Search This Blog

Wednesday, July 31, 2019

ਦਸਤਾਵੇਜ-7 (1) ਸੋਧਵਾਦ ਖਿਲਾਫ ਸੰਘਰਸ਼ ਕਰਦਿਆਂ ਹਥਿਆਰਬੰਦ ਪਾਰਟੀ ਜੱਦੋਜਹਿਦ ਜੱਥੇਬੰਦ ਕਰੋ।

(ਪੰਜ ਕੁ ਸਾਲ ਪਹਿਲਾਂ ਇਕ ਕਿਤਾਬ ਦੇ ਸਿਲਸਿਲੇ 'ਚ ਚਾਰੂ ਮਜੂਮਦਾਰ ਦੇ ਅੱਠ ਦਸਤਵੇਜ ਅਨੁਵਾਦ ਕੀਤੇ ਸਨ। ਬਾਅਦ 'ਚ ਇਹ ਕੰਮ ਠੱਪ ਹੋ ਗਿਆ। ਇਤਿਹਾਸਕ ਦਸਤਾਵੇਜ ਹੋਣ ਦੇ ਕਰਕੇ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਤੁਹਾਡੇ ਤੇ ਹੈ ਕਿ ਤੁਸੀਂ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਸਨੂੰ ਕਿਵੇਂ ਵਾਚਦੇ ਓ।)


ਦਸਤਾਵੇਜ-7 (1)ਸੋਧਵਾਦ ਖਿਲਾਫ ਸੰਘਰਸ਼ ਕਰਦਿਆਂ ਹਥਿਆਰਬੰਦ ਪਾਰਟੀ ਜੱਦੋਜਹਿਦ ਜੱਥੇਬੰਦ ਕਰੋ 

ਪਿਛਲੇ ਦੋ ਸਾਲ ਤੋਂ ਮੱਧਵਰਗੀ ਨੌਜਵਾਨ ਅਤੇ ਵਿਦਿਆਰਥੀਆਂ ਦੇ ਆਪ ਮੁਹਾਰੇ ਸੰਘਰਸ਼ਾਂ ਨੇ ਭਾਰਤ ' ਇੱਕ ਕੋਨੇ ਤੋਂ ਦੂਜੇ ਤੱਕ ਹਲਚਲ ਮਚਾ ਦਿੱਤੀ ਹੈ ਹਾਲਾਂਕਿ ਸ਼ੁਰੂ ' ਖਾਦ ਦੀ ਮੰਗ ਹੀ ਮੁੱਖ ਸੀ, ਪਰ ਹੌਲੀ-ਹੌਲੀ ਕਾਂਗਰਸ ਸਰਕਾਰ ਨੂੰ ਉਖਾੜ ਸੁੱਟਣ ਦੀ ਮੰਗ ਮੁੱਖ ਹੋ ਗਈ ਚੇਅਰਮੈਨ ਮਾਓ ਨੇ ਕਿਹਾ - 'ਮੱਧ ਵਰਗੀ ਵਿਦਿਆਰਥੀ ਅਤੇ ਨੌਜਵਾਨ ਲੋਕਾਂ ਦੇ ਹੀ ਹਿੱਸੇ ਹਨ ਅਤੇ ਉਨ੍ਹਾਂ ਦੇ ਸੰਘਰਸ਼ ਦੇ ਲਾਜਮੀ ਅਟੱਲ ਸਿੱਟੇ ਵਜੋਂ ਮਜਦੂਰਾਂ ਅਤੇ ਕਿਸਾਨਾਂ ਦਾ ਸੰਘਰਸ਼ ਉੱਚਾ ਹੋ ਜਾਵੇਗਾ' ਇਸ ਲਈ ਵਿਦਿਆਰਥੀ ਅਤੇ ਨੌਜਵਾਨ ਸਮੂਹ ਦੇ ਸੰਘਰਸ਼ ਦਾ ਅੰਤ ਹੁੰਦੇ-ਹੁੰਦੇ ਬਿਹਾਰ ਦੇ ਕਿਸਾਨਾਂ ਦਾ ਸ਼ੰਘਰਸ਼ ਸ਼ੁਰੂ ਹੋ ਗਿਆ ਸੈਂਕੜਿਆਂ ਦੀ ਗਿਣਤੀ ' ਕਿਸਾਨ ਖੇਤਾਂ ਦੀ ਫਸਲ ਕੱਟਕੇ ਲੈ ਜਾ ਰਹੇ ਹਨ ; ਜਮੀਨ ਮਾਲਕਾਂ ਦੀ ਜਮ੍ਹਾ ਕੀਤੀ ਹੋਈ ਫਸਲ ਤੇ ਕਬਜਾ ਕਰ ਰਹੇ ਹਨ ਇਹ ਸੰਘਰਸ਼ ਦਿਨ--ਦਿਨ ਵੱਧ ਰਿਹਾ ਹੈ, ਘੱਟ ਨਹੀਂ ਹੈ ਇਹ ਸੰਘਰਸ਼ ਆਉਣ ਵਾਲੇ ਦਿਨਾਂ ' ਪੱਛਮੀ ਬੰਗਾਲ ਅਤੇ ਦੂਜੇ ਰਾਜਾਂ ' ਫੈਲ ਜਾਣਾ ਸ਼ਰਤੀਆ ਹੈ ਸਰਕਾਰ ਬੇਚੈਨ ਕਿਸਾਨਾਂ ਦਾ ਦਮਨ ਕਰਨ ਲਈ ਖੂੰਖਾਰ ਜਬਰ ਦੀਆਂ ਕਾਰਵਾਈਆਂ ਦਾ ਸਹਾਰਾ ਲੈ ਰਹੀ ਹੈ ਚੇਅਰਮੈਨ ਮਾਓ ਨੇ ਕਿਹਾ ਹੈ - "ਅਤਿਆਚਾਰ ਹੋਣ ਤੇ ਉਸਦੇ ਖਿਲਾਫ ਟਾਕਰਾ ਲਾਜ਼ਮੀ ਹੈ" ਇਸ ਲਈ ਅਸੀਂ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਸੰਘਰਸ਼ ' ਆਪ-ਮੁਹਾਰੇ ਵਿਰੋਧ ਵੇਖਿਆ ਹੈ ਬਿਹਾਰ ਦੇ ਕਿਸਾਨ ਆਪ ਮੁਹਾਰੇ ਢੰਗ ਨਾਲ ਟਾਕਰਾ ਕਰ ਰਹੇ ਹਨ ਸਰਕਾਰੀ ਬੁਲਾਰੇ ਵਾਰ-ਵਾਰ ਐਲਾਨ ਕਰ ਰਹੇ ਹਨ ਕਿ ਸ਼ਾਂਤੀ ਵਿਵਸਥਾ ਬਣਾਈ ਰੱਖੋ, ਉਹ ਹੋਰ ਦਮਨ ਦਾ ਸਹਾਰਾ ਲੈਣਗੇ ਇਸ ਤਰ੍ਹਾਂ ਇਨਕਲਾਬੀ ਮਜਦੂਰ ਜਮਾਤ ਅਤੇ ਪਾਰਟੀ ਦੇ ਸਾਹਮਣੇ ਅੱਜ ਸੁਚੇਤ ਰੂਪ ' ਟਾਕਰਾ ਲਹਿਰ ਜੱਥੇਬੰਦ ਕਰਨ ਦੀ ਜਿੰਮੇਵਾਰੀ ਆਈ ਹੈ 
charu-mazumdar.naxalbari

ਇਹ ਦੌਰ ਸਰਗਰਮ ਸੰਘਰਸ਼ਾਂ ਦਾ ਦੌਰ ਹੈ ਸਰਗਰਮ ਟਾਕਰਾ ਲਹਿਰ ਇਨਕਲਾਬੀ ਲੋਕਾਂ ਦੀ ਇਨਕਲਾਬੀ ਪ੍ਰਤਿਭਾ ਦੇ ਦੁਆਰਾ ਖੋਲ੍ਹ ਦੇਵੇਗੀ ਸਾਰੇ ਭਾਰਤ ' ਇਨਕਲਾਬ ਦਾ ਜਵਾਰ ਫੈਲ ਜਾਵੇਗਾ ਇਸ ਤਰ੍ਹਾਂ ਇਸ ਸਮੇਂ ਇਨਕਲਾਬੀ ਕਾਡਰਾਂ ਦਾ ਕਾਨੂੰਨੀ ਟਰੇਡ ਯੂਨੀਅਨਾਂ ਜਾਂ ਕਿਸਾਨ ਸਭਾ ਦਾ ਸੰਘਰਸ਼ ਅੱਜ ਦੇ ਇਨਕਲਾਬੀ ਜਵਾਰ ਦੇ ਯੁੱਗ ' ਮੁੱਖ ਸਹਾਇਕ ਸ਼ਕਤੀ ਨਹੀਂ ਹੋ ਸਕਦੀ ਇਹ ਸਭਾ ਬੇਕਾਰ ਹੋ ਗਈ ਹੈ ਕਿਉਂਕਿ ਟਰੇਡ ਯੂਨੀਅਨ ਜਾਂ ਕਿਸਾਨ ਸਭਾ ਆਮ ਲੋਕਾਂ ਤੋਂ ਦਰਖਾਸਤ ਦੇਣ ਦਾ ਰਾਹ ਦੱਸੀ ਗਈ ਅਤੇ ਹੁਕਮ ਦਿੱਤਾ ਗਿਆ ਕਿ ਜਬਰਦਸਤੀ ਜਮੀਨ ਤੇ ਕਬਜਾ ਨਾ ਕਰਨ ਹਰੇਕ੍ਰਿਸ਼ਨ ਬਾਬੂ ਸਿਰਫ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਆਗੂ ਹੀ ਨਹੀਂ ਬਲਕਿ ਪੱਛਮੀ ਬੰਗਾਲ ਦੇ ਰਾਜ ਕਿਸਾਨ-ਸਭਾ ਦੇ ਪ੍ਰਚਾਰਕ ਵੀ ਹਨ ਉਨ੍ਹਾਂ ਦੀ ਕਿਸਾਨ-ਸਭਾ ਦੇ ਸੱਦੇ ਤੇ 1959 ' ਕਿਸਾਨਾਂ ਨੇ ਆਪ ਗੈਰ-ਮਜਰੂਆ ਅਤੇ ਬੇਨਾਮੀ ਜਮੀਨ ਤੇ ਕਬਜਾਂ ਕਰਨ ਦਾ ਸੰਘਰਸ਼ ਚਲਾਇਆ ਸਰਕਾਰ ਨੇ ਜ਼ਮੀਨ ਮਾਲਕਾਂ ਦੇ ਸਵਾਰਥ ' ਜਬਰ ਕੀਤਾ ਅਤੇ ਕਿਸਾਨਾਂ ਨੂੰ ਜਮੀਨ ਤੋਂ ਹੱਟ ਜਾਣ ਲਈ ਕਿਹਾ ਫਿਰ ਵੀ ਕਿਸਾਨਾਂ ਨੇ ਅਨੇਕਾਂ ਇਲਾਕਿਆਂ ਵਿਚ ਜ਼ਮੀਨ ਨਹੀਂ ਛੱਡੀ-ਪਿੰਡ ਦੀ ਏਕਤਾ ਦੇ ਜੋਰ ਤੇ ਜ਼ਮੀਨ ਉੱਤੇ ਜ਼ਬਰਦਸਤੀ ਕਬਜੇ ਕਰੀ ਰੱਖੇ-ਕੀ ਕਿਸਾਨ-ਸਭਾ ਦੇ ਆਗੂ ਨੇ ਉਨ੍ਹਾਂ ਦੀ ਮਦਦ ਕੀਤੀ ? ਨਹੀਂ, ਉਸਨੇ ਜੋ ਕਿਹਾ ਉਸ ਦਾ ਅਰਥ ਹੈ, ਗੈਰ-ਮਜਰੂਆ ਜ਼ਮੀਨ ਫਿਰ ਤੋਂ ਵੰਡੀ ਜਾਊਗੀ ਜੇ. ਐੱਲ. ਆਰ. . ਇਸ ਮਾਮਲੇ ' ਕਿਸਾਨ ਸਭਾ ਦੀ ਸਲਾਹ ਲਵੇਗੀ ਪਰ, ਇਹ ਸਲਾਹ ਕੀ ਮੰਨ ਲਈ ਜਾਵੇਗੀ ? ਹਰੇਕ੍ਰਿਸ਼ਨ ਬਾਬੂ ਨੇ ਅਜਿਹਾ ਕੋਈ ਭਾਸ਼ਣ ਨਹੀਂ ਦਿੱਤਾ ਜੇਕਰ ਜੇ. ਐੱਲ. ਆਰ. . ਕਿਸਾਨ ਸਭਾ ਦੀ ਸਲਾਹ ਨਹੀਂ ਮੰਨਦੀ, ਤਾਂ ਵੀ ਕਿਸਾਨ ਜ਼ਮੀਨਾਂ 'ਤੇ ਕਿਸੇ ਵੀ ਹਾਲਤ ' ਜਬਰਦਸਤੀ ਕਬਜਾ ਨਹੀਂ ਕਰਨਗੇ, ਇਸ ਮਾਮਲੇ ' ਸਾਫ-ਸਾਫ ਦੱਸਣ ' ਦੇਰ ਨਹੀਂ ਕੀਤੀ ਇਸਨੂੰ ਕੀ ਕਿਹਾ ਜਾਵੇ ? ਕਿ ਇਹ ਸਰਕਾਰ ਅਤੇ ਜਿਮੀਂਦਾਰਾਂ ਦੀ ਦਲਾਲੀ ਨਹੀਂ ? ਜਗੀਰੂ ਜਮਾਤ ਦੇ ਪੱਖ ' ਅਜਿਹੀ ਲੀਡਰਸ਼ਿੱਪ ਦੇ ਹੁਕਮ ਨੂੰ ਮੰਨਣਾ ਜਗੀਰੂ ਜਮਾਤ ਦੀ ਜਿੰਮੇਵਾਰੀ ਹੈ, ਇਸ ਅਗਵਾਈ ਦੀ ਜਮਾਤ-ਵਿਰੋਧੀ ਪਿਛਾਖੜੀ ਭੂਮਿਕਾ ਨੂੰ ਪਾਰਟੀ ਮੈਂਬਰਾਂ ਅਤੇ ਲੋਕਾਂ ਵਿੱਚ ਬੇਨਕਾਬ ਕਰਨਾ ਅਤੇ ਜਮਾਤੀ-ਜੱਦੋਜਹਿਦ ਨੂੰ ਤੇਜ ਕਰਨ ਦੀ ਨੀਤੀ ਤੋਂ ਅੱਗੇ ਵੱਧਣਾ ਮੰਨ ਲਿਆ ਜਾਵੇ, ਹਰੇ ਕ੍ਰਿਸ਼ਨ ਬਾਬੂ ਦੇ ਸੁਝਾਅ ਨੂੰ ਮੰਨਕੇ ਗਰੀਬ-ਬੇਜਮੀਨੇ ਕਿਸਾਨ ਜੇਕਰ ਦਰਖਾਸਤ ਦਿੰਦੇ ਹਨ, ਤਾਂ ਕੀ ਹੋਵੇਗਾ? ਇਹ ਸੱਚ ਹੈ ਕਿ ਗੈਰ ਮਰਜੂਆ ਜਮੀਨ 'ਚੋਂ ਕੁੱਝ ਬੰਜਰ ਹੈ, ਪਰ ਜਿਆਦਾ ਜਮੀਨ ਉਪਜਾਊ ਹੀ ਹੈ ਇਸ ਉਪਜਾਊ ਜਮੀਨ ਦੇ ਜੇ ਕਿਸਾਨ ਹਨ-ਉਹ ਜਾਂ ਤਾਂ ਅੱਜ ਲਾਈਸੰਸ ਦੇ ਜੋਰ ਜਮੀਨ ਦੀ ਵਰਤੋਂ ਕਰ ਰਹੇ ਹਨ ਜਾਂ ਜਿਮੀਂਦਾਰ ਨੂੰ ਹਿੱਸਾ ਦਿੰਦੇ ਹਨ ਉਸ ਜਮੀਨ ਦਾ ਜਦੋਂ ਫਿਰ ਵਟਵਾਰਾ ਹੋਵੇਗਾ ਤਦ ਲਾਜਮੀ ਤੌਰ ਤੇ ਗਰੀਬ-ਬੇਜਮੀਨੇ ਕਿਸਾਨਾਂ ' ਵਿਰੋਧ ਪੈਦਾ ਹੋਵੇਗਾ ਇਸਦਾ ਮੌਕਾ ਪਾ ਕੇ ਸਾਰੇ ਕਿਸਾਨ ਸੰਘਰਸ਼ 'ਤੇ ਧਨੀ ਕਿਸਾਨਾਂ ਦੀ ਅਗਵਾਈ ਕਾਇਮ ਹੋ ਜਾਵੇਗੀ, ਕਿਉਂਕਿ ਧਨੀ ਕਿਸਾਨ ਨੂੰ ਜਿਵੇਂ ਪੈਰਵਾਈ ਕਰਨ ਦੀ ਸਹੂਲਤ ਹੈ, ਉਵੇਂ ਹੀ ਉਹ ਜਗੀਰੂ ' ਵੀ ਹਿੱਸੇਦਾਰ ਹਨ ਇਸ ਲਈ ਹਰੇਕ੍ਰਿਸ਼ਨ ਬਾਬੂ ਅੱਜ ਸੰਘਰਸ ਨਹੀਂ ਕਰਨਾ ਚਾਹੁੰਦੇ, ਸਿਰਫ ਐਨਾ ਹੀ ਨਹੀਂ, ਭਵਿੱਖ ' ਵੀ ਜਿਸ ਨਾਲ ਕਿਸਾਨ ਸੰਘਰਸ਼ ਦੇ ਰਾਹ ਤੇ ਨਾ ਚਲੇ ਜਾਣ, ਉਨ੍ਹਾਂ ਦਾ ਵੀ ਇੰਤਜਾਮ ਕਰ ਦਿੱਤਾ ਹੈ 

ਪਰ, ਅਸੀਂ ਲੋਕਾਂ ਦੇ ਲੋਕ ਜਮਹੂਰੀ ਇਨਕਲਾਬ ਦਾ ਪ੍ਰੋਗਰਾਮ ਲਿਆਂਦਾ ਹੈ, ਅਤੇ ਇਸ ਇਨਕਲਾਬ ਦਾ ਕੰਮ ਹੀ ਕਿਸਾਨਾਂ ਦੇ ਹਿੱਤ ' ਜਮੀਨ ਸੁਧਾਰ ਕਰਨਾ ਹੈ ਕਿਸਾਨਾਂ ਦੇ ਹਿੱਤ ' ਜਮੀਨ ਸੁਧਾਰ ਤਾਂ ਹੀ ਹੋ ਸਕਦਾ ਹੈ, ਜਦੋਂ ਅਸੀਂ ਪੇਂਡੂ ਇਲਾਕਿਆਂ ' ਜਗੀਰਦਾਰ ਜਮਾਤ ਦੇ ਪ੍ਰਭਾਵ ਨੂੰ ਖਤਮ ਕਰ ਪਾਵਾਂਗੇ ਇਸ ਕੰਮ ਨੂੰ ਕਰਨ ਲਈ ਸਾਨੂੰ ਜਗੀਰਦਾਰੀ ਜਮਾਤ ਦੇ ਹੱਥੋਂ ਜਮੀਨ ਖੋਹਣੀ ਹੋਵੇਗੀ ਅਤੇ ਇਸਨੂੰ ਬੇਜ਼ੀਮਨੇ-ਗਰੀਬ ਕਿਸਾਨਾਂ ਦੇ ਵਿੱਚ ਵੰਡਣਾ ਹੋਵੇਗਾ ਇਸ ਕੰਮ ਨੂੰ ਅਸੀਂ ਕਦੇ ਵੀ ਨਹੀਂ ਕਰ ਸਕਾਂਗੇ, ਜੇਕਰ ਸਾਡਾ ਸੰਘਰਸ਼ ਆਰਥਿਕਤਾਵਾਦ ਦੇ ਘੇਰੇ ' ਬੰਨ੍ਹਿਆ ਰਹੇਗਾ ਸਾਰੇ ਇਲਾਕਿਆਂ ' ਜਿੱਥੇ ਗੈਰ ਜਮੀਨ ਲਈ ਸੰਘਰਸ਼ ਹੋਇਆ ਉੱਥੇ ਜੋ ਕਿਸਾਨ ਜਮੀਨ ਤੇ ਕਬਜੇ ਕਰ ਲੈਣਗੇ-ਜਾਂ ਲਾਈਸੰਸ ਪ੍ਰਾਪਤ ਕਰ ਲੈਣਗੇ-ਉਹ ਕਿਸਾਨ ਸੰਘਰਸ਼ ' ਜਿਆਦਾ ਸਰਗਰਮ ਨਹੀਂ ਰਹੇ ਇਸਦਾ ਕੀ ਕਾਰਨ ਹੈ? ਇਸਦਾ ਕਾਰਨ ਹੈ ਉਸ ਗਰੀਬ ਕਿਸਾਨ ਦਾ ਜਮਾਤੀ ਚਰਿੱਤਰ ਇੱਕ ਸਾਲ ਦੇ ਅੰਦਰ ਬਦਲ ਗਿਆ ਉਹ ਅੱਜ ਦਰਮਿਆਨੇ ਕਿਸਾਨ ' ਬਦਲ ਗਿਆ ਹੈ, ਇਸ ਲਈ ਗਰੀਬ-ਬੇਜਮੀਨੇ ਕਿਸਾਨਾਂ ਦੀ ਆਰਥਿਕ ਮੰਗ ਹੁਣ ਉਨ੍ਹਾਂ ਦੀ ਮੰਗ ਨਹੀਂ ਰਹੀ ਇਹ ਆਰਥਿਕਤਾਵਾਦ ਲੜਾਕੂ ਕਿਸਾਨ ਏਕਤਾ ' ਦਰਾਰ ਪੈਦਾ ਕਰਦਾ ਹੈ ਇਸ ਲਈ ਉਹ ਕਿਸਾਨਾਂ ਨੂੰ ਮਿਲੇ-ਆਰਥਿਕਤਾਵਾਦ ਇਸ ਤਰ੍ਹਾਂ ਹਰ ਸੰਘਰਸ਼ ਤੇ ਵਿਚਾਰ ਕਰਦਾ ਹੈ ਇਸ ਲਈ ਉਹ ਕਿਸਾਨਾਂ ਦੀ ਜਮਾਤੀ-ਚੇਤਨਾ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਪਰ ਅਸੀਂ ਜਾਣਦੇ ਹਾਂ ਕਿ ਤਿਆਗ ਕੀਤੇ ਬਿਨਾਂ ਕੋਈ ਵੀ ਸੰਘਰਸ਼ ਨਹੀਂ ਕੀਤਾ ਜਾ ਸਕਦਾ ਚੇਅਰਮੈਨ ਮਾਓ ਨੇ ਸਿਖਾਇਆ ਹੈ ਜਿੱਥੇ ਕਿਤੇ ਵੀ ਸੰਘਰਸ਼ ਹੁੰਦਾ ਹੈ ਉੱਥੇ ਕੁਰਬਾਨੀ ਕਰਨੀ ਹੀ ਪੈਂਦੀ ਹੈ ਸੰਘਰਸ਼ ਦੇ ਪਹਿਲੇ ਪੜ੍ਹਾਅ ' ਲੋਕਾਂ ਦੀ ਤਾਕਤ ' ਵਿਰੋਧ ਦੀ ਤਾਕਤ ਜਿਆਦਾ ਰਹੇਗੀ, ਇਸ ਲਈ ਸੰਘਰਸ਼ ਲੰਬਾ ਹੋਵੇਗਾ ਕਿਉਂਕਿ ਲੋਕ ਪ੍ਰਗਤੀਸ਼ੀਲ ਤਾਕਤ ਹਨ, ਇਸ ਲਈ ਉਸਦੀ ਤਾਕਤ ਦਿਨ--ਦਿਨ ਵੱਧਦੀ ਜਾਵੇਗੀ ਅਤੇ ਕਿਉਂਕਿ ਉਲਟ ਇਨਕਲਾਬੀ ਤਾਕਤ ਮਰਨਹਾਰ ਹੈ, ਇਸ ਲਈ ਉਸਦੀ ਤਾਕਤ ਦਿਨ--ਦਿਨ ਘੱਟਦੀ ਹੀ ਜਾਏਗੀ ਇਸ ਲਈ ਲੋਕਾਂ ਨੂੰ ਤਿਆਗ ਕਰਨ ਲਈ ਪ੍ਰੇਰਿਤ ਨਾ ਕਰ ਪਾਉਣ ਨਾਲ ਕੋਈ ਵੀ ਇਨਕਲਾਬੀ ਸੰਘਰਸ਼ ਸਫ਼ਲ ਨਹੀਂ ਹੋ ਸਕਦਾ ਆਰਥਿਕਤਾਵਾਦ ਇਸ ਬੁਨਿਆਦੀ ਇਨਕਲਾਬੀ ਦ੍ਰਿਸ਼ਟੀਕੋਣ ਤੋਂ ਖਿੱਚਕੇ ਬੁਰਜੂਆ ਦ੍ਰਿਸ਼ਟੀਕੋਣ ਦੀ ਹਨੇਰੀ ਗਲੀ ' ਲੈ ਜਾਂਦਾ ਹੈ ਪਾਰਟੀ ਲਈ ਆਗੂ ਆਪਣੇ ਸਾਰੇ ਦਾਅਪੇਚਾਂ ਦੇ ਜਰੀਏ ਠੀਕ ਇਹੀ ਕੰਮ ਕਰ ਰਹੇ ਹਨ ਜੇਕਰ ਅਸੀਂ ਪਹਿਲਾਂ ਦੇ ਕਿਸਾਨ ਸੰਘਰਸ਼ਾਂ ਦਾ ਮੁਲਾਂਕਣ ਕਰਾਂਗੇ, ਤਾਂ ਵੇਖਾਂਗੇ ਕਿ ਪਾਰਟੀ ਦੇ ਆਗੂਆਂ ਨੇ ਹਮੇਸ਼ਾ ਹੀ ਕਿਸਾਨਾਂ ਤੇ ਸਮਝੌਤਾ ਲੱਦਿਆ ਹੈ ਜਦਕਿ ਪਾਰਟੀ-ਲੀਡਰਸ਼ਿੱਪ ਦੀ ਜਿੰਮੇਵਾਰੀ ਸੀ ਕਿਸਾਨ ਸੰਘਰਸ਼ ਤੇ ਮਜਦੂਰ ਜਮਾਤ ਦੀ ਲੜਾਕੂ ਅਗਵਾਈ ਕਾਇਮ ਕਰਨਾ ਇਹ ਕੰਮ ਉਨ੍ਹਾਂ ਨੇ ਪਹਿਲਾਂ ਵੀ ਨਹੀਂ ਕੀਤਾ, ਨਾ ਹੀ ਅੱਜ ਕਰ ਰਹੇ ਹਨ, ਅੱਜ ਉਹ ਕਾਨੂੰਨ ਅਤੇ ਨੌਕਰਸ਼ਾਹੀ ਤੇ ਭਰੋਸਾ ਕਰਨ ਨੂੰ ਕਹਿ ਰਹੇ ਹਨ, ਜਦਕਿ ਲੈਨਿਨ ਨੇ ਲਿਖਿਆ ਹੈ ਕਿ ਜੇਕਰ ਕੋਈ ਪ੍ਰਗਤੀਸ਼ੀਲ ਕਾਨੂੰਨ ਪਾਸ ਕੀਤਾ ਜਾਵੇ ਅਤੇ ਇਸਨੂੰ ਲਾਗੂ ਕਰਨ ਦੀ ਜਿੰਮੇਵਾਰੀ ਨੌਕਰਸ਼ਾਹੀ ਤੇ ਛੱਡ ਦਿੱਤੀ ਜਾਏ, ਤਾਂ ਉਸ ਨਾਲ ਕਿਸਾਨ ਕੁੱਝ ਨਹੀਂ ਹਾਸਲ ਕਰਨਗੇ ਇਸ ਤਰ੍ਹਾਂ ਸਾਡੇ ਨੇਤਾ ਲੈਨਿਨ ਦੇ ਇਨਕਲਾਬੀ ਰਾਹ ਤੋਂ ਬਹੁਤ ਦੂਰ ਹੱਟ ਗਏ ਹਨ 

ਜਰੱਈ ਇਨਕਲਾਬ ਅੱਜ ਇਸੇ ਵਕਤ ਦਾ ਕੰਮ ਹੈ ਇਸ ਕੰਮ ਨੂੰ ਨਹੀਂ ਰੋਕਿਆ ਜਾ ਸਕਦਾ ਅਤੇ ਇਸ ਨੂੰ ਕੀਤੇ ਬਿਨਾਂ ਕਿਸਾਨਾਂ ਦੀ ਕੁੱਝ ਵੀ ਭਲਾਈ ਨਹੀਂ ਕੀਤੀ ਜਾ ਸਕਦੀ ਪਰ, ਜਰੱਈ ਇਨਕਲਾਬ ਤੋਂ ਪਹਿਲਾਂ ਰਾਜਸੱਤਾ ਨੂੰ ਢਹਿਢੇਰੀ ਕੀਤਾ ਜਾਣਾ ਚਾਹੀਦਾ ਹੈ ਰਾਜਤੰਤਰ ਨੂੰ ਢਹਿਢੇਰੀ ਕੀਤੇ ਬਿਨਾਂ ਜਰੱਈ ਇਨਕਲਾਬ ਕਰਨ ਦਾ ਅਰਥ ਸਿੱਧਾ-ਸਿੱਧਾ ਸੋਧਵਾਦ ਹੈ ਇਸ ਲਈ ਰਾਜਤੰਤਰ ਨੂੰ ਢਹਿਢੇਰੀ ਕਰਨ ਦਾ ਕੰਮ ਪੈਮਾਨੇ ਤੇ ਇਸ ਕੰਮ ਨੂੰ ਜੇਕਰ ਨਹੀਂ ਕੀਤਾ ਜਾ ਸਕਿਆ, ਤਾਂ ਕੀ ਕਿਸਾਨ ਚੁੱਪ ਬੈਠੇ ਰਹਿਣਗੇ ? ਨਹੀਂ, ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਸਾਨੂੰ ਸਿਖਾਂਉਦੀ ਹੈ ਕਿ ਜੇਕਰ ਕਿਸੇ ਇਲਾਕੇ ਦੇ ਕਿਸਾਨਾਂ ਨੂੰ ਸਿਆਸੀ ਵਿਚਾਰਧਾਰਾ ਨਾਲ ਪ੍ਰੇਰਿਤ ਕੀਤਾ ਜਾਏ ਤਾਂ ਉਸ ਇਲਾਕੇ ' ਰਾਜਤੰਤਰ ਨੂੰ ਤੋੜਨ ਦੇ ਕੰਮ ' ਅੱਗੇ ਵੱਧਣਾ ਹੋਵੇਗਾ ਇਸਨੂੰ ਹੀ ਕਿਸਾਨਾਂ ਦਾ ਮੁਕਤੀ ਮਾਰਗ ਕਿਹਾ ਜਾਂਦਾ ਹੈ ਮੁਕਤੀ ਮਾਰਗ ਜੱਥੇਬੰਦ ਕਰਨ ਦਾ ਇਹ ਸੰਘਰਸ਼ ਹੀ ਅੱਜ ਕਿਸਾਨ ਸੰਘਰਸ਼ ਦਾ ਸਭ ਤੋਂ ਜਰੂਰੀ ਅਤੇ ਫੌਰੀ ਕੰਮ ਹੈ ਮੁਕਤੀ ਮਾਰਗ ਅਸੀਂ ਕਿਸਨੂੰ ਕਹਿੰਦੇ ਹਾਂ? ਜਿੰਨ੍ਹਾਂ ਇਲਾਕਿਆਂ ਤੋਂ ਅਸੀਂ ਜਮਾਤੀ-ਦੁਸ਼ਮਣਾ ਨੂੰ ਉਖਾੜ ਸੁੱਟਣਾ ਹੈ, ਉਨ੍ਹਾਂ ਸਾਰੇ ਇਲਾਕਿਆਂ ਨੂੰ ਅਸੀਂ ਮੁਕਤ ਇਲਾਕੇ ਕਹਾਂਗੇ ਇਸ ਮੁਕਤੀ ਮਾਰਗ ਨੂੰ ਬਣਾਉਣ ਲਈ ਕਿਸਾਨਾਂ ਦੀ ਹਥਿਆਰਬੰਦ ਸ਼ਕਤੀ ਚਾਹੀਦੀ ਹੈ ਇਸ ਹਥਿਆਰਬੰਦ ਤਾਕਤ ' ਜਿਵੇਂ ਅਸੀਂ ਕਿਸਾਨਾਂ ਦੇ ਹੱਥੋਂ ਤਿਆਰ ਘਰੇਲੂ ਹਥਿਆਰਾਂ ਨੂੰ ਲੈਂਦੇ ਹਾਂ, ਠੀਕ ਉਸੇ ਤਰ੍ਹਾਂ ਬਾਦੂੰਕ ਦੀ ਵੀ ਲੋੜ ਹੈ ਕਿਸਾਨ ਪ੍ਰੇਰਿਤ ਹੋਏ ਹਨ ਜਾਂ ਨਹੀਂ, ਅਸੀਂ ਕਿਸਾਨ ਬੰਦੂਕਾਂ ਇਕੱਠੀਆਂ ਕਰਨ ਲਈ ਅੱਗੇ ਵੱਧ ਰਹੇ ਹਾਂ ਜਾਂ ਨਹੀਂ ਇਸ ਅਧਾਰ ਤੇ ਸਮਝਾਂਗੇ ਕਿਸਾਨ ਬਦੂੰਕ ਕਿੱਥੋਂ ਹਾਸਿਲ ਕਰਨਗੇ ? ਜਮਾਤੀ-ਦੁਸ਼ਮਣਾਂ ਕੋਲ ਬਦੂੰਕਾਂ ਹਨ ਅਤੇ ਉਹ ਪਿੰਡਾਂ ' ਹੀ ਰਹਿੰਦੇ ਹਨ ਉਨ੍ਹਾਂ ਤੋਂ ਬਾਦੂੰਕਾਂ ਖੋਹ ਲੈਣੀਆਂ ਹੋਣਗੀਆਂ ਉਹ ਸਵੈ-ਇੱਛਾ ਨਾਲ ਸਾਨੂੰ ਬਾਦੂੰਕਾਂ ਨਹੀਂ ਦੇਣਗੇ ਇਸ ਲਈ ਸਾਨੂੰ ਜਬਰਦਸਤੀ ਇਨ੍ਹਾਂ ਬਾਦੂੰਕਾਂ ਤੇ ਕਬਜਾ ਕਰਨਾ ਹੋਵੇਗਾ ਇਸਦੇ ਲਈ ਜੰਗੀ ਕਿਸਾਨਾਂ ਨੂੰ ਜਮਾਤੀ-ਦੁਸ਼ਮਣ ਦੇ ਘੇਰੇ ' ਅੱਗ ਲਾਉਣ ਤੋਂ ਲੈ ਕੇ ਹਰ ਤਰ੍ਹਾਂ ਦੇ ਤਰੀਕੇ ਸਿਖਾਉੁਣੇ ਹੋਣਗੇ ਇਸਦੇ ਇਲਾਵਾ ਸਰਕਾਰੀ ਹਥਿਆਰਬੰਦ ਫੌਜ ਤੇ ਹਮਲਾ ਕਰਕੇ ਵੀ ਸਾਨੂੰ ਬਾਦੂੰਕਾਂ ਮਿਲਣਗੀਆਂ ਇਸ ਬਦੂੰਕ-ਕਬਜਾ-ਮੁਹਿੰਮ ਨੂੰ ਅਸੀਂ ਜਿਨ੍ਹਾਂ ਇਲਾਕਿਆਂ ' ਜੱਥੇਬੰਦ ਕਰ ਪਾਵਾਂਗੇ, ਉਹ ਇਲਾਕਾ ਜਲਦੀ ਹੀ ਮੁਕਤ ਇਲਾਕੇ ' ਬਦਲ ਜਾਵੇਗਾ ਇਸ ਲਈ ਇਸ ਕੰਮ ਨੂੰ ਕਰਨ ਲਈ ਕਿਸਾਨਾਂ ਵਿੱਚ ਹਥਿਆਰ ਇਕੱਠੇ ਕਰਨ ਦੀ ਰਾਜਨੀਤੀ ਦਾ ਪ੍ਰਚਾਰ ਵਿਆਪਕ 'ਤੌਰ ਤੇ ਕਰਨਾ ਚਾਹੀਦਾ ਹੈ ਅਤੇ ਬਾਦੂੰਕ-ਸੰਗ੍ਰਿਹ-ਮੁਹਿੰਮ ਚਲਾਉਣ ਲਈ ਛੋਟੇ-ਛੋਟੇ ਗਰੁੱਪ ਲੜਾਕੂ ਦਲਾਂ (mititant aroupe) ਨੂੰ ਜੱਥੇਬੰਦ ਕਰਨਾ ਚਾਹੀਦਾ ਹੈ ਇਨ੍ਹਾਂ ਗਰੁੱਪਾਂ ਦੇ ਆਗੂ ਜਿਸ ਤਰ੍ਹਾਂ ਹਥਿਆਰਬੰਦ ਸੰਘਰਸ਼ ਦੀ ਰਾਜਨੀਤੀ ਦਾ ਪ੍ਰਚਾਰ ਕਰਨਗੇ ਉਸੇ ਬਾਦੂੰਕ-ਸੰਗ੍ਰਹਿ ਦੇ ਠੋਸ ਪ੍ਰਗਰਾਮ ਨੂੰ ਵੀ ਨਾਲ-ਨਾਲ ਸਫਲ ਬਣਾਉਣ ਦੇ ਕੋਸ਼ਿਸ਼ ਕਰਨਗੇ ਬਾਦੂੰਕ-ਸੰਗ੍ਰਹਿ ਕਰਨ ਨਾਲ ਹੀ ਸੰਘਰਸ਼ ਦਾ ਰੂਪ ਨਹੀਂ ਬਦਲ ਜਾਂਦਾ-ਇਕੱਠੀਆਂ ਕੀਤੀਆਂ ਬਦੂੰਕਾਂ ਦੀ ਵਰਤੋਂ ਕਰਨੀ ਹੋਵੇਗੀ ਤਾਂ ਹੀ ਕਿਸਾਨਾਂ ਸੀ ਸਿਰਜਣ ਸ਼ਕਤੀ ਦਾ ਵਿਕਾਸ ਹੋਵੇਗਾ ਅਤੇ ਸੰਘਰਸ਼ ਦੇ ਗੁਣਾਤਮ ਪਰਿਵਰਤਨ ਹੋਣਗੇ ਇਗ ਕੰਮ ਮਜਦੂਰ ਵਰਗ ਦੇ ਇੱਕੋ-ਇੱਕ ਦ੍ਰਿੜ ਸੰਗੀ ਗ਼ਰੀਬ ਬੇਜਮੀਨੇ ਕਿਸਾਨ ਕਰ ਸਕਦੇ ਹਨ ਦਰਮਿਆਨੇ ਕਿਸਾਨ ਵੀ ਮਿੱਤਰ ਹੈ, ਪਰ ਲੜਾਕੂ ਚੇਤਨਾ ਗ਼ਰੀਬ-ਬੇਜ਼ਮੀਨੇ ਕਿਸਾਨਾਂ ਦੀ ਤਰ੍ਹਾਂ ਉਨੀਂ ਤੇਜ ਨਹੀਂ ਹੈ ਇਸੇ ਕਾਰਨ ਉਹ ਸੰਘਰਸ਼ ' ਇੱਕੋ ਸਾਥ ਹਿੱਸੇਦਾਰ ਨਹੀਂ ਬਣ ਪਾਉਂਦੇ, ਉਨ੍ਹਾਂ ਨੂੰ ਕੁੱਝ ਸਮਾਂ ਲੱਗ ਜਾਂਦਾ ਹੈ ਇਸ ਲਈ ਕਮਿਊਨਿਸਟ ਪਾਰਟੀ ਲਈ ਜਮਾਤੀ-ਵਿਸ਼ਲੇਸ਼ਣ ਕਰਨਾ ਲਾਜ਼ਮੀ ਹੈ ਇਸ ਲਈ ਚੀਨ ਦੇ ਮਹਾਨ ਨੇਤਾ ਮਾਓ ਨੇ ਪਹਿਲਾਂ ਹੀ ਇਸ ਕੰਮ ਨੂੰ ਕੀਤਾ ਸੀ ਅਤੇ ਇਸੇ ਕਾਰਨ ਉਹ ਅਭੁੱਲ ਤੌਰ ਤੇ ਇਨਕਲਾਬੀ ਸੰਘਰਸ਼ ਨੂੰ ਚਲਾ ਸਕੇ ਇਸ ਲਈ ਇਹ ਸਾਡੇ ਜੱਥੇਬੰਦਕ ਕੰਮ ਦੀ ਮੁੱਖ ਗੱਲ ਹੈ ਕਿਸਾਨ ਸੰਘਰਸ਼ ' ਗ਼ਰੀਬ-ਬੇਜਮੀਨੇ ਕਿਸਾਨਾਂ ਦੀ ਅਗਵਾਈ ਕਾਇਮ ਕਰਨਾ ਹਥਿਆਰਬੰਦ ਜੱਦੋਜਹਿਦ ਦੀ ਰਾਜਨੀਤੀ ਰਾਹੀਂ ਕਿਸਾਨ ਸੰਘਰਸ਼ ਜੱਦੋਜਹਿਦ ਕਰਨ ਰਾਹੀਂ ਹੀ ਗ਼ਰੀਬ-ਬੇਜ਼ਮੀਨੇ ਕਿਸਾਨਾਂ ਦੀ ਅਗਵਾਈ ਕਾਇਮ ਹੋਵੇਗੀ, ਕਿਉਂਕਿ ਉਹੀ ਕਿਸਾਨ-ਜਮਾਤ ਵਿੱਚ ਸਭ ਤੋਂ ਜਿਆਦਾ ਇਨਕਲਾਬੀ ਸ਼ਕਤੀ ਹੈ ਜੇਕਰ ਖੇਤ ਮਜ਼ਦੂਰ ਜੱਥੇਬੰਦੀ ਇਸ ਕੰਮ ' ਮੱਦਦ ਨਹੀਂ ਕਰੇਗੀ, ਬਲਕਿ ਜੇ ਖੇਤ ਮਜ਼ਦੂਰ ਜੱਥੇਬੰਦੀ ਆਰਥਿਕਤਾਵਾਦੀ ਟਰੇਡ ਯੂਨੀਅਨ ਸੰਘਰਸ਼ ਦੇ ਰੁਝਾਨ ਨੂੰ ਵਧਾਉਂਦੀ ਹੈ ਅਤੇ ਕਿਸਾਨਾਂ ਦਾ ਆਪਸੀ ਵਿਰੋਧ ਵੱਧਦਾ ਹੈ, ਮਿੱਤਰ ਜਮਾਤਾਂ ਦੀ ਏਕਤਾ ਨੂੰ ਨਹੀਂ ਵਧਾਂਉਦਾ, ਕਿਉਂਕਿ ਸਾਡੇ ਭੂਮੀ ਪ੍ਰਬੰਧ ' ਜਗੀਰੂ ਜਮਾਤ ਦਾ ਸ਼ੋਸ਼ਣ ਹੀ ਮੁੱਖ ਚੀਜ਼ ਹੈ ਇਸ ਪ੍ਰਸੰਗ ' ਇੱਕ ਹੋਰ ਸਵਾਲ ਪੈਦਾ ਹੁੰਦਾ ਹੈ, ਉਹ ਹੈ, ਉਹ ਛੋਟੇ ਮਾਲਕਾਂ ਨਾਲ ਸਮਝੌਤੇ ਦਾ ਸਵਾਲ ਇਸ ਮਾਮਲੇ ' ਕਮਿਊਨਿਸਟਾਂ ਦਾ ਦ੍ਰਿਸ਼ਟੀਕੋਣ ਕੀ ਹੋਵੇਗਾ ? ਸਮਝੌਤੇ ਦੇ ਸਵਾਲ ਤੇ ਸਾਨੂੰ ਸੋਚਣਾ ਹੋਵੇਗਾ ਕਿ ਉਹ ਕਿਸਦੇ ਪੱਖ ' ਹੈ ? ਇਸ ਤਰ੍ਹਾਂ ਉਸਦੇ ਵਿਰੋਧ ' ਅਸੀਂ ਦੂਜੀ ਕਿਸੇ ਜਮਾਤ ਦਾ ਸਮਰਥਨ ਨਹੀਂ ਕਰ ਸਕਦੇ ? ਕਿਸਾਨ ਸੰਘਰਸ਼ ' ਕਮਿਊਨਿਸਟਾਂ ਨੇ ਬਰਾਬਰ ਮੱਧ ਵਰਗ ਦੇ ਹਿੱਤ ' ਗਰੀਬ-ਬੇਜਮੀਨੇ ਕਿਸਾਨਾਂ ਨੂੰ ਆਪਣਾ ਸਵਾਰਥ ਤਿਆਗਣ ਨੂੰ ਮਜ਼ਬੂਰ ਕੀਤਾ ਹੈ ਇਸ ਨਾਲ ਗਰੀਬੀ-ਬੇਜਮੀਨੇ ਕਿਸਾਨ ਲੜਾਕੂ ਮਨੋਬਲ ਗੁਆ ਦਿੰਦੇ ਹਨ ਦਰਮਿਆਨੇ ਤੇ ਧਨੀ ਕਿਸਾਨਾਂ ਦੇ ਬਾਰੇ ' ਵੀ ਸਾਡਾ ਅਲੱਗ-ਅਲੱਗ ਦ੍ਰਿਸ਼ਟੀਕੋਣ ਹੋਵੇਗਾ ਜੇਕਰ ਅਸੀਂ ਧਨੀ ਕਿਸਾਨ ਨੂੰ ਮੱਧ ਵਰਗੀ ਕਿਸਾਨ ਦੇ ਰੂਪ ' ਵੇਖਾਂਗੇ ਤਾਂ ਬੇਜਮੀਨੇ-ਗਰੀਬ ਕਿਸਾਨ ਹਤਾਸ਼ ਹੋ ਜਾਣਗੇ ਅਤੇ ਫਿਰ ਜੇ ਮੱਧ ਵਰਗੀ ਕਿਸਾਨ ਨੂੰ ਧਨੀ ਕਿਸਾਨਾਂ ਦੇ ਰੂਪ ' ਵੇਖਾਂਗੇ, ਤਾਂ ਦਰਮਿਆਨੇ ਕਿਸਾਨਾਂ ਦਾ ਲੜਾਕੂ ਜੋਸ਼ ਘੱਟ ਜਾਵੇਗਾ ਇਸ ਲਈ ਕਮਿਊਨਿਸਟ ਹਰ ਇਲੱਕੇ ' ਚੇਅਰਮੈਨ ਦੇ ਨਿਰਦੇਸ਼ ਮੁਤਾਬਕ ਕਿਸਾਨਾਂ ਦਾ ਜਮਾਤੀ-ਵਿਸਲੇਸ਼ਣ ਕਰਨਾ ਸਿੱਖਣਗੇ

ਭਾਰਤ ਦੇ ਕਿਸਾਨ ਵਾਰ-ਵਾਰ ਬੇਚੈਨੀ ਨਾਲ ਉੱਠ ਖੜ੍ਹੇ ਹੋਏ ਹਨ ਵਾਰ-ਵਾਰ ਉਨ੍ਹਾਂ ਨੇ ਕਮਿਊਨਿਸਟ ਪਾਰਟੀ ਕੋਲ ਰਾਹ ਬਣਾa ਦੀ ਮੰਗ ਕੀਤੀ ਹੈ ਅਸੀਂ ਨਹੀਂ ਦੱਸਿਆ ਕਿ ਹਥਿਆਰਬੰਦ ਸੰਘਰਸ਼ ਦੀ ਰਾਜਨੀਤੀ ਅਤੇ ਬਾਦੂੰਕ-ਸੰਗ੍ਰਹਿ-ਮੁਹਿੰਮ ਹੀ ਇੱਕੋ-ਇੱਕ ਰਾਹ ਹੈ ਇਹੀ ਰਾਹ ਮਜਦੂਰ ਜਮਾਤ ਦਾ ਰਾਹ ਹੈ ਮੁਕਤੀ ਦਾ ਰਾਹ ਹੈ, ਜਬਰ-ਜੁਲਮ ਰਹਿਤ ਸਮਾਜ ਦੀ ਸਥਾਪਨਾ ਦਾ ਰਾਹ ਹੈ ਪੂਰੇ ਭਾਰਤ ਦੇ ਹਰ ਰਾਜ ਦੇ ਕਿਸਾਨ  ਅੱਜ ਬੇਚੈਨ ਹਨ ਉਨ੍ਹਾਂ ਸਾਹਮਣੇ ਕਮਿਊਨਿਸਟਾਂ ਨੂੰ ਰਾਹ ਦਿਖਾਉਣਾ ਹੋਵੇਗਾ ਇਹ ਰਾਹ ਹੈ, ਹਥਿਆਰਬੰਦ ਘੋਲ ਦੀ ਰਾਜਨੀਤੀ ਅਤੇ ਬੰਦੂਕ-ਸੰਗ੍ਰਹਿ-ਮੁਹਿੰਮ ਮੁਕਤੀ ਦੇ ਇਸ ਇੱਕੋ-ਇੱਕ ਰਾਹ ਨੂੰ ਸਾਨੂੰ ਦ੍ਰਿੜਤਾ ਨਾਲ ਵਿਖਾਉਣਾ ਹੋਵੇਗਾ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਹਰ ਤਰ੍ਹਾਂ ਦੇ ਸਵਾਰਥ, ਨਸਲਵਾਦ, ਸੋਧਵਾਦ, ਬਰਜੂਆਜੀ ਦਾ ਪਿੱਠੂ ਬਣਨ ਅਤੇ ਬੁਰਜੂਆ ਵਿਚਾਰ ਦੀ ਜੀ-ਹਜੂਰੀ ਕਰਨ ਖਿਲਾਫ ਯੁੱਧ ਦਾ ਐਲਾਨ ਕੀਤਾ ਹੈ ਇਸ ਇਨਕਲਾਬ ਦਾ ਲਾਟਾਂ ਛੱਡਦਾ ਪ੍ਰਭਾਵ ਭਾਰਤ ' ਵੀ ਪਹੁੰਚਿਆ ਹੈ ਉਸ ਇਨਕਲਾਬ ਦਾ ਬੁਲਾਵਾ ਹੈ, ਦ੍ਰਿੜਤਾ ਨਾਲ ਹਰ ਤਰ੍ਹਾਂ ਦਾ ਤਿਆਗ ਕਰਨ ਲਈ ਤਿਆਰ ਹੋ ਜਾਊ, ਰਾਹ ਦੀਆਂ ਅੜਚਨਾਂ ਨੂੰ ਇੱਕ-ਇੱਕ ਕਰਕੇ ਦੂਰ ਕਰੋ, ਜਿੱਤ ਸਾਡੀ ਹੋਵੇਗੀ ਸਾਮਰਾਜਵਾਦ ਕਿੰਨੇ ਵੀ ਭਿਆਨਕ ਰੂਪ ' ਕਿਉਂ ਨਾ ਆਵੇ, ਆਧੁਨਿਕ ਸੋਧਵਾਦ ਉਸਦੀ ਮੱਦਦ ਕਰਨ ਲਈ ਕਿੰਨੇ ਵੀ ਭੈੜੇ ਜਾਲ ਵਿਛਾਏ ਪਿਛਾਖੜੀ ਤਾਕਤਾਂ ਦੇ ਨਾਸ਼ ਦੇ ਦਿਨ ਨੇੜੇ ਗਏ ਹਨ

ਇਸ ਦੀ ਬਾਕੀ ਪੜਂਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

https://urconcern.blogspot.com/2019/07/7-2.html



No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...