨਕਲਾਬ ਤੇ ਢੁੱਕਦੀ ਹੈ ਇਸਨੇ ਜਿੱਤਾਂ ਹਾਸਲ ਕੀਤੀਆਂ ਪਰ ਇਹ ਵੀ ਨਾਕਾਮ ਰਿਹਾ ਜਿਸ ਸਮੇਂ ਤੋਂ ਕੌਮਿਨਤਾਂਗ ਕਮਿਊਨਿਸਟ ਪਾਰਟੀ ਦੇ ਖਿਲਾਫ ਹੋਈ ਹੈ, ਚੀਨ ਫਿਰ ਸਾਮਰਾਜਵਾਦ ਅਤੇ ਜਾਗੀਰਦਾਰੀ ਦੇ ਆਧੀਨ ਗਿਆ ਜਿਸਦਾ ਅਟੱਲ ਸਿੱਟਾ ਲਾਲ ਫ਼ੌਜ਼ ਵੱਲੋਂ ਲੜੀ ਦਸ ਸਾਲਾ ਜੰਗ ' ਨਿਕਲਿਆ ਪਰ ਇਨ੍ਹਾਂ ਦਸ ਵਰ੍ਹਿਆਂ ਦੇ ਘੋਲਾਂ ਨੇ ਚੀਨ ਦੇ ਕੁਝ ਹਿੱਸਿਆਂ ' ਹੀ ਇਨਕਲਾਬੀ ਕਾਰਜ ਪੂਰਾ ਕੀਤਾ, ਸਮੁੱਚੇ ਚੀਨ ਅੰਦਰ ਨਹੀਂ ਜੇ ਅਸੀ ਪਿਛਲੇ ਦਹਾਕਿਆਂ ਦੇ ਇਨਕਲਾਬ ਦਾ ਨਿਚੋੜ ਕੱਢੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸਨੇ ਸਿਰਫ ਆਰਜੀ ਅਤੇ ਅੰਸ਼ਿਕ ਜਿੱਤਾਂ ਹੀ ਹਾਸਲ ਕੀਤੀਆਂ ਹਨ, ਸਦੀਵੀ ਤੇ ਮੁਲਕ ਪੱਧਰੀਆਂ ਨਹੀਂ ਜਿਵੇਂ ਡਾਕਟਰ ਸੁਨਯਾਤ ਸੇਨ ਨੇ ਕਿਹਾ ਸੀ ਕਿਇਨਕਲਾਬ ਅਜੇ ਨੇਪਰੇ ਨਹੀਂ ਚੜ੍ਹਿਆ, ਮੇਰੇ ਸਾਰੇ ਸਾਥੀਆਂ ਨੂੰ ਘੋਲ ਲਾਜਮੀ ਜਾਰੀ ਰੱਖਣਾ ਚਾਹੀਦਾ ਹੈਹੁਣ ਸਵਾਲ ਇਹ ਹੈ : ਦਹਾਕਿਆਂ ਬੱਧੀ ਘੋਲ ਤੋਂ ਪਿੱਛੋਂ ਵੀ, ਚੀਨੀ ਇਨਕਲਾਬ ਨੇ ਅਜੇ ਆਪਣਾ ਉਦੇਸ਼ ਪ੍ਰਾਪਤ ਕਿਉਂ ਨਹੀਂ ਕੀਤਾ? ਇਸਦੇ ਕੀ ਕਾਰਨ ਹਨ? ਮੇਰੀ ਸਮਝ ' ਇਹ ਦੋ ਹਨ : ਪਹਿਲਾ, ਦੁਸ਼ਮਣ ਸ਼ਕਤੀਆਂ ਬਹੁਤ ਜ਼ੋਰਾਵਰ ਹਨ, ਦੂਸਰਾ; ਸਾਡੀਆਂ ਆਪਣੀਆਂ ਸ਼ਕਤੀਆਂ ਬਹੁਤ ਕਮਜ਼ੋਰ ਹਨ ਕਿਉਂਕਿ ਇਕ ਧਿਰ ਤਕੜੀ ਹੈ ਤੇ ਦੂਸਰੀ ਕਮਜ਼ੋਰ, ਇਨਕਲਾਬ ਸਫਲ ਨਹੀਂ ਹੋਇਆ ਦੁਸ਼ਮਣ ਤਾਕਤਾਂ ਬਹੁਤ ਜ਼ੋਰਾਵਰ ਹਨ ਕਹਿਣ ਤੋਂ ਸਾਡਾ ਭਾਵ ਹੈ ਕਿ ਸਾਮਰਾਜਵਾਦ ਦੀਆਂ ਸ਼ਕਤੀਆਂ ਅਤੇ ਜਾਗੀਰਦਾਰੀ ਦੀਆਂ ਸ਼ਕਤੀਆਂ ਬਹੁਤ ਜ਼ੋਰਾਵਰ ਹਨ ਸਾਡੀਆਂ ਆਪਣੀਆਂ ਸ਼ਕਤੀਆਂ ਬਹੁਤ ਕਮਜ਼ੋਰ ਹਨ, ਕਹਿਣ ਤੋਂ ਸਾਡਾ ਭਾਵ ਹੈ ਕਿ ਅਸੀਂ ਫ਼ੌਜ਼ੀ, ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਖੇਤਰਾਂ ' ਕਮਜ਼ੋਰ ਹਾਂ ਪਰ ਸਾਮਰਾਜ ਵਿਰੋਧੀ ਅਤੇ ਜਾਗੀਰਦਾਰੀ ਵਿਰੋਧੀ ਕਾਰਜ ਨੂੰ ਪੂਰਾ ਕਰਨ ' ਸਾਡੀ ਕਮਜ਼ੋਰੀ ਅਤੇ ਸਿੱਟੇ ਵਜੋਂ ਨਾਕਾਮੀ ਦੀ ਮੁੱਖ ਵਜ੍ਹਾ ਇਹ ਹੈ ਕਿ ਵਸੋਂ ਦੇ ਨੱਬੇ ਫੀਸਦੀ ਬਣਦੇ ਮਿਹਨਤਕਸ਼ ਲੋਕਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲਾਮਬੰਦ ਨਹੀਂ ਕੀਤਾ ਗਿਆ ਜੇ ਅਸੀਂ ਪਿਛਲੇ ਦਹਾਕਿਆਂ ਦੇ ਇਨਕਲਾਬ ਦੇ ਤਜਰਬੇ ਨਿਚੋੜ ਕੱਢਣਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਮੁਲਕ ਅੰਦਰ ਲੋਕਾਂ ਨੂੰ ਪੂਰੀ ਤਰ੍ਹਾਂ ਲਾਮਬੰਦ ਨਹੀਂ ਕੀਤਾ ਗਿਆ ਅਤੇ ਪਿਛਾਂਹ-ਖਿਚੂਆਂ ਨੇ ਸਦਾ ਅਜਿਹੀ ਲਾਮਬੰਦੀ ਦਾ ਹਮੇਸ਼ਾਂ ਵਿਰੋਧ ਕੀਤਾ ਹੈ ਅਤੇ ਇਸ ਨੂੰ ਸਾਬੋਤਾਜ ਕੀਤਾ ਹੈ ਵਸੋਂ ਦਾ ਨੱਬੇ ਫੀਸਦੀ ਬਣਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲਾਮਬੰਦ ਅਤੇ ਜੱਥੇਬੰਦ ਕਰਕੇ ਹੀ ਸਾਮਰਾਜਵਾਦ ਅਤੇ ਜਾਗੀਰਦਾਰੀ ਨੂੰ ਉਲਟਾਉਣਾ ਸੰਭਵ ਹੈ ਡਾਕਟਰ ਸੁਨਯਾਤ ਸੇਨ ਨੇ ਆਪਣੇ ਇੱਛਾ ਪੱਤਰ ਵਿਚ ਕਿਹਾ ਸੀ:
ਚੀਨ ਲਈ ਅਜ਼ਾਦੀ ਅਤੇ ਬਰਾਬਰੀ ਜਿੱਤਣ ਦੇ ਉਦੇਸ਼ ਨਾਲ ਮੈਂ ਕੌਮੀ ਇਨਕਲਾਬ ਦੇ ਕਾਜ਼ ਖਾਤਰ ਆਪਣੀ ਜ਼ਿੰਦਗੀ ਦੇ ਚਾਲੀ ਵਰ੍ਹੇ ਅਰਪਣ ਕੀਤੇ ਹਨ ਇਨ੍ਹਾਂ ਚਾਲੀ ਸਾਲਾਂ ਦੇ ਮੇਰੇ ਤਜ਼ਰਬੇ ਨੇ ਮੈਨੂੰ ਪੂਰੀ ਤਰ੍ਹਾਂ ਜਚਾ ਦਿੱਤਾ ਹੈ ਕਿ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਾਨੂੰ ਲਾਜ਼ਮੀ ਹੀ ਜਨਤਾ ਨੂੰ ਲਾਮਬੰਦ ਕਰਨਾ ਚਾਹੀਦਾ ਹੈ ਅਤੇ ਜੋ ਸੰਸਾਰ ਦੀਆਂ ਕੌਮਾਂ ਸਾਨੂੰ ਬਰਾਬਰੀ ਦੀ ਮਾਨਤਾ ਦਿੰਦੀਆਂ ਹਨ, ਸਾਂਝੇ ਘੋਲ ' ਉਹਨਾਂ ਨਾਲ ਇਕਮੁੱਠ ਹੋਣਾ ਚਾਹੀਦਾ ਹੈ
ਡਾਕਟਰ ਸੁਨਯਾਤ ਸੇਨ ਨੂੰ ਗੁਜ਼ਰੇ ਦਸ ਤੋਂ ਵੱਧ ਵਰ੍ਹੇ ਹੋ ਗਏ ਹਨ ਅਤੇ ਜੇ ਅਸੀਂ ਇਨ੍ਹਾਂ ਨੂੰ ਚਾਲੀ ਵਰ੍ਹਿਆਂ ' ਜੋੜੀਏ ਤਾਂ ਪੰਜਾਹ ਤੋਂ ਵੱਧ ਵਰ੍ਹੇ ਬਣਦੇ ਹਨ ਇਹਨਾਂ ਵਰ੍ਹਿਆਂ ਦੇ ਇਨਕਲਾਬ ਦਾ ਕੀ ਸਬਕ ਹੈ? ਬੁਨਿਆਦੀ ਤੌਰ ਤੇ, ਇਹ ਸਬਕ ਹੈ, “ਲੋਕਾਈ ਨੂੰ ਲਾਮਬੰਦ ਕਰੋਤੁਹਾਨੂੰ ਇਸ ਸਬਕ ਦਾ ਧਿਆਨ ਨਾਲ ਅਧਿਐਨ ਕਰਨਾ ਚਾਹੀਦਾ ਹੈ ਕਿ ਵਸੋਂ ਦਾ ਨੱਬੇ ਫੀਸਦੀ ਬਣਦੀ, ਮਜ਼ਦੂਰ ਅਤੇ ਕਿਸਾਨ ਲੋਕਾਈ ਨੂੰ ਲਾਮਬੰਦ ਕਰਕੇ ਹੀ, ਅਸੀ ਸਾਮਰਾਜਵਾਦ ਤੇ ਜਾਗੀਰਦਾਰੀ ਨੂੰ ਹਰਾ ਸਕਦੇ ਹਾਂ ਜਿੰਨ੍ਹਾਂ ਚਿਰ ਅਸੀਂ ਸਮੁੱਚੇ ਮੁਲਕ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲਾਮਬੰਦ ਨਹੀਂ ਕਰਦੇ, ਸਾਡੇ ਲਈ ਜਪਾਨ ਨੂੰ ਹਰਾਉਣਾ ਅਤੇ ਨਵਾਂ ਚੀਨ ਉਸਾਰਨਾ ਅਸੰਭਵ ਹੋਵੇਗਾ
ਚੌਥਾ, ਨੌਜਵਾਨ ਲਹਿਰ ਵੱਲ ਮੁੜੀਏ ਵੀਹ ਵਰ੍ਹੇ ਪਹਿਲਾਂ ਇਸ ਦਿਨ ਹੀ ਚੀਨ ਅੰਦਰ ਵੱਡੀ ਇਤਿਹਾਸਕ ਘਟਨਾ ਵਾਪਰੀ ਸੀ, ਜਿਸ ਨੂੰ ਚਾਰ ਮਈ ਦੀ ਲਹਿਰ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਇਹ ਅਥਾਹ ਮਹੱਤਤਾ ਭਰਪੂਰ ਲਹਿਰ ਸੀ ਚਾਰ ਮਈ ਦੀ ਲਹਿਰ ਤੋਂ ਲੈ ਕੇ ਚੀਨ ਦੇ ਨੌਜਵਾਨਾਂ ਨੇ ਕਿਹੋ-ਜਿਹਾ ਰੋਲ ਅਦਾ ਕੀਤਾ ਹੈ? ਇਕ ਤਰ੍ਹਾਂ ਇਨ੍ਹਾਂ ਨੇ ਆਗੂ ਰੋਲ ਅਦਾ ਕੀਤਾ ਸੀ ਜਿਸ ਨੂੰ ਕੱਟੜਾਂ ਤੋਂ ਛੁੱਟ ਹਰੇਕ ਨੇ ਪਰਵਾਨ ਕਰਿਆ ਸੀ ਆਗੂ ਰੋਲ ਕੀ ਹੁੰਦਾ ਹੈ? ਇਸ ਦਾ ਅਰਥ ਇਹ ਹੈ ਅਗਵਾਈ ਕਰਨੀ ਅਤੇ ਇਨਕਲਾਬੀ ਸਫਾਂ ਦੀਆਂ ਮੂਹਰਲੀਆਂ ਕਤਾਰਾਂ ' ਅੱਗੇ ਹੋ ਕੇ ਵੱਧਣਾ ਚੀਨੀ ਲੋਕਾਂ ਦੀਆਂ ਸਾਮਰਾਜ ਵਿਰੋਧੀ ਅਤੇ ਜਾਗੀਰਦਾਰੀ ਵਿਰੋਧੀ ਸਫਾਂ ਵਿਚ ਮੁਲਕ ਦੇ ਨੌਜਵਾਨਾਂ, ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਦੀ ਇਕ ਟੁੱਕੜੀ ਹੈ ਇਸ ਟੁੱਕੜੀ ਦੀ ਵਾਹਵਾ ਗਿਣਤੀ ਹੈ ਜੋ ਜਾਨਾਂ ਵਾਰ ਗਏ ਹਨ, ਜੇ ਇਨ੍ਹਾਂ ਨੂੰ ਸ਼ਾਮਲ ਨਾ ਵੀ ਕਰੀਏ ਤਾਂ ਵੀ ਇਹ ਗਿਣਤੀ ਲੱਖਾਂ ਦੀ ਬਣਦੀ ਹੈ ਇਹ ਸਾਮਰਾਜਵਾਦ ਅਤੇ ਜਾਗੀਰਦਾਰੀ ਖਿਲਾਫ ਮੋਰਚਿਆਂ 'ਚੋਂ ਇਕ ਮੋਰਚੇ ਦੀ ਫ਼ੌਜ਼ ਹੈ ਅਤੇ ਹੈ ਵੀ ਮਹੱਤਵਪੂਰਨ ਫ਼ੌਜ਼, ਪਰ ਇਸ ਫ਼ੌਜ਼ ਨਾਲ ਹੀ ਨਹੀਂ ਸਰਦਾ ਅਸੀਂ ਇਸ ਤੇ ਹੀ ਟੇਕ ਰੱਖ ਕੇ ਦੁਸਮਣ ਨੂੰ ਹਰਾ ਨਹੀਂ ਸਕਦੇ ਕਿਉਂਕਿ ਇਸ ਦੀ ਮਹੱਤਤਾ ਭਾਵੇਂ ਕਿੱਡੀ ਵੀ ਹੋਵੇ ਪਰ ਇਹ ਮੁੱਖ ਸ਼ਕਤੀ ਨਹੀਂ ਹੈ ਤਾਂ ਫਿਰ ਮੁੱਖ ਸ਼ਕਤੀ ਕਿਹੜੀ ਹੈ? ਮਜ਼ਦੂਰ ਅਤੇ ਕਿਸਾਨ ਸਾਡੇ ਨੌਜਵਾਨ-ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਵਸੋਂ ਦਾ ਨੱਬੇ ਫੀਸਦੀ ਬਣਦੇ ਮਜ਼ਦੂਰਾਂ ਅਤੇ ਕਿਸਾਨਾਂ ' ਜਾਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਲਾਮਬੰਦ ਅਤੇ ਜੱਥੇਬੰਦ ਕਰਨਾ ਚਾਹੀਦਾ ਹੈ ਮਜ਼ਦੂਰਾਂ ਅਤੇ ਕਿਸਾਨਾਂ ਦੀ ਇਸ ਮੁੱਖ ਸ਼ਕਤੀ ਤੋਂ ਬਿਨਾਂ ਅਸੀਂ ਸਾਮਰਾਜਵਾਦ ਅਤੇ ਜਾਗੀਰਦਾਰੀ ਖਿਲਾਫ ਲੜਾਈ ਜਿੱਤ ਨਹੀਂ ਸਕਦੇ, ਅਸੀ ਸਿਰਫ ਨੌਜਵਾਨ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਦੀ ਟੁੱਕੜੀ ਤੇ ਹੀ ਟੇਕ ਰੱਖ ਕੇ ਨਹੀਂ ਜਿੱਤ ਸਕਦੇ ਇਸ ਲਈ ਸਾਰੇ ਮੁਲਕ ਦੇ ਨੌਜਵਾਨ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਿਸ਼ਾਲ ਜਨਤਾ ਨਾਲ ਇਕਮੁੱਠ ਹੋਣਾ ਚਾਹੀਦਾ ਹੈ ਇਹਨਾਂ ਨਾਲ ਇਕ ਜਾਨ ਹੋਣਾ ਚਾਹੀਦਾ ਹੈ, ਸਿਰਫ ਫਿਰ ਹੀ ਬਲਵਾਨ ਸ਼ਕਤੀ ਸਿਰਜੀ ਜਾ ਸਕਦੀ ਹੈ ਲੱਖਾਂ-ਕਰੋੜਾਂ ਲੋਕਾਂ ਦੀ ਸ਼ਕਤੀ ਇਸ ਵਿਰਾਟ ਸ਼ਕਤੀ ਨਾਲ ਹੀ ਦੁਸ਼ਮਣ ਦੇ ਮਜ਼ਬੂਤ ਗੜਾਂ ਨੂੰ ਭੰਨਿਆਂ ਜਾ ਸਕਦਾ ਹੈ ਉਸਦੀਆਂ ਆਖਰੀ ਕਿਲ੍ਹੇਬੰਦੀਆਂ ਨੂੰ ਚਕਨਾਚੂਰ ਕੀਤਾ ਜਾ ਸਕਦਾ ਹੈ ਇਸ ਨਜ਼ਰੀਏ ਤੋਂ ਬੀਤੇ ਦੀ ਨੌਜਵਾਨ ਲਹਿਰ ਦਾ ਜਾਇਜ਼ਾ ਬਣਾਉਦੇ ਸਮੇਂ ਸਾਨੂੰ ਇਕ ਗਲਤ ਰੁਚੀ ਵੱਲ ਵੀ ਤਵੱਜ਼ੋਂ ਦੇਣੀ ਚਾਹੀਦੀ ਹੈ ਪਿਛਲੇ ਕਈ ਦਹਾਕਿਆਂ ਦੀ ਨੌਜਵਾਨ ਲਹਿਰ ਅੰਦਰ, ਨੌਜਵਾਨਾਂ ਦਾ ਇਕ ਹਿੱਸਾ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਇਕਮੁੱਠ ਹੋਣ ਲਈ ਰਜਾਮੰਦ ਨਹੀਂ ਹੈ ਅਤੇ ਇਸ ਨੇ ਇਹਨਾਂ ਦੀਆਂ ਲਹਿਰਾਂ ਦਾ ਵਿਰੋਧ ਕੀਤਾ ਹੈ ਇਹ ਨੌਜਵਾਨ ਲਹਿਰ ਅੰਦਰ ਉਲਟ ਧਾਰਾ ਹੈ ਅਸਲ ' ਇਨ੍ਹਾਂ ਲੋਕਾਂ ਦਾ ਵਸੋਂ ਦੀ ਨੱਬੇ ਫੀਸਦੀ ਬਣਦੀ ਜਨਤਾ ਨਾਲ ਇਕਮੁੱਠ ਹੋਣ ਤੋਂ ਇਨਕਾਰ ਕਰਨਾ ਅਤੇ ਵਿਰੋਧ ਕਰਨ ਤੱਕ ਜਾਣਾ ਇਹਨਾਂ ਦੀ ਸੋਭਾ ਨਹੀਂ ਬਣਾਉਂਦਾ ਕੀ ਇਹ ਚੰਗੀ ਰੁਚੀ ਹੈ? ਮੇਰੀ ਸਮਝ ਅਨੁਸਾਰ ਨਹੀਂ, ਕਿਉਂਕਿ ਮਜ਼ਦੂਰਾਂ ਅਤੇ ਕਿਸਾਨਾਂ ਦਾ ਵਿਰੋਧ ਕਰਕੇ ਇਹ ਅਸਲ ' ਇਨਕਲਾਬ ਦਾ ਵਿਰੋਧ ਕਰ ਰਹੇ ਹਨ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਨੌਜਵਾਨ ਲਹਿਰ ਅੰਦਰ ਉਲਟ ਧਾਰਾ ਹੈ ਇਸ ਕਿਸਮ ਦੀ ਨੌਜਵਾਨ ਲਹਿਰ ਨੇ ਟੰਗ ਨਹੀਂ ਤੋੜ ਦੇਣੀ ਕੁਝ ਦਿਨ ਪਹਿਲਾਂ ਮੈਂ ਛੋਟਾ ਲੇਖ ਲਿਖਿਆ ਸੀ ਜਿਸ ਵਿਚ ਮੈ ਉਲੀਕਿਆ ਸੀ :
ਅੰਤਿਮ ਨਿਰਣੇ ' ਇਨਕਲਾਬੀ ਬੁੱਧੀਜੀਵੀਆਂ ਅਤੇ ਗੈਰ ਇਨਕਲਾਬੀ ਜਾਂ ਉਲਟ ਇਨਕਲਾਬੀ ਬੁੱਧੀਜੀਵੀਆਂ ਖਿਲਾਫ ਨਿਖੇੜੇ ਦੀ ਲਾਕੀਰ ਇਹ ਹੈ ਕਿ ਉਹ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਘਿਓ-ਖਿਚੜੀ ਹੋਣ ਦਾ ਇਛੁੱਕ ਹੈ ਜਾਂ ਨਹੀਂ ਅਤੇ ਅਮਲ ' ਅਜਿਹਾ ਕਰਦਾ ਹੈ ਜਾਂ ਨਹੀਂ

(ਚੱਲਦਾ)

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...