Search This Blog

Monday, July 29, 2019

ਦਸਤਾਵੇਜ-1 ਮੌਜੂਦਾ ਹਾਲਤਾਂ 'ਚ ਸਾਡੇ ਕਾਰਜ


(ਪੰਜ ਕੁ ਸਾਲ ਪਹਿਲਾਂ ਇਕ ਕਿਤਾਬ ਦੇ ਸਿਲਸਿਲੇ 'ਚ ਚਾਰੂ ਮਜੂਮਦਾਰ ਦੇ ਅੱਠ ਦਸਤਵੇਜ ਅਨੁਵਾਦ ਕੀਤੇ ਸਨ। ਬਾਅਦ 'ਚ ਇਹ ਕੰਮ ਠੱਪ ਹੋ ਗਿਆ। ਇਤਿਹਾਸਕ ਦਸਤਾਵੇਜ ਹੋਣ ਦੇ ਕਰਕੇ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਤੁਹਾਡੇ ਤੇ ਹੈ ਕਿ ਤੁਸੀਂ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਸਨੂੰ ਕਿਵੇਂ ਵਾਚਦੇ ਓ।)

ਦਸਤਾਵੇਜ-1  ਮੌਜੂਦਾ ਹਾਲਤਾਂ ' ਸਾਡੇ ਕਾਰਜ  

ਕਾਂਗਰਸ ਸਰਕਾਰ ਨੇ ਪਿਛਲੇ ਇੱਕ ਮਹਿਨੇ ' ਕਰੀਬ ਇੱਕ ਹਜ਼ਾਰ ਕਮਿਊਨਿਸਟਾਂ ਨੂੰ ਗ੍ਰਿਫਤਾਰ ਕੀਤਾ ਹੈ ਕੇਂਦਰੀ ਅਤੇ ਸੂਬਿਆਂ ਦੇ ਜ਼ਿਆਦਤਰ ਆਗੂ ਅੱਜ ਜੇਲ੍ਹਾਂ ' ਹਨ ਗੁਲਜਾਰੀ ਲਾਲ ਨੰਦਾ ਨੇ ਐਲਾਨ ਕੀਤਾ ਹੈ ਕਿ ਉਹ ਚੋਣਾਂ ' ਭਾਗ ਲੈਣ ਵਾਲੇ ਲੋਕਾਂ ਦੀ ਰਾਏ ਨਹੀਂ ਮੰਨਣਗੇ ਅਤੇ ਉਹ ਮੰਨਿਆਂ ਵੀ ਨਹੀਂ ਗੁਰੀਲਾ ਯੁੱਧ ਦੀਆਂ ਅਜੀਬੋ-ਗਰੀਬ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪੂੰਜੀਵਾਦ ਦੇ ਸੰਸਾਰ ਵਿਆਪੀ ਅਤੇ ਅੰਦਰੂਨੀ ਸੰਕਟ ਦੇ ਕਾਰਜ, ਲੋਕ ਜਮਹੂਰੀਅਤ ਦੇ ਵਿਰੁੱਧ ਇਹ ਹਮਲਾ ਸ਼ੁਰੂ ਹੋਇਆ ਹੈ ਭਾਰਤ ਸਰਕਾਰ ਹੌਲੀ-ਹੌਲੀ ਅਮਰੀਕੀ ਸਾਮਰਾਜਵਾਦ ਦੀ ਸੰਸਾਰ 'ਤੇ ਚੌਧਰ ਫੈਲਾਉਣ ਦੀ ਰਾਜਨੀਤੀ ਦੀ ਮੂਲ ਭਾਈਵਾਲ ਬਣੀ ਬੈਠੀ ਹੈ ਅਮਰੀਕਨ ਸਾਮਰਾਜਵਾਦ ਦਾ ਮੁੱਖ ਨਿਸ਼ਾਨਾ ਭਾਰਤ ਨੂੰ ਦੱਖਣੀ-ਪੂਰਬੀ ਏਸੀਆ ਵਿੱਚ ਮੁੱਖ ਪਿਛਾਖੜੀ ਅਧਾਰ ਵਜੋਂ ਸਥਾਪਿਤ ਕਰਨਾ ਹੈ 
charu-mazumdar.naxalbari
ਚਾਰੂ ਮਜੂਮਦਾਰ 
ਭਾਰਤੀ ਬੁਰਜੂਆ ਵਰਗ ਆਪਣੇ ਅੰਦਰੂਨੀ ਸੰਕਟ ਨੂੰ ਹੱਲ ਕਰਨ ਲਈ ਕੋਈ ਰਾਹ ਨਹੀਂ ਲੱਭ ਪਾ ਰਿਹਾ ਸਥਾਈ ਖਾਦ ਸੰਕਟ ਅਤੇ ਲਗਾਤਾਰ ਵੱਧਦੇ ਮੁੱਲ ਸੂਚਕ ਅੰਕ ਨੇ ਪੰਜ ਸਾਲਾ ਯੋਜਨਾਵਾਂ ' ਰੁਕਾਵਟਾਂ ਪੈਦਾ ਕੀਤੀਆਂ ਹਨ ਅਤੇ ਇਸੇ ਕਾਰਨ ਹੋਰ ਵੱਧ ਮਾਤਰਾ ' ਬਰਤਾਨਵੀ-ਅਮਰੀਕੀ ਸਾਮਰਾਜਵਾਦੀ ਪੂੰਜੀ ਅਯਾਤ ਕਰਨ ਤੋਂ ਇਲਾਵਾ ਭਾਰਤੀ ਬੁਰਜੂਆਜ਼ੀ ਕੋਲ ਇਸ ਸੰਕਟ ਤੋਂ ਛੁਟਕਾਰਾ ਪਾਉਣ ਦਾ ਹੋਰ ਕੋਈ ਰਾਹ ਨਹੀਂ ਹੈ ਸਾਮਰਾਜਵਾਦ ਉੱਤੇ ਇਸ ਨਿਰਭਰਤਾ ਦੇ ਕਾਰਨ ਸਰਮਾਏਦਾਰੀ ਦਾ ਅੰਦਰੂਨੀ ਸੰਕਟ ਦਿਨ ਦਿਨ ਵੱਧਦੇ ਜਾਣ ਲਈ ਸਰਾਪਿਆ ਹੋਇਆ ਹੈ ਅਮਰੀਕੀ ਸਾਮਰਾਜਵਾਦੀਆਂ ਦੇ ਨਿਰਦੇਸ਼ਾਂ ਅਤੇ ਆਪਣੇ ਅੰਦਰੂਨੀ ਸੰਕਟ ਸਾਹਮਣੇ ਭਾਰਤੀ ਬਰਜੁਆਜ਼ੀ ਕੋਲ ਲੋਕ ਜਮਹੂਰੀਅਤ ਦੀ ਹੱਤਿਆ ਕਰਨ ਤੋਂ ਬਗੈਰ ਦੂਸਰਾ ਹੋਰ ਕੋਈ ਰਾਹ ਨਹੀਂ ਹੈ ਇਨ੍ਹਾਂ ਗ੍ਰਿਫਤਾਰੀਆਂ ਪਿੱਛੇ ਸਾਮਰਾਜਵਾਦ ਦਾ ਨਿਰਦੇਸ਼ ਸੀ, ਕਿਉਂਕਿ ਅਮਰੀਕੀ ਪੁਲਿਸ ਦਾ ਚੀਫ਼ ਮੈਕਰਾਇੇ' ਉਸ ਸਮੇਂ ਦਿੱਲੀ ' ਸੀ ਅਤੇ ਉਸ ਨਾਲ ਸਲਾਹ-ਮਸ਼ਵਰਾ ਕਰਕੇ ਹੀ ਵੱਡੇ ਪੱਧਰ ਤੇ ਫੜੋ-ਫੜਾਈ ਸ਼ੁਰੂ ਹੋਈ ਲੋਕ ਜਮਹੂਰੀਅਤ ਦੀ ਹੱਤਿਆ ਕਰਕੇ ਇਸ ਸੰਕਟ ਨੂੰ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਭਾਰਤੀ ਬੁਰਜੂਆਜ਼ੀ ਵੀ ਇਸ ਸੰਕਟ ਨੂੰ ਹੱਲ ਨਹੀਂ ਕਰ ਸਕੂਗੀ ਸਰਕਾਰ ਸਾਮਰਾਜਵਾਦ ਉੱਤੇ ਜਿੰਨ੍ਹਾਂ ਨਿਰਭਰ ਰਹੇਗੀ, ਉਨ੍ਹਾਂ ਹੀ ਜਿਆਦਾ ਉਹ ਆਪਣੇ ਸੰਟਕ ਨੂੰ ਹੱਲ ' ਨਾਕਾਮਯਾਬ ਰਹੇਗੀ ਲੋਕਾਂ ਦਾ ਗੁੱਸਾ ਦਿਨ--ਦਿਨ ਵਧੇਗਾ ਅਤੇ ਬੁਰਜੂਆਜੀ ਦਾ ਆਪਸੀ ਵਿਰੋਧ ਵੀ ਵਧੇਗਾ ਸਾਮਰਾਜਵਾਦ ਪੂੰਜੀ ਨਿਵੇਸ਼ ਕਰਨ ਤੋਂ ਪਹਿਲਾਂ ਸ਼ਰਤ ਦੇ ਤੌਰ ਤੇ ਕਮਿਊਨਿਸਟਾਂ ਦੀ ਗ੍ਰਿਫਤਾਰੀ ਚਾਹੁੰਦਾ ਹੈ-ਇਵੇਂ ਹੀ, ਵਕਤੀ ਤੌਰ ਤੇ ਖਾਦ ਸਮੱਸਿਆ ਨੂੰ ਵੀ ਹੱਲ ਕਰਨਾ ਚਾਹੁੰਦਾ ਹੈ ਇਸ ਖਾਦ-ਸੰਕਟ ਨੂੰ ਹੱਲ ਕਰਨ ਲਈ ਖਾਦ ਵਪਾਰ ਅਤੇ ਮੁਨਾਫਾਖੋਰੀ ਨੂੰ ਬੰਦ ਕਰਨ ਦੀ ਜਰੂਰਤ ਹੈ ਅਤੇ ਇਸ ਲਈ ਜਰੂਰਤ ਹੈ, ਕੰਟਰੋਲ ਦੀ ਅਰਥਿਕ ਤੌਰ ਤੇ ਪਛੜੇ ਦੇਸ਼ ' ਇਸ ਕੰਟਰੋਲ ਨੂੰ ਲਾਜਮੀ ਤੌਰ ਤੇ ਲੋਕਾਂ ਦੇ ਵੱਡੇ ਹਿੱਸੇ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ 

ਬੁਰਜੂਆਜ਼ੀ ਦਾ ਇਹ ਵਿਰੋਧ ਏਕਾਧਿਕਾਰ ਪੂੰਜੀਪਤੀਆਂ ਨਾਲ ਕੌਮੀ ਬੁਰਜੂਆਜੀ ਦਾ ਵਿਰੋਧ ਨਹੀਂ ਇਹ ਵਿਰੋਧ ਮੁੱਖ ਤੌਰ ਤੇ ਉਦਯੋਗਪਤੀਆਂ ਨਾਲ ਵਪਾਰੀ ਵਰਗ ਦਾ ਹੈ ਆਰਥਿਕ ਤੌਰ 'ਤੇ ਪੱਛੜੇ ਹੋਏ ਮੁਲਕਾਂ ' ਖਾਦ-ਖੁਰਾਕ ਅਤੇ ਰੋਜਮਾਰ੍ਹਾਂ ਦੀਆਂ ਜਰੂਰੀ ਵਸਤਾਂ ਦਾ ਵਪਾਰ ਪੂੰਜੀ-ਨਿਰਮਾਣ ਲਈ ਲਾਜ਼ਮੀ ਹੈ ਅਤੇ ਇਹ ਕੰਟਰੋਲ ਇਸ ਪੂੰਜੀ-ਨਿਰਮਾਣ ' ਰੁਕਾਵਟ ਪਾਉਂਦਾ ਹੈ ਫਲਸੂਰਪ,ਪੂੰਜੀਵਾਦ ਕੰਮਜੋਰ ਪੈ ਜਾਂਦਾ ਹੈ ਅਤੇ ਉਸਦਾ ਅੰਦਰੂਨੀ ਵਿਰੋਧ ਸੰਕਟ ਦਾ ਰੂਪ ਧਾਰ ਲੈਂਦਾ ਹੈ ਭਾਰਤ ਇੱਕ ਵਿਸ਼ਾਲ ਦੇਸ਼ ਹੈ ਇਸ ਦੇਸ਼ ਦੇ 45 ਕਰੋੜ ਲੋਕਾਂ ਉੱਪਰ ਦਮਨ ਦੀ ਨੀਤੀ ਰਾਹੀਂ ਰਾਜ ਨਹੀਂ ਕੀਤਾ ਜਾ ਸਕਦਾ ਕਿਸੇ ਸਾਮਰਾਜਵਾਦੀ ਦੇਸ਼ ਲਈ ਇਸ ਵਿਸ਼ਾਲ ਦੇਸ਼ ਦੀ ਜਿੰਮੇਵਾਰੀ ਲੈਣਾ ਸੰਭਵ ਨਹੀਂ ਹੈ ਅਮਰੀਕੀ ਸਾਮਰਾਜਵਾਦ ਨੇ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਸਹਾਇਤਾ ਦੇਵ ਦਾ ਬਚਨ ਦਿੱਤਾ ਹੈ, ਉਸਦਾ ਪਾਲਣ ਕਰਨ ਲਈ ਉਸਨੂੰ ਤ੍ਰੇਲੀਆਂ ਰਹੀਆਂ ਹਨ ਇਸੇ ਦੌਰਾਨ ਅਮਰੀਕਾ ' ਉਦਯੋਗਿਕ ਸੰਕਟ ਦਿਖਾਈ ਦਿੰਦਾਂ ਹੈ ਰਾਸ਼ਟਰਪਤੀ ਜਾਨਸਨ ਦੇ ਕਥਨ ਤੋਂ ਸਮਝਿਆ ਜਾ ਸਕਦਾ ਹੈ ਕਿ ਦੇਸ਼ ' ਬੇਕਾਰੀ ਦੀ ਸੰਖਿਆ ਵੱਧ ਗਈ ਹੈ ਸਰਕਾਰੀ ਸੂਤਰਾਂ ਮੁਤਾਬਕ 40 ਲੱਖ ਲੋਕ ਪੂਰੀ ਤਰ੍ਹਾਂ ਬੇਕਾਰ ਹਨ,3 ਕਰੋੜ 50 ਲੱਖ ਅਰਥ ਬੇਕਾਰ ਹਨ ਅਤੇ ਕਾਰਖਾਨਿਆਂ ' ਵੀ ਅਰਧ-ਬੇਕਾਰੀ ਹੈ,ਅੰਤ ਲੋਕਾਂ ਦੇ ਲਗਾਤਾਰ ਵੱਧਦੇ ਵਿਰੋਧ ਨੂੰ ਭਾਰਤ ਸਰਕਾਰ ਦਬਾਅ ਨਹੀਂ ਸਕੇਗੀ' ਲੋਕ ਜਮਹੂਰੀਅਤ ਉੱਤੇ ਇਹ ਹਮਲਾ ਲੋਕਾਂ ਦੀ ਬੇਚੈਨੀ ਨੁੰ ਲਾਜਮੀ ਜੱਦੋ ਜਹਿਦ ' ਬਦਲੇਗਾ ਆਉਣ ਵਾਲੇ ਦਿਨਾਂ ' ਵਿਰੋਧ ਦਾ ਰੂਪ ਕੀ ਹੋਵੇਗਾ? ਉਸਦੀ ਕੁੱਝ ਝਲਕ ਮਦਰਾਸ ਦੇ ਭਾਸ਼ਾਈ ਅੰਦਲੋਨ ' ਮਿਲਦਾ ਹੈ ਇਸ ਤਰ੍ਹਾਂ ਆਉਣ ਵਾਲਾ ਦੌਰ ਨਾ ਸਿਰਫ ਵੱਡੀਆਂ ਜੱਦ ੋਜਹਿਦਾਂ ਦਾ ਦੌਰ ਹੋਵੇਗਾ, ਸਗੋਂ ਵੱਡੀਆਂ ਜਿੱਤਾਂ ਦਾ ਵੀ ਦੌਰ ਹੋਵੇਗਾ ਇਸ ਦੌਰ ' ਲੋਕਾਂ ਦੀਆਂ ਇਨਕਲਾਬੀ ਜੱਦੋਜਹਿਦਾਂ ਦੀ ਜਿੰਮੇਵਾਰੀ ਨੂੰ ਅਸੀਂ ਕਾਰਰਾਰ ਢੰਗ ਨਾਲ ਤਾਂ ਹੀ ਨਿਭਾਅ ਸਕਾਂਗੇ, ਜਦੋਂ ਪਾਰਟੀ-ਜਥੇਬੰਦੀ ਨੂੰ ਇਨਕਲਾਬੀ ਜੱਥੇਬੰਦੀ ਦੇ ਰੂਪ ' ਜੱਥੇਬੰਦ ਕਰ ਪਾਵਾਂਗੇ 

ਇਨਕਲਾਬੀ ਜੱਥੇਬੰਦੀ ਬਣਾਉਣ ਦਾ ਮੁੱਖ ਅਧਾਰ ਕੀ ਹੈ? ਕਾਮਰੇਡ ਸਟਾਲਿਨ ਨੇ ਕਿਹਾ. "ਇਨਕਲਾਬੀ ਕਾਡਰ ਹੀ ਇਨਕਲਾਬੀ ਜੱਥੇਬੰਦੀ ਬਣਾਉਣ ਦਾ ਮੁੱਖ ਅਧਾਰ ਹੈ" ਇਨਕਲਾਬੀ ਕਾਡਰ ਕਿਸਨੂੰ ਕਹਿੰਦੇ ਹਨ? ਇਨਕਲਾਬੀ ਕਾਡਰ ਉਹ ਹੈ, ਜਿਹੜਾ ਸਥਿਤੀ ਦਾ ਆਪਣੀ ਪਹਿਲ ਕਦਮੀ ਤੇ ਵਿਸ਼ਲੇਸ਼ਣ ਕਰ ਸਕਦਾ ਹੈ ਅਤੇ ਉਸ ਮੁਤਾਬਕ ਨੀਤੀਆਂ ਬਣਾ ਸਕਦਾ ਹੈ ਉਹ ਕਿਸੇ ਦੀ ਮਦਦ ਦੀ ਉਡੀਕ ਨਹੀਂ ਕਰਦਾ 

ਸਾਡੇ ਜੱਥੇਬੰਦਕ ਕਾਰਜ :

1. ਹਰ ਪਾਰਟੀ ਮੈਂਬਰ ਘੱਟੋ ਘੱਟ ਪੰਜ ਵਿਅਕਤੀਆਂ ਦਾ ਇੱਕ ਸਰਗਰਮ ਗਰੁੱਪ ਬਣਾਵੇ ਉਹ ਇਸ ਸਰਗਰਮ ਗਰੁੱਪ ਨੂੰ ਸਿਆਸੀ ਸਿੱਖਿਆ ਨਾਲ ਸਿੱਖਿਅਤ ਕਰੇਗਾ 
2. ਹਰ ਪਾਰਟੀ ਮੈਂਬਰ ਨੂੰ ਇਹ ਦੇਖਣਾ ਹੋਵੇਗਾ ਕਿ ਇਸ ਗਰੁੱਪ ਵਿੱਚ ਕੋਈ ਪੁਲਿਸ ਦੁਆਰਾ (ਦਿਨ੍ਹਤ)ਜਾਣਿਆ ਜਾਂਦਾ ਵਿਅਕਤੀ ਨਾ ਹੋਵੇ 
3. ਹਰ ਸਰਗਰਮ ਗਰੁੱਪ ਦੀਆਂ ਮੀਟਿੰਗਾਂ ਲਈ ਥਾਂ ਗੁਪਤ ਹੋਵੇ ਜਰੂਰਤ ਪੈਣ 'ਤੇ ਇੱਕ-ਦੋ ਆਦਮੀਆਂ ਦੇ ਲੁੱਕਣ ਲਈ ਥਾਂ ਦਾ ਪ੍ਰਬੰਧ ਹੋਵੇ 
4. ਹਰ ਸਰਗਰਮ ਗਰੁੱਪ ਦੇ ਤਾਲਮੇਲ ਲਈ ਇੱਕ ਨਿਸ਼ਚਿਤ ਵਿਅਕਤੀ ਹੋਵੇ 
5. ਗੁਪਤ ਦਸਤਾਵੇਜਾਂ ਨੂੰ ਸਾਂਭਣ ਲਈ ਇੱਕ ਜਗ੍ਹਾ ਦਾ ਪ੍ਰਬੰਧ ਚਾਹੀਦਾ ਹੈ 
6. ਸਿਆਸੀ ਸਿੱਖਿਆ ਤੇ ਕੰਮ ਵਿੱਚ ਨਿਪੁੰਨ ਹੋਣ 'ਤੇ ਸਰਗਰਮ ਗਰੁੱਪ ਦੇ ਮੈਂਬਰ ਨੂੰ ਪਾਰਟੀ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਪਾਰਟੀ ਮੈਂਬਰ ਬਣਨ ਦੇ ਬਾਅਦ ਸਰਗਰਮ ਗਰੁੱਪ ਨਾਲ ਉਸਦਾ ਕੋਈ ਸੰਪਰਕ ਨਹੀਂ ਹੋਵੇਗਾ 
ਸਿਆਸੀ ਸਿੱਖਿਆ ਕੀ ਹੋਵੇਗੀ?

ਇਸ ਜੱਥੇਬੰਧਕ ਢੰਗ ਦਾ ਦ੍ਰਿੜਤਾਪੂਰਵਕ ਪਾਲਣ ਕਰਨਾ ਹੋਵੇਗਾ ਇਹੀ ਜੱਥੇਬੰਦੀ ਭਵਿੱਖ ' ਇਨਕਲਾਬੀ ਜੱਥੇਬੰਦੀ ਦੀ ਜਿੰਮੇਵਾਰੀ ਲਵੇਗੀ 

ਭਾਰਤ ' ਇਨਕਲਾਬ ਦਾ ਮੁੱਖ ਅਧਾਰ ਹੈ "ਜਰੱਈ ਇਨਕਲਾਬੀ" ਇਸੇ ਤਰ੍ਹਾਂ ਸਾਡੀ ਸਿਆਸੀ ਪ੍ਰਚਾਰ-ਮੁਹਿੰਮ ਦਾ ਮੁੱਖ ਨਾਅਰਾ ਹੋਵੇਗਾ-ਜਰੱਈ ਇਨਕਲਾਬ ਨੂੰ ਸਫਲ ਬਣਾਓ ਜਰੱਈ ਇਨਕਲਾਬ ਦੇ ਪ੍ਰਗਰਾਮ ਦਾ ਅਸੀਂ ਮਜਦੂਰ ਅਤੇ ਮੱਧਵਰਗੀ ਹਿੱਸਿਆਂ ' ਜਿਨ੍ਹਾਂ ਜਿਆਦਾ ਪ੍ਰਚਾਰ ਕਰਾਂਗੇ ਅਤੇ ਉਨ੍ਹਾਂ ਨੂੰ ਜਿਨ੍ਹਾਂ ਜਿਆਦਾ ਸਿੱਖਿਅਤ ਕਰ ਲਵਾਂਗੇ ਮਜਦੂਰ ਅਤੇ ਮੱਧਵਰਗੀ ਹਿੱਸੇ ਉਨ੍ਹਾਂ ਹੀ ਜਿਆਦਾ ਸਿਆਸੀ ਸਿੱਖਿਆ ' ਸਿਖਿਅਤ ਹੋ ਜਾਣਗੇ ਕਿਸਾਨਾਂ ਵਿੱਚ ਜਮਾਤੀਵੰਡ ਵਟਾਂਦਰੇ ਦਾ ਵਿਸ਼ਾ ਹੋਣਾ ਚਾਹੀਦਾ ਹੈ 
    ਇਨਕਲਾਬ ਜਿੰਦਾਬਾਦ   
 28-2-1965

ਤਰਜਮਾ-ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...