Search This Blog

Monday, July 29, 2019

ਦਸਤਾਵੇਜ-4 ਆਧੁਨਿਕ ਸੋਧਵਾਦ ਵਿਰੁੱਧ ਜੱਦੋ ਜਹਿਦ ਜਾਰੀ ਰੱਖੋ

(ਪੰਜ ਕੁ ਸਾਲ ਪਹਿਲਾਂ ਇਕ ਕਿਤਾਬ ਦੇ ਸਿਲਸਿਲੇ 'ਚ ਚਾਰੂ ਮਜੂਮਦਾਰ ਦੇ ਅੱਠ ਦਸਤਵੇਜ ਅਨੁਵਾਦ ਕੀਤੇ ਸਨ। ਬਾਅਦ 'ਚ ਇਹ ਕੰਮ ਠੱਪ ਹੋ ਗਿਆ। ਇਤਿਹਾਸਕ ਦਸਤਾਵੇਜ ਹੋਣ ਦੇ ਕਰਕੇ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਤੁਹਾਡੇ ਤੇ ਹੈ ਕਿ ਤੁਸੀਂ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਸਨੂੰ ਕਿਵੇਂ ਵਾਚਦੇ ਓ।)



ਦਸਤਾਵੇਜ-4     ਆਧੁਨਿਕ ਸੋਧਵਾਦ ਵਿਰੁੱਧ ਜੱਦੋ ਜਹਿਦ ਜਾਰੀ ਰੱਖੋ

ਸਾਨੂੰ ਇਲਾਕਾਵਾਰ ਸੱਤਾ ਤੇ ਕਬਜਾ ਕਰਨ ਦੇ ਦਾਅਪੇਚ ਅਪਣਾਉਂਦੇ ਹੋਏ ਸੋਧਵਾਦ ਵਿਰੁੱਧ ਰੋਜ਼ਾਨਾ ਜੱਦੋਜਹਿਦ ਜਾਰੀ ਰੱਖਣੀ ਹੋਵੇਗੀ ਕੁੱਝ ਸੋਧਵਾਦੀ ਵਿਚਾਰ ਪਾਰਟੀ ਦੇ ਅੰਦਰ ਪੱਕੀਆਂ ਜੜ੍ਹਾਂ ਜਮਾਈ ਬੈਠੇ ਹਨ ਉਨ੍ਹਾਂ ਸਾਰਿਆਂ ਦੇ ਖਿਲਾਫ ਸੰਘਰਸ਼ ਚਲਾਉਂਦੇ ਜਾਣਾ ਹੋਵੇਗਾ ਅਸੀਂ ਇੱਥੇ ਕੁੱਝ ਸਵਾਲਾਂ ਤੇ ਵਿਚਾਰ-ਚਰਚਾ ਕਰ ਰਹੇ ਹਾਂ:-

1. ਸੋਧਵਾਦ ਦੇ ਵਿਰੁੱਧ ਸੰਘਰਸ਼ ਦੇ ਸਾਹਮਣੇ ਅੱਜ ਜੋ ਸਵਾਲ ਵੱਡੇ ਰੂਪ ' ਦਿਖਾਈ ਦਿੰਦੇ ਹਨ, ਉਹ ਹਨ, ਸੋਵੀਅਤ ਅਗਵਾਈ ਦੁਆਰਾ ਭਾਰਤ ਦੇ ਪਿਛਾਖੜੀ ਸ਼ਾਸਕ ਵਰਗ ਦੀ ਪੂਰੀ ਸਹਾਇਤਾ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਚੌਥੀ ਪੰਜ ਸਾਲਾ ਯੋਜਨਾ ' ਭਾਰਤ ਨੂੰ 600 ਕਰੋੜ ਰੁਪਏ ਦੀ ਸਹਾਇਤਾ ਦੇਣਗੇ ਸੋਵੀਅਤ ਸਹਾਇਤਾ ਭਾਰਤ ਦੀ ਅਜਾਦੀ ਨੂੰ ਮਜਬੂਤ ਕਰ ਰਹੀ ਹੈ, ਇਹ ਧਾਰਨਾ ਬਿਲਕੁੱਲ ਹੀ ਗਲਤ ਹੈ, ਕਿਉਂਕਿ, ਇਸਦੇ ਪਿੱਛੇ ਕੋਈ ਵਰਗ-ਵਿਚਾਰ ਨਹੀਂ ਹੈ ਇਸ ਸਹਿਯੋਗ ਵਿਰੁੱਧ ਸਾਨੂੰ ਆਪਣਾ ਮੱਤ ਲੋਕਾਂ ਸਾਹਮਣੇ ਸਾਫ-ਸਾਫ ਰੱਖਣਾ ਹੋਵੇਗਾ ਭਾਰਤ ' ਸਾਮਰਾਜਵਾਦ ਅਤੇ ਸਾਮੰਤਵਾਦ ਦੇ ਨਾਲ ਸਹਿਯੋਗ ਦੇ ਰਾਹ ਤੇ ਜੋ ਸਰਕਾਰ ਚੱਲ ਰਹੀ ਹੈ, ਉਸਨੂੰ ਸਹਾਇਤਾ ਦੇਣ ਨਾਲ ਪਿਛਾਖੜੀ ਵਰਗ ਹੀ ਮਜਬੂਤ ਹੋਵੇਗਾ ਇਸ ਲਈ ਸੋਵੀਅਤ ਸਹਾਇਤਾ ਭਾਰਤ ਦੇ ਲੋਕ ਜਮਹੂਰੀ ਸੰਘਰਸ਼ ਨੂੰ ਤਾਕਤਵਾਰ ਨਹੀਂ ਕਰ ਰਹੀ, ਬਲਕਿ ਅਮਰੀਕੀ ਅਗਵਾਈ ਵਾਲੇ ਸਾਮਰਾਜਵਾਦ ਅਤੇ ਸੋਵੀਅਤ ਸਹਿਯੋਗ ਦੇ ਪਿਛਾਖੜੀ ਵਰਗ ਦੀ ਤਾਕਤ ' ਵਾਧਾ ਕਰ ਰਹੀ ਹੈ ਅਸੀਂ ਭਾਰਤ ' ਵੇਖ ਰਹੇ ਹਾਂ-ਆਧੁਨਿਕ ਸੋਧਵਾਦ ਦਾ ਸੋਵੀਅਤ ਸਹਾਇਤਾ ਨਾਲ ਜੋ ਵੱਡੇ-ਵੱਡੇ ਉਦਯੋਗ ਰਾਜਕੀ ਖੇਤਰ ' ਬਣੇ ਹਨ, ਭਾਰਤ ਦੇ ਅਨੁਭਵ ' ਅਸੀਂ ਵੇਖਦੇ ਹਾਂ ਕਿ ਉਨ੍ਹਾਂ ਉਦਯੋਗ ਦੇ ਉਤਪਾਦਨ ਤੇ ਵੱਡੇ ਏਕਾਧਿਕਾਰ ਮਾਲਕਾਂ ਦਾ ਕਬਜਾ ਹੈ 
charu-mazomdar.india.naxalbari

ਚਾਰੂ ਮਜੂਮਦਾਰ




ਇਸ
ਲਈ ਰਾਜਕੀ ਉਦਯੋਗ ਦੇ ਜਰੀਏ ਏਕਾਅਧਿਕਾਰ ਮਾਲਕਾਂ ਦੀ ਸਮਰੱਥਾ ਨੂੰ ਰਾਜ ਕੰਟਰੋਲ ਨਹੀਂ ਕਰ ਸਕਿਆ ਅਤੇ ਏਕਾਧਿਕਾਰ ਮਾਲਕ ਹੀ ਰਾਜਕੀ ਉਦਯੋਗ ਦੇ ਉਤਪਾਦਨ ਨੂੰ ਕੰਟਰੋਲ ਕਰ ਰਹੇ ਹਨ ਇਸਪਾਤ ਅਤੇ ਪੈਟਰੋਲੀਅਮ ਇਨ੍ਹਾਂ ਦੋਨਾਂ ਹੀ ਖੇਤਰਾਂ ' ਸਾਡੇ ਅਨੁਭਵ ਇੱਕ ਹਨ 

2. ਜੋ ਸਵਾਲ ਸਾਡੇ ਸਾਹਮਣੇ ਅੱਜ ਵੱਡੇ ਰੂਪ ' ਦਿਖਾਈ ਦੇ ਰਿਹਾ ਹੈ, ਉਹ ਹੈ ਬੁਰਜੂਆ ਰਾਸ਼ਟਰਵਾਦ ਇਹ ਰਾਸ਼ਟਵਾਦ ਬਹੁਤ ਸੰਕਰੀਨ ਹੈ ਅਤੇ ਇਹ ਸੰਕੀਰਨ ਰਾਸ਼ਟਰਵਾਦ ਹੀ ਅੱਜ ਸ਼ਾਸ਼ਕ ਵਰਗ ਦਾ ਸਭ ਤੋਂ ਵੱਡਾ ਹਥਿਆਰ ਹੈ ਇਸ ਹਥਿਆਰ ਦੀ ਵਰਤੋਂ ਉਹ ਕੇਵਲ ਚੀਨ ਦੇ ਮਾਮਲੇ ' ਹੀ ਨਹੀਂ, ਪਕਿਸਤਾਨ ਆਦਿ ਕਿਸੇ ਵੀ ਸਵਾਲ 'ਤੇ ਕਰ ਰਹੇ ਹਨ "ਰਾਸ਼ਟਰੀ ਏਕਤਾ" ਆਦਿ ਦੀ ਆਵਾਜ ਉਠਾਕੇ ਉਹ ਏਕਾਧਿਕਾਰ ਪੂੰਜੀ ਦੇ ਸ਼ੋਸਣ ਨੂੰ ਹੀ ਬਣਾਈ ਰੱਖਣਾ ਚਾਹੁੰਦੇ ਹਨ ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਸਾਮਰਾਜਵਾਦ ਵਿਰੋਧੀ ਸੰਘਰਸ਼ ਦੇ ਫਲਸਰੂਪ ਭਾਰਤ ' ਏਕਤਾ ਦੀ ਭਾਵਨਾ ਜਾਗੀ ਹੈ ਭਾਰਤ ਸਰਕਾਰ ਨੇ ਸਾਮਰਾਜਵਾਦ ਨਾਲ ਸਮਝੌਤਾ ਕਰਕੇ ਚੱਲਣ ਦੇ ਕਾਰਨ ਇਸ ਏਕਤਾ ਦੀ ਭਾਵਨਾ ਨੂੰ ਜੜ੍ਹ ਤੋਂ ਹੀ ਸੱਟ ਮਾਰੀ ਜਾ ਰਹੀ ਹੈ ਮੌਜੂਦਾ ਸ਼ਾਸ਼ਕ ਵਰਗ ਦੀ ਏਕਤਾ ਦੀ ਅਵਾਜ ਦਾ ਇੱਕ ਹੀ ਬੁਨਿਆਦੀ ਟੀਚਾ ਹੈ ਅਤੇ ਉਹ ਹੈ ਏਕਾਧਿਕਾਰ ਪੂੰਜੀ ਦੁਆਰਾ ਸ਼ੋਸ਼ਣ ਲਈ ਏਕਤਾ ਇਸ ਤਰ੍ਹਾਂ, ਏਕਤਾ ਦੀ ਇਹ ਆਵਾਜ ਪਿਛਖਾੜੀ ਹੈ ਅਤੇ ਮਾਰਕਸਵਾਦੀਆਂ ਨੂੰ ਇਸ ਅਵਾਜ ਦਾ ਵਿਰੋਧ ਕਰਨਾ ਹੋਵੇਗਾ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ-ਹਾਕਮਾਂ ਵੱਲੋਂ ਲੁੱਟ ਦੇ ਸਵਾਰਥ ਲਈ ਇਹ ਅਵਾਜ ਦਿੱਤੀ ਗਈ ਕੋਈ ਵੀ ਮਾਰਕਸਵਾਦੀ ਇਸ ਅਵਾਜ ਦੀ ਹਿਮਾਇਤ ਨਹੀਂ ਕਰ ਸਕਦਾ ਹਰ ਕੌਮੀਅਤ ਦੇ ਆਪਾ ਨਿਰਣੇ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਮਾਰਕਸਵਾਦੀਆਂ ਦਾ ਜਰੂਰੀ ਕਰਤੱਵ ਹੈ ਕਸ਼ਮੀਰ, ਨਾਗਾ ਆਦਿ ਸਵਾਲਾਂ ਤੇ ਮਾਰਕਸਵਾਦੀਆਂ ਨੂੰ ਸੰਘਰਸ਼ ਕਰਨ ਵਾਲਿਆਂ ਦੀ ਹਿਮਾਇਤ ਕਰਨੀ ਹੋਵੇਗੀ ਸਾਮਰਾਜਵਾਦ, ਸਾਮੰਤਵਾਦ ਅਤੇ ਵੱਡੇ ਪੂੰਜੀਪਤੀਆਂ ਦੇ ਇਸ ਭਾਰਤ ਸਰਕਾਰ ਦੇ ਖਿਲਾਫ ਸੰਘਰਸ਼ ਦੇ ਜਰੀਏ ਹੀ ਨਵੀਂ ਏਕਤਾ ਦੀ ਚੇਤਨਾ ਆਵੇਗੀ ਅਤੇ ਉਦੋਂ ਇਨਕਲਾਬ ਦੇ ਹਿੱਤ ' ਹੀ ਭਾਰਤ ਨੂੰ ਇਹ ਰੱਖਣ ਦੀ ਜਰੂਰਤ ਹੋਵੇਗੀ 
ਉਹ ਏਕਤਾ ਮਜਬੂਤ ਏਕਤਾ ਹੋਵੇਗੀ ਕੌਮੀਅਤਾਂ ਦੀ ਇਸੇ ਚੇਤਨਾ ਤੋਂ ਹਿੰਦੀ ਭਾਸ਼ਾ ਜਬਰੀ ਥੋਪਣ ਖਿਲਾਫ ਦੱਖਣੀ ਭਾਰਤ ' ਸੰਘਰਸ਼ ਹੋਇਆ ਹੈ 60 ਵਿਅਕਤੀਆਂ ਨੇ ਇਸੇ ਸਾਲ 1965 ' ਆਪਣੀਆਂ ਜਾਨਾਂ ਗਵਾਈਆਂ ਹਨ ਇਸੇ ਤਰ੍ਹਾਂ ਇਸ ਸੰਘਰਸ਼ ਦੇ ਮਹੱਤਵ ਨੂੰ ਛੋਟਾ ਕਰਕੇ ਦੇਖਣ ਨਾਲ ਮਜ਼ਦੂਰ ਵਰਗ ਵਿਆਪਕ ਲੋਕ ਸੰਘਰਸ਼ ਦੇ ਸਾਹਮਣੇ ਆਪਣੇ ਆਪ ਨੂੰ ਵੱਖਰਾ ਕਰ ਲਵੇਗਾ ਮਜ਼ਦੂਰ ਵਰਗ ਦੇ ਹਿੱਤ ਦੇ ਲਈ ਹੀ ਇਨ੍ਹਾਂ ਸਾਰੀਆਂ ਕੌਮੀਅਤਾਂ ਦੇ ਵਿਕਾਸ ਦੀਆਂ ਕੋਸ਼ਿਸ਼ਾਂ ਦੀ ਹਿਮਾਇਤ ਕਰਨੀ ਹੋਵੇਗੀ 

3. ਕਿਸਾਨ ਲਹਿਰ ' ਜਮਾਤੀ ਵਿਸ਼ਲੇਸ਼ਣ ਜਾਂ ਵਿਚਾਰ ਸਥਾਪਤ ਕਰਨਾ ਕਿਸਾਨ ਜਮਾਤ ਮੌਜੂਦਾ ਇਨਕਲਾਬ ਦੇ ਪੜਾਅ ' ਮਜਦੂਰ ਜਮਾਤ ਦੀ ਮਿੱਤਰ ਹੈ ਅਤੇ ਕਿਸਾਨ ਭਾਰਤ ਦੇ ਲੋਕ ਜਮਹੂਰੀ ਇਨਕਲਾਬ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਗੱਲ ਨੂੰ ਧਿਆਨ ' ਰੱਖਦੇ ਹੋਏ ਹੀ ਸਾਨੂੰ ਕਿਸਾਨ ਵਰਗ ਦੀ ਲਹਿਰ ' ਅੱਗੇ ਵਧਣਾ ਹੋਵੇਗਾ ਪਰ ਸਾਰੇ ਕਿਸਾਨ ਇੱਕ ਵਰਗ ' ਨਹੀਂ ਆਉਂਦੇ ਕਿਸਾਨਾਂ ਦੇ ਅੰਦਰ ਧਨੀ, ਦਰਮਿਆਨੀ, ਗਰੀਬ ਅਤੇ ਬੇਜਮੀਨੇ, ਮੁੱਖ ਤੌਰ ਤੇ ਇਹ ਚਾਰ ਵਰਗ ਹਨ, ਅਤੇ ਨਾਲ ਹੀ ਪਿੰਡ ਦਾ ਦਸਤਕਾਰ ਹੈ ਸਥਿਤੀ ਮੁਤਾਬਕ ਉਨ੍ਹਾਂ ਦੀ ਇਨਕਲਾਬੀ ਚੇਤਨਾ ਅਤੇ ਕੰਮ-ਸ਼ਕਤੀ ' ਵੀ ਫਰਕ ਹੈ ਇਸ ਲਈ ਮਾਰਕਸਵਾਦੀਆਂ ਨੂੰ ਸਾਰੇ ਕਿਸਾਨ ਸੰਘਰਸ਼ਾਂ ਤੇ ਗਰੀਬ-ਬੇਜ਼ਮੀਨੇ ਕਿਸਾਨਾਂ ਦੀ ਅਗਵਾਈ ਸਥਾਪਿਤ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਨੀ ਹੋਵੇਗੀ ਕਿਸਾਨ ਦੇ ਜਮਾਤੀ-ਵਿਸ਼ਲੇਸ਼ਣ ' ਅਕਸਰ ਹੀ ਜੋ ਗਲਤੀ ਹੁੰਦੀ ਹੈ, ਉਹ ਹੈ, ਜ਼ਮੀਨ ਦੀ ਮਾਲਕੀ ਦੇ ਅਧਾਰ ਤੇ ਜਮਾਤੀ-ਵਿਸ਼ਲੇਣ ਇਹ ਇੱਕ ਖਤਰਨਾਕ ਕਿਸਮ ਦੀ ਗਲਤੀ ਹੈ ਵਿਸ਼ਲੇਸ਼ਣ ਆਮਦਨੀ ਅਤੇ ਰਹਿਣ-ਸਹਿਣ ਦੇ ਪੱਧਰ ਤੇ ਕਰਨਾ ਹੋਵੇਗਾ ਅਸੀਂ ਸਾਰੇ ਕਿਸਾਨ-ਸੰਘਰਸ਼ ਤੇ ਗਰੀਬ-ਬੇਜ਼ਮੀਨੇ ਕਿਸਾਨਾਂ ਦੀ ਅਗਵਾਈ ਜਿੰਨੀ ਹੀ ਸਥਾਪਿਤ ਕਰ ਸਕਾਂਗੇ, ਕਿਸਾਨ-ਸੰਘਰਸ਼ ਕਰਨਾ ਉਨ੍ਹਾਂ ਹੀ ਜੰਗੀ ਪੱਧਰ ਤੇ ਹੋਵੇਗਾ ਧਿਆਨ ਰੱਖਣਾ ਹੋਵੇਗਾ, ਵਿਆਪਕ ਕਿਸਾਨ ਵਰਗ ਦੀ ਹਿਮਾਇਤ ਤੇ ਅਧਾਰਿਤ ਹੋਰ ਵੀ ਜੰਗੀ ਦਾਅਪੇਚ ਅਪਣਾਏ ਜਾਣਗੇ, ਇਹ ਕਿਸੇ ਵੀ ਤਰ੍ਹਾਂ ਅਵਸਰਵਾਦੀ ਨਹੀਂ ਹੋ ਸਕਦਾ ਯਾਦ ਰੱਖਣਾ ਹੋਵੇਗਾ, ਇੰਨੇ ਦਿਨਾਂ ਤੱਕ ਅਸੀਂ ਗੈਰ-ਕਿਸਾਨ ਵਰਗ ਦੀ ਹਿਮਾਇਤ ਤੇ ਅਧਾਰਿਤ ਹੋ ਕੇ ਕਿਸਾਨ-ਸੰਘਰਸ਼ ' ਸੰਕਰੀਨਤਾ ਲੱਭੀ ਹੈ ਅਤੇ ਦਮਨ ਆਉਣ ਤੇ ਹੀ ਸੋਚ ਲਿਆ ਕਿ ਉੱਥੇ ਕੁੱਝ ਮਾੜਾ ਹੋਇਆ ਹੈ ਧਿਆਨ ਦੇਣਾ ਹੋਵੇਗਾ ਕਿ ਕਿਸਾਨਾਂ ਦੀ ਕਿਸੀ ਵੀ ਮੌਲਿਕ ਮੰਗ ਦਾ ਸੰਘਰਸ਼ ਸ਼ਾਤੀਪੂਰਨ ਰਾਹ ਤੇ ਨਹੀਂ ਹੋਵੇਗਾ ਕਿਸਾਨ ਜੱਥੇਬੰਦੀ ਦਾ ਜਮਾਤੀ-ਵਿਸ਼ਲੇਸ਼ਣ ਅਤੇ ਗਰੀਬ ਅਤੇ ਬੇਜ਼ਮੀਨੇ ਕਿਸਾਨਾਂ ਦੀ ਅਗਵਾਈ ਸਥਾਪਿਤ ਕਰਨ ਲਈ ਇਹ ਗੱਲ ਸਪੱਸ਼ਟ ਭਾਸ਼ਾ ' ਕਿਸਾਨ ਵਰਗ ਨੂੰ ਦੱਸ ਦੇਣੀ ਹੋਵੇਗੀ ਕਿ ਇਸ ਪਿਛਾਖੜੀ ਸਰਕਾਰ ਦੇ ਕਿਸੇ ਕਾਨੂੰਨ ਦੀ ਸਹਾਇਤਾ ਨਾਲ ਉਨ੍ਹਾਂ ਦੀ ਕਿਸੇ ਬੁਨਿਆਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕੋਈ ਕਾਨੂੰਨੀ ਸ਼ੰਘਰਸ਼ ਚਲਾਉਣ ਦਾ ਮੌਕਾ ਨਹੀਂ ਲਵਾਂਗੇ ਜਾਂ ਕਾਨੂੰਨ ਦਾ ਫਾਇਦਾ ਨਹੀਂ ਉਠਾਵਾਂਗੇ ਇਸਦੇ ਲਈ ਖੁੱਲ੍ਹੇਆਮ ਕਿਸਾਨ-ਸਭਾ ਦਾ ਕੰਮ ਚਲਾਉਣਾ ਹੀ ਹੋਵੇਗਾ ਇਸ ਲਈ ਕਿਸਾਨਾਂ ਵਿੱਚ ਪਾਰਟੀ ਗਰੁੱਪ ਤਿਆਰ ਕਰਨੇ ਅਤੇ ਜਰੱਈ ਇਨਕਲਾਬ ਦੇ ਪ੍ਰਗਰਾਮ ਅਤੇ ਇਲਾਕੇ ਦੇ ਅਧਾਰ ਤੇ ਸੱਤਾ ਤੇ ਕਬਜਾ ਕਰਨ ਦੇ ਦਾਅਪੇਚ ਦੀ ਵਿਆਖਿਆ ਕਰਨੀ ਬਹੁਤ ਜਰੂਰੀ ਹੈ ਅਤੇ ਇਹ ਪਾਰਟੀ ਦਾ ਮੁੱਖ ਕੰਮ ਹੋਵੇਗਾ ਇਸੇ ਪ੍ਰੋਗਰਾਮ ਦੇ ਜਰੀਏ ਗਰੀਬ ਤੇ ਬੇਜ਼ਮੀਨੇ ਕਿਸਾਨ, ਕਿਸਾਨ ਸ਼ੰਘਰਸ਼ ਦੀ ਅਗਵਾਈ ' ਸਥਪਿਤ ਹੋਣਗੇ 

4. 1959 ' ਭਾਰਤ ਦੇ ਹਰ ਜਮਹੂਰੀ ਸੰਘਰਸ਼ ਤੇ ਸਰਕਾਰ ਲਗਾਤਾਰ ਖੂੰਖਾਰ ਹਮਲੇ ਕਰ ਰਹੀ ਹੈ ਇਨ੍ਹਾਂ ਖੂੰਖਾਰ ਹਮਲਿਆਂ ਖਿਲਾਫ ਅਸੀਂ ਕਿਸੇ ਸਰਗਰਮ ਵਿਰੋਧੀ ਸੰਘਰਸ਼ ਦੀ ਅਗਵਾਈ ਨਹੀਂ ਕੀਤੀ ਅਸੀਂ ਇਨ੍ਹਾਂ ਹਮਲਿਆਂ ਦੇ ਸਾਹਮਣੇ ਬੇਸਿੱਟਾ ਵਿਰੋਧ ਦੀ ਅਵਾਜ ਰੱਖੀ ਹੈ, ਜਿਵੇਂ, ਖਾਦ ਸੰਘਰਸ਼ ਦੇ ਬਾਅਦ ਸ਼ੋਕ ਜਾਲੂਸ ਆਦਿ ਸਾਨੂੰ ਧਿਆਨ ਰੱਖਣਾ ਹੋਵੇਗਾ ਕਾਮਰੇਡ ਮਾਓ-ਜੇ-ਤੁੰਗ ਦੀ ਸਿੱਖਿਆ-ਦਮਨ ਦੇ ਖਿਲਾਫ ਸਿਰਫ ਬੇਸਿੱਟਾ ਵਿਰੋਧ ਆਤਮ-ਸਮਰਪਣ ਦੇ ਰਾਹ ਤੇ ਲੈ ਜਾਂਦਾ ਹੈ, ਇਸ ਲਈ ਅੱਜ ਦੇ ਦੌਰ ' ਕਿਸੇ ਵੀ ਲੋਕ-ਸੰਘਰਸ਼ ਦੇ ਸਮੇਂ ਸਰਗਰਮ ਟਾਕਰਾ ਲਹਿਰ ਜੱਥੇਬੰਦ ਕਰਨੀ ਹੋਵੇਗੀ ਸਰਗਰਮ ਵਿਰੋਧ ਦਾ ਪ੍ਰੋਗਰਾਮ ਅੱਜ ਕਿਸੇ ਵੀ ਲੋਕ-ਸੰਘਰਸ਼ ਦੇ ਸਾਹਮਣੇ ਲਾਜ਼ਮੀ ਜਰੂਰਤ ਦੇ ਰੂਪ ' ਦਿਖਾਈ ਦਿੰਦਾ ਹੈ ਇਸ ਪ੍ਰਗਰਾਮ ਨੂੰ ਛੱਡਕੇ ਅੱਜ ਕਿਸੇ ਵੀ ਲੋਕ ਸ਼ੰਘਰਸ਼ ਨੂੰ ਜੱਥੇਬੰਦ ਕਰਨ ਦਾ ਮਤਲਬ ਹੋਵੇਗਾ ਲੋਕਾਂ ਨੂੰ ਹਤਾਸ਼ ਕਰਨਾ 1959 ਦੇ ਬੇਸਿੱਟਾ ਵਿਰੋਧ ਦੇ ਕਾਰਨ 1960-61 ਕਾਲਤੱਤਾ ' ਖਾਦ ਦੀ ਮੰਗ ਨੂੰ ਲੈ ਕੇ ਕੋਈ ਲਾਮਬੰਦੀ ਸੰਭਵ ਨਹੀਂ ਹੋਈ ਸਰਗਰਮ ਟਾਕਰੇ ਦਾ ਜੱਥੇਬੰਦ ਲੋਕ-ਸਮੂਹ ਦੇ ਮਨ ' ਨਵਾਂ ਭਰੋਸਾ ਜਾਗੇਗਾ ਅਤੇ ਸੰਘਰਸ਼ ' ਜਵਾਰ ਆਵੇਗਾ ਸਰਗਰਮ ਟਾਕਰੇ ਤੋਂ ਅਸੀਂ ਕੀ ਸਮਝਦੇ ਹਾਂ ? ਪਹਿਲਾ, ਕਾਡਰ ਦਾ ਬਚਾਓ ਕਾਡਰ ਦੇ ਬਚਾਓ ਲਈ ਜਰੂਰਤ ਹੈ, ਉਚਿਤ ਬਚਾਓ-ਟਿਕਾਣਿਆ ਅਤੇ ਸੰਚਾਰ ਪ੍ਰਬੰਧ ਦੀ ਦੂਸਰਾ, ਆਮ ਲੋਕਾਂ ਨੂੰ ਟਾਕਰੇ ਦਾ ਤੌਰ-ਤਰੀਕਾ ਸਿਖਾਉਣਾ, ਜਿਵੇਂ ਗੋਲੀ ਦੇ ਸਾਹਮਣੇ ਲੇਟਣਾ ਜਾਂ ਕਿਸੇ ਮਜਬੂਤ ਰੋਕ ਦੀ ਮਦਦ ਲੈਣੀ, ਬੈਰੀਕੇਡ ਬਣਾਉਣੇ ਆਦਿ ਤੀਜਾ ਸਰਗਰਮ ਕਾਡਰ ਦਲਾਂ ਰਾਹੀਂ ਹਰ ਹਮਲੇ ਦਾ ਬਦਲਾ ਲੈਣ ਦੀ ਕੋਸ਼ਿਸ ਕਰਨਾ, ਜਿਸਨੂੰ ਕਾਮਰੇਡ ਮਾਓ ਨੇ ਕਿਹਾ ਹੈ-"ਅਦਲੇ ਦਾ ਬਦਲਾ ਦੀ ਜੱਦੋ-ਜਹਿਦ' ਪਹਿਲਾਂ-ਪਹਿਲਾਂ ਉਹਨਾਂ ਦੇ ਹਮਲਿਆਂ ਦੀ ਨਿਸਬਤ ਅਸੀਂ ਘੱਟ ਹਮਲਿਆਂ ਦਾ ਬਦਲਾ ਲੈਣ ਵਿੱਚ ਸਫਲ ਹੋਵਾਂਗੇ ਪਰ ਜੇਕਰ ਇੱਕ ਇਲਾਕੇ ' ਕੁੱਝ ਸਫਲਤਾ ਹਾਸਿਲ ਕਰ ਲਵਾਂਗੇ ਤਾਂ ਲੋਕਾਂ ' ਨਵਾਂ ਉਤਸ਼ਾਹ ਭਰ ਜਾਵੇਗਾ ਸਾਡੇ ਕੁੱਝ-ਕੁੱਝ ਵਿਰੋਧ ਇਸਤੋਂ ਪਹਿਲਾਂ ਵੀ ਹੋਏ ਹਨ, ਪਰ, ਪਾਰਟੀ ਨੇ ਉਨ੍ਹਾਂ ਨੂੰ ਅਗਵਾਈ ਨਹੀਂ ਦਿੱਤੀ ਲੋਕਾਂ ਵਿੱਚ ਵਿਆਪਕ ਪ੍ਰਚਾਰ ਜਰੀਏ ਨਵਾਂ ਉਤਸ਼ਾਹ ਫੈਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਹ ਸਰਗਰਮ ਟਾਕਰਾ ਲਹਿਰ, ਸ਼ਹਿਰੀ ਅਤੇ ਪੇਂਡੂ ਸਾਰੇ ਥਾਵਾਂ ਤੇ ਸੰਭਵ ਹੈ ਅਮਰੀਕੀ ਨੀਗਰੋ ਟਾਕਰਾ ਲਹਿਰ ' ਇਹ ਸੱਚਾਈ ਸਾਬਿਤ ਹੋਈ ਹੈ 

5. ਅੰਡਰ ਗਰਾਊਂਡ (ਭੂਮੀਗਤ) ਜਥੇਬੰਦੀਆਂ ਦੇ ਬਾਰੇ ' ਪਾਰਟੀ ਦੇ ਅੰਦਰ ਕੋਈ ਵੀ ਸਪੱਸ਼ਟ ਧਾਰਨਾ ਨਹੀਂ ਹੈ ਕੁੱਝ ਆਗੂਆਂ ਦੇ ਭੂਮੀਗਤ ਰਹਿਣ ਨਾਲ ਗੁਪਤ ਜੱਥੇਬੰਦੀ ਨਹੀਂ ਬਣ ਜਾਂਦੀ ਉਲਟਾ, ਉਹ ਹੀ ਆਗੂ ਪਾਰਟੀ ਰੈਂਕ (ਪਾਰਟੀ-ਕਤਾਰ) ਤੋਂ ਅਲੱਗ ਹੋ ਜਾਣ ਦੇ ਖਤਰੇ ਦੇ ਸਾਹਮਣੇ ਹੁੰਦੇ ਹਨ ਪਾਰਟੀ ਦੇ ਆਗੂਆਂ ਦੁਆਰਾ ਭੂਮੀਗਤ ਹੋ ਕੇ ਖੁੱਲ੍ਹੇਆਮ ਲੋਕ-ਜੱਥੇਬੰਦੀ ਦੇ ਆਗੂ ਦੇ ਰੂਪ ' ਕੰਮ ਕਰਨ ਤੇ ਉਹ ਲਾਜ਼ਮੀ ਤੌਰ ਤੇ ਫੜੇ ਜਾਣਗੇ ਹਰ ਪਾਰਟੀ ਮੈਂਬਰ ਨੂੰ ਗੁਪਤ ਜੱਥੇਬੰਦੀ ਦਾ ਕੰਮ ਸਿੱਖਣਾ ਹੋਵੇਗਾ ਨਵੇਂ-ਨਵੇਂ ਪਾਰਟੀ ਕਾਰਕੁੰਨ ਤਿਆਰ ਕਰਨੇ ਹੋਣਗੇ ਅਤੇ ਉਨ੍ਹਾਂ ਨਵੇਂ ਪਾਰਟੀ ਕਾਰਕੁੰਨਾਂ ਦੀ ਸਹਾਇਤਾ ਨਾਲ ਪਾਰਟੀ ਦੇ ਨਾਲ ਲੋਕਾਂ ਦਾ ਸੰਪਰਕ ਸਥਾਪਿਤ ਕਰਨਾ ਹੋਵੇਗਾ ਤਦ ਹੀ ਭੂਮੀਗਤ ਆਗੂ, ਆਗੂ ਦੇ ਰੂਪ ' ਕੰਮ ਕਰਨਾ ਪਵੇਗਾ ਇਸ ਲਈ ਇਸ ਦੌਰ ' ਪਾਰਟੀ ਸਾਹਮਣੇ ਮੁੱਖ ਅਵਾਜ ਹੈ-ਹਰ ਪਾਰਟੀ ਮੈਂਬਰ ਨੂੰ ਇੱਕ-ਇੱਕ ਪਾਰਟੀ ਸਰਗਰਮ ਗਰੁੱਪ ਤਿਆਰ ਕਰਨਾ ਹੋਵੇਗਾ ਇਨ੍ਹਾਂ ਸਰਗਰਮਾਂ ਨੂੰ ਇਨਕਲਾਬੀ ਰਾਜਨੀਤੀ ਤੋਂ ਪ੍ਰੇਰਿਤ ਕਰਨਾ ਹੋਵੇਗਾ ਇਹੀ ਸਰਗਰਮ ਗਰੁੱਪ ਤਿਆਰ ਕਰਨ ਦਾ ਕੰਮ ਹਰ ਫਰੰਟ ਦਾ, ਹਰ ਪਾਰਟੀ ਮੈਂਬਰ ਦਾ ਮੁੱਖ ਕੰਮ ਹੋਵੇਗਾ ਇਨ੍ਹਾਂ ਸਰਗਰਮਾਂ ਨੂੰ ਜਿੰਨੀ ਜਲਦੀ ਅਸੀਂ ਪਾਰਟੀ ਮੈਂਬਰ ' ਵਿਕਸਿਤ ਕਰ ਸਕਦੇ ਹਾਂ, ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਅਸੀਂ ਕਿੰਨੇ ਸਰਗਰਮ ਇਕੱਠੇ ਕਰ ਪਾਉਂਦੇ ਹਾਂ ਤਦ ਹੀ ਭਾਰੀ ਗਿਣਤੀ ' ਅਸੀਂ ਪਾਰਟੀ-ਕਾਡਰ ਤਿਆਰ ਕਰਾਂਗੇ, ਜਿੰਨ੍ਹਾਂ ਨੂੰ ਪੁਲਿਸ ਨਾ ਜਾਣਦੀ ਹੋਵੇ ਅਤੇ ਭੂਮੀਗਤ ਆਗੂਆਂ ਦਾ ਪਾਰਟੀ-ਰੈਂਕ ਨਾਲ ਸੰਪਰਕ ਰੱਖਣ ਦੀ ਹਰ ਅੜਚਣ ਦੂਰ ਹੋ ਜਾਵੇਗੀ 

ਸਾਡੇ ਵਿੱਚ ਮੌਜੂਦ ਸਿਆਸੀ-ਜੱਥੇਬੰਦਕ, ਲੋਕ-ਜੱਥੇਬੰਦੀਆਂ ਆਦਿ ਵਿਸ਼ਿਆਂ ਤੇ ਕੁੱਝ ਸੋਧਵਾਦੀ ਵਿਚਾਰਾਂ ਨੂੰ ਇੱਥੇ ਰੱਖਿਆ ਗਿਆ ਹੈ ਪਾਰਟੀ-ਮੈਂਬਰਾਂ ਨੂੰ ਅੱਜ ਹਰ ਲੋਕ-ਸੰਘਰਸ਼ ਉੱਤੇ ਸਾਡੇ ਚੱਲਣ ਦੇ ਤਰੀਕੇ ਤੋਂ ਭਾਵ ਸਾਡੇ ਜੀਵਨ ਦੇ ਲਗਪੱਗ ਹਰ ਖੇਤਰ ' ਹੀ ਸੋਧਵਾਦ ਆਲ੍ਹਣਾ ਬਣਾਈ ਬੈਠਾ ਹੈ ਉਸਨੂੰ ਜਦੋਂ ਤੱਕ ਅਸੀਂ ਉਖਾੜ ਨਹੀਂ ਸੁੱਟਾਂਗੇ, ਉਦੋਂ ਤੱਕ ਇਕ ਨਵੀਂ ਇਨਕਲਾਬੀ ਪਾਰਟੀ ਨਹੀਂ ਬਣ ਸਕੇਗੀ, ਭਾਰਤ ਦੀ ਇਨਕਲਾਬੀ ਸੰਭਾਵਨਾ ਲੁਕੀ ਰਹੇਗੀ, ਇਤਿਹਾਸ ਸਾਨੂੰ ਮਾਫ ਨਹੀਂ ਕਰੇਗਾ 

ਤਰਜਮਾ-ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...