ਯੁਵਕ ਲੀਗਾਂ ਦੇ ਕਾਰਜ਼- ਵੀ.ਆਈ. ਲੈਨਿਨ -3
ਜੇ ਮੈਂ ਜ਼ਮੀਨ ਦੇ ਇਸ ਟੋਟੇ ਉੱਤੇ ਕੰਮ ਕਰਦਾ ਹਾਂ, ਤਾਂ ਮੈਂ ਕਿਸੇ ਦੀ ਜ਼ਰਾ ਵੀ ਪ੍ਰਵਾਹ ਨਹੀਂ ਕਰਦਾ; ਜੇ ਦੂਜੇ ਭੁੱਖੇ ਮਰਦੇ ਹਨ ਤਾਂ ਹੋਰ ਵੀ ਚੰਗਾ, ਮੈਨੂੰ ਮੇਰੇ ਅਨਾਜ ਲਈ ਵਧੇਰੇ ਪੈਸੇ ਮਿਲਣਗੇ। ਜੇ ਡਾਕਟਰ, ਇੰਨਜੀਨੀਅਰ, ਅਧਿਆਪਕ ਜਾਂ ਕਲਰਕ ਵਜੋਂ ਮੇਰੇ ਕੋਲ ਨੌਕਰੀ ਹੈ ਤਾਂ ਹੋਰ ਕਿਸੇ ਦੀ ਮੈਨੂੰ ਜ਼ਰਾ ਪ੍ਰਵਾਹ ਨਹੀਂ। ਜੇ ਮੈਂ ਸਮੇਂ ਦੀਆਂ ਤਾਕਤਾਂ ਦੀ ਝੋਲੀ-ਚੱਕੀ ਕਰਦਾ ਹਾਂ ਤੇ ਉਨਾਂ ਨੂੰ ਖ਼ੁਸ਼ ਰੱਖਦਾ ਹਾਂ ਤਾਂ ਹੋ ਸਕਦਾ ਹੈ ਮੈਂ ਆਪਣੀ ਨੌਕਰੀ ਕਾਇਮ ਰੱਖ ਸਕਾਂ, ਸਗੋਂ ਜ਼ਿੰਦਗੀ ਵਿਚ ਤਰੱਕੀ ਕਰਾਂ ਤੇ ਬੁਰਜੂਆ ਬਣ ਜਾਵਾਂ। ਕਮਿਊਨਿਸਟ ਇਹੋ ਜਿਹੀ ਮਨੋਅਵਸਥਾ ਤੇ ਇਹੋ ਜਿਹੇ ਭਾਵਾਂ ਨੂੰ ਮਨ ਵਿਚ ਨਹੀਂ ਰੱਖ ਸਕਦਾ। ਜਦੋਂ ਮਜ਼ਦੂਰਾਂ ਤੇ ਕਿਸਾਨਾਂ ਨੇ ਸਾਬਤ ਕਰ ਦਿੱਤਾ ਕਿ ਖ਼ੁਦ ਆਪਣੀ ਸ਼ਕਤੀ ਨਾਲ ਉਹ ਆਪਣੇ ਆਪ ਦੀ ਰਾਖੀ ਕਰਨ ਦੇ ਤੇ ਨਵਾਂ ਸਮਾਜ ਉਸਾਰਨ ਦੇ ਸਮਰੱਥ ਹਨ - ਤਾਂ ਉਹ ਨਵੀਂ ਤੇ ਕਮਿਊਨਿਸਟ ਵਿੱਦਿਆ ਦਾ ਆਰੰਭ ਸੀ, ਲੋਟੂਆਂ ਦੇ ਖਿਲਾਫ਼ ਘੋਲ ਵਿਚ ਵਿੱਦਿਆ ਦਾ, ਗੌਂਵਾਦੀਆਂ ਤੇ ਨਿੱਕੇ ਮਾਲਕਾਂ ਦੇ ਖਿਲਾਫ਼, ਉਸ ਮਨੋਅਵਸਥਾ ਤੇ ਉਨਾਂ ਆਦਤਾਂ ਦੇ ਖਿਲਾਫ਼ ਪ੍ਰੋਲਤਾਰੀਆਂ ਨਾਲ ਏਕੇ ਵਿਚ ਵਿੱਦਿਆ ਦਾ, ਜਿਹੜੀਆਂ ਆਦਤਾਂ ਕਹਿੰਦੀਆਂ ਹਨ : ਮੈਨੂੰ ਆਪਣੇ ਮੁਨਾਫ਼ੇ ਨਾਲ ਸਰੋਕਾਰ ਹੈ, ਤੇ ਹੋਰ ਕਿਸੇ ਦੀ ਮੈਨੂੰ ਰਤਾ ਪ੍ਰਵਾਹ ਨਹੀਂ।
ਇਹ ਜਵਾਬ ਹੈ ਇਸ ਸਵਾਲ ਦਾ ਕਿ ਨੌਜਵਾਨ ਤੇ ਉੱਠ ਰਹੀ ਪੀੜੀ ਕਿਵੇਂ ਕਮਿਊਨਿਜ਼ਮ ਸਿੱਖਣ।
ਇਹ ਆਪਣੀ ਪੜਾਈ, ਸਿਖਲਾਈ ਤੇ ਵਿੱਦਿਆ ਵਿਚਲੇ ਹਰ ਕਦਮ ਨੂੰ ਉਸ ਨਿਰੰਤਰ ਘੋਲ ਨਾਲ ਜੋੜ ਕੇ ਹੀ ਕਮਿਊਨਿਜ਼ਮ ਸਿੱਖ ਸਕਦੇ ਹਨ, ਜਿਹੜਾ ਘੋਲ ਪ੍ਰੋਲਤਾਰੀ ਤੇ ਕਿਰਤੀ ਲੋਕ ਲੋਟੂਆਂ ਦੇ ਪੁਰਾਣੇ ਸਮਾਜ ਦੇ ਖਿਲਾਫ਼ ਕਰ ਰਹੇ ਹਨ। ਜਦੋਂ ਲੋਕ ਸਾਨੂੰ ਇਖਲਾਕ ਬਾਰੇ ਦੱਸਦੇ ਹਨ ਤਾਂ ਅਸੀਂ ਕਹਿੰਦੇ ਹਾਂ : ਕਮਿਊਨਿਸਟ ਲਈ ਸਾਰਾ ਇਖਲਾਕ ਇਸ ਇਕਮੁੱਠ ਜ਼ਬਤ ਵਿਚ ਤੇ ਲੋਟੂਆਂ ਦੇ ਖਿਲਾਫ਼ ਚੇਤੰਨ ਵਿਸ਼ਾਲ ਘੋਲ ਵਿਚ ਪਾਇਆ ਜਾਂਦਾ ਹੈ। ਅਸੀਂ ਕਿਸੇ ਸਦੀਵੀ ਇਖਲਾਕ ਵਿਚ ਯਕੀਨ ਨਹੀਂ ਰੱਖਦੇ ਤੇ ਅਸੀਂ ਇਖਲਾਕ ਬਾਰੇ ਸਾਰੀਆਂ ਪਰੀ ਕਹਾਣੀਆਂ ਦੇ ਝੂਠ ਨੂੰ ਬੇਨਕਾਬ ਕਰਦੇ ਹਾਂ। ਇਖਲਾਕ ਮਨੁੱਖੀ ਸਮਾਜ ਦੀ ਉਚੇਰੀ ਪੱਧਰ ਤੱਕ ਉੱਚਾ ਉੱਠਣ ਤੇ ਕਿਰਤ ਦੀ ਲੁੱਟ-ਖਸੁੱਟ ਤੋਂ ਛੁਟਕਾਰਾ ਪਾਉਣ ਵਿਚ ਸਹਾਇਤਾ ਕਰਨ ਦੇ ਮੰਤਵ ਦੀ ਸੇਵਾ ਕਰਦਾ ਹੈ।
ਇਸਨੂੰ ਪ੍ਰਾਪਤ ਕਰਨ ਲਈ ਸਾਨੂੰ ਨੌਜਵਾਨਾਂ ਦੀ ਉਸ ਪੀੜੀ ਦੀ ਲੋੜ ਹੈ ਜਿਨਾਂ ਨੇ ਬੁਰਜੂਆਜ਼ੀ ਦੇ ਖਿਲਾਫ਼ ਜ਼ਬਤ ਵਾਲੇ ਤੇ ਸਿਰਲੱਥ ਘੋਲ ਦੇ ਦਰਮਿਆਨ ਰਾਜਸੀ ਪਰਪੱਕਤਾ ਤੱਕ ਪੁੱਜਣਾ ਸ਼ੁਰੂ ਕੀਤਾ। ਇਸ ਘੋਲ ਵਿਚ ਉਹ ਪੀੜੀ ਸੱਚੇ ਕਮਿਊਨਿਸਟਾਂ ਨੂੰ ਸਿਖਲਾਈ ਦੇ ਰਹੀ ਹੈ; ਇਸਨੂੰ ਚਾਹੀਦਾ ਹੈ ਕਿ ਆਪਣੀ ਪੜਾਈ, ਵਿੱਦਿਆ ਤੇ ਸਿਖਲਾਈ ਵਿਚਲੇ ਹਰ ਕਦਮ ਨੂੰ ਇਸ ਘੋਲ ਦੇ ਅਧੀਨ ਕਰੇ ਤੇ ਇਸਦੇ ਨਾਲ ਜੋੜੇ। ਕਮਿਊਨਿਸਟ ਨੌਜਵਾਨਾਂ ਦੀ ਵਿੱਦਿਆ ਉਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਣ ਤੇ ਇਖਲਾਕੀ ਉਪਦੇਸ਼ ਦੇਣ ਵਿਚ ਨਹੀਂ ਹੋਣੀ ਚਾਹੀਦੀ। ਵਿੱਦਿਆ ਵਿਚ ਇਹ ਕੁਝ ਨਹੀਂ ਹੁੰਦਾ। ਜਦੋਂ ਲੋਕ ਦੇਖ ਚੁੱਕੇ ਹਨ ਕਿ ਭੂਮੀਪਤੀਆਂ ਤੇ ਸਰਮਾਏਦਾਰਾਂ ਦੇ ਜੂਲੇ ਹੇਠ ਉਨਾਂ ਦੇ ਮਾਂ-ਪਿਓ ਕਿਵੇਂ ਰਹਿੰਦੇ ਸਨ; ਜਦੋਂ ਉਹ ਖ਼ੁਦ ਉਨਾਂ ਲੋਕਾਂ ਦੇ ਕਸ਼ਟਾਂ ਦਾ ਤਜ਼ਰਬਾ ਪ੍ਰਾਪਤ ਕਰ ਚੁੱਕੇ ਹਨ, ਜਿਨਾਂ ਨੇ ਲੋਟੂਆਂ ਦੇ ਖਿਲਾਫ਼ ਘੋਲ ਸ਼ੁਰੂ ਕੀਤਾ; ਜਦੋਂ ਉਹ ਉਨਾਂ ਕੁਰਬਾਨੀਆਂ ਨੂੰ ਦੇਖ ਚੁੱਕੇ ਹਨ ਜਿਹੜੀਆਂ ਉਸ ਸਭ ਕਾਸੇ ਨੂੰ ਕਾਇਮ ਰੱਖਣ ਲਈ ਕੀਤੀਆਂ ਗਈਆਂ ਹਨ, ਜੋ ਕੁਝ ਜਿੱਤਿਆ ਜਾ ਚੁੱਕਾ ਹੈ ਤੇ ਦੇਖ ਚੁੱਕੇ ਹਨ ਕਿ ਭੂਮੀਪਤੀ ਤੇ ਸਰਮਾਏਦਾਰ ਕਿੰਨੇ ਮਾਰੂ ਦੁਸ਼ਮਣ ਹਨ - ਤਾਂ ਇਨਾਂ ਹਾਲਤਾਂ ਵੱਲੋਂ ਉਨਾਂ ਨੂੰ ਕਮਿਊਨਿਸਟ ਬਨਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਕਮਿਊਨਿਸਟ ਇਖਲਾਕ ਕਮਿਊਨਿਜ਼ਮ ਨੂੰ ਪੱਕਿਆਂ ਕਰਨ ਤੇ ਨੇਪਰੇ ਚੜਾਉਣ ਲਈ ਘੋਲ ਉੱਪਰ ਆਧਾਰਤ ਹੈ। ਇਹ ਕਮਿਊਨਿਸਟ ਸਿਖਲਾਈ, ਵਿੱਦਿਆ ਤੋਂ ਪੜਾਈ ਦਾ ਵੀ ਆਧਾਰ ਹੈ, ਇਹ ਹੈ ਜਵਾਬ ਇਸ ਸਵਾਲ ਦਾ ਕਿ ਕਮਿਊਨਿਜ਼ਮ ਕਿਵੇਂ ਸਿੱਖਿਆ ਜਾਏ।
ਅਸੀਂ ਪੜਾਈ, ਸਿਖਲਾਈ ਤੇ ਵਿੱਦਿਆ ਵਿਚ ਯਕੀਨ ਨਹੀਂ ਰੱਖ ਸਕਦੇ, ਜੇ ਇਹ ਸਿਰਫ਼ ਸਕੂਲ ਦੇ ਕਮਰੇ ਤੱਕ ਸੀਮਤ ਹੈ ਤੇ ਜ਼ਿੰਦਗੀ ਦੇ ਉਭਾਰ ਨਾਲੋਂ ਕੱਟੀ ਹੋਈ ਹੈ। ਜਦੋਂ ਤੱਕ ਮਜ਼ਦੂਰਾਂ ਤੇ ਕਿਸਾਨਾਂ ਉੱਤੇ ਭੂਮੀਪਤੀਆਂ ਤੇ ਸਰਮਾਏਦਾਰਾਂ ਦਾ ਜਬਰ ਚਲਦਾ ਹੈ ਤੇ ਜਦੋਂ ਤੱਕ ਸਕੂਲ ਭੂਮੀਪਤੀਆਂ ਤੇ ਸਰਮਾਏਦਾਰਾਂ ਦੇ ਕੰਟਰੋਲ ਹੇਠ ਹਨ, ਉਦੋਂ ਤੱਕ ਜਵਾਨ ਪੀੜੀ ਅੰਨੀਂ ਤੇ ਜਾਹਲ ਰਹੇਗੀ। ਸਾਡੇ ਸਕੂਲਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਗਿਆਨ ਦੇ ਬੁਨਿਆਦੀ ਅਸੂਲ, ਆਜ਼ਦਾਨਾ ਤੌਰ 'ਤੇ ਕਮਿਊਨਿਸਟ ਵਿਚਾਰ ਵਿਕਾਸ ਕਰਨ ਦੀ ਯੋਗਤਾ ਮੁਹੱਈਆ ਕਰਨ; ਉਨਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਪੜੇ-ਲਿਖੇ ਲੋਕ ਬਣਾਉਣ। ਜਦੋਂ ਉਹ ਸਕੂਲੇ ਪੜ ਰਹੇ ਹੁੰਦੇ ਹਨ ਤਾਂ ਉਨਾਂ ਨੂੰ ਲੋਟੂਆਂ ਤੋਂ ਮੁਕਤੀ ਲਈ ਘੋਲ ਵਿਚ ਹਿੱਸੇਦਾਰ ਬਣਨਾ ਸਿੱਖਣਾ ਚਾਹੀਦਾ ਹੈ। ਯੁਵਕ ਕਮਿਊਨਿਸਟ ਲੀਗ ਜਵਾਨ ਕਮਿਊਨਿਸਟ ਪੀੜੀ ਦੀ ਲੀਗ ਵਜੋਂ ਆਪਣੇ ਨਾਂ ਨੂੰ ਸਿਰਫ਼ ਉਦੋਂ ਹੀ ਯੋਗ ਸਿੱਧ ਕਰੇਗੀ, ਜਦੋਂ ਇਸਦੀ ਪੜਾਈ, ਸਿਖਲਾਈ ਤੇ ਵਿੱਦਿਆ ਵਿਚਲਾ ਹਰ ਕਦਮ ਲੋਟੂਆਂ ਦੇ ਖ਼ਿਲਾਫ਼ ਸਾਰੇ ਕਿਰਤੀ ਲੋਕਾਂ ਦੇ ਸਾਂਝੇ ਘੋਲ ਵਿਚ ਹਿੱਸਾ ਲੈਣ ਨਾਲ ਜੁੜਿਆ ਹੋਵੇਗਾ। ਤੁਸੀਂ ਚੰਗੀ ਤਰਾਂ ਜਾਣਦੇ ਹੋ ਕਿ ਜਦੋਂ ਤੱਕ ਰੂਸ ਇੱਕੋ-ਇੱਕ ਮਜ਼ਦੂਰ ਰੀਪਬਲਿਕ ਬਣਿਆ ਰਹਿੰਦਾ ਹੈ ਤੇ ਬਾਕੀ ਦੀ ਦੁਨੀਆਂ ਵਿਚ ਪੁਰਾਣਾ, ਬੁਰਜੂਆ ਪ੍ਰਬੰਧ ਕਾਇਮ ਰਹਿੰਦਾ ਹੈ, ਅਸੀਂ ਉਨਾਂ ਤੋਂ ਕਮਜ਼ੋਰ ਰਹਾਂਗੇ, ਤੇ ਨਵੇਂ ਹਮਲੇ ਦਾ ਖ਼ਤਰਾ ਲਗਾਤਾਰ ਬਣਿਆ ਰਹੇਗਾ; ਤੇ ਜੇ ਅਸੀਂ ਠੋਸ ਤਰਾਂ ਨਾਲ ਇਕਮੁੱਠ ਹੋਣਾ ਸਿੱਖ ਲਈਏ, ਸਿਰਫ਼ ਤਾਂ ਹੀ ਅਸੀਂ ਅੱਗੋਂ ਘੋਲ ਵਿਚ ਜਿੱਤਾਂਗੇ ਤੇ - ਤਾਕਤ ਪ੍ਰਾਪਤ ਕਰ ਲੈਣ ਤੋਂ ਪਿੱਛੋਂ - ਸੱਚਮੁਚ ਅਜਿੱਤ ਹੋ ਜਾਵਾਂਗੇ। ਸੋ, ਕਮਿਊਨਿਸਟ ਬਣਨ ਦਾ ਮਤਲਬ ਹੈ ਕਿ ਤੁਹਾਨੂੰ ਸਮੁੱਚੀ ਜਵਾਨ ਪੀੜੀ ਨੂੰ ਜਥੇਬੰਦ ਕਰਨਾ ਇਕਮੁੱਠ ਕਰਨਾ ਚਾਹੀਦਾ ਹੈ ਤੇ ਇਸ ਘੋਲ ਵਿਚ ਸਿਖਲਾਈ ਤੇ ਜ਼ਬਤ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਫਿਰ ਤੁਸੀਂ ਕਮਿਊਨਿਸਟ ਸਮਾਜ ਦੀ ਇਮਾਰਤ ਉਸਾਰਨੀ ਸ਼ੁਰੂ ਕਰ ਸਕੋਗੇ ਤੇ ਇਸਨੂੰ ਨੇਪਰੇ ਚੜਾ ਸਕੋਗੇ।

ਤੁਹਾਡੇ ਸਾਹਮਣੇ ਇਹ ਸਪੱਸ਼ਟ ਕਰਨ ਲਈ, ਮੈਂ ਇੱਕ ਉਦਾਹਰਣ ਦੇਵਾਂਗਾ। ਅਸੀਂ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੇ ਹਾਂ। ਕਮਿਊਨਿਸਟ ਕੀ ਹੁੰਦਾ ਹੈ? ਕਮਿਊਨਿਸਟ ਲਫ਼ਜ਼ ਲਾਤੀਨੀ ਤੋਂ ਆਇਆ ਹੈ।
ਲਾਤੀਨੀ ਵਿਚ ''ਕੋਮੂਨੀਸ'' ਸ਼ਬਦ ਦਾ ਅਰਥ ਹੈ ''ਸਾਂਝ।'' ਕਮਿਊਨਿਸਟ ਸਮਾਜ ਉਹ ਸਮਾਜ ਹੈ ਜਿਸ ਵਿਚ ਸਾਰੀਆਂ ਚੀਜ਼ਾਂ-ਜ਼ਮੀਨ, ਫੈਕਟਰੀਆਂ-ਸਾਂਝੀ ਮਲਕੀਅਤ ਹੁੰਦੀਆਂ ਹਨ ਤੇ ਲੋਕ ਮਿਲ ਕੇ ਕੰਮ ਕਰਦੇ ਹਨ। ਇਹ ਹੈ ਕਮਿਊਨਿਜ਼ਮ।
ਕੀ ਮਿਲ ਕੇ ਕੰਮ ਕਰਨਾ ਸੰਭਵ ਹੈ, ਜੇ ਕੋਈ ਵੱਖੋ-ਵੱਖ, ਜ਼ਮੀਨ ਦੇ ਆਪਣੇ ਟੋਟੇ ਉੱਤੇ ਕੰਮ ਕਰ ਰਿਹਾ ਹੋਵੇ? ਮਿਲ ਕੇ ਕੰਮ ਕਰਨਾ ਇਕਦਮ ਨਹੀਂ ਲਿਆਂਦਾ ਜਾ ਸਕਦਾ। ਇਹ ਅਸੰਭਵ ਹੈ। ਇਹ ਅਕਾਸ਼ਾਂ ਤੋਂ ਨਹੀਂ ਡਿੱਗਦਾ। ਇਹ ਮੁਸ਼ੱਕਤ ਕਰਨ ਤੇ ਕਸ਼ਟ ਸਹਿਣ ਨਾਲ ਆਉਂਦਾ ਹੈ : ਇਹ ਘੋਲ ਦੇ ਦੌਰਾਨ ਪੈਦਾ ਹੁੰਦਾ ਹੈ। ਇੱਥੇ ਪੁਰਾਣੀਆਂ ਕਿਤਾਬਾਂ ਕਿਸੇ ਕੰਮ ਨਹੀਂ। ਉਨਾਂ ਉੱਤੇ ਕੋਈ ਯਕੀਨ ਨਹੀਂ ਕਰੇਗਾ। ਬੰਦੇ ਨੂੰ ਜ਼ਿੰਦਗੀ ਦੇ ਆਪਣੇ ਤਜ਼ਰਬੇ ਦੀ ਲੋੜ ਹੁੰਦੀ ਹੈ। ਜਦੋਂ ਸਾਇਬੇਰੀਆ ਤੇ ਦੱਖਣ ਵੱਲੋਂ ਕੋਲਚਾਕ ਤੇ ਦੇਨੀਕਿਨ ਵਧ ਰਹੇ ਸਨ ਤਾਂ ਕਿਸਾਨ ਉਨਾਂ ਵੱਲ ਸਨ। ਉਨਾਂ ਨੂੰ ਬਾਲਸ਼ਵਿਕਵਾਦ ਪਸੰਦ ਨਹੀਂ ਸੀ, ਕਿਉਂਕਿ ਬਾਲਸ਼ਵਿਕ ਉਨਾਂ ਦਾ ਅਨਾਜ ਨਿਸ਼ਚਿਤ ਕੀਮਤਾਂ ਉੱਤੇ ਲੈਂਦੇ ਸਨ। ਪਰ ਜਦੋਂ ਸਾਇਬੇਰੀਆ ਤੇ ਯੂਕਰੇਨ ਵਿਚਲੇ ਕਿਸਾਨਾਂ ਨੂੰ ਕੋਲਚਾਕ ਤੇ ਦੇਨੀਕਿਨ ਦੀ ਹਕੂਮਤ ਸਹਿਣੀ ਪਈ ਤਾਂ ਉਨਾਂ ਨੇ ਮਹਿਸੂਸ ਕੀਤਾ ਕਿ ਉਨਾਂ ਸਾਹਮਣੇ ਹੋਰ ਰਾਹ ਕੋਈ ਨਹੀਂ ਜਾਂ ਤਾਂ ਸਰਮਾਏਦਾਰਾਂ ਕੋਲ ਜਾਣ, ਜਿਹੜੇ ਉਨਾਂ ਨੂੰ ਗ਼ੁਲਾਮੀ ਸਹਿਣ ਲਈ ਇਕਦਮ ਭੂਮੀਪਤੀਆਂ ਦੇ ਹਵਾਲੇ ਕਰ ਦੇਣਗੇ; ਜਾਂ ਫਿਰ ਮਜ਼ਦੂਰਾਂ ਮਗਰ ਲੱਗਣ, ਜਿਹੜੇ ਇਹ ਠੀਕ ਹੈ ਕਿ ਐਸੀ ਧਰਤੀ ਦਾ ਵਾਅਦਾ ਨਹੀਂ ਸੀ ਕਰਦੇ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹੋਣਗੀਆਂ ਤੇ ਸਖ਼ਤ ਘੋਲ ਵਿਚ ਆਹਿਣੀ ਜ਼ਬਤ ਤੇ ਪਕਿਆਈ ਦੀ ਮੰਗ ਕਰਦੇ ਸਨ, ਪਰ ਜਿਹੜੇ ਉਨਾਂ ਨੂੰ ਸਰਮਾਏਦਾਰਾਂ ਤੇ ਭੂਮੀਪਤੀਆਂ ਦੀ ਗ਼ੁਲਾਮੀ ਵਿਚੋਂ ਬਾਹਰ ਕੱਢ ਲੈਣਗੇ। ਜਦੋਂ ਅਨਪੜ ਕਿਸਾਨਾਂ ਨੇ ਵੀ ਖ਼ੁਦ ਆਪਣੇ ਤਜ਼ਰਬੇ ਤੋਂ ਇਹ ਦੇਖਿਆ ਤੇ ਮਹਿਸੂਸ ਕੀਤਾ ਤਾਂ ਉਹ ਕਮਿਊਨਿਜ਼ਮ ਦੇ ਚੇਤੰਨ ਅਨੁਆਈ ਬਣ ਗਏ, ਜਿਹੜੇ ਕਰੜੇ ਸਕੂਲ ਵਿਚੋਂ ਲੰਘ ਚੁੱਕੇ ਸਨ। ਇਹੋ ਜਿਹਾ ਤਜ਼ਰਬਾ ਹੈ ਜਿਹੜਾ ਯੁਵਕ ਕਮਿਊਨਿਸਟ ਲੀਗ ਦੀਆਂ ਸਾਰੀਆਂ ਸਰਗਰਮੀਆਂ ਦਾ ਆਧਾਰ ਬਨਣਾ ਚਾਹੀਦਾ ਹੈ।
(ਚੱਲਦਾ )

No comments:
Post a Comment