Search This Blog

Sunday, August 4, 2019

ਪਾਰਟੀ ਜੀਵਨ ਦੇ ਲੈਨਿਨੀ ਮਿਆਰ (3)


LENINIST STANDARDS

OF
PARTY LIFE
RONIN, M. STEPICHEV
1976

ਪਾਰਟੀ ਜੀਵਨ ਦੇ ਲੈਨਿਨੀ ਮਿਆਰ
v.i.-Lenin.revolution
V.I. Lenin

ਜਿਵੇਂ ਲੈਨਿਨ ਨੇ ਸਿਖਾਇਆ

(3) 

ਮੁਖਬੰਦ : ਨਵੇਂ ਢੰਗ ਦੀ ਪਾਰਟੀ-ਸੋਵੀਅਤ ਕਮਿਊਨਿਸਟ ਪਾਰਟੀ ਦਾ ਵਧ ਰਿਹਾ ਰੋਲਪਾਰਟੀ ਜੀਵਨ ਦੇ ਮਿਆਰ


ਪਾਰਟੀ ਆਪਣੇ ਆਪ ਨੂੰ ਤਾਂ ਹੀ ਤਕੜਿਆਂ ਕਰ ਸਕਦੀ ਹੈ ਅਤੇ ਇਸ ਦੀਆਂ ਜਨਤਾ ਨਾਲ ਕੜੀਆਂ ਗੁਣਨ ਹੋ ਸਕਦੀਆਂ ਹਨ ਜੇ ਇਹ ਅੰਤਰ ਪਾਰਟੀ ਜਮਹੂਰੀਅਤ, ਪੜਚੋਲ ਤੇ ਆਪਾ ਪੜਚੋਲ ਦੇ ਅਸੂਲਾਂ ਨੂੰ ਲਾਗੂ ਕਰੇ ਸਾਰੇ ਦਾ ਸਾਰਾ ਅੰਤਰ ਪਾਰਟੀ ਜੀਵਨ ਪਾਰਟੀ ਦੇ ਮੈਂਬਰਾਂ ਦੇ ਵੱਡੇ ਹਿੱਸੇ ਨੂੰ ਸਰਗਰਮ ਕੰਮ ਵਿੱਚ ਖਿੱਚਣ ਵੱਲ ਸੇਧਤ ਹੈ ਪਾਰਟੀ ਹਰ ਸੰਭਵ ਢੰਗ ਨਾਲ ਕਮਿਊਨਿਸਟਾਂ ਦੀ ਸਰਗਰਮੀ ਤੇ ਪਹਿਲ ਕਦਮੀ ਅਤੇ ਉਹਨਾਂ ਦੀ ਪਾਰਟੀ ਕੰਮਾਂ ਵਾਸਤੇ ਜ਼ਿੰਮੇਵਾਰੀ ਉਭਾਰਦੀ ਹੈ

ਪਾਰਟੀ ਦੀ ਸਫਲਤਾ ਲਈ ਸਭ ਤੋਂ ਮਹੱਤਵਪੂਰਨ ਸ਼ਰਤ ਇਹੀ ਹੈ ਕਿ ਇਹ ਦਲੇਰੀ ਨਾਲ ਆਪਣੀਆਂ ਕਮਜ਼ੋਰੀਆਂ, ਊਣਤਾਈਆਂ ਤੇ ਗਲਤੀਆਂ ਨੂੰ ਪੜਚੋਲਦੀ ਹੈ ਪਾਰਟੀ ਕਿਰਤੀ ਸ਼੍ਰੇਣੀ ਅਤੇ ਸਾਰੇ ਕਿਰਤੀ ਲੋਕਾਂ ਦੇ ਆਗੂ ਦਾ ਰੋਲ ਨਹੀਂ ਨਿਭਾ ਸਕਦੀ ਜੇ ਇਹ ਖੁਲ੍ਹਮਖੁੱਲ੍ਹਾ ਅਤੇ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨ ਤੋਂ ਡਰਦੀ ਹੈ, ਜਾਂ ਜੇ ਇਹ ਠੀਕ ਸਮੇਂ ਉੱਤੇ ਆਪਣੇ ਆਪ ਨੂੰ ਸੋਧ ਨਹੀਂ ਸਕਦੀ

ਪਾਰਟੀ ਦੀ ਵਿਚਾਰਧਾਰਕ ਅਤੇ ਜਥੇਬੰਦਕ ਏਕਤਾ ਪੱਕਾ ਲੈਨਿਨਵਾਦੀ ਅਸੂਲ ਹੈ ਭਾਵੇਂ ਇਸ ਦਾ ਅਰਥ ਹਰ ਕਿਸਮ ਦੀ ਏਕਤਾ ਨਹੀਂ ਹੈ ਲੈਨਿਨ ਨੇ ਇਨਕਲਾਬੀਆਂ ਅਤੇ ਮੌਕਾਤਾੜੂਆਂ ਵਿਚਕਾਰ ਲਿਹਾਜੂਆਂ ਵਾਲੀ ਭਾਵਨਾ ਦੀ ਏਕਤਾ ਦੇ ਵਿਰੁੱਧ ਹਮੇਸ਼ਾ ਖੁੱਲ੍ਹਕੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ ਉਸ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਏਕਤਾ ਕੇਵਲ ਪੱਕੇ ਮਾਰਕਸਵਾਦੀ ਅਧਾਰ ਉੱਤੇ ਹੀ ਜ਼ਰੂਰੀ ਅਤੇ ਸੰਭਵ ਹੈ

ਨਿਥਾਵੇਂ ਵੱਖੋ ਵੱਖ ਪ੍ਰਕਾਰ ਦੀਆਂ ਸਮਾਜ ਸੰਸਥਾਵਾਂ ਵਿੱਚ ਵੰਡੇ ਹੋਏ ਹਨ ਟਰੇਡ ਯੂਨੀਅਨਾਂ, ਸਹਿਕਾਰੀ ਸੇਭਾਵਾਂ, ਨੌਜਵਾਨ ਅਤੇ ਸਭਿਆਚਾਰਕ ਜਥੇਬੰਦੀਆਂ ਆਦਿ ਵਿੱਚ ਪਾਰਟੀ ਉਹਨਾਂ ਸਾਰਿਆਂ ਦੀ ਅਗਵਾਈ ਕਰਦੀ ਹੈ ਸ਼ੁੱਧ ਰਾਜਸੀ ਲਾਈਨ ਘੜਨ ਵਿੱਚ ਉਹਨਾਂ ਦੀ ਸਹਾਇਤਾ ਕਰਦੀ ਹੈ ਅਤੇ ਉਹਨਾਂ ਦੀ ਸਰਗਰਮੀ ਨੂੰ ਸੇਧ ਦਿੰਦੀ ਹੈ ਇਹਨਾਂ ਜਥੇਬੰਦੀਆਂ ਦੀ ਅਗਵਾਈ ਕਰਨਾ ਪਾਰਟੀ ਦਾ ਧਰਮ ਹੈ ਕਿਉਂਕਿ ਪਾਰਟੀ ਬਹੁਤ ਹੀ ਨਿਪੁੰਨ, ਕਿਰਤੀ ਸ਼੍ਰੇਣੀ ਦੀ ਜਥੇਬੰਦੀ ਦਾ ਉੱਚਤਮ ਰੂਪ ਹੁੰਦੀ ਹੈ ਆਪਣੇ ਵਿੱਚ ਅੱਗੇਵਧੂ ਰੈਂਕ ਅਤੇ ਸਮੁੱਚੇ ਕਿਰਤੀ ਲੋਕਾਂ ਅਤੇ ਨਥਾਵਿਆਂ ਦੇ ਸੁਚੇਤ ਪ੍ਰਤੀਨਿਧਾ ਨੂੰ ਸਮੋ ਕੇ ਰੱਖਦੀ ਹੈ

ਰਾਜਕੀ ਅਗਵਾਈ ਵਿਗਿਆਨ ਵੀ ਹੈ ਅਤੇ ਕਲਾ ਵੀ ਇਹ ਵੱਡੀ ਚਤਰਾਈ ਹੈ ਅਤੇ ਘੋਲ ਦੇ ਰੂਪ ਨੂੰ ਛੇਤੀ ਚੁਣਨ ਅਤੇ ਬਦਲਣ ਦੀ ਯੋਗਤਾ ਦੀ ਮੰਗ ਕਰਦੀ ਹੈ ਇਸ ਲਈ ਇਹ ਸਮਝਣ ਯੋਗ ਹੈ ਕਿ ਰਾਜਕੀ ਆਗੂ ਦਾ ਰੋਲ ਨਥਾਵਿਆਂ ਦੀ ਜਮਾਤੀ ਜਥੇਬੰਦੀ ਦੇ ਉੱਚਤਮ ਰੂਪ ਵਜੋਂ ਕੇਵਲ ਪਾਰਟੀ ਵਲੋਂ ਨਿਭਾਇਆ ਜਾ ਸਕਦਾ ਹੈ

ਲੈਨਿਨ ਸੰਕੇਤ ਕੀਤਾ ਸੀ, ''ਅਸੀਂ ਇੱਕ ਜਮਾਤ ਦੀ ਪਾਰਟੀ ਹਾਂ ਅਤੇ ਇਸ ਲਈ ਲਗਭਗ ਸਮੁੱਚੀ ਜਮਾਤ ਨੂੰ ਸਾਡੀ ਪਾਰਟੀ ਦੀ ਅਗਵਾਈ ਵਿੱਚ ਕੰਮ ਕਰਨਾ ਚਾਹੀਦਾ ਹੈ''6

ਉਹ ਪਾਰਟੀ ਦੇ ਇਸ ਰੋਲ ਨੂੰ ਘਟਾਉਣ ਦਾ ਯਤਨ ਕਰਨ ਵਾਲਿਆਂ, ਕਿ ਇਹ ਸਿਰਫ ਸਹੀ ਘਟਨਾਵਾਂ ਦਾ ਵੇਰਵਾ ਅੰਕਤ ਕਰਨ ਵਾਲੀ ਹੈ, ਦੇ ਵਿਰੁੱਧ ਮਜ਼ਬੂਤੀ ਨਾਲ ਅੱਗੇ ਆਇਆ ਸੀ ਉਸ ਨੇ ਕਿਹਾ ਸੀ ਕਿ ਪਾਰਟੀ ਦਾ ਮਨਸ਼ਾ ਅਤੇ ਪਾਰਟੀ ਦੀ ਹੋਂਦ ਦਾ ਸਾਰਾ ਵਿਚਾਰ ਜ਼ਿੰਦਗੀ ਵਿੱਚ ਸਰਗਰਮੀ ਨਾਲ ਪੈਣਾ ਹੈ; ਕਿਰਤੀ ਸ਼੍ਰੇਣੀ ਅਤੇ ਸਾਰੇ ਕਿਰਤੀ ਲੋਕਾਂ ਨੂੰ ਡੌਲਣਾ ਹੈ; ਨਵੇਂ ਸਮਾਜੀ ਪ੍ਰਬੰਧ ਦੀ ਜਿੱਤ ਲਈ ਜਨਤਕ ਇਨਕਲਾਬੀ ਘੋਲ ਦੀ ਪੱਕੇ ਤੌਰ 'ਤੇ ਅਗਵਾਈ ਕਰਨਾ ਹੈ

ਜਿਵੇਂ ਜਿਵੇਂ ਲੋਕ ਲਹਿਰ ਫੈਲਦੀ ਹੈ, ਤਿਉਂ ਤਿਉਂ ਵੱਖ-ਵੱਖ ਵਰਗਾਂ ਦਾ ਅਸਲੀ ਖਾਸਾ ਨਿਖਰਦਾ ਹੈ, ਕਿਰਤੀ ਸ਼੍ਰੇਣੀ ਦੀ ਅਗਵਾਈ ਕਰਨਾ, ਇਸ ਦਾ ਜਥੇਦਾਰ ਹੋਣਾ ਅਤੇ ਘਟਨਾਵਾਂ ਦੇ ਪਿੱਛੇ ਰੁੜ੍ਹਦੇ ਨਾ ਆਉਣਾ ਪਾਰਟੀ ਦੀ ਜਿੰਦ ਜਾਨ ਬਣਦਾ ਹੈ

... ਬਣਦੀ ਹੈ ਅਤੇ ਇਸ ਨੇ ਸਾਰਾ ਕੰਮ ਨਥਾਵਿਆਂ ਦੀ ਕੌਮਾਂਤਰੀਵਾਦ ਦੇ ਅਸੂਲਾਂ ਅਨੁਸਾਰ ਚਲਾਇਆ ਹੈ ਇਸ ਦਾ ਖਾੜਕੂ ਨਾਹਰਾ ਅੱਜ ਵੀ ਸੱਦਾ ਦਿੰਦਾ ਹੈ, ''ਸਾਰੀ ਦੁਨੀਆਂ ਦੇ ਕਾਮਿਓਂ, ਇੱਕ ਹੋ ਜਾਓ'' ... ਕੌਮਾਂਤਰੀ ਕਮਿਊਨਿਸਟ ਅੰਦੋਲਨ ਦੀ ਏਕਤਾ ਤੇ ਇੱਕਤਾ ਨੂੰ ਤਕੜਿਆਂ ਕਰਨ ਵਾਸਤੇ ਸਰਗਰਮੀ ਨਾਲ ਲੜਦੀ ਹੈ
ਲੈਨਿਨ ਵੱਲੋਂ ਪੇਸ਼ ... ਦੇ ਜਥੇਬੰਦ ਅਸੂਲ ਇਹ ਹਨ :

ਸੰਸਾਰ ਦੀ ਪਹਿਲੀ ਮਾਰਕਸਵਾਦੀ ਪਾਰਟੀ ਦਾ ਨਿਕਾਸ ਲੈਨਿਨਵਾਦੀ ਜਥੇਬੰਦਕ ਨੀਂਹਾਂ ਉਤੇ ਅਧਾਰਤ ਹੈ ਜਿਸਦਾ ਮਹੱਤਵ ਕੇਵਲ ਰੂਸ ਦੇ ਇਤਿਹਾਸ ਵਿੱਚ ਹੀ ਤਿੱਖਾ ਮੋੜ ਨਹੀਂ ਹੈ ਸਗੋਂ ਕੌਮਾਂਤਰੀ ਕਿਰਤੀ ਸ਼੍ਰੇਣੀ ਦੇ ਅੰਦੋਲਨ ਵਿੱਚ ਹੈ 

ਮਨੁੱਖ ਦੇ ਜੀਵਨ ਵਿੱਚ ਨਵੇਂ ਯੁੱਗ ਦਾ ਆਰੰਭ, ਪੂੰਜੀਵਾਦੀ ਤੋਂ ਸਮਾਜਵਾਦ ਵੱਲ ਨੂੰ ਤਬਦੀਲੀ, ਰੂਸੀ ਕਮਿਊਨਿਸਟ ਪਾਰਟੀ ਦੇ ਵਰਿਆਮੀ ਇਤਿਹਾਸ ਨਾਲ ਜੁੜੇ ਹੋਏ ਹਨ ਪਾਰਟੀ ਸੋਵੀਅਤ ਯੂਨੀਅਨ ਵਿਖੇ ਕਮਿਊਨਿਜ਼ਮ ਦੀ ਉਸਾਰੀ ਲਈ ਅਗਵਾਈ ਕਰਦੀ ਹੈ ਇਹ ਸੰਸਾਰ ਦੇ ਇਤਿਹਾਸ ਉਤੇ ਬਹੁਤ ਪ੍ਰਭਾਵ ਪਾਉਂਦੀ ਹੈ ਰੂਸੀ ਕਮਿਊਨਿਸਟ ਪਾਰਟੀ ਦਾ ਰਾਠ ਤਜਰਬਾ, ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀ ਪਾਰਟੀ, ਇਤਿਹਾਸ ਅੰਦਰ ਪਹਿਲੇ ਸਮਾਜਵਾਦੀ ਸਮਾਜ ਦੀ ਮੁੱਖ ਸ਼ਕਤੀ ਕੌਮਾਂਤਰੀ ਮਹੱਤਤਾ ਰੱਖਦੀ ਹੈ

ਰੂਸੀ ਕਮਿਊਨਿਸਟ ਪਾਰਟੀ ਕਿਰਤੀ ਸ਼੍ਰੇਣੀ ਦੇ ਅੰਦੋਲਨ ਨੂੰ ਸਮਾਜਵਾਦ ਨਾਲ ਪੱਕੇ ਤੌਰ 'ਤੇ ਜੋੜਦੀ ਹੈ ਮਾਰਕਸਵਾਦ ਲੈਨਿਨਵਾਦ ਦੀ ਇਨਕਲਾਬੀ ਸਿੱਖਿਆ ਉਤੇ ਚਲਦੀ ਹੈ ਅਤੇ ਇਸ ਨੂੰ ਨਵੀਆਂ ਇਤਿਹਾਸਕ ਪਰਸਥਿਤੀਆਂ ਵਿੱਚ ਰਚਨਾਤਮਕ ਤੌਰ 'ਤੇ ਉੱਨਤ ਕਰਦੀ ਹੈ ਅਤੇ ਲਾਗੂ ਕਰਦੀ ਹੈ

ਰੂਸੀ ਕਮਿਊਨਿਸਟ ਪਾਰਟੀ ਸਮਾਜਵਾਦੀ ਸਮਾਜ ਦੀ ਮੁਖੀ ਅਤੇ ਆਗੂ ਸ਼ਕਤੀ ਹੈ ਇਹ ਸਮੁੱਚੇ ਸੋਵੀਅਤ ਲੋਕਾਂ ਦੀ ਰਾਜਕੀ ਆਗੂ ਹੈ ਜਿਵੇਂ ਪਾਰਟੀ ਨੇਮਾਂ ਵਿੱਚ ਕਿਹਾ ਗਿਆ ਹੈ, ''ਇਹ ਸੋਵੀਅਤ ਲੋਕਾਂ ਦੀ ਵੱਡੀ ਰਚਨਾਤਮਕ ਸਰਗਰਮੀ ਨੂੰ ਸੇਧ ਦਿੰਦੀ ਹੈ, ਇਹ ਅੰਤਮ ਨਿਸ਼ਾਨੇ ਕਮਿਊਨਿਜ਼ਮ ਦੀ ਜੈ ਨੂੰ ਫੁੰਡਣ ਲਈ ਉਹਨਾਂ ਦੇ ਘੋਲ ਨੂੰ ਜਥੇਬੰਦ, ਵਿਉਂਤਬੰਦ ਅਤੇ ਵਿਗਿਆਨਕ ਤੌਰ ਉਤੇ ਅਧਾਰਤ ਚਰਿੱਤਰ ਬਖਸ਼ਦੀ ਹੈ''7

ਇਤਿਹਾਸ ਨੇ ਅਣਗਿਣਤ ਰਾਜਕੀ ਪਾਰਟੀਆਂ ਨੂੰ ਤੱਕਿਆ ਹੈ ਉਹਨਾਂ ਵਿੱਚੋਂ ਬਹੁਤ ਸਾਰੀਆਂ ਅੱਜ ਵੀ ਮੌਜੂਦ ਹਨ ਮਿਸਾਲ ਵਜੋਂ ਇਕੱਲੇ ਯੂਰਪ ਵਿੱਚ ਸੈਂਕੜੇ ਪਾਰਟੀਆਂ ਹਨ ਇਹਨਾਂ ਪਾਰਟੀਆਂ ਵਿੱਚ ਕੁੱਝ ਮੰਤਵਾਂ ਦੀ ਪ੍ਰਾਪਤੀ ਦੀ ਖਾਤਰ ਚੰਦ ਆਦਮੀਆਂ ਦੇ ਟੋਲੇ ਇਕੱਠੇ ਹੁੰਦੇ ਹਨ ਉਹ ਕਿਸੇ ਇੱਕ ਜਮਾਤ ਨਾਲ ਸੰਬੰਧਤ ਹੁੰਦੇ ਹਨ ਉਹ ਇਸ ਜਮਾਤ ਦੇ ਹਿਤਾਂ ਨੂੰ ਪ੍ਰਗਟਾਉਂਦੇ, ਉਹਨਾਂ ਦੀ ਰਾਖੀ ਕਰਦੇ ਅਤੇ ਇਹਨਾਂ ਲਈ ਘੋਲ ਲੜਦੇ ਹਨ ਪਾਰਟੀ ਦਾ ਰੋਲ ਉਹਨਾਂ ਮੰਤਵਾਂ ਤੇ ਮਨੋਰਥਾਂ ਜਿਹਨਾਂ ਨੂੰ ਇਹ ਜਮਾਤ ਅੱਗੇ ਰੱਖਦੀ ਹੈ, ਤੋਂ ਹੀ ਨਿਸ਼ਚਿਤ ਕੀਤਾ ਜਾਂਦਾ ਹੈ

ਪਾਰਟੀ ਦਾ ਹਰ ਇੱਕ ਕਾਰਜ ਜੀਵਨ ਤੋਂ ਜਾਂਚਿਆ ਜਾਂਦਾ ਹੈ ਸਮੇਂ ਦੀ ਪਰਖ ਉਤੇ ਪੂਰੀਆਂ ਨਾ ਉਤਰ ਕੇ ਬਹੁਤੀਆਂ ਰਾਜਸੀ ਸਭਾਵਾਂ ਆਪਣਾ ਖੁਰਾ ਛੱਡੇ ਬਿਨਾਂ ਹੀ ਅਲੋਪ ਹੋ ਜਾਂਦੀਆਂ ਹਨ, ਕੁੱਝ ਦੂਜੀਆਂ ਰਾਜਸੀ ਅਖਾੜੇ ਵਿੱਚ ਜੀਵਤ ਰਹਿਣ ਲਈ ਅਸਫਲ ਯਤਨ ਕਰਦੀਆਂ, ਘੋਲ ਲੜਦੀਆਂ ਅਤੇ ਆਪਣੇ ਆਪ ਨੂੰ ਜਨਤਕ ਅੰਦੋਲਨਾਂ ਦੀ ਅਗਵਾਈ ਕਰਨ ਦਾ ਮਕਰ ਕਰਦੀਆਂ ਹਨ ਪਰ ਇਹ ਕੇਵਲ ਕਿਰਤੀ ਲੋਕਾਂ, ਤੇ ਕਮਿਊਨਿਸਟਾਂ ਦੀ ਹੀ ਪਾਰਟੀ ਹੈ ਜਿਹੜੀ ਵਧਦੀ ਫੁਲਦੀ ਅਤੇ ਫਲਦੀ ਹੈ

ਬਹੁਤ ਪਾਰਟੀਆਂ ਹੋਈਆਂ ਹਨ ਅਤੇ ਬਹੁਤ ਪਾਰਟੀਆਂ ਹਨ ਪਰ ਅਜਿਹੀ ਕੋਈ ਪਾਰਟੀ ਨਹੀਂ ਸੀ, ਜਿਹੜੀ ਇਤਿਹਾਸਕ ਪੱਥ 'ਤੇ ਰੂਸੀ ਕਮਿਊਨਿਸਟ ਪਾਰਟੀ ਨਾਲ ਕਦਮ ਮਿਲਾ ਕੇ ਤੁਰ ਸਕੀ ਹੋਵੇ, ਜਿਹੜੀ ਸਾਡੇ ਸਮਾਜ ਦਾ ਕਾਇਆ ਕਲਪ ਕਰਨ ਵਾਲਾ ਬਣ ਚੁੱਕੀ ਹੈ

ਇਤਿਹਾਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਥਾਵਿਆਂ ਨੂੰ ਰਾਜਸੀ ਸ਼ਕਤੀ ਪ੍ਰਾਪਤ ਕਰਨ ਲਈ ਹੀ ਕੇਵਲ ਇੱਕ ਪਾਰਟੀ ਦੀ ਲੋੜ ਨਹੀਂ ਹੈ; ਸਮਾਜਵਾਦ ਅਤੇ ਕਮਿਊਨਿਜ਼ਮ ਦੀ ਸਿੱਧੀ ਉਸਾਰੀ ਦੇ ਦੌਰ ਵਿੱਚ ਵੀ ਇਹ ਕੋਈ ਘੱਟ ਲੋੜੀਂਦੀ ਨਹੀਂ ਹੈ ਜਿਵੇਂ ਲੈਨਿਨ ਨੇ ਭਾਂਪਿਆ ਸੀ, ਜਦੋਂ ਇਨਕਲਾਬ ਦੇ ਸਮੇਂ ਤੱਕ ਉਸ ਦੀਆਂ ਜੱਦੋਜਹਿਦ ਅਤੇ ਪ੍ਰਚਾਰ ਕਮੇਟੀਆਂ ਸਮੇਤ ਸਾਰੀ ਪਾਰਟੀ ਹਿੱਕ ਰਹਿੰਦੀ ਹੈ ਅਰਥਾਤ ਇਹ ਜਨਤਾ ਵਿਚਕਾਰ ਮੁੱਖ ਤੌਰ 'ਤੇ ਜੱਦੋਜਹਿਦ ਅਤੇ ਪ੍ਰਚਾਰ ਨਾਲ ਨਿਬੜਦੀ ਹੇ ਪਿੱਛੋਂ ਸ਼ਾਸ਼ਕ ਪਾਰਟੀ ਬਣ ਜਾਂਦੀ ਹੈ ਦੇਸ਼ ਦੀ ਹੋਣੀ ਅਤੇ ਸਮਾਜਵਾਦ ਦੇ ਜੀਵਨ ਦੇ ਸਾਰੇ ਪੱਖਾਂ ਦੀ ਅਗਵਾਈ ਦੀ ਜੁੰਮੇਵਾਰੀ ਆਪਣੇ ਸਿਰ ਲੈਂਦੀ ਹੈ

ਬਹਾਦਰਾਂ ਦਾ ਰਸਤਾ ਸੁਖਾਲਾ ਨਹੀਂ ਹੁੰਦਾ ਅਤੇ ਨਾ ਹੀ ਗਲਤੀਆਂ ਤੋਂ ਸੱਖਣਾ ਹੁੰਦਾ ਹੈ ਪਰ ਇੱਕ ਗੱਲ ਸਪੱਸ਼ਟ ਹੈ ਕਿ ਰੂਸੀ ਕਮਿਉਨਿਸਟ ਪਾਰਟੀ ਦੀ ਸਧਾਰਨ ਸੇਧ ਸਾਰੀਆਂ ਸਟੇਜਾਂ ਉਤੇ ਸਹੀ ਸੀ ਸਮਾਜਵਾਦੀ ਉਦਯੋਗੀਕਰਨ, ਖੇਤੀ ਦਾ ਸਾਂਝੀਕਰਨ ਦੇਸ਼ ਦੀ ਰੱਖਿਆਯੋਗਤਾ ਨੂੰ ਤਕੜਾ ਕਰਨ, ਲੋਕਾਂ ਦੀ ਆਰਥਕ ਬਿਹਤਰੀ ਨੂੰ ਉੱਚਾ ਕਰਨ, ਸਭਿਆਚਾਰਕ ਇਨਕਲਾਬ, ਨਵੇਂ ਮਨੁੱਖ ਦੀ ਸਿੱਖਿਆ ਇਹ ਸਾਰੀਆਂ ਤਬਦੀਲੀਆਂ ਪਾਰਟੀ ਦੀ ਅਗਵਾਈ ਦੀਆਂ ਧੰਨਵਾਦੀ ਹਨ ਲੈਨਿਨ ਦੀਆਂ ਪੈੜਾਂ ਮਗਰ ਚੱਲ ਕੇ ਸੋਵੀਅਤ ਲੋਕਾਂ ਨੇ ਸਮਾਜਵਾਦ ਦੀ ਉਸਾਰੀ ਕੀਤੀ ਹੈ ਜਦੋਂ ਫਾਸ਼ੀ ਗੁਲਾਮੀ ਦਾ ਖਤਰਾ ਮੰਡਰਾਇਆ ਤਾਂ ਇਹ ਠੀਕ ਹੀ ਲੈਨਿਨ ਦੀ ਪਾਰਟੀ ਸੀ ਜਿਸ ਨੇ ਆਪਣੀ ਮਾਤਭੂੰਮੀ ਦੀ ਸੁਤੰਤਰਤਾ ਅਤੇ ਸਨਮਾਨ ਲਈ ਲੋਕਾਂ ਦੇ ਡਟਵੇਂ ਘੋਲ ਦੀ ਅਗਵਾਈ ਕੀਤੀ ਜਿਸਨੇ ਜਰਮਨ ਫਾਸੀਵਾਦ ਅਤੇ ਜਾਪਾਨੀ ਸੈਨਾਵਾਦ ਨੂੰ ਉਖੇੜਨ ਵਾਸਤੇ ਲੋਕਾਂ ਨੂੰ ਜਥੇਬੰਦ ਕੀਤਾ

ਸਾਂਝੀਵਾਲਤਾ ਦੀ ਪੂਰਨ ਉਸਾਰੀ, ਸੋਵੀਅਤ ਸਮਾਜ ਦੀ ਉੱਨਤੀ ਅਤੇ ਪਾਰਟੀ ਦੀ ਸਰਗਰਮੀ ਵਿੱਚ ਗੁਣਾਤਮਕ ਨਵੀਂ ਸਟੇਜ ਹੈ ਹੁਣ ਪਾਰਟੀ ਰੂਸੀ ਕਮਿਊਨਿਸਟ ਪਾਰਟੀ ਦੀ 23ਵੀਂ ਕਾਂਗਰਸ ਵਲੋਂ ਮਿਥੇ ਨਿਸ਼ਾਨਿਆਂ ਦੀ ਪੂਰਤੀ ਲਈ ਸਾਰੇ ਲੋਕਾਂ ਦੇ ਬਲ ਅਤੇ ਇਰਾਦੇ ਨੂੰ ਇਕਾਗਰ ਕਰ ਰਹੀ ਹੈ


(ਚੱਲਦਾ)

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...